ਮਹਿੰਦਰ ਕੌਰ ਭਮਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹਿੰਦਰ ਕੌਰ ਭਮਰਾ (ਜਨਮ 1940) ਪੰਜਾਬੀ ਲੋਕ ਸੰਗੀਤ, ਗ਼ਜ਼ਲਾਂ ਅਤੇ ਸਿੱਖ ਭਜਨਾਂ ਦੀ ਇੱਕ ਬ੍ਰਿਟਿਸ਼ ਗਾਇਕਾ ਹੈ। ਆਪਣੇ ਕੁਝ ਗੀਤਾਂ ਵਿੱਚ ਉਸ ਨੇ ਉਨ੍ਹਾਂ ਮੁੱਦਿਆਂ ਨੂੰ ਉਜਾਗਰ ਕੀਤਾ ਹੈ ਜੋ ਬ੍ਰਿਟਿਸ਼ ਭਾਰਤੀ ਔਰਤਾਂ ਨਾਲ ਸੰਬੰਧਤ ਹਨ।

ਉਸਨੇ ਬ੍ਰਿਟਿਸ਼ ਭਾਰਤੀ ਔਰਤਾਂ ਨੂੰ ਅਜਿਹੇ ਸਮੇਂ ਵਿੱਚ ਰਵਾਇਤੀ ਨਾਚ ਅਤੇ ਪਾਰਟੀ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਪਰੇਰਿਆ ਜਦੋਂ ਉਨ੍ਹਾਂ ਨੂੰ ਆਮ ਤੌਰ 'ਤੇ ਸ਼ਾਮਲ ਨਾ ਹੋਣ ਲਈ ਜ਼ੋਰ ਦਿੱਤਾ ਜਾਂਦਾ ਸੀ। ਉਸ ਦੇ ਸ਼ੁਰੂਆਤੀ ਪ੍ਰਸਿੱਧ ਗੀਤਾਂ ਵਿੱਚ ਗਿੱਧਾ ਪਾਓ ਹਾਣ ਦੀਓ, ਮਾਰ ਮਾਰ ਕੇ ਤਾੜੀ , ਨੀ ਆਈਂ ਨਾ ਵਿਲਾਇਤ ਕੁੜੀਏ ਅਤੇ ਰਾਤਾਂ ਛੱਡ ਦੇ ਵੇ ਸ਼ਾਮਲ ਹਨ।

ਸ਼ੁਰੂ ਦਾ ਜੀਵਨ[ਸੋਧੋ]

ਮਹਿੰਦਰ ਕੌਰ ਭਾਮਰਾ ਦਾ ਜਨਮ 1940 ਦੇ ਦਹਾਕੇ ਵਿੱਚ ਯੂਗਾਂਡਾ (ਉਦੋਂ ਬ੍ਰਿਟਿਸ਼ ਕਲੋਨੀ) ਵਿੱਚ ਹੋਇਆ ਸੀ। ਉਹ ਲਗਭਗ ਪੰਜ ਜਾਂ ਛੇ ਸਾਲ ਦੀ ਉਮਰ ਵਿੱਚ ਬ੍ਰਿਟਿਸ਼ ਇੰਡੀਆ ਚਲੀ ਗਈ ਸੀ। ਉਹ ਲੁਧਿਆਣਾ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹੀ ਅਤੇ ਗੁਰੂ ਅੰਗਦ ਦੇਵ ਪੰਜਾਬ ਕਾਲਜ ਵਿੱਚ ਸਿੱਖੀ ਅਤੇ ਸ਼ਾਸਤਰੀ ਸੰਗੀਤ ਦੀਆਂ ਸ਼ਾਮ ਦੀਆਂ ਕਲਾਸਾਂ ਲਈਆਂ। ਉਸਦੇ ਬਚਪਨ ਦੀਆਂ ਯਾਦਾਂ ਵਿੱਚ ਜਦੋਂ ਜਵਾਹਰ ਲਾਲ ਨਹਿਰੂ ਅਤੇ ਵਿਜਯਾ ਲਕਸ਼ਮੀ ਪੰਡਿਤ ਉਸਦੇ ਸਕੂਲ ਵਿੱਚ ਆਏ ਸਨ ਉਸਦੇ ਅਧਿਆਪਕਾਂ ਨੇ ਭਾਮਰਾ ਨੂੰ ਭਾਰਤ ਦਾ ਰਾਸ਼ਟਰੀ ਗੀਤ, ਜਨ ਗਣ ਮਨ ਗਾਉਣ ਲਈ ਕਿਹਾ ਗਿਆ ਸੀ।

ਜਵਾਨ ਉਮਰੇ ਹੀ ਉਹ ਕੀਨੀਆ ਚਲੀ ਗਈ ਅਤੇ ਡਾਕ ਰਾਹੀਂ ਆਪਣੀ ਭਾਰਤੀ ਸੰਗੀਤ ਦੀ ਪੜ੍ਹਾਈ ਪੂਰੀ ਕੀਤੀ। ਉਸਨੇ ਗੁਰਦੁਆਰਿਆਂ ਵਿੱਚ ਗਾਉਣਾ ਸ਼ੁਰੂ ਕੀਤਾ ਪਹਿਲਾਂ ਕਿਸੁਮੂ ਵਿੱਚ ਅਤੇ ਫਿਰ, ਆਪਣੇ ਵਿਆਹ ਤੋਂ ਬਾਅਦ, ਨੈਰੋਬੀ ਵਿੱਚ।[1] ਉੱਥੇ, 1959 ਵਿੱਚ, ਉਸਨੇ ਆਪਣੇ ਪਹਿਲੇ ਪੁੱਤਰ, ਕੁਲਜੀਤ ਨੂੰ ਜਨਮ ਦਿੱਤਾ। ਉਸਨੇ ਹਾਰਮੋਨੀਅਮ ਵਜਾਉਣਾ ਸਿੱਖਿਆ ਅਤੇ ਸੰਗੀਤ ਨੂੰ ਪ੍ਰਸਿੱਧ ਗੀਤਾਂ ਵਿੱਚ ਢਾਲ ਲਿਆ।

ਇੰਗਲੈਂਡ ਵਿੱਚ ਜੀਵਨ[ਸੋਧੋ]

1961 ਵਿੱਚ, ਭਾਮਰਾ ਆਪਣੇ ਪੁੱਤਰ ਨਾਲ ਇੰਗਲੈਂਡ ਚਲੀ ਗਈ। ਉਸਦਾ ਪਤੀ ਪਹਿਲਾਂ ਹੀ ਲੰਡਨ ਵਿੱਚ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ।[2][3]

ਇੰਗਲੈਂਡ ਵਿੱਚ, ਆਪਣੇ ਦੂਜੇ ਪੁੱਤਰ, ਸਤਪਾਲ ਦੇ ਜਨਮ ਤੋਂ ਬਾਅਦ, ਅਤੇ ਸ਼ੇਫਰਡਜ਼ ਬੁਸ਼ ਅਤੇ ਸਟੈਪਨੀ ਗ੍ਰੀਨ ਦੇ ਗੁਰਦੁਆਰਿਆਂ ਵਿੱਚ ਬਾਕਾਇਦਾ ਹਾਜ਼ਰੀ ਭਰਨ ਤੋਂ ਬਾਅਦ, ਜਿੱਥੇ ਉਹ ਕੀਰਤਨ ਕਰਦੀ, ਢੋਲਕੀ ਵਜਾਉਂਦੀ ਅਤੇ ਅਰਦਾਸ ਕਰਦੀ, ਲੋਕਾਂ ਨੇ ਉਸਨੂੰ ਜਸ਼ਨਾਂ ਵਿੱਚ ਗਾਉਣ ਲਈ ਸੱਦਾ ਦੇਣਾ ਸ਼ੁਰੂ ਕਰ ਦਿੱਤਾ, ਅਤੇ 1966 ਤੱਕ ਉਹ ਵਿਆਹਾਂ ਵਿੱਚ ਗਾਉਂਦੀ ਰਹੀ। ਅੰਤ 1968 ਵਿੱਚ ਸਾਊਥਾਲ, ਲੰਡਨ ਵਿੱਚ ਸੈਟਲ ਹੋਣ ਤੋਂ ਪਹਿਲਾਂ, ਉਹ ਫਿਨਸਬਰੀ ਪਾਰਕ, ਮੁਸਵੈਲ ਹਿੱਲ ਅਤੇ ਪਾਮਰਸ ਗ੍ਰੀਨ ਵਿੱਚ ਰਹਿ ਚੁੱਕੀ ਸੀ। ਭਾਮਰਾ ਨੇ ਕਈ ਛੋਟੀਆਂ ਨੌਕਰੀਆਂ ਕੀਤੀਆਂ, ਜਿਸ ਵਿੱਚ ਛੇ ਮਹੀਨੇ ਇੱਕ ਕ੍ਰੋਸ਼ੀਆ ਬੁਣਾਈ ਕੰਪਨੀ ਵਿੱਚ, ਇੱਕ ਮੇਲਿੰਗ ਦਫ਼ਤਰ ਵਿੱਚ ਕੁਝ ਸਮਾਂ ਲਾਇਆ ਅਤੇ ਇੱਕ ਸੌਸੇਜ ਫੈਕਟਰੀ ਵਿੱਚ ਸੌਸੇਜ ਦੇ ਪੈਕੇਟਾਂ ਉੱਤੇ ਲੇਬਲ ਚਿਪਕਾਉਂਦੇ ਹੋਏ ਇੱਕ ਕ੍ਰਿਸਮਸ ਦਾ ਸਮਾਂ ਬਿਤਾਇਆ।

ਸ਼ੁਰੂ ਸ਼ੁਰੂ ਵਿੱਚ ਉਹ ਸਵੇਰੇ ਸਿੱਖ ਵਿਆਹ ਸਮਾਗਮਾਂ ਵਿੱਚ ਅਤੇ ਸ਼ਾਮ ਨੂੰ ਰਿਸੈਪਸ਼ਨ ਪਾਰਟੀਆਂ ਵਿੱਚ ਗਾਉਂਦੀ ਸੀ। ਉਸਦਾ ਪੁੱਤਰ, ਕੁਲਜੀਤ, ਉਸਦੇ ਨਾਲ ਤਬਲਾ ਵਜਾਉਂਦਾ ਸੀ, ਬਾਅਦ ਵਿੱਚ ਉਸ ਦੇ ਦੋ ਛੋਟੇ ਭਰਾ ਵੀ ਉਸਦੇ ਨਾਲ ਮਿਲ਼ ਗਏ।[4] 1978 ਵਿੱਚ ਉਸਦਾ ਪਰਿਵਾਰ ਏ ਐਸ ਕੰਗ ਨਾਲ ਜੁੜ ਗਿਆ।

1980 ਤੋਂ ਬਾਅਦ[ਸੋਧੋ]

1981 ਤੋਂ ਅਗਲੇ ਦਹਾਕੇ ਦੌਰਾਨ, ਜ਼ਿਆਦਾਤਰ ਮਰਦ ਪ੍ਰਧਾਨ ਭੰਗੜਾ ਉਦਯੋਗ ਵਿੱਚ ਕੁਝ ਕੁ ਮਹਿਲਾ ਗਾਇਕਾਂ ਵਿੱਚੋਂ ਇੱਕ ਹੋਣ ਦੇ ਨਾਤੇ, ਭਾਮਰਾ ਨੇ ਬ੍ਰਿਟਿਸ਼ ਭਾਰਤੀ ਔਰਤਾਂ ਨੂੰ ਅਜਿਹੇ ਸਮੇਂ ਵਿੱਚ ਰਵਾਇਤੀ ਨਾਚ ਅਤੇ ਪਾਰਟੀ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜਦੋਂ ਉਨ੍ਹਾਂ ਨੂੰ ਆਮ ਤੌਰ 'ਤੇ ਬਾਹਰ ਰੱਖਿਆ ਗਿਆ ਸੀ।[5] ਕੁਲਜੀਤ ਅਨੁਸਾਰ 2018 ਵਿੱਚ ਉਹ ਇੱਕ ਪਾਰਟੀ ਵਿੱਚ ਗਾ ਰਹੀ ਸੀ ਜਦੋਂ ਉਸਨੇ ਦੇਖਿਆ ਕਿ ਔਰਤਾਂ ਦਰਵਾਜ਼ਿਆਂ ਦੀਆਂ ਝੀਥਾਂ ਵਿੱਚੀਂ ਦੇਖ ਰਹੀਆਂ ਸਨ। ਤਾਂ ਉਸਨੇ ਸੰਗੀਤ ਬੰਦ ਕਰ ਦਿੱਤਾ ਅਤੇ ਪੁਰਸ਼ਾਂ ਨੂੰ ਆਪਣੀਆਂ ਸੀਟਾਂ ਲੈਣ ਅਤੇ ਔਰਤਾਂ ਨੂੰ ਨੱਚਣ ਦੀ ਆਗਿਆ ਦੇਣ ਲਈ ਕਿਹਾ। ਇਹ ਤੁਰੰਤ ਹਿੱਟ ਸਾਬਤ ਹੋਇਆ।[6] ਉਸਨੇ ਦੱਸਿਆ ਕਿ 1980 ਦੇ ਦਹਾਕੇ ਦੇ ਅਖੀਰ ਤੱਕ, ਮਰਦਾਂ ਅਤੇ ਔਰਤਾਂ ਦੋਵਾਂ ਲਈ ਇਕੱਠੇ ਡਾਂਸ ਫਲੋਰ 'ਤੇ ਹੋਣਾ ਸੁਭਾਵਕ ਹੋ ਗਿਆ ਸੀ।

ਉਹ ਪੰਜਾਬੀ ਲੋਕ ਸੰਗੀਤ, ਗ਼ਜ਼ਲਾਂ ਅਤੇ ਸਿੱਖ ਭਜਨ, ਅਤੇ ਪਰਵਾਸ 'ਤੇ ਆਧਾਰਿਤ ਗੀਤਾਂ, ਯੂਕੇ ਵਿੱਚ ਕੰਮ ਕਰਨ ਅਤੇ ਯੂਕੇ ਵਿੱਚ ਭਾਰਤੀ ਔਰਤਾਂ ਨਾਲ਼ ਨੇੜੇ ਦੇ ਸੰਬੰਧਾਂ ਲਈ ਜਾਣੀ ਜਾਣ ਲੱਗੀ। 1981 ਵਿੱਚ ਉਸਨੇ ਆਪਣੀ ਐਲਬਮ ਕੁੜੀ ਸਾਊਥਾਲ ਦੀ ਰਿਕਾਰਡ ਕਰਵਾਈ। ਇੱਕ ਹੋਰ ਸ਼ੁਰੂ ਸ਼ੁਰੂ ਵਿੱਚ ਪ੍ਰਸਿੱਧ ਹੋਇਆ ਗੀਤ ਨੀ ਆਈਂ ਨਾ ਵਿਲਾਇਤ ਕੁੜੀਏ ਸੀ।[7] ਇਹ ਭਾਰਤ ਦੀਆਂ ਮੁਟਿਆਰਾਂ ਨੂੰ ਇੱਕ ਚੇਤਾਵਨੀ ਸੀ ਜੋ ਸ਼ਾਇਦ ਇਹ ਮੰਨਦੀਆਂ ਹਨ ਕਿ ਵਿਆਹ ਕਰਵਾ ਕੇ ਇੰਗਲੈਂਡ ਆਉਣ ਨਾਲ ਉਹ ਪਰਦੇ ਤੋਂ ਮੁਕਤ ਹੋ ਸਕਦੀਆਂ ਹਨ। ਇਸ ਨੇ ਉਸ ਆਦਮੀ ਦੇ ਝੂਠ ਬਾਰੇ ਚੇਤਾਵਨੀ ਦਿੱਤੀ ਜੋ ਉਨ੍ਹਾਂ ਨੂੰ ਇੰਗਲੈਂਡ ਲਿਆਏਗਾ, ਅਤੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੀਆਂ ਫੈਕਟਰੀਆਂ ਵਿੱਚ ਕੰਮ ਤੇ ਲਾ ਦੇਵੇਗਾ, ਠੰਡ ਵਿੱਚ ਅਤੇ ਸਿਫਟਾਂ `ਤੇ ਵੀ ਕੰਮ ਕਰਨਾ ਪਵੇਗਾ ਅਤੇ ਘਰ ਦਾ ਕੰਮ ਵੀ। ਐਮਐਸ ਖਹਿਰਾ ਨੇ ਵੈਸਟ ਮਿਡਲੈਂਡਜ਼ ਦੀਆਂ ਫੈਕਟਰੀਆਂ ਵਿੱਚ ਅਜਿਹੀਆਂ ਔਰਤਾਂ ਦੀ ਦੁਰਦਸ਼ਾ ਵੇਖ ਕੇ ਗੀਤ ਲਿਖੇ ਹਨ। ਗੀਤ ਦਾ ਪ੍ਰਭਾਵ ਇਹ ਸੀ ਕਿ ਇਸ ਨੇ ਬਰਤਾਨੀਆ ਦੀਆਂ ਪੰਜਾਬੀ ਔਰਤਾਂ ਨੂੰ ਸੰਗੀਤ ਰਾਹੀਂ ਭਾਰਤ ਵਿਚ ਆਪਣੀਆਂ ਅਣਜਾਣ ਸਹੇਲੀਆਂ ਨਾਲ ਜੋੜਿਆ ਅਤੇ ਪਤਨੀ, ਪਤੀ, ਬੱਚਿਆਂ, ਸੱਸ ਅਤੇ ਨੂੰਹ ਦੇ ਰਿਸ਼ਤਿਆਂ ਨੂੰ ਥਾਂ ਪ੍ਰਦਾਨ ਕੀਤੀ। ਆਪਣੀ ਭਤੀਜੀ ਤੇਜ ਪੁਰੇਵਾਲ 'ਦ ਸਾਊਂਡ ਆਫ਼ ਮੈਮੋਰੀ' (2012) ਨਾਲ ਇੱਕ ਇੰਟਰਵਿਊ ਵਿੱਚ, ਭਾਮਰਾ ਨੇ ਯਾਦ ਕੀਤਾ ਕਿ 1970 ਦੇ ਦਹਾਕੇ ਵਿੱਚ ਇਹ ਗੀਤ ਖਾਸ ਤੌਰ 'ਤੇ ਉਸਦੇ ਸਰੋਤਿਆਂ ਵਿੱਚ ਗੂੰਜਿਆ ਸੀ ਅਤੇ ਉਸਨੂੰ ਅਕਸਰ ਇਸਨੂੰ ਗਾਉਣ ਲਈ ਬੇਨਤੀ ਕੀਤੀ ਜਾਂਦੀ ਸੀ।[8][9] ਰਾਤਾਂ ਛੱਡ ਦੇ ਵੇ ਵਿੱਚ ਇੱਕ ਪਤਨੀ ਆਪਣੇ ਪਤੀ ਨੂੰ ਰਾਤ ਦੀ ਸ਼ਿਫਟ ਛੱਡ ਦੇਣ ਅਤੇ ਉਸਦੀਆਂ ਸੁੰਨੀਆਂ ਰਾਤਾਂ ਦਾ ਅੰਤ ਕਰਨ ਲਈ ਬੇਨਤੀ ਕਰਦੀ ਹੈ। ਜਵਾਬ ਵਿੱਚ, ਉਹ ਕਹਿੰਦਾ ਹੈ ਕਿ ਉਨ੍ਹਾਂ ਨੂੰ ਗੁਜ਼ਾਰੇ ਲਈ ਆਮਦਨ ਦੀ ਲੋੜ ਹੈ।ਇਸ ਗੀਤ ਦੇ ਬੋਲ ਵੀ ਖਹਿਰੇ ਨੇ ਲਿਖੇ ਸਨ, ਅਤੇ ਭਾਮਰਾ ਨੇ ਯਾਦ ਕੀਤਾ ਕਿ ਇਹ ਸਰੋਤਿਆਂ ਦੀਆਂ ਭਾਵਨਾਵਾਂ ਨੂੰ ਛੂਹ ਗਿਆ ,ਉਨ੍ਹਾਂ ਨੂੰ ਆਪਣੇ ਔਖੇ ਸਮੇਂ ਯਾਦ ਆਏ। ਉਸ ਨੂੰ ਉਦੋਂ ਤੋਂ ਬ੍ਰਿਟੇਨ ਵਿੱਚ ਭਾਰਤੀ ਔਰਤਾਂ ਦੇ ਮੁੱਦਿਆਂ ਨੂੰ ਗੀਤਾਂ ਰਾਹੀਂ ਨਿਵੇਕਲੇ ਢੰਗ ਨਾਲ਼ ਉਠਾ ਰਹੀ ਹੈ।[10]

ਹਵਾਲੇ[ਸੋਧੋ]

  1. Bhogal, Gurminder Kaur (3 April 2017). "Listening to female voices in Sikh kirtan". Sikh Formations (in ਅੰਗਰੇਜ਼ੀ). 13 (1–2): 48–77. doi:10.1080/17448727.2016.1147183. ISSN 1744-8727.
  2. Bhachu, Parminder (2021). Movers and Makers: Uncertainty, Resilience and Migrant Creativity in Worlds of Flux (in ਅੰਗਰੇਜ਼ੀ). Routledge. pp. 70–80. ISBN 978-1-000-18175-3.
  3. Donnell, Alison (2002). Companion to Contemporary Black British Culture (in ਅੰਗਰੇਜ਼ੀ). Abingdon: Routledge. p. 30. ISBN 0-415-16989-5.
  4. Daboo, Jerri (2018). Staging British South Asian Culture: Bollywood and Bhangra in British Theatre (in ਅੰਗਰੇਜ਼ੀ). Routledge. p. 77. ISBN 978-1-138-67714-2.
  5. Gopinath, Gayatri (2005). Impossible Desires: Queer Diasporas and South Asian Public Cultures (in ਅੰਗਰੇਜ਼ੀ). Duke University Press. pp. 49–52. ISBN 978-0-8223-8653-7.
  6. Bhamra, Kuljit; Sinthuphan, Jirayudh (2018). "8. At home in Southall: a Bhangra story". In Daboo, Jerri (ed.). Mapping Migration: Culture and Identity in the Indian Diasporas of Southeast Asia and the UK (in ਅੰਗਰੇਜ਼ੀ). Cambridge Scholars Publishing. pp. 154–182. ISBN 978-1-5275-1775-2.
  7. "Mohinder K Bhamra". Keda Records. Archived from the original on 6 November 2022. Retrieved 5 November 2022.
  8. Purewal, Navtej; Bhamra, Mohinder Kaur (2012). "The sound of memory: interview with singer, Mohinder Kaur Bhamra". Feminist Review. 100 (100): 142–153. doi:10.1057/fr.2011.59. ISSN 0141-7789. JSTOR 41495199.
  9. Gedalof, Irene; Puwar, Nirmal (2012). "Recalling 'the scent of memory': celebrating 100 issues of "feminist review"". Feminist Review. 100 (100): 1–5. doi:10.1057/fr.2011.67. ISSN 0141-7789. JSTOR 41495190.
  10. Singh, Gurharpal; Tatla, Darshan Singh (2006). "9. Punjabi, bhangra and youth identities". Sikhs in Britain: The Making of a Community (in ਅੰਗਰੇਜ਼ੀ). London: Zed Books. pp. 203–204. ISBN 978-1-84277-717-6.