ਸੈਮੂਅਲ ਗੋਲਡਵਿਨ
ਸੈਮੂਅਲ ਗੋਲਡਵਿਨ | |
---|---|
ਜਨਮ | ਸ਼ਮੂਅਲ ਗੈਲਬਫ਼ਿਸ਼ 17 ਅਗਸਤ 1879 |
ਮੌਤ | 31 ਜਨਵਰੀ 1974 ਲੌਸ ਏਂਜਲਸ, ਕੈਲੇਫੋਰਨੀਆ, ਸੰਯੁਕਤ ਰਾਜ ਅਮਰੀਕਾ | (ਉਮਰ 94)
ਕਬਰ | ਗਲੈਨਡੇਲ, ਕੈਲੇਫ਼ੋਰਨੀਆ |
ਹੋਰ ਨਾਮ | ਸੈਮੂਅਲ ਗੋਲਡਫ਼ਿਸ਼, ਮਿਸਟਰ ਮਾਲਾਪ੍ਰੌਪ |
ਸਰਗਰਮੀ ਦੇ ਸਾਲ | 1917–1959 |
ਜੀਵਨ ਸਾਥੀ |
ਬਲਾਂਸ਼ੇ ਲਾਸਕੀ
(ਵਿ. 1910; ਤ. 1915) |
ਬੱਚੇ | 2, ਸੈਮੂਅਲ ਗੋਲਡਵਿਲ ਜੂਨੀਅਰ ਸਮੇਤ |
ਰਿਸ਼ਤੇਦਾਰ | ਟੋਨੀ ਗੋਲਡਵਿਨ (ਪੋਤਾ) ਜੌਨ ਗੋਲਡਵਿਨ (ਪੋਤਾ) |
ਸੈਮੂਅਲ ਗੋਲਡਵਿਨ (ਜਨਮ ਸ਼ਮੂਅਲ ਗੈਲਬਫ਼ਿਸ਼; Yiddish: שמואל געלבפֿיש; 17 ਅਗਸਤ, 1879 – 31 ਜਨਵਰੀ, 1974), ਜਿਸਨੂੰ ਸੈਮੂਅਲ ਗੋਲਡਵਿਨ ਵੀ ਕਿਹਾ ਜਾਂਦਾ ਹੈ, ਇੱਕ ਪੋਲਿਸ਼ ਅਮਰੀਕੀ ਫ਼ਿਲਮ ਨਿਰਮਾਤਾ ਸੀ ਜਿਹੜਾ ਕਿ ਯਹੂਦੀ ਮੂਲ ਨਾਲ ਸਬੰਧ ਰੱਖਦਾ ਸੀ। ਉਹ ਮੁੱਖ ਤੌਰ ਤੇ ਹਾਲੀਵੁੱਡ ਵਿੱਚ ਕੁਝ ਫ਼ਿਲਮ ਸਟੂਡੀਓ ਦੇ ਸੰਸਥਾਪਕ ਅਤੇ ਪ੍ਰਬੰਧਕ ਹੋਣ ਦੇ ਤੌਰ ਤੇ ਜਾਣਿਆ ਜਾਂਦਾ ਹੈ।[1] ਉਸਨੂੰ ਮਿਲੇ ਹੋਏ ਸਨਮਾਨਾਂ ਵਿੱਚ 1973 ਦਾ ਗੋਲਡਨ ਗਲੋਬ ਸੇਸਿਲ ਬੀ. ਡੇਮਿੱਲੇ ਅਵਾਰਡ,[2] 1947 ਦਾ ਇਰਵਿੰਗ ਥਾਲਬਰਗ ਮੈਮੋਰੀਅਲ ਅਵਾਰਡ ਅਤੇ 1958 ਦਾ ਜੀਨ ਹਰਸ਼ੋਲਟ ਅਵਾਰਡ ਸ਼ਾਮਿਲ ਹਨ।
ਮੁੱਢਲਾ ਜੀਵਨ
[ਸੋਧੋ]ਗੋਲਡਵਿਨ ਦਾ ਜਨਮ ਦਾ ਨਾਮ ਸ਼ਮੂਅਲ ਗੈਲਬਫ਼ਿਸ਼ ਸੀ ਅਤੇ ਉਹ ਰੂਸੀ ਸਾਮਰਾਜ ਦੇ ਵਾਰਸਾ, ਪੋਲੈਂਡ ਵਿੱਚ ਇੱਕ ਪੋਲਿਸ਼ ਯਹੂਦੀ ਪਰਿਵਾਰ ਵਿੱਚ ਪੈਦਾ ਹੋਇਆ ਸੀ।[3] ਉਸਦੇ ਪਿਤਾ ਦਾ ਨਾਮ ਡੇਵਿਡ ਗੈਲਬਫ਼ਿਸ਼ (1852-1895) ਸੀ ਅਤੇ ਉਸਦੀ ਮਾਂ ਦਾ ਨਾਮ ਹੈਨਾ ਰੇਬਨ (1855-1924) ਸੀ।[4] ਛੋਟੀ ਉਮਰ ਵਿੱਚ ਹੀ ਉਸਨੇ ਵਾਰਸਾ ਨੂੰ ਪੈਦਲ ਹੀ ਛੱਡ ਦਿੱਤਾ ਸੀ ਅਤੇ ਉਸ ਕੋਲ ਬਿਲਕੁਲ ਵੀ ਪੈਸੇ ਨਹੀਂ ਸਨ। ਉਹ ਬਰਮਿੰਘਮ, ਇੰਗਲੈਂਡ ਆ ਗਿਆ ਜਿੱਥੇ ਉਹ ਕੁਝ ਸਾਲਾਂ ਲਈ ਆਪਣੇ ਰਿਸ਼ਤੇਦਾਰਾਂ ਕੋਲ ਸੈਮੂਅਲ ਗੋਲਡਫ਼ਿਸ਼ ਦੇ ਨਾਂ ਹੇਠਾਂ ਰਿਹਾ। ਉਹ 16 ਸਾਲਾਂ ਦਾ ਸੀ ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ ਸੀ।
1898 ਵਿੱਚ ਉਹ ਅਮਰੀਕਾ ਵੱਲ ਗਿਆ, ਪਰ ਦਾਖ਼ਲੇ ਦੀ ਮਨਾਹੀ ਦੇ ਡਰੋਂ ਉਹ ਕਿਸ਼ਤੀ ਉੱਪਰ ਕੈਨੇਡਾ ਆ ਗਿਆ, ਮਗਰੋ ਜਨਵਰੀ 1899 ਵਿੱਚ ਉਹ ਨਿਊਯਾਰਕ ਦਾਖਲ ਹੋਣ ਵਿੱਚ ਸਫ਼ਲ ਹੋ ਗਿਆ ਸੀ। ਇੱਥੇ ਉਸਨੂੰ ਇੱਕ ਕੱਪੜਿਆਂ ਦੇ ਕਾਰੋਬਾਰ ਵਿੱਚ ਨੌਕਰੀ ਮਿਲ ਗਈ। ਉਸਦੇ ਮਾਰਕੀਟਿੰਗ ਦੇ ਹੁਨਰ ਕਰਕੇ ਉਹ ਬਹੁਤ ਛੇਤੀ ਇੱਕ ਬਹੁਤ ਰੀ ਕਾਮਯਾਬ ਸੇਲਜ਼ਮੈਨ ਬਣ ਗਿਆ। ਹੌਲੀ-ਹੌਲੀ 4 ਸਾਲਾਂ ਬਾਅਦ ਉਹ ਸੇਲਜ਼ ਵਿੱਚ ਵਾਈਸ-ਪ੍ਰੈਸੀਡੈਂਟ ਬਣ ਗਿਆ ਜਿਸ ਪਿੱਛੋਂ ਉਹ ਨਿਊਯਾਰਕ ਦੇ 10 ਵੈਸਟ 61 ਸਟ੍ਰੀਟ ਵਿੱਚ ਪੱਕੇ ਤੌਰ ਤੇ ਰਹਿਣ ਲੱਗ ਗਿਆ ਸੀ।[5]
ਅਵਾਰਡ
[ਸੋਧੋ]- 1957 ਵਿੱਟ, ਗੋਲਡਵਿਨ ਨੂੰ ਉਸਦੇ ਮਾਨਵ-ਹਿੱਤ ਕੰਮਾਂ ਲਈ ਜੀਨ ਹਰਸ਼ੋਲਟ ਹਿਊਮੈਨੀਟੇਰੀਅਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।.
- 27 ਮਾਰਚ, 1971 ਨੂੰ ਉਸਨੂੰ ਰਾਸ਼ਟਰਪਤੀ ਰਿਚਰਡ ਨਿਕਸਨ ਦੁਆਰਾ ਉਸਨੂੰ ਪਰੈਜ਼ੀਡੈਂਸ਼ੀਅਲ ਮੈਡਲ ਔਫ਼ ਫ਼ਰੀਡਮ ਨਾਲ ਸਨਮਾਨਿਤ ਕੀਤਾ ਗਿਆ ਸੀ।[6]
ਮੌਤ
[ਸੋਧੋ]ਗੋਲਡਵਿਨ ਦੀ ਮੌਤ ਅਗਸਤ 1974 ਵਿੱਚ ਲਾਸ ਏਂਜਲਸ ਵਿੱਚ ਉਸਦੇ ਘਰ ਵਿਖੇ ਹੋਈ। 1980 ਦੇ ਦਹਾਕੇ ਵਿੱਚ ਸੈਮੂਅਲ ਗੋਲਡਵਿਨ ਸਟੂਡੀਓ ਨੂੰ ਵਾਰਨਰ ਬ੍ਰਦਰਜ਼ ਨੂੰ ਵੇਚ ਦਿੱਤਾ ਗਿਆ ਸੀ। ਬੈਵਰਲੀ ਹਿੱਲਜ਼ ਵਿਖੇ ਉਸਦੇ ਨਾਮ ਤੇ ਇੱਕ ਥੀਏਟਰ ਹੈ।[7][8]
ਵਿਆਹ
[ਸੋਧੋ]1910 ਤੋਂ 1915 ਤੱਕ, ਗੋਲਡਵਿਨ ਬਲਾਂਸ਼ੇ ਲਾਸਕੀ ਨਾਲ ਵਿਆਹਿਆ ਰਿਹਾ ਸੀ। ਉਹਨਾਂ ਦੇ ਵਿਆਹ ਤੋਂ ਇੱਕ ਕੁੜੀ ਸੀ, ਜਿਸਦਾ ਨਾਮ ਰੂਥ ਸੀ। 1925 ਵਿੱਚ ਉਸਦਾ ਵਿਆਹ ਅਦਾਕਾਰਾ ਫ਼ਰਾਂਸਿਸ ਹੋਵਾਰਡ ਨਾਲ ਹੋਇਆ ਅਤੇ ਉਹਨਾਂ ਦਾ ਸਾਥ ਉਮਰ ਭਰ ਰਿਹਾ। ਉਹਨਾਂ ਦੇ ਪੁੱਤਰ ਸੈਮੂਅਲ ਗੋਲਡਵਿਨ ਜੂਨੀਅਰ ਦੇ ਮਗਰੋਂ ਆਪਣੇ ਪਿਤਾ ਦੇ ਕਾਰੋਬਾਰ ਨੂੰ ਸੰਭਾਲਿਆ।
ਹਵਾਲੇ
[ਸੋਧੋ]- ↑ Obituary Variety, February 6, 1974, p. 63.
- ↑ Jang, Meena (January 31, 2015). "Samuel Goldwyn: Remembering the Movie Mogul on the Anniversary of His Death". The Hollywood Reporter. Retrieved August 8, 2015.
- ↑ The sz-spelling is a not-uncommon Polish transliteration for the Yiddish sh-sound, which only requires a single letter in that language.
- ↑ "Goldwyn".
- ↑ A. Scott Berg, Goldwyn, a Biography
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "Samuel Goldwyn | Hollywood Walk of Fame". www.walkoffame.com. Retrieved 2016-06-28.
- ↑ "Samuel Goldwyn". latimes.com. Retrieved 2016-06-28.