ਦੁਨੀਆ ਦੇ ਨਵੇਂ ਸੱਤ ਅਜੂਬੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੁਨੀਆ ਦੇ ਨਵੇਂ 7 ਅਜੂਬੇ

ਦੁਨੀਆ ਦੇ ਨਵੇਂ ਸੱਤ ਅਜੂਬੇ (2001-2007) 2001 ਵਿੱਚ 200 ਮੌਜੂਦਾ ਸਮਾਰਕਾਂ ਦੇ ਸਮੂਹ ਵਿੱਚੋਂ ਦੁਨੀਆ ਦੇ ਅਜੂਬੇ ਚੁਣਨ ਲਈ ਅਰੰਭੀ ਗਈ ਪਹਿਲ-ਕਦਮੀ ਸੀ। ਇਸ ਪ੍ਰਸਿੱਧੀ ਚੋਣ ਦਾ ਆਗੂ ਕੈਨੇਡੀਆਈ-ਸਵਿਸ ਬਰਨਾਰਡ ਵੈਬਰ[1] ਅਤੇ ਇਸ ਦਾ ਪ੍ਰਬੰਧ ਜ਼ੂਰਿਖ਼, ਸਵਿਟਜ਼ਰਲੈਂਡ ਵਿਖੇ ਅਧਾਰਤ ਨਿਊ7ਵੰਡਰਜ਼ ਫ਼ਾਊਂਡੇਸ਼ਨ (New7Wonders Foundation) ਵੱਲੋਂ ਕੀਤਾ ਗਿਆ ਅਤੇ ਜੇਤੂਆਂ ਦਾ ਐਲਾਨ 7 ਜੁਲਾਈ, 2007 ਨੂੰ ਲਿਸਬਨ ਵਿਖੇ ਕੀਤਾ ਗਿਆ।[2]

ਨਿਊ7ਵੰਡਰਜ਼ ਫ਼ਾਊਂਡੇਸ਼ਨ ਦਾ ਦਾਅਵਾ ਹੈ ਕਿ ਇੰਟਰਨੈੱਟ ਜਾਂ ਫ਼ੋਨ ਰਾਹੀਂ ਕੁੱਲ 100,000,000 ਤੋਂ ਵੱਧ ਵੋਟਾਂ ਪਈਆਂ ਸਨ। ਬਹੁਭਾਗੀ ਵੋਟਾਂ ਨੂੰ ਰੋਕਣ ਦਾ ਕੋਈ ਵਸੀਲਾ ਨਹੀਂ ਕੀਤਾ ਗਿਆ ਸੀ; ਸੋ ਚੋਣ ਨੂੰ "ਬੇਸ਼ੱਕ ਗ਼ੈਰ-ਵਿਗਿਆਨਕ" ਕਰਾਰ ਦਿੱਤਾ ਗਿਆ।[3]

ਇਸ ਪ੍ਰੋਗਰਾਮ ਨੇ ਬਹੁਤ ਸਾਰੀਆਂ ਅਧਿਕਾਰਕ ਪ੍ਰਤੀਕਿਰਿਆਵਾਂ ਨੂੰ ਆਕਰਸ਼ਤ ਕੀਤਾ। ਕੁਝ ਦੇਸ਼ਾਂ ਨੇ ਆਪਣੇ ਆਖ਼ਰੀ ਗੇੜ ਦੇ ਖਿਡਾਰੀਆਂ ਦੀ ਦਲਾਲੀ ਕੀਤੀ ਅਤੇ ਵੱਧ ਤੋਂ ਵੱਧ ਵੋਟਾਂ ਦਿਵਾਉਣ ਦਾ ਜਤਨ ਕੀਤਾ ਜਦਕਿ ਕੁਝ ਨੇ ਇਸ ਪ੍ਰਤੀਯੋਗਤਾ ਨੂੰ ਨਗੂਣਾ ਦੱਸਿਆ ਅਤੇ ਇਸ ਦੀ ਅਲੋਚਨਾ ਕੀਤੀ।[2][2][3]

ਜੇਤੂ[ਸੋਧੋ]

ਨਵੇਂ ਸੱਤ ਅਜੂਬਿਆਂ ਦੇ ਜੇਤੂਆਂ ਦੀ ਸਥਿਤੀ।
ਅਜੂਬਾ ਸਥਿਤੀ ਤਸਵੀਰ
ਤਾਜ ਮਹੱਲ
ताज महल
تاج محل
ਆਗਰਾ, ਉੱਤਰ ਪ੍ਰਦੇਸ਼, ਭਾਰਤ ਤਾਜ ਮਹੱਲ
ਚੀਚੇਨ ਇਟਜ਼ਾ
Chi'ch'èen Ìitsha'
ਯੁਕਾਤਾਨ, ਮੈਕਸੀਕੋ El Castillo being climbed by tourists
ਯੀਸੂ ਮੁਕਤੀਦਾਤਾ
O Cristo Redentor
ਰਿਓ ਡੇ ਹਾਨੇਈਰੋ, ਬ੍ਰਾਜ਼ੀਲ Christ the Redeemer in Rio de Janeiro
ਕੋਲੋਸੀਓ
Colosseo
ਰੋਮ, ਇਟਲੀ The Colosseum at dusk: exterior view of the best-preserved section
ਚੀਨ ਦੀ ਮਹਾਨ ਦਿਵਾਰ
万里长城
Wànlǐ Chángchéng
ਚੀਨ The Great Wall of china (Mutianyu section)
ਮਾਚੂ ਪਿਕਚੂ
Machu Picchu
ਕੂਸਕੋ ਖੇਤਰ, ਪੇਰੂ Machu Picchu in Peru
ਪੇਤਰਾ
البتراء
ਅਲ-ਬਤਰਾʾ
ਮਾਆਨ ਰਾਜਪਾਲੀ, ਜਾਰਡਨ The Monastery at Petra

ਮਿਸਰ ਦਾ ਗੀਜ਼ਾ ਪਿਰਾਮਿਡ, ਜੋ ਇੱਕੋ-ਇੱਕ ਸਾਬਤ ਪੁਰਾਤਨ ਅਜੂਬਾ ਹੈ, ਨੂੰ ਸਨਮਾਨੀ ਦਰਜਾ ਦਿੱਤਾ ਗਿਆ ਸੀ।

ਅਜੂਬਾ ਸਥਿਤੀ ਤਸਵੀਰ
ਗੀਜ਼ਾ ਪਿਰਾਮਿਡ ਭਵਨ-ਸਮੂਹ
أهرام الجيزة
ਗੀਜ਼ਾ, ਮਿਸਰ Pyramide Kheops

ਹੋਰ ਆਖ਼ਰੀ ਗੇੜ ਦੇ ਖਿਡਾਰੀ[ਸੋਧੋ]

ਆਖ਼ਰੀ ਗੇੜ ਦੇ ਹੋਰ 13 ਖਿਡਾਰੀ ਸਨ:

ਅਜੂਬਾ ਸਥਿਤੀ ਤਸਵੀਰ
ਐਥਨਜ਼ ਦੀ ਗੜ੍ਹੀ ਐਥਨਜ਼, ਯੂਨਾਨ Acropolis of Athens 01361.JPG
ਆਲਾਂਬਰਾ ਗ੍ਰਾਨਾਦਾ, ਸਪੇਨ Spain Andalusia Granada BW 2015-10-25 17-22-07.jpg
ਅੰਗਕੋਰ ਵਤ ਅੰਗਕੋਰ, ਕੰਬੋਡੀਆ AngkorWat 20061209.JPG
ਆਈਫ਼ਲ ਬੁਰਜ ਪੈਰਿਸ, ਫ਼ਰਾਂਸ Tour eiffel at sunrise from the trocadero.jpg
ਹਾਜੀਆ ਸੋਫ਼ੀਆ ਇਸਤਾਂਬੁਲ, ਤੁਰਕੀ Aya sofya.jpg
ਕੀਓਮੀਜ਼ੂ-ਦੇਰਾ ਕਿਓਤੋ, ਜਪਾਨ Kiyomizu-dera beams1.JPG
ਮੋਆਈ ਈਸਟਰ ਟਾਪੂ, ਚਿਲੀ Ahu-Akivi-1.JPG
ਨੌਇਸ਼ਵਾਨਸ਼ਟਾਈਨ ਫ਼ਿਊਸਨ, ਜਰਮਨੀ Neuschwanstein castle.jpg
ਲਾਲ ਚੌਂਕ ਮਾਸਕੋ, ਰੂਸ Kremlin 27.06.2008 03.jpg
ਖ਼ਲਾਸੀ ਦਾ ਬੁੱਤ ਨਿਊ ਯਾਰਕ, ਸੰਯੁਕਤ ਰਾਜ Statue-de-la-liberte-new-york.jpg
ਸਟੋਨਹੈਂਜ ਏਮਜ਼ਬਰੀ, ਸੰਯੁਕਤ ਬਾਦਸ਼ਾਹੀ Stonehenge Total.jpg
ਸਿਡਨੀ ਓਪੇਰਾ ਹਾਊਸ ਸਿਡਨੀ, ਆਸਟਰੇਲੀਆ Sydneyoperahouse.JPG
ਤਿੰਬਕਤੂ ਤਿੰਬਕਤੂ, ਮਾਲੀ Timbuktu Mosque Sankore.jpg

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. The project founder Bernard Weber - A Short History
  2. 2.0 2.1 2.2 Dwoskin, Elizabeth (2007-07-09). "Vote for Christ". Newsweek. ISSN 0028-9604. ਹਵਾਲੇ ਵਿੱਚ ਗਲਤੀ:Invalid <ref> tag; name "nwVFC" defined multiple times with different content
  3. 3.0 3.1 The Seven Wonders of the World, 2.0, Los Angeles Times, 2007-07-07]

[[ਸ਼੍ਰੇਣੀ:ਦੁਨੀਆ ਦੇ ਅਜੂਬੇ}}