ਸੁਚਿਤਰਾ ਸੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਚਿਤਰਾ ਸੇਨ
200px
ਜਨਮਰਾਮਦਾਸ ਗੁਪਤਾ
(1931-04-06)6 ਅਪ੍ਰੈਲ 1931
ਪਾਬਨਾ, ਬੰਗਾਲ ਪ੍ਰੈਜੀਡੈਂਸੀ, ਬਰਤਾਨਵੀ ਭਾਰਤ
(ਹੁਣ ਬੰਗਲਾਦੇਸ਼)
ਮੌਤ17 ਜਨਵਰੀ 2014(2014-01-17) (ਉਮਰ 82)
ਕੋਲਕਾਤਾ, ਪੱਛਮ ਬੰਗਾਲ (ਭਾਰਤ)
ਰਾਸ਼ਟਰੀਅਤਾਭਾਰਤੀ
ਹੋਰ ਨਾਂਮਰਾਮਾ
ਸਰਗਰਮੀ ਦੇ ਸਾਲ1953–1979
ਸਾਥੀਦਿਵਾਨਾਥ ਸੇਨ
ਪੁਰਸਕਾਰ1963-Best Actress for Sat pake bandha in Moscow film festival
ਦਸਤਖ਼ਤ
150px

ਸੁਚਿਤਰਾ ਸੇਨ (ਬਾਂਗਲਾ ਉਚਾਰਨ: [ʃuːtʃiːraː ʃeːn] ਇਸ ਅਵਾਜ਼ ਬਾਰੇ ਸੁਣੋ ) ਜਾਂ ਰਾਮਦਾਸ ਗੁਪਤਾ (ਇਸ ਅਵਾਜ਼ ਬਾਰੇ ਸੁਣੋ ) (6 ਅਪਰੈਲ 1931-17 ਜਨਵਰੀ 2014),[1][2] ਭਾਰਤ ਦੀ ਮਸ਼ਹੂਰ ਫ਼ਿਲਮੀ ਅਦਾਕਾਰਾ ਹੈ,[3] ਜਿਸਨੇ ਅਨੇਕ ਬੰਗਾਲੀ ਫ਼ਿਲਮਾਂ ਵਿੱਚ ਕੰਮ ਕੀਤਾ, ਜੋ ਮੁੱਖ ਤੌਰ ਤੇ ਸਾਂਝੇ ਬੰਗਾਲ ਦੇ ਖੇਤਰਾਂ ਵਿੱਚ ਕੇਂਦ੍ਰਿਤ ਸਨ। ਉੱਤਮ ਕੁਮਾਰ ਨਾਲ ਉਸਦੀਆਂ ਫ਼ਿਲਮਾਂ ਤਾਂ ਬੰਗਾਲੀ ਸਿਨਮੇ ਦੇ ਇਤਹਾਸ ਵਿੱਚ ਕਲਾਸਿਕ ਦੇ ਰੁਤਬੇ ਨੂੰ ਪਹੁੰਚ ਗਈਆਂ।

ਫ਼ਿਲਮੀ ਕੈਰੀਅਰ[ਸੋਧੋ]

ਸੁਚਿਤਰਾ ਸੇਨ ਦੇ ਪਤੀ ਉਸ ਦੇ ਫ਼ਨਕਾਰਾਨਾ ਰੁਝਾਨ ਤੋਂ ਵਾਕਿਫ ਸਨ। ਜਦੋਂ ਉਨ੍ਹਾਂ ਨੂੰ ਇੱਕ ਬੰਗਾਲੀ ਫਿਲਮ ਸੱਤ ਨੰਬਰ ਕੈਦੀ ਵਿੱਚ ਹੀਰੋਈਨ ਦੇ ਰੋਲ ਲਈ ਚੁਣਿਆ ਗਿਆ ਤਾਂ ਉਸ ਦੇ ਪਤੀ ਨੇ ਫ਼ੌਰਨ ਇਜਾਜਤ ਦੇ ਦਿੱਤੀ। ਛੇਤੀ ਹੀ ਉਸ ਦਾ ਸ਼ੁਮਾਰ ਬੰਗਾਲੀ ਸਕਰੀਨ ਦੇ ਆਮ ਮਕਬੂਲ ਅਦਾਕਾਰਾਂ ਵਿੱਚ ਹੋਣ ਲਗਾ। ਹਿੰਦੀ ਫਿਲਮਾਂ ਨਾਲ ਉਸ ਦਾ ਤਆਰੁਫ਼ ਮਸ਼ਹੂਰ ਬੰਗਾਲੀ ਹਿਦਾਇਤਕਾਰ ਬਿਮਲ ਰਾਏ ਦੀ ਫ਼ਿਲਮ ਦੇਵਦਾਸ (1955) ਨਾਲ ਹੋਇਆ। ਬਿਮਲ ਰਾਏ ਇਸ ਫਿਲਮ ਵਿੱਚ ਪਾਰਬਤੀ (ਪਾਰੋ) ਦੇ ਰੋਲ ਲਈ ਮੀਨਾ ਕੁਮਾਰੀ ਨੂੰ ਲੈਣਾ ਚਾਹੁੰਦੇ ਸਨ ਲੇਕਿਨ ਉਹ ਇਸ ਫ਼ਿਲਮ ਲਈ ਵਕਤ ਨਾ ਕੱਢ ਸਕੀ। ਫਿਰ ਮਧੂਬਾਲਾ ਦਾ ਨਾਮ ਗ਼ੌਰ ਅਧੀਨ ਰਿਹਾ ਲੇਕਿਨ ਉਨ੍ਹੀਂ ਦਿਨੀਂ ਮਧੂਬਾਲਾ ਅਤੇ ਦਿਲੀਪ ਕੁਮਾਰ ਦੇ ਤਾੱਲੁਕਾਤ ਕਸ਼ੀਦਾ ਹੋ ਚੁਕੇ ਸਨ। ਇਸ ਲਈ ਆਖਰ ਸੁਚਿਤਰਾ ਸੇਨ ਨੂੰ ਲਿਆ ਗਿਆ। 1955 ਵਿੱਚ ਰੀਲੀਜ਼ ਹੋਣ ਵਾਲੀ ਫਿਲਮ ਦੇਵਦਾਸ ਬਾਕਸ ਆਫਿਸ ਤੇ ਇੰਨੀ ਕਾਮਯਾਬ ਨਹੀਂ ਰਹੀ ਲੇਕਿਨ ਅੱਜ ਤੱਕ ਉਸਨੂੰ ਇੱਕ ਕਲਾਸਿਕ ਫਿਲਮ ਤਸਲੀਮ ਕੀਤਾ ਜਾਂਦਾ ਹੈ। ਦੇਵਦਾਸ ਦੇ ਬਾਅਦ ਸੁਚਿਤਰਾ ਸੇਨ ਨੇ ਕਈ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਜਿਵੇਂ, ਮੁਸਾਫ਼ਰ, ਚੰਪਾਕਲੀ, ਸਰਹਦ, ਬੰਬਈ ਕਾ ਬਾਬੂ, ਮਮਤਾ ਅਤੇ ਆਂਧੀ, ਵਗ਼ੈਰਾ, ਅਤੇ ਹਰ ਫਿਲਮ ਵਿੱਚ ਆਪਣੀ ਖ਼ੂਬਸੂਰਤੀ ਅਤੇ ਜਾਨਦਾਰ ਅਦਾਕਾਰੀ ਦੀਆਂ ਪੈੜਾਂ ਛੱਡੀਆਂ।

ਸਮਾਂ ਦੀ ਚਾਲ[ਸੋਧੋ]

 • 1931 | ਰੋਮਾ ਦਾਸਗੁਪਤਾ ਉਰਫ ਕ੍ਰਿਸ਼ਨਾ ਦਾ ਬੰਗਲਾਦੇਸ਼ ਦੇ ਪਬਨਾ ਵਿੱਚ ਜਨਮ ਹੋਇਆ। ਆਪ ਕਰੁਨਾਮੋਏ ਅਤੇ ਇੰਦਰਾ ਦਾਸਗੁਪਤਾ ਦੀ ਦੂਸਰੀ ਬੇਟੀ ਸੀ।
 • 1947 | ਸੋਲਾ ਸਾਲ ਦੀ ਉਮਰ ਜੋ ਗਾਇਕ ਦੇ ਤੋਰ ਤੇ ਸੰਘਰਸ ਕਰ ਰਹੀ ਸੀ ਤਾਂ ਡਿਬਨਾਥ ਸੇਨ ਨਾਲ ਸਾਦੀ ਹੋਈ। ਆਪ ਦੀ ਚੋਣ ਹੋਈ।
 • 1948 | ਪੁੱਤਰੀ ਮੁਨਮੁਨ ਸੇਨ ਦਾ ਜਨਮ ਹੋਇਆ।
 • 1953 | ਪਹਿਲੀ ਫਿਲਮ ਸਾਤ ਨੰ ਕੈਦੀ ਰਲੀਜ ਹੋਈ। ਅਤੇ ਉਤਮ ਕੁਮਾਰ ਨਾਲ ਸਾਰੇ ਚਤੁਰ ਫਿਲਮ ਹਿੱਟ ਹੋਈ।
 • 1955 | ਪਹਿਲੀ ਹਿੰਦੀ ਫਿਲਮ 'ਦੇਵਦਾਸ' ਆਈ।
 • 1956 | ਆਪ ਦੀ ਪਹਿਚਾਨ ਬੰਗਾਲੀ ਫਿਲਮੀ ਦੇਵੀ ਦੇ ਤੋਰ ਤੇ ਹੋਈ।
 • 1957 | ਰਿਸ਼ੀਕੇਸ਼ ਮੁਕਰਜ਼ੀ ਦੀ ਫਿਲਮ 'ਮੁਸਾਫਿਰ' ਨੇ ਆਪ ਨੂੰ ਬੰਗਾਲ ਤੋਂ ਬਾਹਰ ਲੈ ਆਂਦਾ।
 • 1959 | ਦੇਵ ਅਨੰਦ ਨਾਲ ਬੰਬਈ ਕਾ ਬਾਬੂ ਅਤੇ ਸਰਹੱਦ 'ਚ ਕੰਮ ਕੀਤਾ ਅਤੇ ਆਪ ਬੰਬਈ ਆ ਗਈ।
 • 1961 | ‘ਸਪਤਾਪੜੀ’ ਫਿਲਮ ਵਿੱਚ ਉਤਮ ਕੁਮਾਰ ਨਾਲ ਰੋਮਾਂਟਿਕ ਰੋਲ ਕੀਤਾ ਅਤੇ ਬੀਐਫਜੇ ਸਨਮਾਨ ਪ੍ਰਾਪਤ ਕੀਤਾ।
 • 1963 | ਮਾਸਕੋ ਅੰਤਰਰਾਸ਼ਟਰੀ ਫਿਲਮ ਸਨਮਾਨ ਪ੍ਰਾਪਤ ਕਰਨ ਵਾਲੀ ਆਪ ਪਹਿਲੀ ਕਲਾਕਾਰ ਹੈ।
 • 1966 | ਧਰਮਿੰਦਰ ਅਤੇ ਅਸ਼ੋਕ ਕੁਮਾਰ ਨਾਲ ਆਪ ਦੀ ਫਿਲਮ ਮਮਤਾ 'ਚ ਆਪ ਨੂੰ ਫਿਲਮਫੇਅਰ ਲਈ ਨਾਮਯਾਦ ਕੀਤਾ ਗਿਆ।
 • 1971 | ਆਪ ਨੇ ਸਤਿਆਜੀਤ ਰੇਅ ਅਤੇ ਰਾਜ ਕਪੂਰ ਨੂੰ ਮਨਾ ਕੀਤਾ।
 • 1972 | ਪਦਮ ਸ਼੍ਰੀ
 • 1974 | ਅੰਤਿਮ ਫਿਲਮ ਆਂਧੀ ਜਿਸ ਵਿੱਚ ਆਪ ਨੂੰ ਫਿਲਮਫੇਅਰ ਨਾਮਯਾਦਗੀ ਮਿਲੀ।
 • 2005 | ਦਾਦਾ ਸਾਹਿਬ ਫਾਲਕੇ ਸਨਮਾਨ ਮਨਾ ਕੀਤਾ।
 • 2012 | ਬੰਗਾਲ ਦਾ ਉਤਮ ਸਨਮਾਨ ਬੰਗਾ ਭੂਸ਼ਨ ਸਨਮਾਨ
 • 2014 | ਮੌਤ ਹੋਈ।

ਹਵਾਲੇ[ਸੋਧੋ]

 1. Deb, Alok Kumar. "APRIL BORN a few PERSONALITIES". www.tripurainfo.com. Retrieved 2008-10-23. 
 2. "Garbo meets Sen Two women bound by beauty and mystery". Telegraph. Calcutta, India. Tuesday, July 8, 2008. Retrieved 2 June 2012.  Check date values in: |date= (help)
 3. Sharma, Vijay Kaushik, Bela Rani (1998). Women's rights and world development. New Delhi: Sarup & Sons. p. 368. ISBN 8176250155http://books.google.co.in/books?id=qnJ9J9UygR0C&pg=PA368 Check |isbn= value: invalid character (help).