ਸਮੱਗਰੀ 'ਤੇ ਜਾਓ

ਸਾਰੰਗ (ਰਾਗਾਂ ਦਾ ਪਰਿਵਾਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਸ ਲੇਖ ਦੀ ਸ਼੍ਰੇਣੀ ਰਾਗ ਹੈ ਅਤੇ ਇਸ ਲੇਖ 'ਚ ਸਾਰੰਗ ਪਰਿਵਾਰ ਦੇ ਰਾਗਾਂ ਦੀ ਚਰਚਾ ਕੀਤੀ ਗਈ ਹੈ।

ਸਾਰੰਗ ਰਾਗ

  ਸਾਰੰਗ ਰਾਗ, ਹਿੰਦੀ ਅਤੇ ਮਰਾਠੀ : सारंग रागांग, ਬੰਗਾਲੀ : সারং রাগাং), ਅਤੇ ਇਸ ਸ਼੍ਰੇਣੀ ਦੇ ਅਧੀਨ ਆਉਣ ਵਾਲੇ ਹੋਰ ਸਾਰੇ ਰਾਗ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਰਾਗ ਹਨ। ਰਾਗਾਂਗ ਰਾਗਾਂ ਦੇ ਇੱਕ ਪਰਿਵਾਰ ਨੂੰ ਦਰਸਾਉਂਦਾ ਹੈ, ਜੋ ਇਹਨਾਂ ਰਾਗਾਂ ਦੇ ਇੱਕ ਸਾਂਝੇ ਸੁਰੀਲੇ ਮੂਲ ਰੂਪ ਨੂੰ ਸਾਂਝਾ ਕਰਦਾ ਹੈ। ਇਸੇ ਤਰ੍ਹਾਂ ਦੇ ਹੋਰ ਰਾਗ ਪਰਿਵਾਰ ਹਨ ਜਿੰਵੇਂ ਮਲਹਾਰ ਪਰਿਵਾਰ ਅਤੇ ਕਾਨ੍ਹੜਾ ਪਰਿਵਾਰ। ਸਾਰੰਗ ਰਾਗਾਂ ਨੂੰ ਦੁਪਹਿਰ ਦੇ ਸਮੇਂ ਵਿੱਚ ਗਾਇਆ ਜਾਂਦਾ ਹੈ ਜਿਸ ਵਿੱਚ ਲੋਕ ਸੰਗੀਤ ਅਤੇ ਗੀਤਾਂ ਤੋਂ ਉਤਪੰਨ ਹੋਏ ਬਹੁਤ ਸਾਰੇ ਰਾਗ ਸ਼ਾਮਲ ਹਨ। ਸਾਰੰਗ ਰਾਗ ਅਤੇ ਇਸ ਕਿਸਮ ਦੇ ਅਧੀਨ ਆਉਣ ਵਾਲੇ ਹੋਰ ਸਾਰੇ ਰਾਗ ਭਾਰਤ ਦੀਆਂ ਇਤਿਹਾਸਕ ਪੁਰਾਣੀਆਂ ਘਟਨਾਵਾਂ ਦੇ ਦ੍ਰਿਸ਼ਾਂ ਨੂੰ ਦਰਸਾਉਂਦੇ ਹਨ, ਜਿਵੇਂ ਕਿ ਰਾਗ ਬ੍ਰਿੰਦਾਬਨੀ ਸਾਰੰਗ ਜਿਸ ਵਿਚ ਵਰਿੰਦਾਵਨ ਪਿੰਡ ਨੂੰ ਦਰਸਾਇਆ ਗਿਆ ਹੈ ਜਾਂ ਲੰਕਾਦਹਨ ਸਾਰੰਗ ਜਿਸ ਵਿਚ ਭਗਵਾਨ ਹਨੂੰਮਾਨ ਨੂੰ ਆਪਣੀ ਪੂਛ ਨਾਲ ਲੰਕਾ ਸਾੜਦੇ ਹੋਏ ਇਸ ਰਾਗ ਨੂੰ ਗਾਉਂਦੇ ਹੋਏ ਦਰਸਾਇਆ ਗਿਆ ਹੈ, ਆਦਿ।

ਇਹ ਚਿੱਤਰ ਰਾਮਾਇਣ ਦੀ ਇਕ ਕਥਾ ਦਾ ਦ੍ਰਿਸ਼ ਦਾ ਹੈ ਜਿਸ ਵਿਚ ਹਨੁਮਾਨ ਅਪਣੀ ਪੂੰਛ ਨੂੰ ਅੱਗ ਲਗਾ ਕੇ ਪੂਰੀ ਲੰਕਾ ਨੂੰ ਅੱਗ ਲਗਾ ਦੇਂਦੇ ਹਨ।

ਇਤਿਹਾਸ

[ਸੋਧੋ]
ਇਸ ਚਿੱਤਰ 'ਚ ਕ੍ਰਿਸ਼ਨ ਬੰਸਰੀ ਵਜਾ ਰਹੇ ਹਨ। ਸਾਰੰਗ ਪਰਿਵਾਰ ਦੇ ਰਾਗਾਂ ਦੀਆਂ ਪਰੰਪਰਾਗਤ ਬੰਦਿਸ਼ਾਂ ਜ਼ਿਆਦਾਤਰ ਕ੍ਰਿਸ਼ਨ ਨਾਲ ਜੁੜੇ ਅਤੇ ਅਧਾਰਿਤ ਵਿਸ਼ਿਆਂ ਤੇ ਰਚੀਆਂ ਜਾਂਦੀਆਂ ਹਨ।
ਸਾਰੰਗ ਰਾਗਿਨੀ, ਰਾਗਮਾਲਾ, ਸੀ. 1605

ਮੁੱਖ ਰਾਗ ਸਾਰੰਗ ਸਵਾਮੀ ਹਰੀਦਾਸ ਦੁਆਰਾ ਰਚਿਆ ਗਿਆ ਸੀ। ਸੰਬੰਧਿਤ ਮਿਥਿਹਾਸ ਇਹ ਹੈ ਕਿ ਓਨ੍ਹਾਂ ਨੇ ਇਹ ਰਾਗ ਗਾ ਕੇ ਭਗਵਾਨ ਕ੍ਰਿਸ਼ਨ ਨੂੰ ਧਰਤੀ 'ਤੇ ਲਿਆਂਦਾ ਸੀ ਜਿਨ੍ਹਾਂ ਨੇ ਇੱਕ ਮੂਰਤੀ ਦਾ ਰੂਪ ਧਾਰ ਲਿਆ ਸੀ ਜਿਹੜੀ ਅੱਜ ਵੀ ਮਥੁਰਾ ਦੇ ਮੰਦਰ ਵਿੱਚ ਵਿਰਾਜਮਾਨ ਹੈ। ਇਹ ਸੰਭਵ ਹੈ ਕਿ ਇਸ ਕਾਰਣ ਇਸ ਰਾਗ ਨੂੰ ਰਾਗ ਬ੍ਰਿੰਦਾਬਣੀ ਸਾਰੰਗ ਜਾਂ ਵ੍ਰਿਦਾਵਾਨੀ ਸਾਰੰਗ ਵੀ ਕਿਹਾ ਜਾਂਦਾ ਹੈ ਜੋ ਦਰਸਾਉਂਦਾ ਹੈ ਕਿ ਭਗਵਾਨ ਕ੍ਰਿਸ਼ਨ ਨੂੰ ਵ੍ਰਿੰਦਾਵਨ ਦੇ ਰੂਪ ਵਿੱਚ ਜੋੜਿਆ ਗਿਆ ਸੀ ਕਿਉਂਕਿ ਉਹ ਉੱਥੇ ਰਹਿੰਦੇ ਸੀ। ਭਗਵਾਨ ਕ੍ਰਿਸ਼ਨ ਨਾਲ ਇਸ ਦੇ ਸਬੰਧ ਨੂੰ ਦੇਖਦੇ ਹੋਏ, ਇਹ ਧਾਰਮਿਕ ਸ਼ੈਲੀ ਹਵੇਲੀ ਸੰਗੀਤ ਵਿੱਚ ਇੱਕ ਪ੍ਰਸਿੱਧ ਅਤੇ ਪਵਿੱਤਰ ਰਾਗ ਹੈ। ਇਹ ਰਾਗ ਜ਼ਿਆਦਾਤਰ ਮਥੁਰਾ ਖੇਤਰ 'ਤੇ ਆਧਾਰਿਤ ਗਾਇਆ ਜਾਂਦਾ ਹੈ। ਗਤ ਅਤੇ ਬੰਧਿਸ਼ ਬ੍ਰਜ ਭਾਸ਼ਾ ਜਾਂ ਬ੍ਰਜਾ ਭਾਸ਼ਾ/ਬੋਲੀ 'ਤੇ ਆਧਾਰਿਤ ਹਨ।

ਸਾਰੰਗ ਪਰਿਵਾਰ ਵਿੱਚ ਰਾਗਾਂ ਦੀ ਸੂਚੀ

[ਸੋਧੋ]

ਸਾਰੰਗ ਪਰਿਵਾਰ ਵਿੱਚ ਰਾਗਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ :

  • ਅੰਬਿਕਾ ਸਾਰੰਗ
  • ਬਧੰਸਾ ਸਾਰੰਗ / ਬਧਾਂਸ /ਬਰ੍ਹ੍ਮਸ ਸਾਰੰਗ
  • ਧੂਲੀਆ ਸਾਰੰਗ
  • ਗੌਡ ਸਾਰੰਗ
  • ਹਿੰਡੋਲੀ ਸਾਰੰਗ
  • ਜਯੰਤ ਸਾਰੰਗ
  • ਲੰਕਾਦਹਨ ਸਾਰੰਗ (ਕਈ ਵਾਰ ਲੰਕਾਦਹਾਨੀ ਸਾਰੰਗ ਵੀ ਕਿਹਾ ਜਾਂਦਾ ਹੈ।)
  • ਲੂਰ ਸਾਰੰਗ
  • ਮਧੁਮਦ/ਮਧਮਦ ਸਾਰੰਗ
  • ਮਾਰੂ ਸਾਰੰਗ
  • ਮੀਆਂ ਕੀ ਸਾਰੰਗ
  • ਨਟ ਸਾਰੰਗ
  • ਨੂਰ ਸਾਰੰਗ (ਹਵੇਲੀ ਸੰਗੀਤ ਵਿੱਚ ਬਹੁਤ ਖਾਸ ਗਾਇਆ ਗਿਆ)
  • ਸਾਲੰਗ
  • ਸਾਮੰਤ ਸਾਰੰਗ
  • ਸਰਸਵਤੀ ਸਾਰੰਗ
  • ਸ਼ੁੱਧ ਸਾਰੰਗ
  • ਸ਼ਿਆਮ ਸਾਰੰਗ
  • ਸੁਨੰਦ ਸਾਰੰਗ (ਪੰ. ਮਿਲਿੰਦ ਦਿਤੀ ਦੁਆਰਾ ਬਣਾਇਆ ਗਿਆ)

ਕੁਝ ਰਾਗਾਂ ਬਾਰੇ ਵਿਸਥਾਰਪੂਰਵਕ ਇਤਿਹਾਸਕ ਜਾਣਕਾਰੀ

[ਸੋਧੋ]

1. ਰਾਗ ਸਾਰੰਗ - ਰਾਗ ਸਾਰੰਗ ਦੀ ਸੰਬੰਧਿਤ ਮਿਥਿਹਾਸ ਇਹ ਹੈ ਕਿ ਸਵਾਮੀ ਹਰਿਦਾਸ ਨੇ ਇਹ ਰਾਗ ਗਾ ਕੇ ਭਗਵਾਨ ਕ੍ਰਿਸ਼ਨ ਨੂੰ ਧਰਤੀ 'ਤੇ ਲਿਆਂਦਾ ਸੀ ਜਿਸ ਨੇ ਇੱਕ ਮੂਰਤੀ ਦਾ ਰੂਪ ਧਾਰ ਲਿਆ ਸੀ ਜਿਹੜੀ ਅੱਜ ਵੀ ਮਥੁਰਾ ਦੇ ਮੰਦਰ ਵਿੱਚ ਵਿਰਾਜਮਾਨ ਹੈ। ਇਹ ਸੰਭਵ ਹੈ ਕਿ ਇਸ ਕਾਰਣ ਇਸ ਰਾਗ ਨੂੰ ਰਾਗ ਬ੍ਰਿੰਦਾਬਣੀ ਸਾਰੰਗ ਜਾਂ ਵ੍ਰਿਦਾਵਾਨੀ ਸਾਰੰਗ ਵੀ ਕਿਹਾ ਜਾਂਦਾ ਹੈ ਜੋ ਦਰਸਾਉਂਦਾ ਹੈ ਕਿ ਭਗਵਾਨ ਕ੍ਰਿਸ਼ਨ ਨੂੰ ਵ੍ਰਿੰਦਾਵਨ ਦੇ ਰੂਪ ਵਿੱਚ ਜੋੜਿਆ ਗਿਆ ਸੀ ਕਿਉਂਕਿ ਉਹ ਉੱਥੇ ਰਹਿੰਦੇ ਸੀ। ਭਗਵਾਨ ਕ੍ਰਿਸ਼ਨ ਨਾਲ ਇਸ ਦੇ ਸਬੰਧ ਨੂੰ ਦੇਖਦੇ ਹੋਏ, ਇਹ ਧਾਰਮਿਕ ਸ਼ੈਲੀ ਹਵੇਲੀ ਸੰਗੀਤ ਵਿੱਚ ਇੱਕ ਪ੍ਰਸਿੱਧ ਅਤੇ ਪਵਿੱਤਰ ਰਾਗ ਹੈ। ਇਹ ਰਾਗ ਜ਼ਿਆਦਾਤਰ ਮਥੁਰਾ ਖੇਤਰ 'ਤੇ ਆਧਾਰਿਤ ਗਾਇਆ ਜਾਂਦਾ ਹੈ। ਗਤ ਅਤੇ ਬੰਧਿਸ਼ ਬ੍ਰਜ ਭਾਸ਼ਾ ਜਾਂ ਬ੍ਰਜਾ ਭਾਸ਼ਾ/ਬੋਲੀ 'ਤੇ ਆਧਾਰਿਤ ਹਨ।

2. ਰਾਗ ਲੰਕਾਦਹਨ ਸਾਰੰਗ - ਲੰਕਾਦਹਨ ਸਾਰੰਗ (ਲੰਕਾਦਹਨ ਸਾਰੰਗ ਵੀ ਕਿਹਾ ਜਾਂਦਾ ਹੈ) ਵਿੱਚ ਭਗਵਾਨ ਹਨੂੰਮਾਨ ਨੂੰ ਆਪਣੀ ਪੂੰਛ ਨਾਲ ਲੰਕਾ ਸਾੜਨ ਦੇ ਦੌਰਾਨ ਇਸ ਰਾਗ ਨੂੰ ਗਾਉਂਦੇ ਹੋਏ ਦਰਸਾਇਆ ਗਿਆ ਹੈ। ਹੋਰ ਡੂੰਘਾਈ ਨਾਲ ਜਾਣਕਾਰੀ ਲਈ ਸੁੰਦਰ ਕਾਂਡ ਵੇਖੋ।

3. ਰਾਗ ਮਧੁਮਦ ਸਾਰੰਗ - ਰਾਗ ਬ੍ਰਿੰਦਾਬਣੀ ਸਾਰੰਗ ਅਤੇ ਮਧੁਮਦ ਸਾਰੰਗ ਵਿਚ ਇਕੋ ਇਕ ਅੰਤਰ ਹੈ ਬ੍ਰਿੰਦਬਨੀ ਸਾਰੰਗ ਵਿਚ ਕੋਮਲ ਅਤੇ ਸ਼ੁੱਧ ਨਿਸ਼ਾਦ (ਨੀ) ਦੋਵੇਂ ਹਨ ਪਰ ਮਧੁਮਦ ਸਾਰੰਗ ਵਿਚ ਕੇਵਲ ਕੋਮਲ ਨਿਸ਼ਾਦ ਹੈ।

ਮੀਆਂ ਤਾਨਸੇਨ

4. ਰਾਗ ਮੀਆਂ ਕੀ ਸਾਰੰਗ - ਮੀਆਂ ਕੀ ਸਾਰੰਗ ਰਾਗ ਮੀਆਂ ਮਲਹਾਰ ਅਤੇ ਰਾਗ ਵ੍ਰਿਦਾਵਾਨੀ ਸਾਰੰਗ ਦਾ ਮਿਸ਼ਰਣ ਹੈ। ਇਹ ਰਾਗ ਮੀਆਂ ਤਾਨਸੇਨ ਦੁਆਰਾ ਰਚਿਆ ਗਿਆ ਸੀ ਅਤੇ ਇਸ ਨੂੰ ਮੀਆਂ ਕੀ ਸਾਰੰਗ ਕਿਹਾ ਜਾਂਦਾ ਹੈ। ਰਾਗ ਮੀਆਂ ਮਲਹਾਰ ਚੋਂ ਕੋਮਲ ਗੰਧਾਰ (ਗਾ) ਨੂੰ ਖਤਮ ਕਰਕੇ ਰਾਗ ਸਾਰੰਗ ਰਾਗ ਦੀ ਵਰਤੋਂ ਕਰਕੇ ਰਾਗ ਮੀਆਂ ਕੀ ਸਾਰੰਗ ਰਚਿਆ ਜਾਂਦਾ ਹੈ।

5. ਰਾਗ ਸਰਸਵਤੀ ਸਾਰੰਗ - ਸਰਸਵਤੀ ਸਾਰੰਗ, ਦੋ ਰਾਗਾਂ, ਸਰਸਵਤੀ ਅਤੇ ਸਾਰੰਗ ਦਾ ਮਿਸ਼ਰਣ ਹੈ।

6. ਰਾਗ ਕੌਂਸ ਸਾਰੰਗ - ਕੌਂਸ ਸਾਰੰਗ ਦੋ ਰਾਗਾਂ, ਰਾਗ ਮਾਲਕੌਂਸ ਅਤੇ ਸਾਰੰਗ ਦਾ ਮਿਸ਼ਰਣ ਹੈ।

7. ਰਾਗ ਮਾਰੂ ਸਾਰੰਗ - ਰਾਗ ਮਾਰੂ ਸਾਰੰਗ,ਮਾਰੂ (ਪੁਤਰਾ ਰਾਗ) ਅਤੇ ਸਾਰੰਗ ਰਾਗ ਦਾ ਮਿਸ਼ਰਣ ਹੈ।

8. ਰਾਗ ਸ਼ੁੱਧ ਸਾਰੰਗ - ਇਹ ਸ਼ਾਇਦ ਸਭ ਤੋਂ ਪ੍ਰਸਿੱਧ ਸਾਰੰਗ ਪ੍ਰਕਾਰ ਹੈ। ਇਸ ਵਿਚ ਤੀਵ੍ਰ ਅਤੇ ਸ਼ੁੱਧ ਮਧ੍ਯਮ ਦੋਂਵੇਂ ਲਗਦੇ ਹਨ।

9. ਰਾਗ ਸਾਮੰਤ ਸਾਰੰਗ - ਸ਼ੁੱਧ ਧੈਵਤ ਅਤੇ ਵਕ੍ਦਾਰ ਅੰਗ ਦਾ ਇਸਤੇਮਾਲ, ਰਾਗ ਸਾਮੰਤ ਸਾਰੰਗ ਦਾ ਮੁੱਖ ਅਧਾਰ ਤੇ ਪਛਾਣ ਹੁੰਦੀ ਹੈ।

10. ਰਾਗ ਸਾਲੰਗ - ਇਹ ਔਡਵ ਜਾਤੀ ਦਾ ਇਕ ਸਾਰੰਗ ਪਰਿਵਾਰ ਦਾ ਰਾਗ ਹੈ ਜੋ ਕਿ ਰਾਗ ਮਧਮਦ ਸਾਰੰਗ ਦਾ ਉਲਟ ਹੈ, ਰਾਗ ਮਧਮਦ ਸਾਰੰਗ ਵਿੱਚ ਕੋਮਲ ਨਿਸ਼ਾਦ ਨੂੰ ਇਸ ਰਾਗ ਵਿਚ ਸ਼ੁੱਧ ਨਿਸ਼ਾਦ ਲਗਾ ਕੇ ਰਾਗ ਮਧਮਦ ਸਾਰੰਗ ਦੇ ਰੂਪ ਨੂੰ ਬਦਲਿਆ ਗਿਆ ਹੈ। ਜਿਹੜਾ ਇਸ ਨੂੰ ਥੋੜਾ ਖੁਸ਼ਕ ਸੁਭਾ ਦਾ ਬਣਾਉਂਦਾ ਹੈ।

11. ਰਾਗ ਅੰਬਿਕਾ ਸਾਰੰਗ - ਇਹ ਰਾਗ ਚਿਦਾਨੰਦ ਨਾਗਰਕਰ ਦੁਆਰਾ ਤਿਆਰ ਕੀਤਾ ਗਿਆ ਸੀ। ਗੰਧਾਰ ਵਰਜਿਆ ਹੈ, ਅਤੇ ਸ਼ੁੱਧ ਸਾਰੰਗ ਅਤੇ ਕਾਫੀ ਦੇ ਤੱਤ ਇਕੱਠੇ ਮਿਲਾਏ ਗਏ ਹਨ। ਕੀਤੇ ਕੀਤੇ ਰਾਗ ਸਰਸਵਤੀ ਦੇ ਹੋਣ ਦਾ ਏਹਸਾਸ ਵੀ ਹੁੰਦਾ ਹੈ ਪਰ ਸ਼ੁੱਧ ਨਿਸ਼ਾਦ ਅਤੇ ਸ਼ੁੱਧ ਮਧ੍ਯਮ ਦੀ ਵਰਤੋਂ ਇਸ ਏਹਸਾਸ ਨੂੰ ਖ਼ਤਮ ਕਰ ਦਿੰਦੀ ਹੈ।

12. ਰਾਗ ਜੈਅੰਤ ਸਾਰੰਗ - ਰਾਗ ਜੈਅੰਤ ਸਾਰੰਗ ਜੈਜੈਵੰਤੀ ਅਤੇ ਬ੍ਰਿੰਦਾਬਨੀ ਸਾਰੰਗ ਦਾ ਮਿਸ਼ਰਣ ਹੈ।

13. ਰਾਗ ਨੱਟ ਸਾਰੰਗ - ਇਹ 2 ਰਾਗਾਂ, ਛਾਯਾਨੱਟ ਅਤੇ ਬ੍ਰਿੰਦਾਬਨੀ ਸਾਰੰਗ ਦੇ ਮਿਸ਼ਰਣ ਦੁਆਰਾ ਰਚਿਆ ਗਿਆ ਹੈ।

ਸਰੋਤ

[ਸੋਧੋ]

ਇਹ ਵੀ ਵੇਖੋ

[ਸੋਧੋ]