ਸਮੱਗਰੀ 'ਤੇ ਜਾਓ

ਵਰਤੋਂਕਾਰ:CanadianSingh1469/ਕੱਚਾ ਖਾਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਹੀਦ ਭਾਈ ਮੇਜਰ ਸਿੰਘ ਜੌਹਲ ਉਰਫ਼ ਪਾਲਾ

ਸ਼ਹੀਦ ਭਾਈ ਮੇਜਰ ਸਿੰਘ ਜੌਹਲ ਉਰਫ਼ ਪਾਲਾ ਦਾ ਜਨਮ 30 ਮਾਰਚ 1970 ਨੂੰ ਪਿੰਡ ਜੌਹਲ ਰਾਜੂ ਸਿੰਘ ਵਾਲ਼ਾ, ਪੱਤੀ ਜੇਠੂਵਾਲੀਏ, ਜ਼ਿਲ੍ਹਾ ਤਰਨ ਤਾਰਨ ਵਿਖੇ ਹੋਈ । ਭਾਈ ਸਾਹਿਬ ਮਹਾਨ ਖਾੜਕੂ ਸੂਰਮਾ ਸੰਨ ।

ਅਰੰਭ ਦਾ ਜੀਵਨ

[ਸੋਧੋ]

ਭਾਈ ਸਾਹਿਬ ਮਾਤਾ ਕਸ਼ਮੀਰ ਕੌਰ ਦੀ ਕੁੱਖੋਂ ਅਤੇ ਪਿਤਾ ਸਰਦਾਰ ਦਰਸ਼ਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਭਾਈ ਸਾਹਿਬ ਦਾ ਇੱਕ ਭਰਾ ਦਿਲਬਾਗ ਸਿੰਘ ਅਤੇ ਭੈਣ ਨਰਿੰਦਰ ਕੌਰ ਹਨ। ਭੈਣ-ਭਰਾ ਤੋਂ ਛੋਟੇ ਹੋਣ ਕਾਰਨ ਭਾਈ ਸਾਹਿਬ ਪਰਿਵਾਰ 'ਚ ਸਭ ਤੋਂ ਲਾਡਲੇ ਸਨ। ਭਾਈ ਸਾਹਿਬ ਦਾ ਜਨਮ ਇੱਕ ਚੰਗੇ ਗੁਰਸਿੱਖ ਕਿਸਾਨ ਪਰਿਵਾਰ ਘਰ ਹੋਇਆ। ਬਚਪਨ ਤੋਂ ਹੀ ਭਾਈ ਸਾਹਿਬ ਧਾਰਮਿਕ ਰੁਚੀਆਂ ਦੇ ਧਾਰਨੀ ਸਨ। ਭਾਈ ਸਾਹਿਬ ਨੇ ਦੱਸ ਕਲਾਸਾਂ ਆਪਣੇ ਨਾਲ਼ ਦੇ ਪਿੰਡ ਥਰੂ ਤੋਂ ਕੀਤੀਆਂ ਤੇ ਬਾਅਦ 'ਚ ਬਾਰਵੀਂ ਕਲਾਸ 1988 'ਚ ਤਰਨ ਤਾਰਨ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਖਾਲਸਾ ਸਕੂਲ ਤੋਂ ਕੀਤੀ। ਫਿਰ ਭਾਈ ਸਾਹਿਬ ਨੇ ਬੀ.ਏ ਦਾ ਦਾਖ਼ਲਾ ਤਰਨ ਤਾਰਨ ਦੇ ਖ਼ਾਲਸਾ ਕਾਲਜ 'ਚ ਲਿਆ। ਭਾਈ ਸਾਹਿਬ ਨੇ ਬੀ.ਏ. ਦੇ ਦੋ ਸਾਲ ਪੂਰੀ ਮਨ ਲਾ ਕੇ ਪੜ੍ਹਾਈ ਕੀਤੀ ਅਤੇ ਤੀਸਰੇ ਸਾਲ ਆਪ ਰੂਪੋਸ਼ ਹੋ ਕੇ ਸਿੱਖ ਸੰਘਰਸ਼ 'ਚ ਹਿੱਸਾ ਲੈਣ ਲਈ ਨਿੱਤਰ ਗਏ। ਭਾਈ ਸਾਹਿਬ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ ਤੇ ਕਦੇ ਵੀ ਸਕੂਲ ਕਾਲਜ ਤੋਂ ਆਪ ਦੀ ਸ਼ਿਕਾਇਤ ਨਹੀਂ ਆਈ। ਭਾਈ ਸਾਹਿਬ ਪੜਾਈ ਦੇ ਨਾਲ਼- ਨਾਲ਼ ਖੇਡਾਂ 'ਚ ਵੀ ਰੁਚੀ ਲੈਂਦੇ ਰਹੇ। ਭਾਈ ਸਾਹਿਬ ਪੰਜਵੀਂ ਕਲਾਸ ਤੋਂ ਹੀ ਆਪਣੇ ਸਕੂਲ ਦੀ ਫੁੱਟਬਾਲ ਟੀਮ ਦੇ ਚੋਟੀ ਦੇ ਖਿਡਾਰੀ ਰਹੇ। ਆਪ ਨੇ ਫੁੱਟਬਾਲ ਦੇ ਕਈ ਟੂਰਨਾਮੈਂਟਾਂ 'ਚ ਹਿੱਸਾ ਲਿਆ ਤੇ ਪਹਿਲੇ ਨੰਬਰ 'ਤੇ ਆ ਕੇ ਜਿੱਤ ਪ੍ਰਾਪਤ ਕੀਤੀ। ਭਾਈ ਸਾਹਿਬ ਆਪਣੇ ਪਰਿਵਾਰ ਨਾਲ਼ ਖੇਤੀਬਾੜੀ ਤੇ ਹੋਰ ਕੰਮਾਂ-ਕਾਰਾਂ ‘ਚ ਵੀ ਹੱਥ ਵਟਾਉਂਦੇ ਰਹੇ।

ਭਾਈ ਸਾਹਿਬ ਦਾ ਪਰਿਵਾਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਅਤੇ ਬਾਬਾ ਝੰਡਾ ਸਿੰਘ ਕਾਰ ਸੇਵਾ ਵਾਲ਼ਿਆਂ ਦੇ ਅਸਥਾਨ ਤੇ ਲਗਾਤਾਰ ਕਈ-ਕਈ ਦਿਨ ਜਾ ਕੇ ਸੇਵਾ ਨਿਭਾਉਂਦਾ ਸੀ ਤੇ ਆਪ ਵੀ ਬਹੁਤ ਸ਼ਰਧਾ ਪਿਆਰ ਉਤਸ਼ਾਹ ਚਾਅ ਨਾਲ਼ ਵਾਹਿਗੁਰੂ ਦਾ ਜਾਪ ਕਰਦੇ ਹੋਏ ਸੇਵਾ ਕਰਿਆ ਕਰਦੇ ਸਨ। ਛੋਟੀ ਉਮਰ 'ਚ ਆਪ ਜੀ ਦਾ ਸਿੱਖੀ ਵੱਲ ਪੂਰਾ ਝੁਕਾਅ ਸੀ। ਭਾਈ ਸਾਹਿਬ ਅੰਮ੍ਰਿਤ ਵੇਲ਼ੇ ਹਰ ਰੋਜ਼ ਨੇੜੇ ਪੱਤੀ 'ਚ ਪੈਂਦੇ ਪਿੰਡ ਵਾਲ਼ੇ ਗੁਰਦੁਆਰਾ ਸਾਹਿਬ 'ਚ ਜਾਂਦੇ ਅਤੇ ਬਾਣੀ ਪੜ੍ਹਦੇ ਤੇ ਵਾਹਿਗੁਰੂ ਦੇ ਸਿਮਰਨ ਵਿੱਚ ਕਈ-ਕਈ ਘੰਟੇ ਜੁੜੇ ਰਹਿੰਦੇ। ਭਾਈ ਸਾਹਿਬਬਹੁਤ ਸੋਹਣੇ ਸੁਨੱਖੇ ਤੇ ਅਣਖ਼ੀ ਬਹਾਦਰ ਨੌਜਵਾਨ ਸਨ।

19 ਜੁਲਾਈ 1982 ਤੋਂ ਬਾਅਦ ਧਰਮ ਯੁੱਧ ਮੋਰਚਾ ਸਿਖ਼ਰਾਂ 'ਤੇ ਚੱਲ ਰਿਹਾ ਸੀ। ਇਸ ਸ਼ਾਂਤਮਈ ਮੋਰਚੇ ਦੌਰਾਨ ਸਰਕਾਰ ਨੇ ਸੈਂਕੜੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨਾਂ ਬਜ਼ੁਰਗਾਂ ਨੂੰ ਜੇਲ੍ਹਾਂ ਵਿਚ ਵੀ ਡੱਕ ਦਿੱਤਾ ਸੀ । ਭਾਈ ਸਾਹਿਬ ਸ੍ਰੀ ਦਰਬਾਰ ਸਾਹਿਬ ਦਰਸ਼ਨ ਇਸ਼ਨਾਨ ਕਰਨ ਤੋਂ ਬਾਅਦ ਮੋਰਚਾ ਵੇਖਣ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਆਉਂਦੇ ਅਤੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸ੍ਰੀ ਮਾਨ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਜੋਸ਼ੀਲੇ ਬਚਨ ਸੁਣ ਕੇ ਜੈਕਾਰੇ ਗਜਾਉਂਦੇ। ਇਸ ਤਰ੍ਹਾਂ ਭਾਈ ਸਾਹਿਬ ਕਈ ਵਾਰ ਪਰਿਵਾਰ ਨੂੰ ਬਿਨਾਂ ਦੱਸਿਆਂ ਸ੍ਰੀ ਅੰਮ੍ਰਿਤਸਰ ਵਿਖੇ ਧਰਮ ਯੁੱਧ ਮੋਰਚੇ 'ਚ ਹਿਸਾ ਪਾਇਆ ।ਸੰਤ ਜਰਨੈਲ ਸਿੰਘ ਜੀ ਨੂੰ ਜਾ ਕੇ ਫ਼ਤਹਿ ਬੁਲਾਉਂਦੇ ਤੇ ਕਈ-ਕਈ ਘੰਟੇ ਉਹਨਾਂ ਦੇ ਨੇੜੇ ਸੰਗਤ 'ਚ ਬੈਠ ਕੇ ਵਿਚਾਰਾਂ ਸੁਣਦੇ ਰਹਿੰਦੇ। ਇੱਕ ਦਿਨ ਸੰਤ ਭਿੰਡਰਾਂਵਾਲ਼ਿਆਂ ਅਤੇ ਸ਼ਸਤਰਧਾਰੀ ਜੁਝਾਰੂ ਸਿੰਘਾਂ ਦੇ ਨਾਲ਼ ਆਪ ਦੀ ਤਸਵੀਰ ਅਖ਼ਬਾਰਾਂ ਵਿੱਚ ਛਪ ਗਈ ਤੇ ਜਦੋਂ ਪਰਿਵਾਰ ਰਿਸ਼ਤੇਦਾਰਾਂ ਅਤੇ ਪਿੰਡ ਵਾਲ਼ਿਆਂ ਨੇ ਇਹ ਤਸਵੀਰ ਵੇਖੀ ਤਾਂ ਸਾਰੇ ਹੈਰਾਨ ਹੋ ਗਏ ਕਿ ਮੇਜਰ ਸਿੰਘ ਤਾਂ ਸਾਨੂੰ ਦੱਸੇ ਬਿਨਾਂ ਦਰਬਾਰ ਸਾਹਿਬ ਚਲੇ ਜਾਂਦਾ ਹੈ ਤੇ ਮੋਰਚੇ 'ਚ ਹਿੱਸਾ ਲੈਂਦਾ ਹੈ। ਇਸ ਤੋਂ ਬਾਅਦ ਪਰਿਵਾਰ ਨੇ ਆਪ ਉੱਤੇ ਬਹੁਤ ਦਬਾਅ ਪਾਇਆ ਪਰ ਆਪ ਧਰਮ ਅਤੇ ਸੰਘਰਸ਼ ਦੇ ਮਾਰਗ 'ਤੇ ਚੱਲਦੇ ਰਹੇ । ਤਸਵੀਰ:Bhai Sahib Johal ਫਿਰ ਜਦੋਂ ਜੂਨ 1984 'ਚ ਹਿੰਦੁਸਤਾਨੀ ਫ਼ੌਜਾਂ ਨੇ ਧਰਮ ਯੁੱਧ ਮੋਰਚੇ (ਅਨੰਦਪੁਰ ਸਾਹਿਬ ਵਾਲ਼ੇ ਮਤੇ ਮੰਗਾਂ) ਦੇ ਸੰਘਰਸ਼ ਨੂੰ ਕੁਚਲਣ ਲਈ ਅਤੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੀ ਯੋਜਨਾ ਤਹਿਤ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੰਬਾਂ, ਤੋਪਾਂ, ਟੈਂਕਾਂ ਨਾਲ਼ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਵਾਲ਼ੇ ਦਿਨ ਹਮਲਾ ਕਰ ਦਿੱਤਾ ਤਾਂ ਭਾਈ ਸਾਹਿਬ ਦੇ ਮਨ ਨੂੰ ਬਹੁਤ ਡੂੰਘੀ ਠੇਸ ਲੱਗੀ ਭਾਵੇਂ ਕਿ ਭਾਈ ਸਾਹਿਬ ਦੀ ਉਮਰ ਉਸ ਸਮੇਂ 14 ਕੁ ਸਾਲ ਸੰਨ ।ਰੇਡੀਓ ਤੋਂ ਸੰਤ ਜੀ ਸ਼ਹਾਦਤਾਂ ਸੁਣ ਕੇ ਭਾਈ ਸਾਹਿਬ ਜੋਸ਼ ਵਿੱਚ ਆ ਗਏ ਅਤੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕੀਤੀ ਕਿ ਅਸੀਂ ਗੁਰਧਾਮਾਂ ਦੀ ਹੋਈ ਬੇਅਦਬੀ ਦਾ ਬਦਲਾ ਜ਼ਰੂਰ ਲਵਾਂਗੇ ਤੇ ਕੱਲੇ-ਕੱਲੇ ਦੋਸ਼ੀ ਨੂੰ ਸਬਕ ਸਿਖਾਵਾਂਗੇ। ਭਾਈ ਸਾਹਿਬ ਜਦੋਂ ਕੁਝ ਦਿਨਾਂ ਬਾਅਦ ਸ੍ਰੀ ਅੰਮ੍ਰਿਤਸਰ ਗਏ ਤਾਂ ਢੱਠ ਕੇ ਖੰਡਰ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੇਖ ਕੇ ਭਾਈ ਸਾਹਿਬ ਦਾ ਮਨ ਛਲਣੀ-ਛਲਣੀ ਹੋ ਗਿਆ।

ਖਾੜਕੂਵਾਦ

[ਸੋਧੋ]

ਅੰਮ੍ਰਿਤਸਰ ਤੋਂ ਭਰੇ ਮਨ ਨਾਲ਼ ਭਾਈ ਸਾਹਿਬ ਵਾਪਸ ਆਏ ਅਤੇ ਬਾਅਦ 'ਚ ਚੁੱਪ-ਉਦਾਸ ਰਹਿਣ ਲੱਗ ਪਏ। ਹੁਣ ਭਾਈ ਸਾਹਿਬ ਸਿੱਖੀ ਦੇ ਦੁਸ਼ਮਣਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ ਤੇ ਕੋਈ ਰਾਹ ਲੱਭ ਰਹੇ ਸਨ। ਇਸ ਤਰ੍ਹਾਂ ਭਾਈ ਸਾਹਿਬ ਦਾ ਝੁਕਾਅ ਜੁਝਾਰੂ ਲਹਿਰ ਵੱਲ ਹੋ ਗਿਆ। ਭਾਈ ਸਾਹਿਬ ਨੇ ਕਈ ਵਾਰ ਖਾਲਿਸਤਾਨੀ ਜੁਝਾਰੂ ਭਾਈ ਰਣਜੀਤ ਸਿੰਘ ਰਾਣਾ ਬਰੂ ਨਾਲ਼ ਸੰਪਰਕ ਕਾਇਮ ਕਰਕੇ ਲਹਿਰ ਵਿੱਚ ਸੇਵਾ ਕਰਨ ਦੀ ਇੱਛਾ ਜਾਹਰ ਕੀਤੀ ਪਰ ਭਾਈ ਸਾਹਿਬ ਦੀ ਨੂੰ ਛੋਟੀ ਉਮਰ ਦਾ ਹੋਣ ਕਰਕੇ ਵਾਪਸ ਪੜ੍ਹਨ-ਲਿਖਣ ਦੀ ਹਿਦਾਇਤ ਦਿੰਦੇ। ਸੰਨ 1988 ਵਿੱਚ ਭਾਈ ਸਾਹਿਬ ਨੇ ਬਾਰ੍ਹਵੀਂ ਕਲਾਸ ਪਾਸ ਕੀਤੀ ਤੇ ਬਾਅਦ 'ਚ ਭਾਈ ਸਾਹਿਬ ਕਾਲਜ ਵਿੱਚ ਦਾਖਲ ਹੋਏ ਤਾਂ ਓਥੇ ਭਾਈ ਸਾਹਿਬ ਦਾ ਮਿਲਾਪ ਲਹਿਰ ਵਿੱਚ ਵਿਚਰਨ ਵਾਲ਼ੇ ਸਰਗਰਮ ਜੁਝਾਰੂ ਸਿੰਘਾਂ ਨਾਲ਼ ਹੋ ਗਿਆ। ਫਿਰ ਚੜ੍ਹਦੀ ਕਲਾ ਵਾਲ਼ੇ ਸਿੰਘਾਂ ਦੇ ਉੱਚੇ ਸੁੱਚੇ ਜੀਵਨ ਸਖ਼ਸ਼ੀਅਤ ਅਤੇ ਸੰਗਤ ਤੋਂ ਪ੍ਰਭਾਵਿਤ ਹੋ ਕੇ ਭਾਈ ਸਾਹਿਬ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲੋਂ ਬਖ਼ਸ਼ਿਆ ਹੋਇਆ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰ ਲਿਆ ਤੇ ਆਪਣਾ ਸੀਸ ਪੰਥ ਨੂੰ ਭੇਟਾ ਕਰਨ ਦਾ ਪੰਜ ਪਿਆਰੇ ਸਾਹਿਬਾਨਾਂ ਨਾਲ਼ ਬਚਨ ਕੀਤਾ।ਹੁਣ ਖਾਲਿਸਤਾਨ ਲਿਬਰੇਸ਼ਨ ਫ਼ੋਰਸ ਜਥੇਬੰਦੀ ਦੇ ਦੋ ਚੋਟੀ ਜੁਝਾਰੂ ਭਾਈ ਅਨਾਰ ਸਿੰਘ ਪਾੜਾ ਅਤੇ ਭਾਈ ਹਰਭਜਨ ਸਿੰਘ ਮੰਡ ਆਦਿ ਸਿੰਘਾਂ ਨਾਲ਼ ਆਪ ਦੀ ਨੇੜਤਾ ਹੋ ਗਈ। ਭਾਈ ਸਾਹਿਬ ਨੇ ਪਹਿਲਾਂ ਗੁਪਤ ਤੌਰ 'ਤੇ ਉਹਨਾਂ ਨਾਲ਼ ਜਥੇਬੰਦੀ ਲਈ ਸੇਵਾ ਕਰਨੀ ਸ਼ੁਰੂ ਕੀਤੀ। ਇਸ ਦੌਰਾਨ ਭਾਈ ਸਾਹਿਬ ਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਅਤੇ ਬੀ.ਏ. ਦੇ ਪਹਿਲੇ ਭਾਗ ਦੇ ਇਮਤਿਹਾਨ ਵੀ ਦਿੱਤੇ। ਪਰ ਬਾਅਦ ਵਿੱਚ ਜਦ ਜਥੇਬੰਦੀ ਨੇ ਭਾਈ ਸਾਹਿਬ ਦੀ ਸੇਵਾ ਵੇਖੀ ਤਾਂ ਭਾਈ ਸਾਹਿਬ ਨੂੰ ਪੂਰਨ ਤੌਰ 'ਤੇ ਖਾਲਿਸਤਾਨ ਲਿਬਰੇਸ਼ਨ ਫ਼ੋਰਸ ਚ ਸ਼ਾਮਿਲ ਕਰ ਲਿਆ। ਜਥੇਬੰਦੀ ਦੇ ਜੁਝਾਰੂ ਸਿੰਘਾਂ ਨੇ ਪਿਆਰ ਨਾਲ਼ ਆਪ ਦਾ ਨਾਂ ‘ਪਾਲਾ’ ਰੱਖਿਆ ਸੀ।

ਇਹਨਾਂ ਦਿਨਾਂ ਵਿੱਚ ਭਾਰਤੀ ਫ਼ੌਜ ਨੇ ਸਿੱਖ ਪਰਿਵਾਰਾਂ ਉੱਪਰ ਜ਼ੁਲਮ ਕਰਨ ਦੀ ਬਹੁਤ ਅੱਤ ਚੁੱਕੀ ਹੋਈ ਸੀ, ਇਹਨਾਂ ਜ਼ੁਲਮਾਂ ਨੇ ਤਾਂ ਅਬਦਾਲੀ ਅਤੇ ਜ਼ਕਰੀਆਂ ਖਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ ਸੀ। ਇਤਿਹਾਸ ਦੁਹਰਾਇਆ; ਸਿੰਘਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸੀ, ਸਰਕਾਰ ਨੇ ਆਪ ਦੇ ਸਿਰ ਉੱਤੇ ਵੀ ਵੱਡਾ ਇਨਾਮ ਰੱਖਿਆ ਹੋਇਆ ਸੀ। ਭਾਈ ਸਾਹਿਬ ਜਥੇਬੰਦੀ 'ਚ ਚੜ੍ਹਦੀ ਕਲਾ ਨਾਲ਼ ਸੇਵਾਵਾਂ ਨਿਭਾਉਂਦੇ ਰਹੇ ਅਤੇ ਇਸ ਦੌਰਾਨ ਭਾਈ ਸਾਹਿਬ ਨੇ ਕਈਆਂ ਪੰਥ ਦੋਖੀਆਂ, ਦੁਸ਼ਟਾਂ, ਕੈਟਾਂ, ਗ਼ੱਦਾਰਾਂ ਅਤੇ ਪੁਲੀਸ ਅਫ਼ਸਰਾਂ ਅਤੇ ਭਾਰਤੀ ਫ਼ੋਰਸਾਂ ਦੇ ਦਰਿੰਦਿਆਂ ਦਾ ਸੋਧਾ ਲਾਇਆ। ਭਾਰਤੀ ਫ਼ੌਜਾਂ ਅਤੇ ਪੁਲੀਸ ਅਫ਼ਸਰਾਂ ਨਾਲ਼ ਆਹਮੋ-ਸਾਮ੍ਹਣੇ ਭਾਈ ਸਾਹਿਬ ਦੇ ਕਈ ਮੁਕਾਬਲੇ ਹੋਏ ਅਤੇ ਭਾਈ ਸਾਹਿਬ ਨੇ ਪੂਰੀ ਬੀਰਤਾ ਬਹਾਦਰੀ ਦਲੇਰੀ ਸਹਿਤ ਖ਼ਾਲਸਈ ਜ਼ਜਬੇ ਨਾਲ਼ ਡੱਟ ਕੇ ਮੁਕਾਬਲੇ ਕੀਤੇ।

ਭਾਈ ਸਾਹਿਬ ਆਪਣੇ ਵੱਡੇ ਭਰਾ ਭਾਈ ਦਿਲਬਾਗ ਸਿੰਘ ਦੇ ਅਨੰਦ ਕਾਰਜ ਤੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਜੁਝਾਰੂ ਸਿੰਘਾਂ ਨਾਲ਼ ਹਾਜ਼ਰੀ ਭਰਨ ਆਏ ਤੇ ਇਸ ਸਮੇਂ ਸਾਰੇ ਜੁਝਾਰੂ ਸਿੱਖ ਨੌਜਵਾਨ ਹਥਿਆਰਾਂ ਨਾਲ਼ ਲੈਸ ਸੀ ਤੇ ਫਿਰ ਸਾਲ ਬਾਅਦ ਜਦੋਂ ਭਾਈ ਸਾਹਿਬ ਫਿਰ ਘਰ ਆਏ ਤਾਂ ਭਾਈ ਸਾਹਿਬ ਦੇ ਕੋਲ਼ ਕਾਫ਼ੀ ਮਾਇਆ ਸੀ ਤੇ ਆਪ ਨੇ ਪਰਿਵਾਰ ਨੂੰ ਕਿਹਾ ਕਿ ਇਸ ਮਾਇਆ ਨੂੰ ਹੱਥ ਨਾਲ਼ ਨਾ ਲਾਇਓ ਕਿਉਂਕਿ ਇਹ ਜਥੇਬੰਦੀ 'ਚ ਵਰਤੀ ਜਾਣ ਵਾਲੀ ਮਾਇਆ ਹੈ ਤੇ ਇਸ ਨਾਲ਼ ਹਥਿਆਰ ਖਰੀਦ ਕੇ ਸੰਘਰਸ਼ 'ਚ ਕਈ ਸੇਵਾਵਾਂ ਨਿਭਾਉਣੀਆਂ ਹਨ। ਇਸ ਤਰ੍ਹਾਂ ਭਾਈ ਸਾਹਿਬ ਸੰਘਰਸ਼ ਵਿੱਚ ਵਿਚਰਦਿਆਂ ਕਈ ਵਾਰ ਹਨੇਰੇ-ਸਵੇਰੇ ਘਰ ਆ ਜਾਂਦੇ। ਭਾਈ ਸਾਹਿਬ ਜਦੋਂ ਵੀ ਘਰ ਆਉਂਦੇ ਤੇ ਆਪਣੇ ਨਿੱਜੀ ਡਾਇਰੀ ਤੇ ਵਹੀ ਖਾਤੇ 'ਚ ਆਪਣੀਆਂ ਜੁਝਾਰੂ ਸਰਗਰਮੀਆਂ ਦੀਆਂ ਕਾਰਵਾਈਆਂ ਬਾਰੇ ਲਿਖ ਜਾਂਦੇ ਤੇ ਡਾਇਰੀ ਪੇਟੀ ਦੇ ਕੱਪੜਿਆ 'ਚ ਲੁਕੋ ਜਾਂਦੇ। ਭਾਈ ਸਾਹਿਬ ਨੇ ਜਿੱਥੇ ਜਿੱਥੇ ਵੀ ਪੁਲੀਸ ਜਾਂ ਭਾਰਤੀ ਫ਼ੋਰਸਾਂ ਨਾਲ਼ ਮੁਕਾਬਲੇ ਕੀਤੇ ਅਤੇ ਜਿਹੜੇ ਜੁਝਾਰੂ ਸਿੰਘਾਂ ਨੇ ਉਸ ਐਕਸ਼ਨ 'ਚ ਭਾਗ ਲਿਆ ਹੁੰਦਾ ਭਾਈ ਸਾਹਿਬ ਉਸ ਨੂੰ ਕਲਮਬੰਦ ਕਰ ਲੈਂਦੇ। ਭਾਈ ਮੇਜਰ ਸਿੰਘ ਪਾਲਾ ਵੱਲੋਂ ਆਪਣੇ ਹੱਥੀਂ ਵਹੀ 'ਚ ਲਿਖੇ ਹੋਏ ਐਕਸ਼ਨ ਕੁਝ ਇਸ ਪ੍ਰਕਾਰ ਹਨ।

ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਜੁਝਾਰੂਆਂ ਨਾਲ਼ ਭਾਈ ਮੇਜਰ ਸਿੰਘ ਪਾਲਾ ਅਤੇ ਭਾਈ ਅਨਾਰ ਸਿੰਘ ਪਾੜਾ ਨੇ ਪਿੰਡ ਲਖਣਾ ਤਪਾ ਵਿੱਚ ਪੁਲੀਸ ਚੌਂਕੀ ਉਡਾਈ ਤੇ ਗਰਨੇਡਾਂ ਨਾਲ਼ ਹਮਲਾ ਕੀਤਾ ਤੇ ਸਿੰਘਾਂ ਤੋਂ ਡਰਦੇ ਹੋਏ ਹੋਮਗਾਰਡ ਦੇ ਜਵਾਨ ਚੌਂਕੀ ਛੱਡ ਕੇ ਭੱਜ ਗਏ।

ਪਿੰਡ ਗੰਡੀਵਿੰਡ ਸਰਾਂ ਵਿੱਚ ਸੀ.ਆਰ.ਪੀ. ਵਾਲ਼ਿਆਂ ਦੀ ਚੌਂਕੀ ਉਡਾਈ।

ਪਿੰਡ ਕਰੂਨਾ ਵਾਲ਼ੇ ਵਿਖੇ ਭਾਰਤੀ ਫ਼ੌਜਾਂ ਨਾਲ਼ ਭਾਈ ਮੇਜਰ ਸਿੰਘ ਅਤੇ ਹੋਰ ਸਿੰਘਾਂ ਦਾ ਕਈ ਘੰਟੇ ਮੁਕਾਬਲਾ ਹੋਇਆ, ਇਸ ਵਿੱਚ ਭਾਈ ਜੋਗਾ ਸਿੰਘ ਸਰਪੰਚ ਤੇ ਭਾਈ ਜਰਨੈਲ ਸਿੰਘ ਡੀ.ਸੀ. ਸ਼ਹੀਦ ਹੋ ਗਏ ਤੇ ਭਾਈ ਬੂਟਾ ਸਿੰਘ ਪਿੰਡ ਸੁਰ ਸਿੰਘ ਤੇ ਭਾਈ ਹਰਭਜਨ ਸਿੰਘ ਮੰਡ ਦਰਗਾਪੁਰ ਘੇਰਾ ਤੋੜ ਕੇ ਬੱਚ ਨਿਕਲ਼ੇ।

ਪਿੰਡ ਸ਼ਬਾਜ਼ਪੁਰ ਵਿਖੇ ਭਾਈ ਮੇਜਰ ਸਿੰਘ ਨੇ ਸੀ.ਆਰ.ਪੀ. ਵਾਲ਼ਿਆਂ ਦੀ ਚੌਂਕੀ ਬੰਬ ਲਾ ਕੇ ਉਡਾਈ ।

ਪਿੰਡ ਭਗਵਾਨਪੁਰੇ 'ਚ ਵੀ ਸੀ.ਆਰ.ਪੀ. ਦੀ ਚੌਂਕੀ ’ਤੇ ਹਮਲਾ ਕੀਤਾ।

ਇਸੇ ਤਰ੍ਹਾਂ ਖਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਸਿੰਘਾਂ ਦਾ ਭਾਰਤੀ ਫ਼ੋਰਸਾਂ ਨਾਲ਼ ਮੁਕਾਬਲਾ ਲੱਧੂ ਪਿੰਡ 'ਚ ਹੋਇਆ, ਜਿਸ 'ਚ ਬਖ਼ਸ਼ੀਸ਼ ਸਿੰਘ ਨਵਾਂ ਪਿੰਡ ਤੇ ਭਾਈ ਰਾਜੂ ਕਿਰਤੋਵਾਲ ਤੇ ਭਾਈ ਪੰਮਾ ਕਿਰਤੋਵਾਲ, ਬਾਬਾ ਟੱਲ ਪੱਖੋਪੁਰਾ, ਭਾਈ ਗੁਰਦੇਵ ਸਿੰਘ ਨਵਾਂ ਪਿੰਡ ਸ਼ਹੀਦ ਹੋਏ ਤੇ ਭਾਈ ਹਰਭਜਨ ਸਿੰਘ ਦਰਗਾਪੁਰ, ਭਾਈ ਅਨੂਪ ਸਿੰਘ, ਭਾਈ ਬੂਟਾ ਸਿੰਘ ਪਿੰਡ ਸੁਰ ਸਿੰਘ ਸਿੰਘ ਪਾਲਾ ਬੱਚ ਨਿਕਲ਼ੇ ।

ਪਿੰਡ ਗੰਡੀਵਿੰਡ ਸਰਾਂ ਵਿੱਚ ਵੀ ਭਾਈ ਮੇਜਰ ਸਿੰਘ ਤੇ ਭਾਈ ਅਨਾਰ ਸਿੰਘ ਪਾੜਾ ਸਮੇਤ ਭਾਈ ਹਰਭਜਨ ਸਿੰਘ ਮੰਡ ਨੇ ਸੀ.ਆਰ.ਪੀ. ਦੀ ਚੌਂਕੀ ਉਡਾਈ।

ਪਿੰਡ ਭੂਰਾ ਕੋਹਨਾ 'ਚ ਬੀ.ਐਸ.ਐਫ. ਦੀਆਂ 2 ਗੱਡੀਆ ’ਤੇ ਹਮਲਾ ਕਰਕੇ ਨਸ਼ਟ ਕਰ ਦਿੱਤੀਆਂ, ਜਿਸ 'ਚ 9 ਜਵਾਨ ਮਾਰੇ ਗਏ ਤੇ 7 ਫੱਟੜ ਹੋਏ।

ਪਿੰਡ ਠੱਠੀ ਦੀ ਡਰੇਨ ਤੇ ਹਮਲਾ ਕਰਕੇ 4 ਬੀ.ਐਸ.ਐਫ਼. ਦੇ ਜਵਾਨ ਮਾਰੇ।

ਪਿੰਡ ਲਹੁਕਾ 'ਚ ਪੁਲੀਸ ਦੀ ਜੀਪ ਬੰਬ ਨਾਲ਼ ਉਡਾਈ।

ਪਿੰਡ ਦੁਬਲੀ 'ਚ ਪੁਲੀਸ ਦੀ 1 ਬੱਸ ਤੇ ਜੀਪ ਨਸ਼ਟ ਕੀਤੀ ਤੇ 19 ਜਵਾਨ ਮਾਰੇ ਤੇ 1 ਜ਼ਖ਼ਮੀ ਹੋਇਆ। ਇਸ ਐਕਸ਼ਨ 'ਚ ਪੁਲੀਸ ਅਫ਼ਸਰ ਡੀ.ਐਸ.ਪੀ. ਵੀ ਮਾਰਿਆ ਗਿਆ।

ਪਿੰਡ ਕਾਲੀਆ ਸਕੱਤਰਾ 'ਚ ਸਰਹੱਦੀ ਚੌਂਕੀ ਤੇ ਰਾਕਟਾਂ ਨਾਲ਼ ਹਮਲਾ ਕੀਤਾ।

ਖੇਮਕਰਨ ਸੈਕਟਰ ਤੇ ਹਮਲਾ ਕਰਕੇ 5 ਬੀ.ਐਸ.ਐਫ. ਦੇ ਜਵਾਨ ਮਾਰੇ।

ਪਿੰਡ ਸੂਰਵਾਲ਼ਾ ਵਿੱਚ ਬੀ.ਐਸ.ਐਫ਼. ਦੇ ਨਾਕੇ 'ਤੇ ਘਾਤ ਲਾ ਕੇ ਹਮਲਾ ਕੀਤਾ।

ਪਿੰਡ ਕੱਚਾ ਪੱਕਾ ਚੌਂਕੀ ’ਤੇ ਰਾਕਟ ਨਾਲ਼ ਹਮਲਾ ਕੀਤਾ, ਸਿੰਘਾਂ ਨੇ ਨਾਲ਼ ਗਰਨੇਟ ਸੁੱਟੇ, ਪਿਸਟਲ ਦੀਆਂ ਗੋਲ਼ੀਆਂ ਚਲਾਈਆਂ। ਦੋ ਬੱਸਾਂ ਸਾੜੀਆਂ ਅਤੇ 11 ਜਵਾਨ ਸੀ.ਆਰ.ਪੀ. ਦੇ ਮਾਰੇ।

ਇਸ ਤਰ੍ਹਾਂ ਸਿੰਘਾਂ ਨੇ ਝਬਾਲ ਥਾਣੇ 'ਤੇ ਹਮਲਾ ਕੀਤਾ, ਗਰਨੇਡ ਸੁੱਟੇ, ਇੱਕ ਜੀਪ ਉਡਾਈ ਤੇ 3 ਸੀ.ਆਰ.ਪੀ. ਦੇ ਜਵਾਨ ਮਾਰੇ।

ਸਰਹਾਲੀ ਥਾਣੇ 'ਤੇ ਹਮਲਾ ਕੀਤਾ, ਜਿਸ ਵਿੱਚ ਡੀ.ਐਸ.ਪੀ. ਜ਼ਖ਼ਮੀ ਹੋਇਆ ਅਤੇ 5 ਸੀ.ਆਰ.ਪੀ. ਵਾਲ਼ੇ ਮਾਰੇ ਗਏ।

ਪਿੰਡ ਮਾਨੋਚਾਹਲ 'ਚ ਭਾਰਤੀ ਫ਼ੌਜਾਂ ਦੀ ਚੌਂਕੀ 'ਤੇ ਹਮਲਾ ਕੀਤਾ ਤੇ 17 ਜਵਾਨ ਮਾਰੇ।

ਪਿੰਡ ਪੱਧਰੀ ਨਾਕੇ ਤੇ 3 ਕਮਾਂਡੋ ਮਾਰੇ ਗਏ।

ਪਿੰਡ ਚੰਡੀਆ ਵਾਲੀ ਨਹਿਰ 'ਤੇ 2 ਭਾਰਤੀ ਫ਼ੋਰਸਾਂ ਦੀਆਂ ਦੋ ਗੱਡੀਆਂ ਬੰਬ ਨਾਲ ਉਡਾਈਆਂ।

ਪਿੰਡ ਅਮਰਕੋਟ 'ਚ ਸੀ.ਆਰ.ਪੀ. ਜੀਪਾਂ ’ਤੇ ਹਮਲਾ ਕੀਤਾ ਤੇ 7 ਜਵਾਨਾਂ ਨੂੰ ਮਾਰਿਆ।

ਪਿੰਡ ਚੀਮਾ 'ਚ ਸੀ.ਆਰ.ਪੀ. ਅਤੇ ਕਮਾਂਡੋ 'ਤੇ ਹਮਲਾ ਕੀਤਾ, 5 ਜਵਾਨ ਮਾਰੇ ਤੇ 6 ਬੁਰੀ ਤਰ੍ਹਾਂ ਫੱਟੜ ਹੋਏ।

ਪਿੰਡ ਪੰਜਵੜ ਸਰਾਂ ਦੇ ਨਜਦੀਕ ਬੀ.ਐਸ.ਐਫ਼. ਦੀਆਂ 2 ਗੱਡੀਆਂ 'ਤੇ ਹਮਲਾ ਕਰਕੇ 5 ਭਾਰਤੀ ਫ਼ੌਜੀ ਮਾਰੇ ਗਏ ਤੇ 5 ਫੱਟੜ ਹੋਏ।

ਪਿੰਡ ਕੱਚਾ ਪੱਕਾ ਦੇ ਜੀ.ਟੀ. ਰੋਡ ਤੇ ਪੰਜਾਬ ਪੁਲੀਸ ਦੀ ਲਾਇਨ ਤੇ ਹਮਲਾ ਕੀਤਾ।

ਖੇਮਕਰਨ ਸੈਕਟਰ ਨੇੜੇ ਪਿੰਡ ਭੁਗਿਆ ਦੇ ਚੌਂਕ 'ਚ ਸੁਰੱਖਿਆ ਫ਼ੋਰਸਾਂ ਦੀਆਂ 2 ਗੱਡੀਆਂ ਉਡਾਈਆਂ।

ਅਮਰਕੋਟ ਨੇੜੇ ਪਿੰਡ ਡਿਬੀਪੁਰ 'ਚ 10 ਵਜੇ ਹਮਲਾ ਕੀਤਾ ਤੇ ਸਿੰਘਾਂ ਦਾ ਮੁਕਾਬਲਾ ਹੋਇਆ। ਜਿਸ ਵਿੱਚ ਨੈਸ਼ਨਲ ਸੁਰੱਖਿਆ ਗਾਰਡ (ਬਲੈਂਕ ਕੈਂਟ) ਦੇ 8 ਜਵਾਨ ਮਾਰੇ ਗਏ ਤੇ 5 ਫੱਟੜ ਕੀਤੇ ਤੇ ਇਸ ਰਾਤ ਨੂੰ ਵਲਟੋਹਾ ਦੇ ਨੇੜੇ ਵਰਨਾਲਾ ਵਿੱਚ 1 ਵਜੇ ਨੈਸ਼ਨਲ ਸੁਰੱਖਿਆ ਗਾਰਡ ਵਾਲ਼ਿਆਂ ਨਾਲ਼ ਸਿੰਘਾਂ ਦਾ ਮੁਕਾਬਲਾ ਹੋਇਆ, ਜਿਸ ਵਿੱਚ ਭਾਈ ਰਣਜੀਤ ਸਿੰਘ ਰਾਣਾ, ਭਾਈ ਪ੍ਰਤਾਪ ਸਿੰਘ ਬਿੱਟੂ ਸ਼ਹੀਦ ਹੋ ਗਏ ਤੇ ਭਾਈ ਅਨਾਰ ਸਿੰਘ ਪਾੜਾ ਭਾਰਤੀ ਫ਼ੋਰਸਾਂ ਨੂੰ ਲਲਕਾਰ ਕੇ ਘੇਰਾ ਤੋੜ ਕੇ ਵਰ੍ਹਦੀਆਂ ਗੋਲ਼ੀਆਂ 'ਚ ਖ਼ਾਲਸਈ ਜੈਕਾਰੇ ਗਜਾਉਂਦੇ ਹੋਏ ਨਿਕਲ ਗਏ ਤੇ ਇਸ ਮੁਕਾਬਲੇ 'ਚ 20 ਨੈਸ਼ਨਲ ਸੁਰੱਖਿਆ ਗਾਰਡ ਅਤੇ 8 ਕਮਾਂਡੋ ਜ਼ਖ਼ਮੀ ਹੋਏ।

ਪਿੰਡ ਦੱਧੂ 'ਚ ਸਿੰਘਾਂ ਨੇ ਪੁਲੀਸ ਮੁਲਾਜਮ ਚਾਨਣ ਸਿਹੁੰ ਦਾ ਗੋਲ਼ੀਆ ਮਾਰ ਕੇ ਸੋਧਾ ਲਾਇਆ ਕਿਉਂਕਿ ਇਹ ਮੁਲਾਜਮ ਸਿੰਘਾਂ ਦੇ ਖਿਲਾਫ਼ ਬਹੁਤ ਬਕਵਾਸ ਕਰਦਾ ਸੀ ਤੇ ਥਾਣੇ 'ਚ ਸਿੰਘਾਂ ਨੂੰ ਬੁਰੀ ਤਰ੍ਹਾਂ ਤਸੀਹੇ ਦਿੰਦਾ ਸੀ ਤੇ ਨਿਰਦੋਸ਼ ਸਿੱਖ ਪਰਿਵਾਰਾਂ ਨੂੰ ਤੰਗ ਕਰਦਾ ਸੀ।

ਪਿੰਡ ਰੱਤੇ ਗੁੱਦੇ ਵਿੱਚ ਪੁਲੀਸ ਦੇ ਸਿਪਾਹੀ ਜਸਵੰਤ ਸਿਹੁੰ ਦਾ ਸਿੰਘਾਂ ਨੇ ਸੋਧਾ ਲਾਇਆ, ਇਹ ਭੇਸ ਬਦਲ ਕੇ ਸਿੰਘਾਂ ਦੀ ਸੀ.ਆਈ.ਡੀ. ਕਰਦਾ ਸੀ ਤੇ ਫਿਰ ਘੇਰਾ ਪਵਾ ਕੇ ਸਰਕਾਰੀ ਇਨਾਮ ਪ੍ਰਾਪਤ ਕਰਦਾ ਸੀ।

ਫਿਰੋਜ਼ਪੁਰ ਜ਼ਿਲ੍ਹਾ ਦੇ ਥਾਣੇ ਪਮਕੋਟ ਪਿੰਡ ਠਿੱਬੀ 'ਚ 2 ਹੋਮਗਾਰਡੀਏ ਮਾਰੇ, ਕਿਉਂਕਿ ਇਹ ਉੱਚ ਪੁਲੀਸ ਅਧਿਕਾਰੀਆਂ ਦੇ ਹੁਕਮਾਂ ਤਹਿਤ ਸਿੰਘਾਂ ਨੂੰ ਤਸੀਹੇ ਦਿੰਦੇ ਸਨ ਤੇ ਸਾਰੀ ਰਾਤ ਥਾਣਿਆਂ 'ਚ ਸਿੰਘਾਂ ਨੂੰ ਨਿਰਵਸਤਰ ਕਰਕੇ ਡਾਂਗਾਂ ਨਾਲ਼ ਕੁੱਟਦੇ ਸਨ। ਬਾਅਦ 'ਚ ਇਹਨਾਂ ਨੇ ਜੁਝਾਰੂਆਂ ਤੋਂ ਮਾਫ਼ੀ ਮੰਗੀ ਕਿ ਸਾਡੀ ਮਜਬੂਰੀ ਹੈ ਪਰ ਸਿੰਘਾਂ ਨੇ ਇਹਨਾਂ ਨੂੰ ਨੌਕਰੀ ਛੱਡਣ ਲਈ ਕਿਹਾ ਸੀ ਤੇ ਇਹਨਾਂ ਨੇ ਨੌਕਰੀ ਨਹੀਂ ਛੱਡੀ ਤੇ ਬਾਅਦ 'ਚ ਫਿਰ ਸਿੰਘਾਂ ਨੇ ਸੋਧਾ ਲਾ ਦਿੱਤਾ।

ਫਿਰੋਜਪੁਰ ਜ਼ਿਲ੍ਹੇ ਦੇ ਪਿੰਡ ਸੇਖਾਂ 'ਚ 2 ਸ਼ਿਵ ਸੈਨਿਕ ਮਾਰੇ, ਇਹ ਹਿੰਦੂਤਵੀਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਅਤੇ ਜੁਝਾਰੂ ਸਿੰਘਾਂ ਖ਼ਿਲਾਫ਼ ਬਹੁਤ ਜ਼ਹਿਰ ਉਗਲਦੇ ਸਨ। ਸਿੰਘਾਂ ਨੇ ਇਹਨਾਂ ਨੂੰ ਚਿੱਠੀ ਲਿਖ ਕੇ ਚੇਤਾਵਨੀ ਵੀ ਦਿੱਤੀ ਪਰ ਸਰਕਾਰੀ ਸ਼ਹਿ 'ਤੇ ਇਹ ਸਿੱਖਾਂ ਖਿਲਾਫ਼ ਭੌਂਕਦੇ ਰਹੇ ਆਖ਼ਰ ਸਿੰਘਾਂ ਨੇ ਇਹਨਾਂ ਦਾ ਸੋਧਾ ਲਾ ਦਿੱਤਾ।

ਇਹਨਾਂ ਸਾਰਿਆਂ ਮੁਕਾਬਲਿਆਂ ਤੇ ਕਾਰਵਾਈਆਂ 'ਚ ਖਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਜੁਝਾਰੂਆਂ ਨਾਲ਼ ਭਾਈ ਮੇਜਰ ਸਿੰਘ ਪਾਲਾ ਨੇ ਵੀ ਹਿੱਸਾ ਲਿਆ। ਜਾਣਕਾਰੀ ਅਨੁਸਾਰ ਜ਼ਿਆਦਾਤਰ ਇਹ ਕਾਰਵਾਈਆਂ ਭਾਈ ਅਨਾਰ ਸਿੰਘ ਪਾੜਾ ਅਤੇ ਭਾਈ ਹਰਭਜਨ ਸਿੰਘ ਮੰਡ (ਦਰਗਾਪੁਰ) ਦੀ ਅਗਵਾਈ 'ਚ ਕੀਤੀਆਂ ਗਈਆਂ ਤੇ ਇਹਨਾਂ ਮੁਕਾਬਲਿਆਂ 'ਚ ਭਾਗ ਲੈਣ ਵਾਲ਼ੇ ਬਾਕੀ ਜੁਝਾਰੂਆਂ ਦੇ ਨਾਂਅ ਭਾਈ ਗੁਰਦੀਪ

ਭਾਈ ਸਾਹਿਬ

ਸਰੋਤ

[ਸੋਧੋ]