1974
ਦਿੱਖ
(੧੯੭੪ ਤੋਂ ਮੋੜਿਆ ਗਿਆ)
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ – 1970 ਦਾ ਦਹਾਕਾ – 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ |
ਸਾਲ: | 1971 1972 1973 – 1974 – 1975 1976 1977 |
1974 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 7 ਫ਼ਰਵਰੀ – ਗ੍ਰੇਨਾਡਾ ਨੂੰ ਸੰਯੁਕਤ ਬਾਦਸ਼ਾਹੀ ਤੋਂ ਆਜ਼ਾਦੀ ਪ੍ਰਾਪਤ ਹੋਈ।
- 12 ਫ਼ਰਵਰੀ – ਅਲੈਗਜ਼ੈਂਡਰ ਸੋਲਜ਼ੇਨਿਤਸਿਨ, 1970 ਦਾ ਨੋਬਲ ਸਾਹਿਤ ਪੁਰਸਕਾਰ ਵਿਜੇਤਾ, ਨੂੰ ਸੋਵੀਅਤ ਸੰਘ ਵਿੱਚੋਂ ਜਲਾਵਤਨ ਕੀਤਾ ਜਾਂਦਾ ਹੈ।
- 26 ਮਾਰਚ – ਚਿਪਕੋ ਅੰਦੋਲਨ ਦੀ ਮੁੱਖੀ ਗੌਰਾ ਦੇਵੀ ਅਤੇ 27 ਔਰਤਾਂ ਦਰੱਖਤਾਂ ਨੂੰ ਚਿਪਕ ਗਈ।
- 24 ਜੁਲਾਈ – ਅਮਰੀਕਾ ਦੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਰਾਸ਼ਟਰਪਤੀ ਰਿਚਰਡ ਨਿਕਸਨ ਵਾਟਰਗੇਟ ਸਕੈਂਡਲ ਨਾਲ ਸਬੰਧਤ ਟੇਪਾਂ ਅਦਾਲਤ ਨੂੰ ਸੌਂਪ ਦੇਵੇ।
- 27 ਜੁਲਾਈ – ਅਮਰੀਕਨ ਕਾਂਗਰਸ ਨੇ ਵਾਟਰਗੇਟ ਜਾਸੂਸੀ ਕਾਂਡ ਵਿੱਚ ਸ਼ਮੂਲੀਅਤ ਹੋਣ ਕਰ ਕੇ ਰਾਸ਼ਟਰਪਤੀ ਰਿਚਰਡ ਨਿਕਸਨ ਤੇ ਮਹਾਂ-ਮੁਕੱਦਮਾ ਚਲਾਉਣ ਦੀ ਮੰਗ ਕੀਤੀ।
- 22 ਨਵੰਬਰ – ਯੂ.ਐਨ.ਓ. ਨੇ ਫਲਸਤੀਨ ਮੁਕਤੀ ਸੰਗਠਨ ਨੂੰ ਆਬਜ਼ਰਵਰ ਸਟੇਟਸ ਦੇਣ ਨੂੰ ਮਨਜ਼ੂਰੀ ਦਿਤੀ |
- 29 ਨਵੰਬਰ – ਬਰਤਾਨੀਆ ਵਿੱਚ ਆਇਰਿਸ਼ ਰੀਪਬਲੀਕਨ ਆਰਮੀ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿਤਾ ਗਿਆ |
- 30 ਨਵੰਬਰ – ਭਾਰਤ ਤੇ ਪਾਕਿਸਤਾਨ ਵਿੱਚ 10 ਸਾਲ ਪੁਰਾਣਾ ਵਪਾਰਕ ਡੈਡਲਾਕ ਟੁਟਿਆ ਤੇ ਵਾਹਗਾ-ਅਟਾਰੀ ਬਾਰਡਰ ਰਾਹੀਂ ਵਪਾਰ ਦੋਬਾਰਾ ਸ਼ੁਰੂ ਹੋਇਆ |
- 31 ਦਸੰਬਰ – ਅਮਰੀਕਾ ਵਿੱਚ ਲੋਕਾਂ ਨੂੰ ਸੋਨਾ ਖ਼ਰੀਦਣ ਤੇ ਵੇਚਣ ਦੀ ਇਜਾਜ਼ਤ ਮਿਲ ਗਈ।
ਜਨਮ
[ਸੋਧੋ]- 7 ਜੂਨ – ਭਾਰਤੀ ਟੈਨਿਸ ਖਿਡਾਰੀ ਮਹੇਸ਼ ਭੂਪਤੀ
ਮਰਨ
[ਸੋਧੋ]- 4 ਫ਼ਰਵਰੀ – ਭਾਰਤੀ ਭੌਤਿਕ ਅਤੇ ਗਣਿਤ ਵਿਗਿਆਨੀ ਸਤਿੰਦਰ ਨਾਥ ਬੋਸ ਦੀ ਮੌਤ।
- 13 ਫ਼ਰਵਰੀ – ਅਮੀਰ ਖ਼ਾਨ, ਭਾਰਤੀ ਗਾਇਕ (ਜ. 1912)।
- 10 ਜੂਨ – ਮਸ਼ਹੂਰ ਅਕਾਲੀ ਆਗੂ ਤੇ ਸਾਬਕਾ ਵਜ਼ੀਰ ਗਿਆਨੀ ਕਰਤਾਰ ਸਿੰਘ ਦੀ ਪਟਿਆਲਾ ਵਿਖੇ ਮੌਤ ਹੋਈ।
- 27 ਅਕਤੂਬਰ – ਭਾਰਤੀ ਗਣਿਤ ਵਿਗਿਆਨੀ ਸੀ ਪੀ ਰਾਮਾਨੁਜਮ ਦੀ ਮੌਤ ਹੋਈ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |