ਸਮੱਗਰੀ 'ਤੇ ਜਾਓ

ਸੱਤਾ ਤੇ ਬਲਬੰਡ ਡੂਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੱਤਾ ਤੇ ਬਲਵੰਡ ਦੋ ਰਬਾਬੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਸਨ,ਸੱਤਾ ਖਡੂਰ ਸਾਹਿਬ ਦਾ ਰਹਿਣ ਵਾਲਾ ਸੀ ਅਤੇ ਬਲਵੰਡ ਮਾਲਵੇ ਦਾ ਰਹਿਣ ਵਾਲਾ ਸੀ। ਦੋਨੋਂ ਰਬਾਬੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਸ਼ਬਦ ਕੀਰਤਨ ਕਰਨ ਲਈ ਆਪਣੀ ਸੇਵਾ ਵਿੱਚ ਰੱਖੇ ਸਨ। ਇਹ ਪੰਜਵੀ ਪਾਤਸ਼ਾਹੀ ਤੱਕ ਸੰਗਤਾਂ ਨੂੰ ਆਪਣੇ ਸ਼ਬਦ ਕੀਰਤਨ ਨਾਲ ਨਿਹਾਲ ਕਰਦੇ ਰਹੇ,ਅੰਤ ਬੁੱਢੇ ਹੋ ਗਏ, ਸੇਵਾ ਵੀ ਪੁਰਾਣੀ ਹੋ ਗਈ। ਇੱਕ ਵਾਰੀ ਇਹਨਾਂ ਦੀ ਪੁੱਤਰੀ ਦਾ ਵਿਆਹ ਸੀ ਇਹਨਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਦੀਪ ਮਾਲਾ ਦੀ ਆਮਦਨ ਸਾਨੂੰ ਦੇ ਦਿੱਤੀ ਜਾਵੇ। ਗੁਰੂ ਜੀ ਨੇ ਦੀਪ ਮਾਲਾ ਦੀ ਅਮਦਨ ਦੇ ਦਿੱਤੀ, ਜੋ ਸਬੱਬ ਨਾਲ ਇਸ ਵਾਰੀ ਅੱਗੇ ਨਾਲੋਂ ਬਹੁਤ ਥੋੜ੍ਹੀ ਸੀ, ਪਰ ਇਹਨਾਂ ਰਬਾਬੀਆਂ ਨੇ ਝਗੜਾ ਕੀਤਾ ਤੇ ਆਕੜ ਤੇ ਮਾਨ ਵਿੱਚ ਰੁਪਿਆ ਮੋੜ ਘੱਲਿਆ। ਆਖਣ ਲੱਗੇ ਅਸੀਂ ਹੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਬਣਾਇਆ ਹੈ, ਅਸੀਂ ਚੌਕੀ ਨਾ ਕਰਾਗੇ ਤਾਂ ਗੁਰਿਆਈ ਹੀ ਜਾਂਦੀ ਰਹੂਗੀ। ਗੁਰੂ ਜੀ ਨੇ ਆਪਣੇ ਸਿੱਖ ਮਨਾਣ ਨੂੰ ਘੱਲੇ, ਪਰ ਇਹ ਨਾ ਮੰਨੇ, ਸਗੋਂ ਅੱਗੋ ਅਯੋਗ ਬਚਨ ਕਹਿਣ ਲੱਗੇ ਕਿ ਗੁਰੂ ਨਾਨਕ ਦੇਵ ਨੂੰ ਵੀ ਅਸੀਂ ਨੇ ਹੀ ਗੁਰੂ ਬਣਾਇਆ ਸੀ ਇਹ ਗੱਲ ਤੋਂ ਗੁਰੂ ਜੀ ਨੇ ਉਹਨਾ ਨੂੰ ਸਰਾਪ ਦਿੱਤਾ ਹੁਕਮ ਦਿੱਤਾ ਕਿ ਕੋਈ ਸਿੱਖ ਇਹਨਾਂ ਨੂੰ ਮੂੰਹ ਨਾ ਲਾਏ, ਅਤੇ ਜੋ ਕੋਈ ਇਹਨਾਂ ਦੀ ਸਿਫਾਰਸ ਕਰੇਗਾ ਉਸਦਾ ਸਿਰ ਮੂੰਹ ਕਾਲਾ ਕਰਕੇ, ਖੋਤੇ ਉੱਤੇ ਚੜਾਕੇ ਪਿੱਛੇ ਢੋਲ ਤੇ ਮੁੰਡੇ ਲਾ ਕੇ ਗਲੀ ਗਲੀ ਘੁਮਾਇਆ ਜਾਵੇਗਾ। ਗੁਰੂ ਦਾ ਭਾਣਾ ਇਹਨਾਂ ਰਬਾਬੀਆਂ ਦੀਆਂ ਦੇਹੀਆਂ ਫਿੱਟ ਗਈਆਂ ਕੋਈ ਸਿੱਖ ਮੂੰਹ ਨਹੀਂ ਸੀ ਲਾ ਰਿਹਾ। ਲਾਹੌਰ ਵਿੱਚ ਇੱਕ ਸਿੱਖ ਭਾਈ ਲੱਧਾ ਸੀ ਸੱਤਾ ਤੇ ਬਲਵੰਤ ਅੰਤ ਲਾਹੌਰ ਵਿੱਚ ਭਾਈ ਲੱਧਾ ਕੋਲ ਸਿਫਾਰ± ਲੈ ਕੇ ਗਏ ਭਾਈ ਜੀ ਨੇ ਇਹਨਾਂ ਤੇ ਤਰਸ ਖਾ ਕੇ ਗੁਰੂ ਜੀ ਦਾ ਹੁਕਮ ਪੂਰਾ ਕਰਨ ਲਈ ਆਪਣਾ ਸਿਰ ਮੂੰਹ ਕਾਲਾ ਕਰ ਖੋਤੇ ਤੇ ਸਵਾਰ ਹੋ ਲਾਹੌਰ ਤੇ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਘੁੰਮ ਕੇ ਗੁਰੂ ਜੀ ਦੇ ਦਰਬਾਰ ਵਿੱਚ ਮੱਥਾ ਟੇਕਿਆ, ਗੁਰੂ ਜੀ ਵੇਖ

ਕੇ ਪ੍ਰਸੰਨ ਹੋਏ ਫੁਰਮਾਇਆ।
“ਧੰਨ ਭਾਈ ਲੱਧਾ ਪਰਉਪਕਾਰੀਂ ਇਹ ਕਿਹਾ ਰੂਪ ਵਟਾਇਆ ਹੈ?

ਲੱਧੇ ਬੇਨਤੀ ਕੀਤੀ ਮਹਾਰਾਜ ਸੱਤੇ ਤੇ ਬਲਵੰਤ ਨੂੰ ਬਖਸੋ ਇਸ ਉਪਰ ਰਬਾਬੀਆਂ ਨੇ ਹੇਠ ਲਿਖੀ ਵਾਰ ਆਂਖੀ, ਇਹ ਵਾਰ ਬਲਵੰਤ ਤੇ ਸੱਤਾ ਦੋਵਾਂ ਨੇ ਰਲ ਕੇ ਬੋਲੀ ਹੈ ਪਰ ਬ੍ਰਿਜੁ ਭਾ±ਾ ਨਾਲ ਮਿਲਦੀ ਹੈ। (ਰਾਮ ਕਲੀ ਕੀ ਵਾਰ

ਰਾਇ ਬਲਵੰਡਿ ਤਖਾ ਸਤੈ ਡ੍ਰਮਿ ਆਖੀ)
ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋ ਖੀਵਦੈ।
ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨ ਪੜੀਵਦੈ।
ਨਾਨਕਿ ਰਾਜੁ ਚਲਾਇਆ ਸਚੁ ਕੋਟ ਸਤਾਣੀ ਨੀਵਦੈ।........

ਇਹਨਾ ਬਾਰੇ ਬਾਬਾ ਬੁੱਧ ਨੇ ‘ਹੰਸ ਚੋਗa ਨਾਮੀ ਆਪਣੀ ਪੁਸਤਕ ਵਿੱਚ ਦਰਜ ਕੀਤਾ ਹੈ। ਇਹਨਾਂ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ।

ਹਵਾਲਾਂ

[ਸੋਧੋ]
  • ਹੰਸ ਚੋਗ,ਬਾਵਾ ਬੁੱਧ ਜੀ, ਪੰਨਾਂ ਨੰ: 240 _ 241। ਲਾਹੌਰ ਬੁੱਕ±ਾਪ ਘੰਟਾ ਘਰ ਲੁਧਿਆਣਾ।