24 ਜੁਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29 30 31
2021

24 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 205ਵਾਂ (ਲੀਪ ਸਾਲ ਵਿੱਚ 206ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 160 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1567ਇੰਗਲੈਂਡ ਦੀ ਰਾਣੀ ਕੁਈਨ ਮੇਰੀ ਨੂੰ ਗ੍ਰਿਫ਼ਤਾਰ ਕਰ ਕੇ ਤਖ਼ਤ ਛੱਡਣ ਲਈ ਮਜਬੂਰ ਕੀਤਾ ਗਿਆ ਅਤੇ ਉਸ ਦਾ ਇੱਕ ਸਾਲਾ ਪੁੱਤਰ ਜੇਮਜ਼ ਬਾਦਸ਼ਾਹ ਬਣਾਇਆ ਗਿਆ।
  • 1704ਇੰਗਲੈਂਡ ਦੇ ਐਡਮਿਰਲ ਜਾਰਜ ਰੂਕੇ ਨੇ ਸਪੇਨ ਦੇ ਸ਼ਹਿਰ ਜਿਬਰਾਲਟਰ ਤੇ ਕਬਜ਼ਾ ਕਰ ਲਿਆ। ਇਸ ਸ਼ਹਿਰ ਦਾ ਰਕਬਾ ਸਿਰਫ਼ 2.6 ਵਰਗ ਕਿਲੋਮੀਟਰ ਅਤੇ ਅਬਾਦੀ ਸਿਰਫ਼ 30000 ਹੈ। ਇਸ ਸ਼ਹਿਰ ‘ਤੇ ਇੰਗਲੈਂਡ ਦਾ ਕਬਜ਼ਾ ਅੱਜ ਵੀ ਕਾਇਮ ਹੈ। ਜਿਬਰਾਲਟਰ ਵਿੱਚ 27% ਇੰਗਲਿਸ਼, 24% ਸਪੈਨਿਸ਼, 20% ਇਟੈਲੀਅਨ, 10% ਪੁਰਤਗੇਜ਼ੀ, 8% ਮਾਲਟਾ ਵਾਸੀ, 3% ਯਹੂਦੀ ਅਤੇ ਕੁਝ ਕੁ ਹੋਰ ਕੌਮਾਂ ਦੇ ਲੋਕ ਵੀ ਵਸਦੇ ਹਨ। ਪਰ ਮਰਦਮਸ਼ੁਮਾਰੀ ਵਿੱਚ 83% ਲੋਕਾਂ ਨੇ ਆਪਣੇ ਆਪ ਨੂੰ ਜਿਬਰਾਲਟੀਅਰਨ ਲਿਖਵਾਇਆ ਹੈ ਤੇ ਉਹ ਨਹੀਂ ਚਾਹੁੰਦੇ ਕਿ ਇਹ ਸ਼ਹਿਰ ਸਪੇਨ ਨੂੰ ਵਾਪਸ ਦੇ ਦਿੱਤਾ ਜਾਵੇ।
  • 1932– ਜਦੋਂ ਹਿੰਦੂ, ਮੁਸਲਮਾਨ ਅਤੇ ਸਿੱਖ, ਨਵੇਂ ਬਣ ਰਹੇ ਭਾਰਤੀ ਆਈਨ ਹੇਠ ਹੋਣ ਵਾਲੀਆਂ ਚੋਣਾਂ ਵਿੱਚ ਸੀਟਾਂ ਦੀ ਵੰਡ ਬਾਰੇ ਫ਼ਿਰਕੂ ਮਸਲੇ ਦਾ ਹੱਲ ਕੱਢਣ ਵਿੱਚ ਨਾਕਾਮਯਾਬ ਹੋ ਗਏ ਤਾਂ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਅਪਣਾ ਫ਼ੈਸਲਾ ਦੇਣਾ ਪਿਆ। ਇਹ ਫ਼ੈਸਲਾ, 17 ਅਗੱਸਤ, 1932 ਵਾਲੇ ਦਿਨ ਦਿਤਾ ਗਿਆ। ਇਸ ਨੂੰ ‘ਫ਼ਿਰਕੂ ਫ਼ੈਸਲੇ’ ਵਜੋਂ ਜਾਣਿਆ ਗਿਆ। ਫ਼ਿਰਕੂ ਫ਼ੈਸਲੇ ਵਿਰੁਧ ਜੱਦੋਜਹਿਦ ਵਾਸਤੇ 17 ਮੈਂਬਰੀ ‘ਕੌਂਸਲ ਆਫ਼ ਐਕਸ਼ਨ’ ਬਣੀ।
  • 1974ਅਮਰੀਕਾ ਦੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਰਾਸ਼ਟਰਪਤੀ ਰਿਚਰਡ ਨਿਕਸਨ ਵਾਟਰਗੇਟ ਸਕੈਂਡਲ ਨਾਲ ਸਬੰਧਤ ਟੇਪਾਂ ਅਦਾਲਤ ਨੂੰ ਸੌਂਪ ਦੇਵੇ।
  • 1985ਰਾਜੀਵ-ਲੌਂਗੋਵਾਲ ਸਮਝੌਤੇ ‘ਤੇ ਦਸਤਖ਼ਤ ਹੋਏ।
  • 1991– ਭਾਰਤ ਦੇ ਵਿੱਤ ਮੰਤਰੀ ਮਨਮੋਹਨ ਸਿੰਘ ਦਾ ਪਹਿਲਾ ਬਜ਼ਟ ਦਾ ਭਾਸ਼ਨ।

ਜਨਮ[ਸੋਧੋ]

ਮੌਤ[ਸੋਧੋ]