ਸਮੱਗਰੀ 'ਤੇ ਜਾਓ

ਸ਼ੋਏਬ ਅਖ਼ਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੋਏਬ ਅਖ਼ਤਰ
ਸ਼ੋਏਬ ਅਖ਼ਤਰ ਇੰਗਲੈਂਡ ਵਿੱਚ ਆਟੋਗ੍ਰਾਫ ਦੇਣ ਸਮੇਂ
ਨਿੱਜੀ ਜਾਣਕਾਰੀ
ਪੂਰਾ ਨਾਮ
ਸ਼ੋਏਬ ਅਖ਼ਤਰ
ਜਨਮ (1975-08-13) 13 ਅਗਸਤ 1975 (ਉਮਰ 48)
ਰਾਵਲਪਿੰਡੀ, ਪੰਜਾਬ, ਪਾਕਿਸਤਾਨ
ਛੋਟਾ ਨਾਮਰਾਵਲਪਿੰਡੀ ਐਕਸਪ੍ਰੈਸ, ਟਾਈਗਰ, ਡਾੱਨ
ਕੱਦ6 ft 0 in (1.83 m)
ਬੱਲੇਬਾਜ਼ੀ ਅੰਦਾਜ਼ਸੱਜੇ-ਹੱਥੀਂ
ਗੇਂਦਬਾਜ਼ੀ ਅੰਦਾਜ਼ਸੱਜੂ (ਤੇਜ ਗੇਂਦਬਾਜ਼)
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 150)29 ਨਵੰਬਰ 1997 ਬਨਾਮ ਵੈਸਟ ਇੰਡੀਜ਼
ਆਖ਼ਰੀ ਟੈਸਟ8 ਦਸੰਬਰ 2007 ਬਨਾਮ ਭਾਰਤ
ਪਹਿਲਾ ਓਡੀਆਈ ਮੈਚ (ਟੋਪੀ 123)28 ਮਾਰਚ 1998 ਬਨਾਮ ਜ਼ਿੰਬਾਬਵੇ
ਆਖ਼ਰੀ ਓਡੀਆਈ8 ਮਾਰਚ 2011 ਬਨਾਮ ਨਿਊਜ਼ੀਲੈਂਡ
ਓਡੀਆਈ ਕਮੀਜ਼ ਨੰ.14
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟਵੰਟੀ20
ਮੈਚ 46 163 15
ਦੌੜਾਂ 544 394 21
ਬੱਲੇਬਾਜ਼ੀ ਔਸਤ 10.07 8.95 7.00
100/50 0/0 0/0 0/0
ਸ੍ਰੇਸ਼ਠ ਸਕੋਰ 47 43 8*
ਗੇਂਦਾਂ ਪਾਈਆਂ 8,143 7,764 318
ਵਿਕਟਾਂ 178 247 19
ਗੇਂਦਬਾਜ਼ੀ ਔਸਤ 25.69 24.97 22.73
ਇੱਕ ਪਾਰੀ ਵਿੱਚ 5 ਵਿਕਟਾਂ 12 4 0
ਇੱਕ ਮੈਚ ਵਿੱਚ 10 ਵਿਕਟਾਂ 2 n/a n/a
ਸ੍ਰੇਸ਼ਠ ਗੇਂਦਬਾਜ਼ੀ 6/11 6/16 3/38
ਕੈਚ/ਸਟੰਪ 12/– 20/– 2/–
ਸਰੋਤ: ਕ੍ਰਿਕਇੰਫੋ, 8 ਨਵੰਬਰ 2010

ਸ਼ੋਏਬ ਅਖ਼ਤਰ ਉਚਾਰਨ ; ਜਨਮ 13 ਅਗਸਤ 1975) ਇੱਕ ਸਾਬਕਾ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ। ਸ਼ੋਏਬ ਨੂੰ ਕ੍ਰਿਕਟ ਦੀ ਦੁਨੀਆ ਦਾ ਸਭ ਤੋਂ ਤੇਜ ਗੇਂਦਬਾਜ਼ ਮੰਨਿਆ ਜਾਂਦਾ ਹੈ ਅਤੇ ਕ੍ਰਿਕਟ ਇਤਿਹਾਸ ਦੀ ਸਭ ਤੋਂ ਤੇਜ ਗਤੀ ਦੀ ਗੇਂਦ ਕਰਨ, ਜਿਸ ਦੀ ਰਫ਼ਤਾਰ 161.3 ਕਿ: ਮੀ: ਪ੍ਰਤੀ ਘੰਟਾ ਸੀ। ਉਸ ਨੂੰ ਸੁੱਟਣ ਦਾ ਰਿਕਾਰਡ ਵੀ ਸ਼ੋਏਬ ਅਖ਼ਤਰ ਦੇ ਹੀ ਨਾਮ ਹੈ। ਉਸ ਦੀ ਤੇਜ ਗਤੀ ਅਤੇ ਉਸ ਦੀ ਜਨਮ-ਭੂਮੀ ਕਾਰਨ ਉਸਨੂੰ 'ਰਾਵਲਪਿੰਡੀ ਐਕਪ੍ਰੈਸ' ਨਾਮ ਨਾਲ ਜਾਣਿਆ ਜਾਂਦਾ ਹੈ।।

ਅਖ਼ਤਰ ਨੇ ਆਪਣੇ ਟੈਸਟ ਕ੍ਰਿਕਟ ਖੇਡ-ਜੀਵਨ ਦੀ ਸ਼ੁਰੂਆਤ ਨਵੰਬਰ 1997 ਵਿੱਚ ਬਤੌਰ ਤੇਜ-ਗੇਂਦਬਾਜ਼ ਕੀਤੀ ਸੀ ਅਤੇ ਆਪਣੇ ਇੱਕ ਦਿਨਾ ਅੰਤਰਰਾਸ਼ਟਰੀ ਖੇਡ-ਜੀਵਨ ਦੀ ਸ਼ੁਰੂਆਤ ਇਸ ਤੋਂ ਤਿੰਨ ਮਹੀਨੇ ਬਾਅਦ ਕੀਤੀ ਸੀ।

ਅਖ਼ਤਰ ਆਪਣੇ ਖੇਡ-ਜੀਵਨ ਦੌਰਾਨ ਹੋਰ ਵਿਸ਼ਿਆਂ ਸੰਬੰਧੀ ਵੀ ਕਾਫ਼ੀ ਚਰਚਾ ਵਿੱਚ ਰਿਹਾ। ਉਸ ਉੱਪਰ ਕਈ ਵਾਰ ਇਹ ਦੋਸ਼ ਲਗਾਇਆ ਕਿ ਉਹ ਟੀਮ ਨਾਲ ਮਿਲ ਕੇ ਨਹੀਂ ਖੇਡ ਰਿਹਾ। ਇੱਕ ਵਾਰ ਅਖ਼ਤਰ ਨੂੰ ਉਸਦੇ ਵਰਤਾਓ ਕਾਰਨ 2005 ਵਿੱਚ ਆਸਟਰੇਲੀਆ ਦੌਰੇ ਤੋਂ ਅੱਧ-ਵਿਚਾਲੇ ਹੀ ਵਾਪਸ ਦੇਸ਼ ਰਵਾਨਾ ਕਰ ਦਿੱਤਾ ਗਿਆ ਸੀ। ਫਿਰ ਸਾਲ ਬਾਅਦ, ਉਸ ਉੱਪਰ ਨਸ਼ਾ-ਸਕੈਂਡਲ ਦੇ ਦੋਸ਼ ਲਗਾਏ ਗਏ ਅਤੇ ਉਸ ਦੁਆਰਾ ਅਪੀਲ ਕਰਨ 'ਤੇ ਉਸ ਉੱਪਰ ਲੱਗਣ ਵਾਲੀ ਰੋਕ ਟਲ ਗਈ ਸੀ। ਸਤੰਬਰ 2007 ਵਿੱਚ ਅਖ਼ਤਰ ਨੂੰ ਆਪਣੀ ਟੀਮ ਦੇ ਮੈਂਬਰ ਅਤੇ ਤੇਜ ਗੇਂਦਬਾਜ਼ ਮੁਹੰਮਦ ਅਸਿਫ਼ ਨਾਲ ਬਦਸਲੂਕੀ ਕਰਨ ਕਰਕੇ ਨਿਸ਼ਚਿਤ ਸਮੇਂ ਤੱਕ ਰੋਕ ਦਾ ਸਾਹਮਣਾ ਕਰਨਾ ਪਿਆ ਸੀ।[1] 1 ਅਪ੍ਰੈਲ 2008 ਨੂੰ, ਅਖ਼ਤਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਖਿਲਾਫ਼ ਜਨਤਕ ਤੌਰ 'ਤੇ ਗਲਤ ਬੋਲਣ ਕਾਰਨ 5 ਸਾਲ ਦਾ ਬੈਨ (ਰੋਕ) ਲਗਾ ਦਿੱਤਾ ਗਿਆ ਸੀ।[2] ਅਕਤੂਬਰ 2008 ਵਿੱਚ ਲਾਹੌਰ ਉੱਚ ਅਦਾਲਤ ਨੇ ਪੰਜ ਸਾਲ ਦਾ ਇਹ ਬੈਨ (ਰੋਕ) ਰੱਦ ਕਰ ਦਿੱਤਾ ਸੀ ਅਤੇ ਅਖ਼ਤਰ ਨੂੰ ਕੈਨੇਡਾ ਵਿੱਚ ਹੋ ਰਹੇ ਟਵੰਟੀ ਟਵੰਟੀ ਟੂਰਨਾਮੈਂਟ ਲਈ 15 ਮੈਂਬਰੀ ਟੀਮ ਦਾ ਹਿੱਸਾ ਬਣਾ ਲਿਆ ਗਿਆ ਸੀ।[3] ਪਾਕਿਸਤਾਨੀ ਜੱਜ ਰਾਣਾ ਭਗਵਾਨਦਾਸ ਨੇ ਇੱਕ ਵਾਰ ਫਿਰ ਕਹਿ ਦਿੱਤਾ ਸੀ ਕਿ ਅਖ਼ਤਰ ਪਾਕਿਸਤਾਨ ਕ੍ਰਿਕਟ ਦਾ ਯਾਦਗਾਰੀ ਅਤੇ ਪੁਰਾਣਾ ਖਿਡਾਰੀ ਹੈ।[4] ਫਿਰ 2011 ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਅਖ਼ਤਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ।

ਸ਼ੁਰੂਆਤੀ ਜੀਵਨ[ਸੋਧੋ]

ਅਖ਼ਤਰ ਦਾ ਜਨਮ ਰਾਵਲਪਿੰਡੀ ਦੇ ਕੋਲ 'ਮੋਰਘਾ' ਨਾਮ ਦੇ ਕਸਬੇ ਵਿੱਚ 'ਗੁੱਜਰ ਪਰਿਵਾਰ' ਵਿੱਚ ਹੋਇਆ ਸੀ।[5] ਉਸਦਾ ਪਿਤਾ ਅਟਕ ਰਿਫਾਇਨਰੀ ਵਿੱਚ ਪਲਾਂਟ ਸੰਚਾਲਕ ਸੀ।[5]

ਤੇਜ ਗੇਂਦਬਾਜ਼ੀ[ਸੋਧੋ]

ਅਖ਼ਤਰ ਗੇਂਦਬਾਜ਼ੀ ਕਰਨ ਸਮੇਂ

ਸ਼ੋਏਬ ਅਖ਼ਤਰ ਕ੍ਰਿਕਟ ਇਤਿਹਾਸ ਦੇ ਤੇਜ ਗੇਂਦਬਾਜ਼ਾਂ ਵਿੱਚੋਂ ਸਭ ਤੋਂ ਪ੍ਰਮੁੱਖ ਗੇਂਦਬਾਜ਼ਾਂ ਵਿੱਚੋਂ ਇੱਕ ਹੈ ਅਤੇ ਸਭ ਤੋਂ ਤੇਜ਼ ਗੇਂਦ ਸੁੱਟਣ, ਜਿਸਦੀ ਗਤੀ 161.3 ਕਿਲੋਮੀਟਰ ਪ੍ਰਤੀ ਘੰਟਾ ਸੀ, ਦਾ ਰਿਕਾਰਡ ਵੀ ਉਸਦੇ ਨਾਮ ਹੈ। ਇਸ ਤੋਂ ਇਲਾਵਾ ਤੇਜ ਗੇਂਦਬਾਜ਼ੀ ਨਾਲ ਜੁੜੇ ਹੋਰ ਵੀ ਰਿਕਾਰਡ ਉਸਦੇ ਨਾਮ ਹਨ। ਉਹ 159.3 ਕਿ:ਮੀ:/ਪ੍ਰਤੀ ਘੰਟਾ, 160 ਕਿ:ਮੀ:/ਪ੍ਰਤੀ ਘੰਟਾ, 159 ਕਿ:ਮੀ:/ਪ੍ਰਤੀ ਘੰਟਾ ਅਤੇ 158.4 ਕਿ:ਮੀ:/ਪ੍ਰਤੀ ਘੰਟਾ ਦੀ ਗਤੀ ਨਾਲ ਵੀ ਉਹ ਗੇਂਦਾਂ ਸੁੱਟ ਚੁੱਕਾ ਹੈ। ਸਭ ਤੋਂ ਤੇਜ ਗੇਂਦ ਉਸਨੇ 2003 ਕ੍ਰਿਕਟ ਵਿਸ਼ਵ ਕੱਪ ਦੌਰਾਨ ਇੰਗਲੈਂਡ ਖਿਲਾਫ਼ ਸੁੱਟੀ ਸੀ, ਜਿਸਦੀ ਗਤੀ 161.3 ਕਿਲੋਮੀਟਰ ਪ੍ਰਤੀ ਘੰਟਾ ਨਾਪੀ ਗਈ ਸੀ।[6] ਉਸ ਤੋਂ ਬਾਅਦ ਦੀਆਂ ਤੇਜ ਗੇਂਦਾ ਉਸਨੇ 2002 ਵਿੱਚ ਨਿਊਜ਼ੀਲੈਂਡ ਅਤੇ ਹੋਰ ਤਿੰਨ ਉਸਨੇ ਸ੍ਰੀ ਲੰਕਾ ਖਿਲਾਫ ਉਸ ਸਾਲ ਹੀ ਸੁੱਟੀਆਂ ਸਨ। ਸ਼ੋਏਬ ਕ੍ਰਿਕਟ ਇਤਿਹਾਸ ਦਾ ਪਹਿਲਾ ਗੇਂਦਬਾਜ਼ ਸੀ, ਜਿਸਨੇ 100 ਮੀਲ ਪ੍ਰਤੀ ਘੰਟਾ ਦੀ ਗਤੀ ਨਾਲ ਗੇਂਦ ਸੁੱਟੀ ਸੀ।[7]

ਨਿੱਜੀ ਜ਼ਿੰਦਗੀ[ਸੋਧੋ]

ਸ਼ੋਏਬ ਦਾ ਵਿਆਹ ਰੁਬਾਬ ਨਾਲ 25 ਜੂਨ 2014 ਨੂੰ ਹੋਇਆ ਸੀ।[8]

ਹੋਰ ਕ੍ਰਿਕਟ ਰਿਕਾਰਡ[ਸੋਧੋ]

 • ਅਖ਼ਤਰ ਦੇ ਨਾਮ 12 ਸਫ਼ਲ ਪਾਰੀਆਂ ਵਿੱਚ ਆਊਟ ਨਾ ਹੋਣ ਦਾ ਵਿਸ਼ਵ ਰਿਕਾਰਡ ਹੈ।[9]
 • ਸ਼ੋਏਬ ਅਖ਼ਤਰ ਨੇ ਸਚਿਨ ਤੇਂਦੁਲਕਰ ਨੂੰ ਆਪਣੀ ਪਹਿਲੀ ਹੀ ਗੇਂਦ 'ਤੇ ਆਊਟ ਕਰ ਦਿੱਤਾ ਸੀ। ਸਚਿਨ ਪਹਿਲੀ ਵਾਰ ਸ਼ੋਏਬ ਦੀ ਗੇਂਦ ਨੂੰ ਖੇਡਣ ਜਾ ਰਹੇ ਸਨ ਅਤੇ ਸ਼ੋਏਬ ਵੀ ਸਚਿਨ ਸਾਹਮਣੇ ਪਹਿਲੀ ਵਾਰ ਗੇਂਦਬਾਜ਼ੀ ਕਰ ਰਿਹਾ ਸੀ।

ਹਵਾਲੇ[ਸੋਧੋ]

 1. "PCB bans Shoaib Akhtar for an indefinite period". Archived from the original on 14 ਜੂਨ 2015. {{cite news}}: Unknown parameter |deadurl= ignored (|url-status= suggested) (help)
 2. "Shoaib Akhtar gets 5-year ban for foul delivery | It's unfair". Ibnlive.com. Archived from the original on 3 ਅਪ੍ਰੈਲ 2008. Retrieved 11 ਅਗਸਤ 2014. {{cite web}}: Check date values in: |archive-date= (help)
 3. "Shoaib in for Canada, not Yousuf".
 4. Rediffnews. "The law is equal for everyone in Pakistan". I have little interest in cricket. People are crazy about cricket and we feel happy when our country wins. The names of Hanif Mohammad, Imran Khan, Shoaib Akhtar all come to my mind once I think about cricket. These are legends of Pakistani cricket
 5. 5.0 5.1 "Speed is Shoaib's way of life". Rediff. Retrieved 3 ਨਵੰਬਰ 2010. We drive past the refinery with an escort into the wiry road, past the two-room quarters where Akhtar's father, a plant operator, once lived with his family
 6. https://www.youtube.com/watch?v=VjWBF4RGpug "Top 3 Fastest balls Bowled in History of Cricket"
 7. Hamilton, Duncan (2009). Harold Larwood. London: Quercus. ISBN 978-1-84916-456-6.
 8. "Haripur: Shoaib Akhtar tie the knot with Rubbabb". dunyanews.tv. Retrieved 26 ਜੂਨ 2014.
 9. "Ask Steven: Eight tons, and Compton centuries | Cricinfo Magazine". ESPN Cricinfo. Retrieved 11 ਅਗਸਤ 2014.