ਭਗਤ ਬੇਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭਗਤ ਬੈਣੀ ਜੀ ਤੋਂ ਰੀਡਿਰੈਕਟ)

ਭਗਤ ਬੇਣੀ ਜੀ ਦਾ ਜਨਮ ਸੰਮਤ 1390 ਬਿਕਰਮੀ ਸਦੀ ਵਿੱਚ ਪਿੰਡ ਆਸਨੀ, ਮੱਧ ਪ੍ਰਦੇਸ਼ ਵਿੱਚ ਇੱਕ ਗਰੀਬ ਬ੍ਰਾਹਮਣ ਪਰਿਵਾਰ ਵਿੱਚ ਹੋਇਆ।ਭਗਤ ਬੇਣੀ ਜੀ ਬਾਲ ਅਵਸਥਾ ਵਿੱਚ ਹੀ ਵੈਰਾਗ ਵਾਨ ਸਨ।ਆਪ ਜੀ ਨੂੰ ਮ੍ਰਿਤਕ ਸਰੀਰ ਦੇਖ ਕੇ ਮਨ ਵਿੱਚ ਵੈਰਾਗ ਦੀ ਭਾਵਨਾ ਪੈਦਾ ਹੋਈ ਅਤੇ ਇੱਕ ਜੋਗੀ ਰਾਜ ਦੇ ਚਰਨ ਪਕੜ ਲਏ। ਇੱਥੋਂ ਭਗਤ ਬੇਣੀ ਜੀ ਨੇ ਯੋਗ ਦੀ ਗੁੜਤੀ ਪ੍ਰਾਪਤ ਕੀਤੀ।[1]ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਬੇਣੀ ਦੇ 3 ਸ਼ਬਦ, 3 ਰਾਗਾਂ ਵਿੱਚ ਇਸ ਤਰ੍ਹਾਂ ਹਨ:- 1.ਸਿਰੀ ਰਾਗ (ਪੰਨਾ 92), 2. ਰਾਮਕਲੀ (ਪੰਨਾ 974), 3. ਪ੍ਰਭਾਤੀ (ਪੰਨਾ 1350) [2]


  1. ਜੀਵਨੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਤ ਭਗਤਾਂ ਦੀਆਂ ਜਾਗੀਰ ਸਿੰਘ ਸ਼ਾਸਤਰੀ 2002 ਐੱਮ.ਪੀ ਪ੍ਰਕਾਸਨ ਦਿੱਲੀ
  2. ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬਾਣੀ ਇੱਕ ਸਮਾਜਿਕ ਅਧਿਐਨ ਡਾ.ਗਿਆਨ ਚੰਦ ਜੈਨ 2009 ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ