ਸਮੱਗਰੀ 'ਤੇ ਜਾਓ

ਮੁਹੰਮਦ ਨਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਹੰਮਦ ਨਬੀ
محمد نبي
2014 ਵਿੱਚ ਨਬੀ
ਨਿੱਜੀ ਜਾਣਕਾਰੀ
ਪੂਰਾ ਨਾਮ
ਮੁਹੰਮਦ ਨਬੀ ਐਸਾ ਖੇਲ
ਜਨਮ (1985-01-01) 1 ਜਨਵਰੀ 1985 (ਉਮਰ 39)
ਲੋਗਾਰ, ਅਫ਼ਗ਼ਾਨਿਸਤਾਨ
ਬੱਲੇਬਾਜ਼ੀ ਅੰਦਾਜ਼ਸੱਜੇ-ਹੱਥੀਂ
ਗੇਂਦਬਾਜ਼ੀ ਅੰਦਾਜ਼ਸੱਜੀ-ਬਾਂਹ ਆਫ਼ ਬ੍ਰੇਕ
ਭੂਮਿਕਾਆਲਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 5)14 ਜੂਨ 2018 ਬਨਾਮ ਭਾਰਤ
ਆਖ਼ਰੀ ਟੈਸਟ15 ਮਾਰਚ 2019 ਬਨਾਮ ਆਇਰਲੈਂਡ
ਪਹਿਲਾ ਓਡੀਆਈ ਮੈਚ (ਟੋਪੀ 7)19 ਅਪਰੈਲ 2009 ਬਨਾਮ ਸਕਾਟਲੈਂਡ
ਆਖ਼ਰੀ ਓਡੀਆਈ22 ਜੂਨ 2019 ਬਨਾਮ ਭਾਰਤ
ਓਡੀਆਈ ਕਮੀਜ਼ ਨੰ.7
ਪਹਿਲਾ ਟੀ20ਆਈ ਮੈਚ (ਟੋਪੀ 5)1 ਫ਼ਰਵਰੀ 2010 ਬਨਾਮ ਆਇਰਲੈਂਡ
ਆਖ਼ਰੀ ਟੀ20ਆਈ24 ਫ਼ਰਵਰੀ 2019 ਬਨਾਮ ਆਇਰਲੈਂਡ
ਟੀ20 ਕਮੀਜ਼ ਨੰ.7
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007/08–2009/10ਪਾਕਿਸਤਾਨ ਕਸਟਮਸ
2013/14–2014/15ਮੁਹੰਮਦਨ ਸਪੋਰਟਿੰਗ ਕਲੱਬ ਕ੍ਰਿਕੇਟ ਟੀਮ
2013ਸਿਲਹੇਟ ਰੋਆਇਲਸ
2015ਰੰਗਪੁਰ ਰਾਈਡਰਸ
2016ਚਿਟਾਗੌਂਗ ਵਾਇਕਿੰਗਸ
2017ਕੋਮੀਲਾ ਵਿਕਟੋਰੀਅਨਸ
2016ਕੈਟਾ ਗਲੈਡੀਏਟਰਸ
2017–ਵਰਤਮਾਨਸਨਰਾਈਜ਼ਰਸ ਹੈਦਰਾਬਾਦ
2017ਸੇਂਟ ਕਿਟਸ ਐਂਡ ਨੇਵਿਸ ਪੈਟਰੀਓਟਸ
2017ਮਿਸ ਐਨਕ ਨਾਈਟਸ
2017/18–presentਮੈਲਬਰਨ ਰੈਨੇਗੇਡਸ
2018ਲੈਸਟਰਸ਼ਾਇਰ
2018ਬਲਖ਼ ਲੈਜੰਡਸ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟਵੰਟੀ-20 ਅ ਐੱਫ਼.ਸੀ.
ਮੈਚ 2 115 68 34
ਦੌੜਾਂ 25 2,619 1,161 1,276
ਬੱਲੇਬਾਜ਼ੀ ਔਸਤ 6.25 28.46 21.90 25.01
100/50 0/0 1/13 0/3 2/5
ਸ੍ਰੇਸ਼ਠ ਸਕੋਰ 24 116 89 117
ਗੇਂਦਾਂ ਪਾਈਆਂ 282 5,411 1,432 4,584
ਵਿਕਟਾਂ 4 122 69 90
ਗੇਂਦਬਾਜ਼ੀ ਔਸਤ 39.75 31.54 24.71 23.14
ਇੱਕ ਪਾਰੀ ਵਿੱਚ 5 ਵਿਕਟਾਂ 0 0 0 3
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 3/36 4/30 4/10 6/33
ਕੈਚਾਂ/ਸਟੰਪ 2/– 50/– 34/– 20/–
ਸਰੋਤ: ESPNcricinfo, 22 June 2019

ਮੁਹੰਮਦ ਨਬੀ (ਪਸ਼ਤੋ: محمد نبي; ਜਨਮ 1 ਜਨਵਰੀ 1985) ਇੱਕ ਅਫ਼ਗ਼ਾਨ ਕ੍ਰਿਕੇਟਰ ਹੈ ਜੋ ਸੀਮਤ ਓਵਰ ਮੈਚਾਂ ਵਿੱਚ ਟੀਮ ਦਾ ਕਪਤਾਨ ਰਹਿ ਚੁੱਕਿਆ ਹੈ। ਨਬੀ ਇੱਕ ਆਲਰਾਊਂਡਰ ਹੈ, ਇਹ ਸੱਜੇ ਹੱਥ ਦਾ ਬੱਲੇਬਾਜ਼ ਅਤੇ ਆਫ਼ ਬ੍ਰੇਕ ਗੇਂਦਬਾਜ਼ ਹੈ। ਇਸਨੇ ਅਫ਼ਗ਼ਾਨਿਸਤਾਨ ਨੂੰ ਇੱਕ ਉੱਚ ਪੱਧਰੀ ਅੰਤਰਰਾਸ਼ਟਰੀ ਕ੍ਰਿਕਟ ਟੀਮ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਅਪਰੈਲ 2009 ਵਿੱਚ ਅਫ਼ਗ਼ਾਨਿਸਤਾਨ ਦੇ ਪਹਿਲੇ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਵਿੱਚ ਖੇਡਿਆ ਅਤੇ ਜੂਨ 2018 ਵਿੱਚ ਅਫ਼ਗ਼ਾਨਿਸਤਾਨ ਦੇ ਪਹਿਲਾ ਟੈਸਟ ਮੈਚ ਵਿੱਚ ਵੀ ਖੇਡਿਆ। ਇਸਨੇ 2014 ਏਸ਼ੀਆ ਕੱਪ ਅਤੇ 2015 ਦੇ ਕ੍ਰਿਕਟ ਵਰਲਡ ਕੱਪ ਵਿੱਚ ਅਫ਼ਗ਼ਾਨਿਸਤਾਨ ਦੀ ਟੀਮ ਦੀ ਕਪਤਾਨੀ ਕੀਤੀ ਹੈ। ਨਬੀ ਕਈ ਟੀ -20 ਫ਼੍ਰੈਂਚਾਈਜ਼ ਟੂਰਨਾਮੈਂਟਾਂ ਵਿੱਚ ਵੀ ਖੇਡ ਚੁੱਕਿਆ ਹੈ ਅਤੇ ਇਹ ਪਹਿਲਾ ਅਫ਼ਗ਼ਾਨਿਸਤਾਨੀ ਖਿਡਾਰੀ ਸੀ ਜੋ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਣ ਲਈ ਚੁਣਿਆ ਗਿਆ।

ਮੁੱਢਲਾ ਜੀਵਨ ਅਤੇ ਕਰੀਅਰ[ਸੋਧੋ]

ਮੁਹਮੰਦ ਨਬੀ ਦਾ ਜਨਮ ਅਫ਼ਗ਼ਾਨਿਸਤਾਨ ਦੇ ਲੋਗਰ ਸੂਬੇ ਵਿੱਚ ਹੋਇਆ ਸੀ, ਪਰ ਸੋਵੀਅਤ-ਅਫ਼ਗ਼ਾਨ ਜੰਗ ਦੌਰਾਨ ਇਸਦਾ ਪਰਿਵਾਰ ਪੇਸ਼ਾਵਰ, ਪਾਕਿਸਤਾਨ ਚਲਿਆ ਗਿਆ ਸੀ।[1][2] ਇਸਨੇ 10 ਸਾਲ ਦੀ ਉਮਰ ਵਿੱਚ ਪਿਸ਼ਾਵਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ,[1] ਅਤੇ ਇਸਦਾ ਪਰਿਵਾਰ 2000 ਵਿੱਚ ਅਫ਼ਗ਼ਾਨਿਸਤਾਨ ਵਾਪਸ ਪਰਤਿਆ, ਜਿੱਥੇ ਇਸਨੇ ਮੁਹੰਮਦ ਸ਼ਹਿਜ਼ਾਦ, ਅਸਗਰ ਅਫ਼ਗ਼ਾਨ ਅਤੇ ਸ਼ਾਹਪੂਰ ਜਦਰਾਨ ਨਾਲ ਕ੍ਰਿਕਟ ਖੇਡਣਾ ਸ਼ੁਰੂ ਕੀਤਾ, ਬਾਅਦ ਵਿੱਚ ਇਹ ਸਾਰੇ ਅਫ਼ਗ਼ਾਨ ਦੀ ਕੌਮੀ ਟੀਮ ਦੇ ਮਹੱਤਵਪੂਰਨ ਮੈਂਬਰ ਬਣੇ।[3] 2003 ਵਿੱਚ ਨਬੀ ਪਹਿਲੀ ਵਾਰ ਵਿੱਚ ਕਿਸੇ ਮੁਕਾਬਲੇ ਵਿੱਚ ਕ੍ਰਿਕਟ ਖੇਡਿਆ ਅਤੇ ਇਹ ਅਫ਼ਗ਼ਾਨਿਸਤਾਨ ਦੀ ਇੱਕ ਟੀਮ ਵੱਲੋਂ ਪਾਕਿਸਤਾਨ ਦੀ ਰਹੀਮ ਯਾਰ ਖ਼ਾਨ ਕ੍ਰਿਕਟ ਐਸੋਸੀਏਸ਼ਨ ਦੇ ਖ਼ਿਲਾਫ਼ ਖੇਡਿਆ। ਅਫ਼ਗ਼ਾਨਿਸਤਾਨ ਦੀ ਟੀਮ ਮਾੜੀ ਸੀ ਪਰ ਨਬੀ ਨੇ 61 ਦੌੜਾਂ ਬਣਾ ਕੇ ਆਪਣੀ ਟੀਮ ਵਿੱਚੋਂ ਸਭ ਤੋਂ ਵੱਧ ਦੌੜਾਂ ਬਣਾਈਆਂ।[2][4] ਇਸ ਸਮੇਂ ਦੌਰਾਨ ਅਫ਼ਗ਼ਾਨਿਸਤਾਨ ਵਿੱਚ ਕ੍ਰਿਕਟ ਦਾ ਸਮਾਨ ਨਹੀਂ ਮਿਲਦਾ ਸੀ ਅਤੇ ਇਹਨਾਂ ਨੂੰ ਪਾਕਿਸਤਾਨ ਅਤੇ ਭਾਰਤ ਤੋਂ ਸਮਾਨ ਖਰੀਦਣ ਖ਼ਰੀਦਣਾ ਪੈਂਦਾ ਸੀ।[3]

ਹਵਾਲੇ[ਸੋਧੋ]

  1. 1.0 1.1 Brickhill, Liam. "Mohammad Nabi | Afghanistan Cricket | Cricket Players and Officials". ESPNcricinfo. Retrieved 18 October 2018.
  2. 2.0 2.1 Isam, Mohammad (26 February 2014). "The incredible life of Mohammad Nabi | Cricket". ESPNcricinfo. Retrieved 18 October 2018.
  3. 3.0 3.1 Basu, Arani (26 September 2018). "Asia cup: Our stories of struggle inspire the youngsters: Mohammad Nabi | Cricket News". The Times of India. The Times Group. Retrieved 18 October 2018.
  4. "Afghanistan v Rahim Yar Khan Cricket Association, 21-23 January 2003". ESPNcricinfo. Retrieved 18 October 2018.