10 ਜੂਨ
ਦਿੱਖ
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2025 |
10 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 161ਵਾਂ (ਲੀਪ ਸਾਲ ਵਿੱਚ 162ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 204 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1246– ਸੁਲਤਾਨ ਅਲਾਉ ਦੀਨ ਮਸੂਦ ਨੂੰ ਦਿੱਲੀ ਦੇ ਤਖਤ ਤੋਂ ਹਟਾਇਆ ਗਿਆ। ਨਸੀਰੂਦੀਨ ਮਹਿਮੂਦ ਪਹਿਲੇ ਨੇ ਤਖਤ ਸੰਭਾਲਿਆ।
- 1605– ਵਾਲਸੇ ਦਮਿਤਰੀ ਰੂਸ 'ਚ ਪਹਿਲੀ ਵਾਰ ਜਾਰ ਬਣੇ।
- 1793– ਪੈਰਿਸ 'ਚ ਪਹਿਲੇ ਚਿੜੀਆਘਰ ਦੀ ਸ਼ੁਰੂਆਤ।
- 1801– ਤ੍ਰਿਪੋਲੀ ਨੇ ਅਮਰੀਕਾ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ।
- 1847– ਸ਼ਿਕਾਗੋ ਟ੍ਰਿਬਊਨ ਦਾ ਪ੍ਰਕਾਸ਼ਨ ਸ਼ੁਰੂ।
- 1898– ਸਪੇਨ ਅਤੇ ਅਮਰੀਕਾ ਦਰਮਿਆਨ ਯੁੱਧ ਦੌਰਾਨ ਅਮਰੀਕੀ ਜੰਗੀ ਬੇੜੇ ਕਿਊਬਾ ਪੁੱਜੇ।
- 1909– ਐਸ.ਓ.ਐਸ. (S.O.S.) ਹੰਗਾਮੀ ਪੈਗਾਮ ਭੇਜਣਾ ਸ਼ੁਰੂ ਹੋਇਆ। ਪਹਿਲੀ ਵਾਰ ਸਮੁੰਦਰੀ ਜਹਾਜ਼ ਐਸ.ਐਸ. ਸਲਾਵੋਨੀਆ ਦੇ ਤਬਾਹ ਹੋਣ ‘ਤੇ ਭੇਜਿਆ ਗਿਆ। S.O.S. ਨਾਰਵੀਜੀਅਨ ਬੋਲੀ ਦੇ ਲਫ਼ਜ਼ svar om snart ਹਨ ਜਿਹਨਾਂ ਦਾ ਮਤਲਬ ਹੈ ਜਲਦੀ ਜਵਾਬ ਦਿਉ।
- 1916– ਅਰਬਾਂ ਨੇ ਤੁਰਕਾਂ ਤੋਂ ਇਸਲਾਮ ਦਾ ਪਾਕਿ ਨਗਰ ਮੱਕਾ ਸ਼ਹਿਰ ਖੋਹ ਲਿਆ; ਹੁਣ ਮੱਕੇ ‘ਤੇ ਉਨ੍ਹਾਂ ਦੀ ਹੀ ਹਕੂਮਤ ਹੈ।
- 1931– ਨਾਰਵੇ ਨੇ ਪੂਰਬੀ ਗ੍ਰੀਨਲੈਂਡ 'ਤੇ ਕਬਜ਼ਾ ਕੀਤਾ।
- 1934– ਸਾਬਕਾ ਸੋਵੀਅਤ ਯੂਨੀਅਨ ਅਤੇ ਰੋਮਾਨੀਆ ਦਰਮਿਆਨ ਦੋ-ਪੱਖੀ ਸੰਬੰਧ ਮੁੜ ਬਹਾਲ।
- 1940– ਦੂਜਾ ਵਿਸ਼ਵ ਯੁੱਧ 'ਚ ਇਟਲੀ ਨੇ ਫਰਾਂਸ ਅਤੇ ਬ੍ਰਿਟੇਨ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ।
- 1966– ਨਾਸ਼ਿਕ 'ਚ ਹਵਾਈ ਫੌਜ ਦੇ ਜਹਾਜ਼ (ਐੱਮ. ਆਈ. ਜੀ.) ਦਾ ਉਤਪਾਦਨ ਸ਼ੁਰੂ।
- 1971– ਅਮਰੀਕਾ ਨੇ ਚੀਨ ‘ਤੇ ਲਾਈਆਂ ਪਾਬੰਦੀਆਂ 21 ਸਾਲ ਮਗਰੋਂ ਖ਼ਤਮ ਕੀਤੀਆਂ।
- 1972– ਮੁੰਬਈ ਦੇ ਮਝਗਾਓਂ ਬੰਦਰਗਾਹ 'ਤੇ ਪਹਿਲੀ ਵਾਤਾਨੂਕੁਲਿਤ ਲਗਜਰੀ ਕਾਰਗੋ ਵੋਟ ਹਰਸ਼ਵਰਧਨ ਲਾਂਚ ਕੀਤੀ ਗਈ।
- 1978– ਨਿਰੰਕਾਰੀਆਂ ਦੇ ਖ਼ਿਲਾਫ਼ ਅਕਾਲ ਤਖ਼ਤ ਤੋਂ ‘ਹੁਕਮਨਾਮਾ’ ਜਾਰੀ ਕੀਤਾ। ਇਸ ‘ਹੁਕਮਨਾਮੇ’ ਵਿੱਚ ਸਿੱਖਾਂ ਨੂੰ ਨਿਰੰਕਾਰੀਆਂ ਨਾਲ ‘ਰੋਟੀ-ਬੇਟੀ ਦੀ ਸਾਂਝ’ (ਸਮਾਜਕ ਰਿਸ਼ਤਾ) ਤੇ ਹੋਰ ਸਬੰਧ ਰੱਖਣ ਤੋਂ ਰੋਕ ਦਿਤਾ ਗਿਆ।
- 1984– ਦਰਬਾਰ ਸਾਹਿਬ ‘ਤੇ ਹਮਲੇ ਵਿਰੁਧ ਰੋਸ ਵਜੋਂ ਕੈਪਟਨ ਅਮਰਿੰਦਰ ਸਿੰਘ ਅਤੇ ਦਵਿੰਦਰ ਸਿੰਘ ਗਰਚਾ (ਲੁਧਿਆਣਾ) ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫ਼ੇ ਦਿਤੇ।
- 1984– ਅਮਰੀਕੀ ਮਿਸਾਈਲ ਨੇ ਪੁਲਾੜ ਤੋਂ ਆ ਰਹੀ ਇੱਕ ਹੋਰ ਮਿਸਾਈਲ ਨੂੰ ਪਹਿਲੀ ਵਾਰ ਨਿਸ਼ਾਨਾ ਬਣਾਇਆ।
- 2013– ਇਰਾਕ 'ਚ ਸਿਲਸਿਲੇਵਾਰ ਬੰਬ ਧਮਾਕਿਆਂ 'ਚ 70 ਦੀ ਮੌਤ।
ਜਨਮ
[ਸੋਧੋ]- 1832– ਅੰਗਰੇਜ਼ ਕਵੀ ਅਤੇ ਪੱਤਰਕਾਰ ਐਡਵਿਨ ਅਰਨੋਲਡ ਦਾ ਜਨਮ।
- 1915– ਅਮਰੀਕੀ ਲੇਖਕ, ਪੁਲਿਤਜ਼ਰ ਪੁਰਸਕਾਰ, ਨੋਬਲ ਪੁਰਸਕਾਰ, ਅਤੇ ਨੈਸ਼ਨਲ ਮੈਡਲ ਆਫ ਆਰਟਸ ਜੇਤੂ ਸੌਲ ਬੇੱਲੋ ਦਾ ਜਨਮ।
- 1919– ਕਸ਼ਮੀਰੀ ਪੱਤਰਕਾਰ ਅਜ਼ੀਜ਼ ਕਸ਼ਮੀਰੀ ਦਾ ਜਨਮ।
- 1922– ਅਮਰੀਕੀ ਅਭਿਨੇਤਰੀ, ਗਾਇਕਾ, ਡਾਂਸਰ ਅਤੇ ਵਾਡੇਵਿਲੀਅਨ ਜੂਡੀ ਗਰਲੈਂਡ ਦਾ ਜਨਮ।
- 1928– ਭਾਰਤੀ ਕ੍ਰਿਕਟ ਅੰਪਾਇਰ ਰਾਮ ਪੰਜਾਬੀ ਦਾ ਜਨਮ।
- 1929– ਰੂਸ ਦੀ ਰਾਸ਼ਟਰੀ ਲੋਕ ਗਾਇਕਾ ਲੁਡਮਿਲਾ ਜ਼ਾਈਕੀਨਾ ਦਾ ਜਨਮ।
- 1938– ਭਾਰਤੀ ਉਦਯੋਗਪਤੀ ਅਤੇ ਰਾਜਨੇਤਾ ਰਾਹੁਲ ਬਜਾਜ ਦਾ ਜਨਮ।
- 1946– ਰਾਜਿੰਦਰ ਕੌਰ ਬੁਲਾਰਾ ਦਾ ਜਨਮ।
- 1952– ਭਾਰਤੀ ਕ੍ਰਿਕਟ ਅੰਪਾਇਰ ਐਸ. ਕੇ. ਸ਼ਰਮਾ ਦਾ ਜਨਮ।
- 1955– ਭਾਰਤੀ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੂਕੋਣ ਦਾ ਜਨਮ।
- 1962– ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਅਤੇ ਲੋਕ ਸਭਾ ਦਾ ਸਾਂਸਦ ਸ਼ੇਰ ਸਿੰਘ ਘੁਬਾਇਆ ਦਾ ਜਨਮ।
- 1972– ਅਮਰੀਕੀ ਸਿੱਖ ਗਾਇਕਾ ਅਤੇ ਸੰਗੀਤਾਕਾਰ ਸਨਾਤਮ ਕੌਰ ਦਾ ਜਨਮ।
- 1966– ਪੰਜਾਬੀ ਗਾਇਕ-ਗੀਤਕਾਰ ਅਤੇ ਕਵੀ ਦੇਬੀ ਮਖਸੂਸਪੁਰੀ ਦਾ ਜਨਮ।
- 1971– ਅਮਰੀਕੀ ਸਿਆਸਤਦਾਨ ਬੌਬੀ ਜਿੰਦਲ ਦਾ ਜਨਮ।
- 1973– ਪੰਜਾਬੀ ਕਵੀ ਅਮਰੀਕ ਗ਼ਾਫ਼ਿਲ ਦਾ ਜਨਮ।
- 1977– ਭਾਰਤੀ ਪਾਪ ਗਾਇਕ ਅਤੇ ਰੈਪਰ ਮੀਕਾ ਸਿੰਘ ਦਾ ਜਨਮ।
- 1979– ਭਾਰਤੀ ਰਾਜ ਅਧਿਕਾਰੀ ਡੀ ਕੇ ਰਵੀ ਦਾ ਜਨਮ।
- 1979– ਇਜ਼ਰਾਈਲੀ ਟੈਲੀਵਿਜ਼ਨ ਮੇਜ਼ਬਾਨ ਆਸੀ ਅਜ਼ਰ ਦਾ ਜਨਮ।
- 1981– ਭਾਰਤੀ ਪੈਰਾਲੰਪਿਕ ਜੈਵਲਿਨ ਖਿਡਾਰੀ ਦੇਵੇਂਦਰ ਝਝਾਰੀਆ ਦਾ ਜਨਮ।
- 1982– ਅਮਰੀਕੀ ਸਕੇਟਰ, ਅਭਿਨੇਤਰੀ ਅਤੇ ਖੇਡ ਕਮੈਂਟੇਟਰ ਤਾਰਾ ਲਿਪਿੰਸਕੀ ਦਾ ਜਨਮ।
- 1984– ਨਿਵਾਰਕ, ਡੇਲਾਵੇਅਰ ਦੀ ਮਾਡਲ, ਅਦਾਕਾਰਾ, ਉਦਯੋਗਪਤੀ ਵਿੰਸੇਨਜ਼ਾ ਕੈਰੀਏਰੀ-ਰੂਸੋ ਦਾ ਜਨਮ।
- 1989– ਅੰਤਰ-ਰਾਸ਼ਟਰੀ ਕ੍ਰਿਕਟਰ ਡੇਵਿਡ ਮਿਲਰ ਦਾ ਜਨਮ।
- 1992– ਪੰਜਾਬ, ਭਾਰਤ ਕਿੱਤਾ ਗਾਇਕ, ਗੀਤਕਾਰ ਅੰਮ੍ਰਿਤ ਮਾਨ ਦਾ ਜਨਮ।
- 2003– ਆਇਰਲੈਂਡ ਦੀ ਜਲਵਾਯੂ ਕਾਰਕੁਨ ਬੈਥ ਡੋਹਰਟੀ ਦਾ ਜਨਮ।
ਮੌਤ
[ਸੋਧੋ]- 1580– ਪੁਰਤਗਾਲੀ ਭਾਸ਼ਾ ਦਾ ਕਵੀ ਲੁਈਸ ਦੇ ਕੈਮੋਈ ਦਾ ਦਿਹਾਂਤ।
- 1620– ਮੁਗਲ ਸਮਰਾਟ ਜਹਾਂਗੀਰ ਦੀ ਬੇਗਮ ਸਾਲਿਹਾ ਬਾਨੂ ਬੇਗਮ ਦਾ ਦਿਹਾਂਤ।
- 1896– ਸਿੰਘ ਸਭਾ ਲਹਿਰ ਦੇ ਆਗੂ ਅਤਰ ਸਿੰਘ ਭਦੌੜ ਦਾ ਦਿਹਾਂਤ।
- 1917– ਗ਼ਦਰੀ ਆਗੂ ਜਵੰਦ ਸਿੰਘ ਨੰਗਲ ਕਲਾਂ ਨੂੰ ਫ਼ਾਂਸੀ ਦਿਤੀ ਗਈ।
- 1924– ਇਤਾਲਵੀ ਸੋਸਲਿਸਟ ਸਿਆਸਤਦਾਨ ਜਿਆਕੋਮੋ ਮਾਤਿਓਤੀ ਦਾ ਦਿਹਾਂਤ।
- 1926– ਸਪੇਨੀ ਕਾਤਾਲੋਨੀਆਈ ਵਾਸਤੁਕਾਰ ਅੰਤੌਨੀ ਗਾਊਦੀ ਦਾ ਦਿਹਾਂਤ।
- 1934– ਅੰਗਰੇਜ਼ੀ ਸੰਗੀਤਕਾਰ ਫਰੈਡਰਿਕ ਦੈਲਿਊਜ਼ ਦਾ ਦਿਹਾਂਤ।
- 1949– ਨਾਰਵੇਜੀਆਈ ਨਾਵਲਕਾਰਾ ਸਿਗਰੀਡ ਅੰਡਸਟ ਦਾ ਦਿਹਾਂਤ।
- 1957– ਕਵੀ ਤੇ ਨਾਵਲਿਸਟ ਭਾਈ ਵੀਰ ਸਿੰਘ ਦੀ ਅੰਮ੍ਰਿਤਸਰ ਵਿਖੇ ਮੌਤ ਹੋਈ।
- 1974– ਮਸ਼ਹੂਰ ਅਕਾਲੀ ਆਗੂ ਤੇ ਸਾਬਕਾ ਵਜ਼ੀਰ ਗਿਆਨੀ ਕਰਤਾਰ ਸਿੰਘ ਦੀ ਪਟਿਆਲਾ ਵਿਖੇ ਮੌਤ ਹੋਈ।
- 1982– ਜਰਮਨ ਫ਼ਿਲਮਕਾਰ, ਅਦਾਕਾਰ, ਨਾਟਕਕਾਰ ਅਤੇ ਥੀਏਟਰ ਨਿਰਦੇਸ਼ਕ ਰੇਨਰ ਵਰਨਰ ਫ਼ਾਸਬੀਂਡਰ ਦਾ ਦਿਹਾਂਤ।
- 1987– ਭਾਰਤੀ ਬਾਲੀਵੁੱਡ ਅਦਾਕਾਰ ਜੀਵਨ (ਅਭਿਨੇਤਾ) ਦਾ ਦਿਹਾਂਤ।
- 1997– ਜਨੇਵਾ, ਸਵਿਟਜ਼ਲੈਂਡ ਕਾਰਜ_ਖੇਤਰ: ਨਾਵਲਕਾਰ ਸਾਧੂ ਸਿੰਘ ਧਾਮੀ ਦਾ ਦਿਹਾਂਤ।
- 2004– ਅਮਰੀਕੀ ਗਾਇਕ, ਗੀਤਕਾਰ, ਸੰਗੀਤਕਾਰ, ਅਤੇ ਸੰਗੀਤਕਾਰ ਰੇਅ ਚਾਰਲਸ ਦਾ ਦਿਹਾਂਤ।
- 2008– ਸੋਵੀਅਤ ਅਤੇ ਕਿਰਗੀਜ਼ ਲੇਖਕ ਚੰਗੇਜ਼ ਆਇਤਮਾਤੋਵ ਦਾ ਦਿਹਾਂਤ।
- 2017– ਪਰਵਾਸੀ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਪੱਤਰਕਾਰ ਕੈਲਾਸ਼ ਪੁਰੀ ਦਾ ਦਿਹਾਂਤ।
- 2019– ਭਾਰਤ ਦਾ ਸਮਕਾਲੀ ਲੇਖਕ, ਅਦਾਕਾਰ, ਫ਼ਿਲਮ ਨਿਰਦੇਸ਼ਕ ਅਤੇ ਨਾਟਕਕਾਰ ਗਿਰੀਸ਼ ਕਰਨਾਡ ਦਾ ਦਿਹਾਂਤ।