ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ (ਡਾ. ਨਾਹਰ ਸਿੰਘ)
ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ  
[[File:]]
ਲੇਖਕਡਾ. ਨਾਹਰ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਕਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਪੰਨੇ256

ਡਾ. ਨਾਹਰ ਸਿੰਘ ਦੀ ਇਹ ਕਿਤਾਬ ਅਪ੍ਰੈਲ 1983 ਵਿੱਚ ਪਹਿਲੀ ਵਾਰ ਛਪੀ। 2006 ਵਿੱਚ ਇਸ ਪੁਸਤਕ ਦਾ ਤੀਜਾ ਨਵਾਂ ਕੰਪਿਊਟਰ ਪ੍ਰਿੰਟ ਜਾਰੀ ਹੋਇਆ। ਡਾ. ਕੇਸਰ ਸਿੰਘ 'ਕੇਸਰ' ਅਨੁਸਾਰ,"ਪੁਸਤਕ 'ਲੋਕ-ਕਾਵਿ ਦੀ ਸਿਰਜਣ ਪ੍ਰਕਿਰਿਆ' ਡਾ. ਨਾਹਰ ਸਿੰਘ ਦੀ ਲਗਭਗ ਪੰਜ ਸਾਲਾਂ ਦੀ ਨਿਰੰਤਰ ਲਗਨ ਤੇ ਮਿਹਨਤ ਦਾ ਫ਼ਲ ਹੈ।"


ਇਸ ਕਿਤਾਬ ਨੂੰ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਦੇ ਅੰਤਰਗਤ ਚਾਰ ਅਧਿਆਇ ਆਉਂਦੇ ਹਨ ਅਤੇ ਦੂਸਰੇ ਭਾਗ ਦੇ ਅੰਤਰਗਤ ਦੋ ਅਧਿਆਇ ਹਨ। ਪਹਿਲੇ ਭਾਗ ਦੇ ਅਧਿਆਇ ਪਹਿਲੇ ਦੇ ਸਿਰਲੇਖ ਮਲਵਈ ਲੋਕ ਕਾਵਿ ਦੇ ਸਿਧਾਂਤਕ ਪ੍ਰੇਰਕ' ਨੂੰ ਅੱਗੇ ਗਿਆਰਾਂ ਭਾਗਾਂ ਵਿਚ ਵੰਡਿਆ ਹੈ:

ਲੋਕ ਕਾਵਿ : ਸਿਧਾਂਤ[ਸੋਧੋ]

ਲੋਕ ਕਾਵਿ ਸਿਧਾਂਤ ਨੂੰ ਚਾਰ ਅਧਿਆਇਆਂ 'ਚ ਵੰਡਿਆ ਗਿਆ ਹੈ।

ਪਹਿਲੇ ਅਧਿਆਇ ਲੋਕ ਕਾਵਿ ਸਿਧਾਂਤਕ ਪਰੇਰਕ ਨੂੰ ਡਾ. ਨਾਹਰ ਸਿੰਘ ਨੇ ਤੇਰ੍ਹਾਂ ਭਾਗਾਂ ਵਿੱਚ ਵੰਡਿਆ ਹੈ।

ਮਲਵਈ ਲੋਕ-ਕਾਵਿ ਦੇ ਸਿਧਾਂਤਕ ਪਰੇਰਕ[ਸੋਧੋ]

 • ਲੋਕ-ਕਾਵਿ ਦਾ ਮਾਲਵਾ
 • ਮਲਵਈ ਪਿੰਡ
 • ਵਿਸ਼ੇਸ਼ ਮਲਵਈ ਪਾਤਰ
 • ਮਲਵਈ ਰਸਮਾ ਰਿਵਾਜ
 • ਮਲਵਈ ਲੋਕਾਂ ਦੀ ਭਾਈਚਾਰਕਤਾ ਤੇ ਨੈਤਿਕਤਾ
 • ਮਲਵਈਆਂ ਦੀ ਧਾਰਮਕਤਾ ਤੇ ਸੁਹਜ-ਭਾਵਨਾ
 • ਮਲਵਈਆਂ ਦੇ ਲੋਕ-ਵਿਸ਼ਵਾਸ
 • ਮਲਵਈ ਤਿਉਹਾਰ
 • ਮਲਵਈ ਮੇਲੇ
 • ਮਲਵਈ ਲੋਕਨਾਚ
 • ਮਾਲਵੇ ਦੀ ਲੋਕ ਕਲਾ
 • ਮਾਲਵੇ ਦਾ ਕਿੱਸਾ ਕਾਵਿ ਤੇ ਕਵੀਸ਼ਰੀ
 • ਮਲਵਈ ਲੋਕ ਗੀਤ ਸੰਗ੍ਰਹਿ

ਲੋਕ ਕਾਵਿ ਦਾ ਮਾਲਵਾ ਵਿਚ ਡਾ. ਨਾਹਰ ਸਿੰਘ ਨੇ ਲੋਕ-ਕਾਵਿ ਨੂੰ ਮਲਵਈ ਖੇਤਰ ਦੇ ਸੰਦੰਰਭ ਵਿੱਚ ਪੇਸ਼ ਕੀਤਾ ਹੈ। ਇਸ ਭਾਗ ਵਿੱਚ ਸੰਖੇਪ ਚਰਚਾ ਕੀਤੀ ਹੈ।

ਮਲਵਈ ਪਿੰਡ ਵਿੱਚ ਡਾ. ਨਾਹਰ ਸਿੰਘ ਮਾਲਵੇ ਦੇ ਪਿੰਡ ਬਾਰੇ ਵਿਸ਼ੇਸ ਜਾਣਕਾਰੀ ਦਿੰਦੇ ਹਨ। ਪਿੰਡ ਦੀ ਭੂਗੋਲਿਕ ਸਥਿਤੀ, ਘਰਾਂ ਦੀ ਬਣਾਵਟ, ਪਿੰਡ ਦਾ ਸਮਾਜਿਕ ਪ੍ਰਬੰਧ, ਜਾਤ ਪ੍ਰਥਾ ਦਾ ਸਰੂਪ, ਸਾਂਝੇ ਪਰਿਵਾਰਾਂ ਦੀ ਬਣਤਰ, ਰਿਸ਼ਤਾ ਨਾਤਾ ਪ੍ਰਬੰਧ, ਖੇਤੀ ਕਰਨ ਦੇ ਢੰਗ, ਰਾਜਨੀਤਿਕ ਜੀਵਨ ਆਦਿ ਬਾਰੇ ਵਿਸਥਾਰ ਨਾਲ ਦਸਦੇ ਹਨ।

ਵਿਸ਼ੇਸ਼ ਮਲਵਈ ਪਾਤਰ ਵਿੱਚ ਪੰਜਾਬ ਦੇ ਮਾਲਵਾ ਖੇਤਰ ਵਿਚਲੇ ਵੱਖ-ਵੱਖ ਕਾਰਜਾਂ ਨਾਲ ਸੰਬੰਧਿਤ ਵਿਅਕਤੀਆਂ ਬਾਰੇ ਦਸਿਆ ਗਿਆ ਹੈ।

ਮਾਲਵੇ ਦੇ ਰਸਮ ਰਿਵਾਜ ਵਿਚ ਜਨਮ, ਵਿਆਹ ਤੇ ਮੌਤ ਸੰਬੰਧੀ ਮਾਲਵੇ ਦੇ ਰਸਮ ਰਿਵਾਜਾਂ ਬਾਰੇ ਤਰਤੀਬ ਅਨੁਸਾਰ ਸੰਖੇਪ ਪਰਿਚੈ ਕਰਵਾਇਆ ਗਿਆ ਹੈ।

ਮਲਵਈ ਲੋਕਾਂ ਵਿਚ ਭਾਈਚਾਰਕਤਾ ਤੇ ਨੈਤਿਕਤਾ ਵਿਚ ਮਾਲਵੇ ਦੇ ਲੋਕਾਂ ਵਿਚ ਭਾਈਚਾਰਕ ਸਾਂਝ, ਰਿਸ਼ਤਿਆਂ ਦੇ ਖਾਸ ਮਹੱਤਵ ਆਦਿ ਬਾਰੇ ਦੱਸਿਆ ਗਿਆ ਹੈ।

ਮਲਵਈ ਲੋਕਾਂ ਦੀ ਧਾਰਮਿਕਤਾ ਅਤੇ ਸੁਹਜ ਭਾਵਨਾ ਵਿਚ ਡਾ. ਨਾਹਰ ਸਿੰਘ ਕਹਿੰਦੇ ਹਨ ਕਿ ਮਲਵਈਆਂ ਵਿਚ ਕਿਸੇ ਵੀ ਧਰਮ ਦੇ ਅਮੂਰਤ ਫਲਸਫ਼ੇ ਨੂੰ ਸਿਧਾਂਤਕ ਪੱਧਰ ਤੇ ਪ੍ਰਵਾਨ ਨਹੀਂ ਕੀਤਾ ਗਿਆ। ਇਸ ਭਾਗ ਵਿੱਚ ਹਰ ਪ੍ਰਕਾਰ ਦੇ ਸੰਸਥਾਗਤ ਆਡੰਬਰਾਂ, ਪਾਖੰਡਾਂ ਤੇ ਧਾਰਮਿਕ ਆਗੂਆਂ ਦੇ ਭੇਖਾਂ ਨੂੰ ਨਿੰਦਿਆ ਗਿਆ ਹੈ। ਸੁਹਜ ਭਾਵਨਾ ਸੰਬੰਧੀ ਔਰਤਾਂ ਦੀ ਕਸੀਦਾਕਾਰੀ, ਚਿੱਤਰਕਾਰੀ, ਮਰਦਾਂ ਦੇ ਖੇਤਾਂ ਨੂੰ ਵਾਹੁਣ ਬੀਜਣ ਦੇ ਤਰੀਕੇ ਬਾਰੇ ਗੱਲ ਕੀਤੀ ਗਈ ਹੈ। ਇਸੇ ਤਰ੍ਹਾਂ ਡਾ. ਨਾਹਰ ਸਿੰਘ ਮਾਲਵੇ ਦੇ ਲੋਕ ਵਿਸ਼ਵਾਸਾਂ, ਤਿਉਹਾਰਾਂ, ਮੇਲਿਆਂ, ਲੋਕ-ਨਾਚਾਂ, ਲੋਕ ਕਲਾਵਾਂ ਆਦਿ ਬਾਰੇ ਦਸਦੇ ਹਨ।

ਮਲਵਈਆਂ ਦੇ ਲੋਕ-ਵਿਸ਼ਵਾਸ਼ ਵਿੱਚ ਜਨਮ, ਵਿਆਹ, ਮੌਤ, ਰੁਤਾਂ, ਮੌਸਮਾਂ ਆਦਿ ਨਾਲ ਸੰਬੰਧਿਤ ਲੋਕ-ਵਿਸ਼ਵਾਸ਼ਾਂ ਬਾਰੇ ਸੰਖੇਪ ਚਰਚਾ ਕੀਤੀ ਗਈ ਹੈ।

ਮਲਵਈ ਤਿਉਹਾਰ ਵਿੱਚ ਮਾਲਵਾ ਖੇਤਰ ਵਿੱਚ ਮਨਾਏ ਜਾਣ ਵਾਲੇ ਤਿਉਹਾਰਾਂ ਬਾਰੇ ਦਸਿਆ ਗਿਆ ਹੈ।

ਮਲਵਈ ਮੇਲੇ ਵਿੱਚ ਡਾ. ਨਾਹਰ ਸਿੰਘ ਨੇ ਮਾਲਵਾ ਖੇਤਰ ਵਿੱਚ ਮਨਾਏ ਜਾਣ ਵਾਲੇ ਵੱਖ-ਵੱਖ ਮੇਲਿਆਂ ਦੀ ਸੰਖੇਪ ਗੱਲ ਕੀਤੀ ਹੈ।

ਮਲਵਈ ਲੋਕਨਾਚ ਵਿੱਚ ਡਾ. ਨਾਹਰ ਸਿੰਘ ਨੇ ਗਿੱਧਾ, ਭੰਗੜਾ, ਕਿੱਕਲੀ, ਅਤੇ ਟਿੱਪਰੀ ਬਾਰੇ ਚਰਚਾ ਕੀਤੀ ਹੈ।

ਮਾਲਵੇ ਦੀ ਲੋਕ-ਕਲਾ ਵਿੱਚ ਮਲਵੈਣਾਂ ਦੀ ਕਸ਼ੀਦਾਕਾਰੀ, ਕਢਾਈ, ਕੰਧ-ਚਿੱਤਰਕਾਰੀ ਬਾਰੇ ਦਸਿਆ ਗਿਆ ਹੈ।

ਮਾਲਵੇ ਦਾ ਕਿੱਸਾ-ਕਾਵਿ ਤੇ ਕਵੀਸ਼ਰੀ ਵਿੱਚ ਨਾਹਰ ਸਿੰਘ ਨੇ ਕਿੱਸਾਕਾਰੀ ਅਤੇ ਕਵੀਸ਼ਰੀ ਨੂੰ ਮਾਲਵਾ ਖੇਤਰ ਦਾ ਮੁੱਖ ਸਾਧਨ ਮੰਨਿਆ ਹੈੈ।

ਮਲਵਈ ਲੋਕ ਗੀਤ ਸੰਗ੍ਰਹਿ ਵਿਚ ਡਾ. ਨਾਹਰ ਸਿੰਘ ਲੋਕ ਗੀਤਾਂ ਉਪਰ ਕੀਤੇ ਗਏ ਕੰਮਾਂ ਬਾਰੇ ਵਿਸਥਾਰ ਨਾਲ ਚਰਚਾ ਕਰਦੇ ਹਨ।

ਕਾਵਿ ਵਿੱਚ ਰੂਪ-ਰਚਨਾ ਦੀ ਪ੍ਰਕਿਰਿਆ[ਸੋਧੋ]

ਦੂਸਰੇ ਅਧਿਆਇ ਕਾਵਿ ਵਿਚ ਰੂਪ ਰਚਨਾ ਦੀ ਪ੍ਰਕਿਰਿਆ ਨੂੰ ਛੇ ਭਾਗਾਂ ਵਿਚ ਵੰਡਿਆ ਗਿਆ ਹੈ:

 • ਵਸਤੂ ਤੇ ਰੂਪ ਸੰਬੰਧ
 • ਰੂਪ ਤੇ ਰੂਪਾਕਾਰ
 • ਰੂਪ ਤੇ ਸੰਰਚਨਾ
 • ਰੂਪ ਤੇ ਸ਼ੈਲੀ
 • ਪਾਠ ਤੇ ਪ੍ਰਸੰਗ
 • ਸ਼ਬਦਾਰਥ ਤੇ ਸੰਦਰਭਾਰਥ

ਇਸ ਅਧਿਆਇ ਵਿਚ ਲੋਕ ਕਾਵਿ ਦੇ ਰੂਪਗਤ ਸਰੂਪ ਨੂੰ ਅਧਾਰ ਬਣਾ ਕੇ ਗਹਿਰੀ ਚਰਚਾ ਕੀਤੀ ਗਈ ਹੈ। ਇਸ ਚਰਚਾ ਵਿਚ ਲੇਖਕ ਲੋਕ ਕਾਵਿ ਦੇ ਵੱਖ ਵੱਖ ਰੂਪਾਂ ਦੀਆਂ ਵਿਲੱਖਣ ਰੂਪਗਤ ਵਿਸ਼ੇਸਤਾਈਆਂ ਦੀ ਚਰਚਾ ਕਰਦਿਆਂ ਹੋਇਆਂ ਹਰੇਕ ਦੇ ਸੁਭਾਅ ਬਾਰੇ ਚਰਚਾ ਕਰਦਾ ਹੈ। ਇਸ ਸੰਬੰਧੀ ਚਰਚਾ ਕਰਦਿਆਂ ਡਾ. ਨਾਹਰ ਸਿੰਘ ਰੂਪ ਅਤੇ ਵਸਤੂ ਨੂੰ ਅਲੱਗ ਅਲੱਗ ਨਹੀਂ ਮੰਨਦੇ। ਲੇਖਕ ਵੱਲੋਂ ਰੂਪਾਕਾਰ ਦੀ ਸਮਰਥਾ ਅਤੇ ਸਰੂਪ ਸੰਬੰਧੀ ਵਿਸਥਾਰ ਪੂਰਵਕ ਚਰਚਾ ਕਰਦਿਆਂ ਸ਼ੈਲੀ ਸੰਬੰਧੀ ਵੀ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਇਸ ਅਧਿਆਇ ਦੇ ਅੰਤਲੇ ਸਿਰਲੇਖ ਸ਼ਬਦਾਰਥ ਤੇ ਸੰਦਰਭਾਰਥ ਵਿਚ ਸ਼ਬਦ ਦੇ ਵੱਖ ਵੱਖ ਪ੍ਰਸੰਗਾਤਮਕ ਅਰਥਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਲੋਕ ਤੇ ਲੋਕ ਗੀਤ[ਸੋਧੋ]

ਤੀਸਰਾ ਅਧਿਆਇ ਲੋਕ ਅਤੇ ਲੋਕਗੀਤ ਸੱਤ ਭਾਗਾਂ ਵਿਚ ਨਿਮਨਲਿਖਿਤ ਅਨੁਸਾਰ ਵੰਡਿਆ ਗਿਆ ਹੈ:

 • ਲੋਕ
 • ਲੋਕ ਜਨਤਾ ਤੇ ਚੇਤੰਨ ਲੋਕ
 • ਲੋਕਗੀਤ: ਰੂਪ ਰਚਨਾ ਦੀ ਦ੍ਰਿਸ਼ਟੀ ਤੋਂ
 • ਲੋਕਗੀਤ ਦੀ ਉਤਪਤੀ ਤੇ ਰੂਪ ਰਚਨਾ ਦੀ ਪ੍ਰਕਿਰਿਆ
 • ਲੋਕਗੀਤ ਦੇ ਰੂਪਗਤ ਲੱਛਣ
 • ਲੋਕਗੀਤ ਦੀ ਪਰਿਭਾਸ਼ਾ
 • ਲੋਕਗੀਤਾਂ ਦੀ ਵਰਗਵੰਡ

ਇੱਥੇ ਤਕ ਪਹੁੰਚਦਿਆਂ ਲੇਖਕ ਵਿਸ਼ੇਸ ਰੂਪ ਵਿਚ ਗੀਤ ਦੀ ਵਿਧਾ ਬਾਰੇ ਬਰੀਕੀ ਵਿਚ ਗੱਲ ਕਰਨ ਦਾ ਪ੍ਰਸੰਗ ਉਸਾਰ ਲੈਂਦਾ ਹੈ। ਗੀਤ ਵਿਧਾ ਦੇ ਵਿਸ਼ੇਸ ਵਿਧਾਗਤ ਲੱਛਣਾਂ ਸੰਬੰਧੀ ਚਰਚਾ ਕਰਦਿਆਂ ਉਹ ਇਸ ਸੰਬੰਧੀ ਪਰਿਭਾਸ਼ਾ ਉਸਾਰਨ ਵਿਚ ਵੀ ਸਫਲ ਹੁੰਦਾ ਹੈ। ਲੋਕ ਗੀਤ ਦੀ ਉਤਪਤੀ ਬਾਰੇ ਦੱਸਦਿਆਂ ਉਹ ਵੱਖ ਵੱਖ ਲੋਕਗੀਤਾਂ ਦੀ ਵਰਗਵੰਡ ਦੇ ਵਿਸ਼ੇਸ ਅਧਾਰਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ। 

ਮਲਵਈ ਬੋਲੀ ਦੀ ਸਿਰਜਨ ਪ੍ਰਕਿਰਿਆ[ਸੋਧੋ]

ਚੌਥੇ ਅਧਿਆਇ ਮਲਵਈ ਬੋਲੀ ਦੀ ਸਿਰਜਨ ਪ੍ਰਕਿਰਿਆ ਨੂੰ ਪੰਜ ਭਾਗਾਂ ਵਿਚ ਵੰਡਿਆ ਗਿਆ ਹੈ:

 • ਸਾਹਿਤ ਸਿਰਜਨਾ ਤੇ ਲੋਕ ਸਾਹਿਤ ਸਿਰਜਨਾ
 • ਮਲਵਈ ਬੋਲੀ ਦੀ ਸਿਰਜਨ ਪ੍ਰਕਿਰਿਆ
 • ਮਲਵਈ ਬੋਲੀਕਾਰਾਂ ਦੀ ਕਾਵਿ ਚੇਤਨਾ
 • ਬੋਲੀ ਦੀ ਪੇਸ਼ਕਾਰੀ ਦਾ ਵਿਵਹਾਰਕ ਪ੍ਰਸੰਗ
 • ਪ੍ਰਾਪਤ ਬੋਲੀ ਦਾ ਰਚਨਾ-ਵਿਧਾਨਕ ਵਿਸ਼ਲੇਸ਼ਣ

ਇਸ ਅਧਿਆਇ ਵਿਚ ਸਾਹਿਤ ਸਿਰਜਣਾ ਅਤੇ ਲੋਕ ਸਾਹਿਤ ਸਿਰਜਣਾ ਵਿਚ ਫ਼ਰਕ ਦੱਸਿਆ ਗਿਆ ਹੈ। ਇਸ ਉਪਰੰਤ ਵਿਸ਼ੇਸ ਲੋਕ ਕਾਵਿ ਰੂਪ ਮਲਵਈ ਬੋਲੀ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ ਹੈ। ਡਾ. ਨਾਹਰ ਸਿੰਘ ਮੰਨਦੇ ਹਨ ਕਿ ਬੋਲੀ ਸਿਰਜਣਾ ਦਾ ਮੁੱਖ ਮੰਤਵ ਮਨੋਰੰਜਨ ਹੁੰਦਾ ਹੈ। ਬੋਲੀ ਦੇ ਕਾਵਿ ਮੁੱਲਾਂ ਸੰਬੰਧੀ ਬੋਲੀਕਾਰ ਸੁਚੇਤ ਹੁੰਦਾ ਹੈ। ਬੋਲੀਕਾਰ ਸ਼ਿਲਪ ਅਤੇ ਸੁਹਜ ਸੰਬੰਧੀ ਨੇਮਾਂ ਤੋਂ ਚੇਤੰਨ ਹੁੰਦਾ ਹੈ ਜਿਸ ਤਹਿਤ ਉਹ ਮਾਂਜੀ ਸੰਵਾਰੀ ਭਾਸ਼ਾ ਦੇ ਸੁਚੱਜੇ ਪ੍ਰਯੋਗ ਰਾਹੀਂ ਬੋਲੀ ਦੀ ਸਿਰਜਣਾ ਕਰਦਾ ਹੈ। 

ਲੋਕ ਕਾਵਿ : ਵਿਵਹਾਰਕ ਅਧਿਐਨ[ਸੋਧੋ]

ਇਸ ਉਪਰੰਤ ਇਸ ਕਿਤਾਬ ਦੇ ਦੂਸਰੇ ਭਾਗ ਲੋਕ ਕਾਵਿ: ਵਿਵਹਾਰਕ ਅਧਿਐਨ ਦੀ ਸ਼ੁਰੂਆਤ ਹੋ ਜਾਂਦੀ ਹੈ ਜਿਸ ਨੂੰ ਦੋ ਅਧਿਆਇਆਂ ਵਿਚ ਵੰਡਿਆ ਗਿਆ ਹੈ:

 • ਖੁੱਲੇ ਰੂਪ ਵਿਧਾਨ ਵਾਲੇ ਕਾਵਿ ਰੂਪ
 • ਬੰਦ ਰੂਪ ਵਿਧਾਨ ਵਾਲੇ ਕਾਵਿ ਰੂਪ

ਲੇਖਕ ਵੱਖ-ਵੱਖ ਕਾਵਿ ਰੂਪਾਂ ਨੂੰ ਭਾਗਾਂ ਵਿਚ ਸ਼ਰੇਣੀਬੱਧ ਕਰ ਲੈਂਦਾ ਹੈ। ਉਸ ਅਨੁਸਾਰ ਇਕ ਸ਼ਰੇਣੀ ਉਹ ਹੁੰਦੀ ਹੈ ਜੋ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਆਪਣੇ ਰੂਪ ਵਿਚ ਵਾਧਾ ਘਾਟਾ ਕਰਨ ਦੇ ਸਮਰੱਥ ਹੁੰਦੀ ਹੈ। ਭਾਵ ਉਸ ਵਿਚ ਬਦਲਾਅ ਆਉਣਾ ਸੰਭਵ ਹੁੰਦਾ ਹੈ। ਦੂਸਰੀ ਸ਼ਰੇਣੀ ਦੇ ਕਾਵਿ ਰੂਪ ਬੰਦ ਪ੍ਰਵਿਰਤੀ ਵਾਲੇ ਹੁੰਦੇ ਹਨ। ਇਹ ਪੀੜ੍ਹੀਆਂ ਤੋਂ ਉਵੇਂ ਹੀ ਚੱਲੇ ਆਉਂਦੇ ਹਨ ਜਿਵੇਂ ਕਿ ਹੁਣ ਵਿਖਾਈ ਦਿੰਦੇ ਹਨ। ਇਨ੍ਹਾਂ ਵਿਚ ਕੋਈ ਵੀ ਤਬਦੀਲੀ ਸੰਭਵ ਨਹੀਂ ਹੁੰਦੀ। ਲੇਖਕ ਵੱਲੋਂ ਪਹਿਲੀ ਸ਼ਰੇਣੀ ਨੂੰ ਖੁੱਲ੍ਹੇ ਰੂਪ ਵਿਧਾਨ ਵਾਲੇ ਕਾਵਿ ਰੂਪ ਕਿਹਾ ਗਿਆ ਹੈ ਅਤੇ ਦੂਸਰੀ ਸ਼ਰੇਣੀ ਨੂੰ ਬੰਦ ਰੂਪ ਵਿਧਾਨ ਵਾਲੇ ਕਾਵਿ ਰੂਪ ਕਿਹਾ ਗਿਆ ਹੈ। ਦੋਹਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੋ ਅਲੱਗ ਅਲੱਗ ਅਧਿਆਇਆਂ ਵਿਚ ਦਿੱਤੀ ਗਈ ਹੈ। 

ਖੁੱਲ੍ਹੇ ਰੂਪ ਵਿਧਾਨ ਵਾਲੇ ਕਾਵਿ ਰੂਪ[ਸੋਧੋ]

ਇਸ ਭਾਗ ਨੂੰ ਅੱਗੇ 10 ਭਾਗਾਂ ਵਿਚ ਵੰਡਿਆ ਗਿਆ ਹੈ:

ਇਸ ਅਧਿਆਇ ਦੇ ਸ਼ੁਰੂ ਵਿਚ ਲੇਖਕ ਦਸਦਾ ਹੈ ਕਿ ‘ਖੁੱਲ੍ਹੀ’ ਪ੍ਰਵਿਰਤੀ ਵਾਲੇ ਕਾਵਿ ਰੂਪਾਂ ਦੀ ਪੁਨਰ ਸਿਰਜਣ ਦੇ ਦੋ ਮੁੱਖ ਕਾਰਨ ਹਨ: 

1. ਨਿਭਾਉ ਸੰਦਰਭ

2. ਰਚਨਾ-ਵਿਧਾਨਕ ਖੁੱਲ੍ਹ

ਇਸ ਅਧਿਆਇ ਦੀ ਮੁੱਖ ਵਿਸ਼ੇਸਤਾ ਹੈ ਕਿ ਲੇਖਕ ਵਲੋਂ ਵੱਖ-ਵੱਖ ਕਾਵਿ ਰੂਪਾਂ ਦੀ ਸਿਧਾਂਤਕ ਪਰਿਭਾਸ਼ਾ ਸਿਰਜਣ ਦਾ ਸਫਲ ਯਤਨ ਕੀਤਾ ਗਿਆ ਹੈ। ਹਰੇਕ ਕਾਵਿ ਰੂਪ ਦੀ ਬਣਤਰ ਅਤੇ ਕਾਰਜ ਨੂੰ ਅਧਾਰ ਬਣਾਉਂਦਿਆਂ ਹੋਇਆਂ ਇਹ ਪਰਿਭਾਸ਼ਾਵਾਂ ਸਿਰਜੀਆਂ ਗਈਆਂ ਹਨ। 

ਬੰਦ ਰੂਪ ਵਿਧਾਨ ਵਾਲੇ ਕਾਵਿ ਰੂਪ[ਸੋਧੋ]

ਅੰਤਲੇ ਅਧਿਆਇ ‘ਬੰਦ ਰੂਪ ਵਿਧਾਨ ਵਾਲੇ ਕਾਵਿ ਰੂਪ’ ਨੂੰ ਸੱਤ ਭਾਗਾਂ ਵਿਚ ਵੰਡਿਆ ਗਿਆ ਹੈ:

ਲੇਖਕ ਦਾ ਮਤ ਹੈ ਕਿ ਇਨ੍ਹਾਂ ਕਾਵਿ ਰੂਪਾਂ ਦੀ ਕਠਿਨ ਵਿਸ਼ਾਗਤ, ਵਿਧਾਗਤ ਅਤੇ ਰੂਪਕਾਰਕ ਬਣਤਰ ਕਾਰਨ ਇਨ੍ਹਾਂ ਦੀ ਪੁਨਰ-ਸਿਰਜਣਾ ਦਾ ਕਾਰਜ ਬਹੁਤ ਔਖਾ ਹੈ। ਇਸ ਲਈ ਇਨ੍ਹਾਂ ਦੀ ਪੁਨਰ ਸਿਰਜਣਾ ਸੌਖਿਆਂ ਸੰਭਵ ਨਹੀਂ ਹੁੰਦੀ। ਉਦਾਹਰਣ ਵਜੋਂ ਇਕ ਅਖਾਣ ਵਿਚ ਪੇਸ਼ ਕੀਤਾ ਗਿਆ ਤੱਥ ਉਸ ਦੀ ਸਿਰਜਣਾ ਕਰਨ ਵਾਲੇ ਦੀ ਜਿ਼ੰਦਗੀ ਦਾ ਨਿਚੋੜ ਹੁੰਦਾ ਹੈ। ਇਸੇ ਤਰ੍ਹਾਂ ਲੰਮੇ ਮਲਵਈ ਗੀਤਾਂ ਦੀ ਪੇਸ਼ਕਾਰੀ ਸਮੂਹਿਕ ਪੱਧਰ ਤੇ ਹੋਣ ਕਾਰਨ ਇਨ੍ਹਾਂ ਵਿਚ ਜਲਦੀ ਬਦਲਾਅ ਸੰਭਵ ਨਹੀਂ ਹੁੰਦਾ।

ਪੁਸਤਕ ਦੇ ਅੰਤ ਵਿਚ ਦਿੱਤੇ ‘ਹਵਾਲੇ ਟਿੱਪਣੀਆਂ’, ‘ਪੁਸਤਕ ਸੂਚੀ’, ‘ਵਿਸ਼ਾ-ਅਨੁਕ੍ਰਮਣਿਕਾ’ ਅਤੇ ‘ਲੇਖਕ-ਅਨੁਕ੍ਰਮਣਿਕਾ’ ਵੀ ਬਹੁਤ ਹੀ ਜਿਆਦਾ ਜਾਣਕਾਰੀ ਭਰਪੂਰ ਹਨ।