1 ਅਕਤੂਬਰ
ਦਿੱਖ
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
1 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 274ਵਾਂ (ਲੀਪ ਸਾਲ ਵਿੱਚ 275ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 91 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1873 – ਸਿੰਘ ਸਭਾ ਲਹਿਰ ਬਣਾਉਣ ਲਈ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ. ਠਾਕੁਰ ਸਿੰਘ ਸੰਧਾਵਾਲੀਆ ਦੀ ਪ੍ਰਧਾਨਗੀ ਹੇਠ ਇਕੱਤਰਤਾ ਬੁਲਾਈ ਗਈ।
- 1932 – ਭਾਰਤੀ ਸੈਨਿਕ ਅਕਾਦਮੀ ਸਥਾਪਤ ਹੋਈ।
- 1932 – ਭਾਰਤੀ ਭਾਈਵਾਲੀ ਐਕਟ 1932: ਲਾਗੂ ਹੋਇਆ।
ਜਨਮ
[ਸੋਧੋ]- 1847 – ਇਸਤਰੀ ਅਧਿਕਾਰਾਂ ਦੀ ਸਮਰਥਕ, ਲੇਖਕ, ਵਕਤਾ ਅਤੇ ਭਾਰਤ-ਪ੍ਰੇਮੀ ਮਹਿਲਾ ਐਨੀ ਬੇਸੈਂਟ ਦਾ ਜਨਮ।
- 1895 – ਆਧੁਨਿਕ ਪਾਕਿਸਤਾਨ ਦੇ ਮੁਢਲੇ ਸੰਸਥਾਪਕ ਲਿਆਕਤ ਅਲੀ ਖਾਨ ਦਾ ਜਨਮ।
- 1898 – ਪਾਕਿਸਤਾਨੀ ਉਰਦੂ ਹਾਸਰਸ ਲੇਖਕ, ਨਿਬੰਧਕਾਰ ਅਤੇ ਡਿਪਲੋਮੈਟ ਪਤਰਸ ਬੁਖਾਰੀ ਦਾ ਜਨਮ।
- 1904 – ਭਾਰਤ ਦੇ ਉਘੇ ਕਮਿਊਨਿਸਟ ਏ ਕੇ ਗੋਪਾਲਨ ਦਾ ਜਨਮ।
- 1913 – ਪਦਮ ਵਿਭੂਸ਼ਣ ਅਤੇ ਵੀਰ ਚੱਕਰ ਨਾਲ ਸਨਮਾਨਿਤ ਭਾਰਤੀ ਫੌਜੀ ਅਫ਼ਸਰ ਜਨਰਲ ਜਨਰਲ ਹਰਬਖ਼ਸ਼ ਸਿੰਘ ਦਾ ਜਨਮ।
- 1928 – ਗੀਤਕਾਰ,ਫਿਲਮ ਨਿਰਮਾਤਾ ਸੁਰਜੀਤ ਸਿੰਘ ਸੇਠੀ ਦਾ ਜਨਮ।
- 1919 – ਉਰਦੂ ਕਵੀ, ਅਤੇ ਫ਼ਿਲਮੀ ਗੀਤਕਾਰ ਮਜਰੂਹ ਸੁਲਤਾਨਪੁਰੀ ਦਾ ਜਨਮ।
- 1959 – ਉਡੀਸ਼ਾ ਦੀ ਰਾਜਨੇਤਾ ਸਰੋਜਿਨੀ ਹੇਮਬ੍ਰਾਮ ਦਾ ਜਨਮ।
- 1965 – ਪੰਜਾਬੀ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਜਨਮ।
- 1945 – ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਜਨਮ।