ਸ਼ਮਸ਼ਪੁਰ ਬਲਾਕ ਸਮਰਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਮਸ਼ਪੁਰ ਬਲਾਕ ਸਮਰਾਲਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਸਮਰਾਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਸਮਰਾਲਾ

ਸ਼ਮਸ਼ਪੁਰ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸਮਰਾਲਾ ਦਾ ਇੱਕ ਪਿੰਡ ਹੈ।[1] ਸ਼ਮਸ਼ਪੁਰ ਸਮਰਾਲੇ ਤੋਂ ਬੀਜਾ ਰੋਡ ਤੇ ਸਮਰਾਲੇ ਵੱਲੋਂ ਚੰਡੀਗੜ੍ਹ -ਲੁਧਿਆਣਾ ਮਾਰਗ ਤੋਂ ੩ ਕਿਲੋਮੀਟਰ ਦੀ ਦੂਰੀ ਤੇ ਅਤੇ ਬੀਜੇ ਵੱਲੋਂ ਸ਼ੇਰ ਸਾਹ ਸੂਰੀ ਰਾਸ਼ਟਰੀ ਮਾਰਗ ੧ ਤੋਂ ੭ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਇੱਕ ਸੰਘਣੀ ਵਸੋਂ ਵਾਲਾ ਪਿੰਡ ਹੈ ਜਿੱਥੋਂ ਦੀ ਆਬਾਦੀ ਲਗਭਗ ੪੫੦੦ ਦੇ ਕਰੀਬ ਹੈ। ਇਸ ਪਿੰਡ ਵਿੱਚ ੪ ਪੱਤੀਆਂ ਹਨ ਤੇ ੨੦੦੦ ਵੋਟਰ ਹਨ। ਇਸ ਪਿੰਡ ਦੇ ਪੱਛਮ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਤੇ ਸਰਕਾਰੀ ਮਿਡਲ ਸਕੂਲ ਸਥਿਤ ਹੈ। ਪਿੰਡ ਵਿੱਚ ੪ ਗੁਰੂਦੁਆਰਾ ਸਾਹਿਬ ਹਨ, ਪੂਰਬ ਵੱਲ ਪਿੰਡ ਦੇ ਬਾਹਰ ਇੱਕ ਪ੍ਰਾਚੀਨ ਸ਼ਿਵ ਮੰਦਰ ਹੈ ਤੇ ਪਿੰਡ ਦੇ ਵਿਹੜੇ ਵਾਲੇ ਪਾਸੇ ਮਸਜਿਦ ਵੀ ਮੌਜੂਦ ਹੈ। ਇਕੋ ਨਾਮ ਦੇ ਕਈ ਪਿੰਡ ਹੋਣ ਤੇ ਇਸਨੂੰ "ਸ਼ਮਸ਼ਪੁਰ ਦੀਵਾਲੇ" ਵਾਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ|

ਹਵਾਲੇ[ਸੋਧੋ]