ਭੀਲੋਵਾਲ ਪੱਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭੀਲੋਵਾਲ ਪੱਕਾ
ਦੇਸ਼ India
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਭੀਲੋਵਾਲ ਪੱਕਾ ਅੰਮ੍ਰਿਤਸਰ ਜ਼ਿਲ੍ਹੇ ਦੀ ਚੌਗਾਂਵਾਂ ਤਹਿਸੀਲ ਦਾ ਇੱਕ ਸਰਹੱਦੀ ਪਿੰਡ ਹੈ ਜੋ ਲੋਪੋਕੇ-ਅਜਨਾਲਾ ਰੋਡ ਤੇ ਸਥਿਤ ਹੈ। ਇਸ ਪਿੰਡ ਦੀ ਕੁੱਲ ਆਬਾਦੀ 1200 ਦੇ ਕਰੀਬ ਹੈ ਤੇ ਵੋਟਾਂ ਦੀ ਗਿਣਤੀ 650 ਹੈ। ਪਿੰਡ ਵਿੱਚ ਬਹੁ ਗਿਣਤੀ ਹਿੰਦੂ/ਖੱਤਰੀ ਲੋਕਾਂ ਦੀ ਹੈ ਜੋ ਭਾਰਤ ਪਾਕਿਸਤਾਨ ਵੰਡ ਵੇਲੇ ਪੱਛਮੀ ਪੰਜਾਬ ਤੋਂ ਏਧਰ ਆ ਕੇ ਵਸੇ ਸਨ। ਇਸ ਪਿੰਡ ਵਿੱਚ ਇੱਕ ਬਉਲੀ, ਪੁਰਾਤਨ ਬਾਰਾਂਦਰੀਆਂ ਅਤੇ ਇੱਕ ਸ਼ਿਵਾਲਾ ਮੰਦਿਰ ਬਣਿਆ ਹੋਇਆ ਹੈ। ਮੁਗਲਾਂ ਦੇ ਆਵਾਗਮਨ ਕਰਕੇ ਪਿੰਡ ਵਿੱਚ ਹਵੇਲੀਆਂ ਵੀ ਬਣੀਆਂ ਹੋਈਆਂ ਹਨ। ਪਿੰਡ ਵਿੱਚ ਚੁਬਾਰਾ ਨੁਮਾ ਘਰਾਂ ਅਤੇ ਨਿੱਕੀ ਇੱਟ ਦੀਆਂ ਪੱਕੀਆਂ ਹਵੇਲੀਆਂ ਕਾਰਨ ਹੀ ਭੀਲੋਵਾਲ ਨਾਲ ਪੱਕਾ ਨਾਮ ਜੁੜ ਗਿਆ।[1]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2017-05-29. Retrieved 2017-06-05. {{cite web}}: Unknown parameter |dead-url= ignored (help)