ਸਮੱਗਰੀ 'ਤੇ ਜਾਓ

ਹਿਮਾਂਸ਼ੀ ਖੁਰਾਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਹਿਮਾਂਸ਼ੀ ਖੁਰਾਨਾ ਤੋਂ ਮੋੜਿਆ ਗਿਆ)
ਹਿਮਾਂਸ਼ੀ ਖੁਰਾਣਾ
Himanshi Khurana
ਹਿਮਾਂਸ਼ੀ ਖੁਰਾਨਾ ਨੇ ਕਾਲੀ ਡਰੈੱਸ ਵਿੱਚ
ਰਾਸ਼ਟਰੀਅਤਾਭਾਰਤੀ
ਪੇਸ਼ਾ
  • ਅਭਿਨੇਤਰੀ
ਸਰਗਰਮੀ ਦੇ ਸਾਲ2020-ਵਰਤਮਾਨ
ਲਈ ਪ੍ਰਸਿੱਧਅਦਾਕਾਰੀ
ਜ਼ਿਕਰਯੋਗ ਕੰਮ
ਪੁਰਸਕਾਰਮਿਸ ਲੁਧਿਆਣਾ

ਹਿਮਾਂਸ਼ੀ ਖੁਰਾਣਾ(ਜਨਮ 27 ਨਵੰਬਰ 1991) ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ][1]। ਉਸ ਨੇ ਇੱਕ ਅਦਾਕਾਰ ਵਜੋਂ ਆਪਣੀ ਪਛਾਣ ਪੰਜਾਬੀ ਫ਼ਿਲਮ "ਸਾਡਾ ਹੱਕ" ਤੋਂ ਕਾਇਮ ਕੀਤੀ। ਉਸ ਨੂੰ ਵਧੇਰੇ ਕਰਕੇ ਬਤੌਰ ਮਾਡਲ ਪਛਾਣਿਆ ਜਾਂਦਾ ਹੈ। ਹਿਮਾਂਸ਼ੀ ਖੁਰਾਣਾ ਨੇ "ਸੋਚ" (ਹਾਰਡੀ ਸੰਧੂ), "ਓਸਮਾਨੀਆਂ" (ਸਿੱਪੀ ਗਿੱਲ), ਲਾਦੇਨ (ਜੱਸੀ ਗਿੱਲ), "ਠੋਕਦਾ ਰਿਹਾ" ਅਤੇ "ਗੱਲ ਜੱਟਾਂ ਵਾਲੀ" (ਨਿੰਜਾ), ਗੱਭਰੂ ਅਤੇ ਗੱਭਰੂ 2 (ਜੇ ਸਟਾਰ) ਆਦਿ ਪੰਜਾਬੀ ਗੀਤਾਂ ਦੇ ਵੀਡੀਓਜ਼ ਵਿੱਚ ਮਾਡਲਿੰਗ ਕੀਤੀ।

ਮੁੱਢਲਾ ਜੀਵਨ

[ਸੋਧੋ]

ਹਿਮਾਂਸ਼ੀ ਦਾ ਜਨਮ 27 ਨਵੰਬਰ, 1991 ਨੂੰ ਕੀਰਤਪੁਰ ਸਾਹਿਬ, ਪੰਜਾਬ ਵਿੱਚ ਹੋਇਆ। ਇਸ ਦੇ ਦੋ ਛੋਟੇ ਭਰਾ ਹਨ। ਹਿਮਾਂਸ਼ੀ ਨੇ ਆਪਣੀ ਪ੍ਰੇਰਣਾ ਆਪਣੀ ਮਾਂ ਸੁਨੀਤ ਕੌਰ[2] ਨੂੰ ਦੱਸਿਆ। ਉਸ ਨੇ ਆਪਣੀ ਬਾਰਵੀਂ ਤੱਕ ਦੀ ਪੜ੍ਹਾਈ ਬੀ.ਸੀ.ਐਮ ਸਕੂਲ ਤੋਂ ਕੀਤੀ। ਹਿਮਾਂਸ਼ੀ ਨੇ ਬਾਰ੍ਹਵੀਂ ਜਮਾਤ ਮੈਡੀਕਲ ਸਾਇੰਸ ਵਿੱਚ ਕੀਤੀ। ਬਾਅਦ ਵਿੱਚ ਉਸ ਨੇ ਹੋਸਪਿਟੈਲਿਟੀ ਵਿੱਚ ਡਿਗਰੀ ਪ੍ਰਾਪਤ ਕੀਤੀ। ਹੁਣ ਉਹ ਬਤੌਰ ਅਦਾਕਾਰਾ ਕਾਰਜ ਕਰ ਰਹੀ ਹੈ।

ਕੈਰੀਅਰ

[ਸੋਧੋ]

ਖੁਰਾਣਾ ਨੇ ਆਪਣੇ ਮਾਡਲਿੰਗ ਕੈਰੀਅਰ ਦੀ ਸ਼ੁਰੂਆਤ 16-17 ਸਾਲ ਦੀ ਉਮਰ ਵਿੱਚ ਕੀਤੀ ਜਦੋਂ ਉਸ ਨੇ ਮਿਸ ਲੁਧਿਆਣਾ ਦਾ ਖ਼ਿਤਾਬ ਜਿੱਤਿਆ ਸੀ। ਉਹ ਮਿਸ ਪੀ.ਟੀ.ਸੀ. ਪੰਜਾਬੀ 2010 ਦੀ ਫਾਈਨਲ ਵਿੱਚ ਵੀ ਸ਼ਾਮਲ ਸੀ। ਉਸੇ ਸਾਲ ਉਸ ਨੇ ਚੰਡੀਗੜ੍ਹ ਵਿੱਚ ਆਯੋਜਿਤ ਮਿਸ ਨੌਰਥ ਜ਼ੋਨ ਮੁਕਾਬਲਾ ਜਿੱਤਿਆ। ਫਿਰ ਇਹ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਲਈ ਦਿੱਲੀ ਆ ਗਈ। ਇਹ ਮੈਕ ਦੀ ਬ੍ਰਾਂਡ ਐਮਬੈਸਡਰ ਬਣੀ। ਫਿਰ ਇਸਨੇ ਮੇਕ ਮਾਈ ਟ੍ਰਿਪ, ਆਯੂਰ, ਪੈਪਸੀ, ਨੈਸਲੇ, ਗੀਤਾਂਜਲੀ ਜਵੈਲਰਸ, ਬਿੱਗ ਬਾਜ਼ਾਰ, ਕਿੰਗਫਿਸ਼ਰ, ਕੈਲਵਿਨ ਕੈਲਿਨ ਅਤੇ ਹੋਰ ਕਈ ਵੱਡੀ ਕੰਪਨੀਆਂ ਲਈ ਕੰਮ ਕੀਤਾ।

ਉਸ ਨੇ 2010 ਵਿੱਚ "ਜੋੜੀ - ਬਿਗ ਡੇ ਪਾਰਟੀ" (ਪੰਜਾਬੀ ਐਮ. ਸੀ. ਅਤੇ ਕੁਲਦੀਪ ਮਾਣਕ) ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਡੈਬਿਊ ਕੀਤਾ ਸੀ। ਬਾਅਦ ਵਿੱਚ, ਉਸ ਨੇ 2012 ਵਿੱਚ (ਫਿਰੋਜ਼ ਖਾਨ) ਦੁਆਰਾ (ਫਾਸਲੀ ਬਟੇਰੇ) ਸੰਗੀਤ ਵਿਡੀਓਜ਼ ਅਤੇ ਹਰਜੋਤ ਦੇ "ਇਜ਼ਹਾਰ ਹਰਜੋਤ" ਵਿੱਚ ਅਭਿਨੈ ਕੀਤਾ। ਸਾਲ 2013 ਵਿੱਚ ਖੁਰਾਣਾ "ਸੋਚ" (ਹਾਰਡੀ ਸੰਧੂ) ਅਤੇ ਹਿੱਟ ਫਿਲਮ "ਸਾਡਾ ਹੱਕ" ਵਿੱਚ ਨਜ਼ਰ ਆਈ ਸੀ। ਸਾਲ 2015 ਖੁਰਾਣਾ ਲਈ ਇੱਕ ਬਹੁਤ ਹੀ ਸਫਲ ਸਾਲ ਸਾਬਤ ਹੋਇਆ ਕਿਉਂਕਿ ਉਸ ਨੇ ਉਸ ਸਾਲ ਵਿੱਚ ਜੱਸੀ ਗਿੱਲ, ਬਾਦਸ਼ਾਹ, ਜੇ ਸਟਾਰ, ਨਿੰਜਾ, ਮਨਕੀਰਤ ਔਲਖ ਅਤੇ ਕਈ ਹੋਰ ਗਾਇਕਾਂ ਨਾਲ ਕੰਮ ਕੀਤਾ। ਮਾਰਚ, 2016 ਵਿੱਚ ਉਸ ਨੇ ਸੁਖ-ਈ (ਮੁਜ਼ਿਕਲ ਡਾਕਟਰਜ਼) ਦੇ ਨਾਲ ਸੈਡ ਸਾਂਗ ਵਿੱਚ ਵੀ ਅਭਿਨੈ ਕੀਤਾ। 2018 ਵਿੱਚ ਖੁਰਾਣਾ ਨੇ ਇੱਕ ਗਾਣੇ ਦੇ ਤੌਰ 'ਤੇ ਹਾਈ ਸਟੈਂਡਰਡ ਨਾਲ ਆਪਣੀ ਸ਼ੁਰੂਆਤ ਕੀਤੀ।

ਖੁਰਾਣਾ ਨੇ ਬਤੌਰ ਅਦਾਕਾਰ ਪੰਜਾਬੀ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਪੰਜਾਬੀ ਫ਼ਿਲਮ "ਸਾਡਾ ਹੱਕ" ਨਾਲ ਕੀਤੀ ਜਿਸ ਨੇ ਉਸ ਨੂੰ ਪ੍ਰਸਿੱਧੀ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ। ਹਾਲਾਂਕਿ ਉਸ ਦੀ ਪਹਿਲੀ ਬਾਲੀਵੁੱਡ ਫ਼ਿਲਮ "ਜੀਤ ਲੇਂਗੇ ਜਹਾਨ" (2012) ਸੀ। ਫਿਰ ਉਹ ਪੰਜਾਬੀ ਫ਼ਿਲਮ "ਲੈਦਰ ਲਾਈਫ" (ਅਮਨ ਧਾਲੀਵਾਲ ਮੁੱਖ ਭੂਮਿਕਾ ਵਿੱਚ) ਵਿੱਚ ਮੁੱਖ ਭੂਮਿਕਾ ਦੇ ਰੂਪ ਵਿੱਚ ਪੇਸ਼ ਹੋਈ। 2015 ਦੀ ਪੰਜਾਬੀ ਭਾਸ਼ਾ ਦੀ ਫ਼ਿਲਮ "2 ਬੋਲ" ਵਿੱਚ ਖੁਰਾਣਾ ਇੱਕ ਪ੍ਰਮੁੱਖ ਅਦਾਕਾਰ ਵਜੋਂ ਦਿਖਾਈ ਦਿੱਤੀ। ਉਸ ਨੇ ਛੇ ਦੱਖਣੀ ਭਾਰਤੀ ਫ਼ਿਲਮਾਂ - 2 ਕੰਨੜ, 2 ਤਾਮਿਲ, 1 ਤੇਲਗੂ, 1 ਮਲਿਆਲਮ ਵਿੱਚ ਵੀ ਕੰਮ ਕੀਤਾ।

ਨਵੰਬਰ 2019 ਵਿੱਚ, ਖੁਰਾਣਾ ਰਿਐਲਿਟੀ ਟੀ.ਵੀ. ਸ਼ੋਅ ਬਿੱਗ ਬੌਸ, ਦੇ ਤੇਰ੍ਹਵੇਂ ਸੀਜ਼ਨ ਵਿੱਚ ਇੱਕ ਮਸ਼ਹੂਰ ਪ੍ਰਤੀਭਾਗੀ ਵਜੋਂ ਦਿਖਾਈ ਦਿੱਤੀ।[3]

ਨਿਜੀ ਜੀਵਨ

[ਸੋਧੋ]

ਨਵੰਬਰ 2019 ਵਿੱਚ, ਖੁਰਾਣਾ ਨੇ ਬਿੱਗ ਬੌਸ 13 ਉੱਤੇ ਪੁਸ਼ਟੀ ਕੀਤੀ ਕਿ ਉਹ ਨੌ ਸਾਲ ਤੋਂ ਆਪਣੇ ਬੁਆਏਫ੍ਰੈਂਡ "ਚਾਵ" ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵਚਨਬੱਧ ਹੈ।[4][5] ਜਨਵਰੀ 2020 ਵਿੱਚ, ਉਸ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਦੁਬਾਰਾ ਪੁਸ਼ਟੀ ਕੀਤੀ ਕਿ ਉਸ ਦਾ ਸੰਬੰਧ ਉਸ ਦੇ ਮੰਗੇਤਰ ਨਾਲ ਖ਼ਤਮ ਹੋ ਗਿਆ ਹੈ। ਫਿਲਹਾਲ ਉਹ ਬਿੱਗ ਬੌਸ 13 ਦੇ ਸਹਿ-ਮੁਕਾਬਲੇਬਾਜ਼ ਅਸੀਮ ਰਿਆਜ਼ ਨੂੰ ਡੇਟ ਕਰ ਰਹੀ ਹੈ।[6][7]

ਫ਼ਿਲਮੋਗ੍ਰਾਫੀ

[ਸੋਧੋ]

ਫ਼ਿਲਮਾਂ

[ਸੋਧੋ]
ਸਾਲ ਫ਼ਿਲਮ ਭੂਮਿਕਾ
2012 ਜੀਤ ਲੇਂਗੇ ਜਹਾਂ[8] -
2013 ਸਾਡਾ ਹੱਕ ਸੁਖਪ੍ਰੀਤ
2015 ਲੈਦਰ ਲਾਇਫ਼ ਸਿਫਤ
2015 2 ਬੋਲ[9] -
2018 ਅਫ਼ਸਰ ਗੀਤ "ਉਧਾਰ ਚੱਲਦਾ" ਵਿੱਚ ਖ਼ਾਸ ਪੇਸ਼ਕਾਰੀ

ਟੈਲੀਵਿਜ਼ਨ

[ਸੋਧੋ]
ਸਾਲ ਨਾਂ ਭੂਮਿਕਾ ਚੈਨਲ ਨੋਟਸ
2019 ਬਿੱਗ ਬੌਸ 13 ਪ੍ਰਤਿਭਾਗੀ ਕਲਰਜ਼ ਟੀ.ਵੀ. ਪ੍ਰਵੇਸ਼ ਸੀਨ 36, ਬਾਹਰ ਨਿਕਲਣ ਦਾ ਦਿਨ 71

ਮਿਊਜ਼ਿਕ ਵੀਡੀਓਜ਼

[ਸੋਧੋ]
ਸਾਲ ਗੀਤ ਗੀਤਕਾਰ
2010 ਜੋੜੀ - ਬਿੱਗ ਡੇ ਪਾਰਟੀ ਕੁਲਦੀਪ ਮਾਨਕ, ਪੰਜਾਬੀ ਐਮ.ਸੀ.
2012 ਸੁਪਨਾ ਮੰਨ ਢਿਲੋਂ
2012 ਫਾਸਲੀ ਬਟੇਰੇ ਫ਼ਿਰੋਜ਼ ਖ਼ਾਨ
2012 ਇਜ਼ਹਾਰ ਹਰਜੋਤ
2012 ਨੈਣਾਂ ਦੇ ਬੂਹੇ ਲਖਵਿੰਦਰ ਵਡਾਲੀ
2013 ਸੋਚ ਹਾਰਡੀ ਸੰਧੂ
2014 ਬੈਕ ਟੂ ਭੰਗੜਾ[10] ਰੋਸ਼ਨ ਪ੍ਰਿੰਸ, ਸਚਿਨ ਅਹੂਜਾ
2014 ਇਨਸੋਮੀਆ ਸਿੱਪੀ ਗਿੱਲ
2015 ਲਾਦੇਨ ਜੱਸੀ ਗਿੱਲ
2015 ਨਾ ਨਾ ਨਾ ਜੇ-ਸਟਾਰ
2015 ਠੋਕਦਾ ਰਿਹਾ ਨਿੰਜਾ
2015 ਬਿੰਗੋ ਮੈਡ ਏਂਜਲਸ ਬਾਦਸ਼ਾਹ (ਰੈਪਰ), ਏ-ਕੇ, ਮਨਿੰਦਰ ਬੁੱਟਰ
2015 ਗੋ ਬੇਬੀ ਗੇ ਰੋਨੀ
2015 ਗੱਲ ਜੱਟਾਂ ਵਾਲੀ ਨਿੰਜਾ
2015 ਗੱਭਰੂ 2 ਜੇ-ਸਟਾਰ
2015 ਚੜਦਾ ਸਿਆਲ ਮਨਕੀਰਤ ਔਲਖ
2015 ਸੂਰਮਾ ਹਰਜੋਤ
2016 ਗੱਲਾਂ ਮਿੱਠੀਆਂ ਮਨਕੀਰਤ ਔਲਖ
2016 ਸੈਡ ਸੌਂਗ ਸੁਖੀ
2016 ਬੀ ਮਾਈਨ ਅਮਰ ਸਜਾਲਪੁਰੀਆ
2016 ਜੇਠਾ ਪੁੱਤ ਗੋਲਡੀ ਦੇਸੀ ਕਰਿਊ
2016 ਤੇਰੀ ਕੌਲ ਹਰਸਿਮਰਨ
2016 ਬ੍ਰੇਕ ਫੇਲ੍ਹ ਹਰਨਵ ਬਰਾੜ ਫੀਟ ਸੁਖੀ
2016 ਭਾਬੀ ਮੇਜਰ
2017 ਅਥਰਾ ਸੁਬ੍ਹਾ ਨਿੰਜਾ
2017 ਮਨ ਭਰਿਆ ਬੀ ਪਰਾਕ
2017 ਸਾਡੇ ਮੁੰਡੇ ਦਾ ਵਿਆਹ ਦਿਲਪ੍ਰੀਤ ਢਿੱਲੋਂ ਤੇ ਗੋਲਡੀ
2017 ਪਲਾਜ਼ੋ ਕੁਲਵਿੰਦਰ ਬਿੱਲਾ ਤੇ ਸ਼ਿਵਜੋਤ
2017 ਦੂਰ ਕੰਵਰ ਚਹਿਲ
2017 ਬਲੈਕ ਐਂਡ ਵਾਇਟ ਗੁਰਨਜ਼ਰ
2017 ਪੇਗ ਦੀ ਵਾਸ਼ਨਾ ਅਮ੍ਰਿਤ,ਮਾਨ
2018 ਅੱਜ ਵੀ ਚੌਹਨੀ ਆਂ ਨਿੰਜਾ
2018 ਹਾਈ ਸਟੈਂਡਰਡ ਹਿਮਾਂਸ਼ੀ ਖੁਰਾਣਾ
2018 ਹੈਂਡਸਮ ਜੱਟਾ ਜਾਰਡਨ ਸੰਧੂ
2018 ਡਿਗਦੇ ਅਥਰੂ ਜਸਕਰਨ ਰੀਅਰ
2018 ਕਾਲਰ ਬੋਨ ਅਮ੍ਰਿਤ ਮਾਨ
2018 ਉਧਾਰ ਚਲਦਾ ਗੁਰਨਾਮ ਭੁੱਲਰ ਤੇ ਨਿਮਰਤ ਖਹਿਰਾ
2019 ਆਈ ਲਾਇਕ ਇੱਟ ਹਿਮਾਂਸ਼ੀ ਖੁਰਾਣਾ
2019 ਗੱਭਰੂ ਨੂੰ ਤਰਸੇਂਗੀ ਜਾਰਡਨ ਸੰਧੂ
2019 ਬਲੱਡਲਾਈਨ ਸਿੱਪੀ ਗਿੱਲ
2020 ਉਹਦੀ ਸ਼ਰੇਆਮ ਹਿਮਾਂਸ਼ੀ ਖੁਰਾਣਾ
2020 ਕੱਲਾ ਸੋਹਣਾ ਨਈ ਨੇਹਾ ਕੱਕੜ
2020 ਓ ਜਾਨਵਾਲੇ ਅਖਿਲ ਸਚਦੇਵਾ

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]
  1. ""2 BOL" to feature Himanshi Khurana as the female lead". http://timesofindia.indiatimes.com/. The Timesofindia. Retrieved Aug 19, 2015. {{cite web}}: External link in |website= (help)
  2. "Bollywood dream keeps Himanshi busy". Times of India. 29 January 2012. Retrieved 3 October 2015.
  3. Trivedi, Tanvi (2 November 2019). "Himanshi Khurana: Shehnaz has body shamed me and abused my family, but I will not bring that up in the house". The Times of India. Retrieved 4 January 2020.
  4. "Bigg Boss 13: Mystery behind Himanshi Khurana's boyfriend 'Chow' ends; see his pic". The Times of India. 28 November 2019. Retrieved 6 December 2019.
  5. "Bigg Boss 13: Himanshi Khurana REVEALS Details About Her Beau 'Chow' To Asim Riaz". ABP Live. 7 December 2019.
  6. "Bigg Boss 13: Himanshi Khurana confirms break up with fiance". Mumbai Mirror (in ਅੰਗਰੇਜ਼ੀ). 19 January 2020. Retrieved 28 January 2020.{{cite news}}: CS1 maint: url-status (link)
  7. Bureau, ABP News. "'I Am DATING Him': Bigg Boss 13's Himanshi Khurana Makes Her Relationship With Asim Riaz OFFICIAL". ABP Live (in ਅੰਗਰੇਜ਼ੀ). Retrieved 2020-05-25. {{cite web}}: |last= has generic name (help)
  8. "Jeet Lengey Jahaan 2012 Movie News, Wallpapers, Songs & Videos". Bollywood Hungama. Retrieved 3 October 2015.
  9. "2 Bol Movie". Sikh Siyasat. 3 September 2015. Archived from the original on 7 ਜਨਵਰੀ 2019. Retrieved 3 October 2015. {{cite web}}: Unknown parameter |dead-url= ignored (|url-status= suggested) (help) Archived 7 January 2019[Date mismatch] at the Wayback Machine.
  10. "Sachin Ahuja: Indian Punjabi singers promoting brands in their songs is so funny". Times of India. Retrieved 3 October 2015.