ਸਮੱਗਰੀ 'ਤੇ ਜਾਓ

2022 ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2022 ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ
ਮਿਤੀਆਂ16 ਅਕਤੂਬਰ – 13 ਨਵੰਬਰ 2022 (2022-11-13)
ਪ੍ਰਬੰਧਕਅੰਤਰਰਾਸ਼ਟਰੀ ਕ੍ਰਿਕਟ ਸਭਾ
ਕ੍ਰਿਕਟ ਫਾਰਮੈਟਟੀ-20 ਅੰਤਰਰਾਸ਼ਟਰੀ
ਟੂਰਨਾਮੈਂਟ ਫਾਰਮੈਟਗਰੁੱਪ ਸਟੇਜ ਅਤੇ ਨਾਕਆਊਟ
ਮੇਜ਼ਬਾਨਆਸਟ੍ਰੇਲੀਆ
ਜੇਤੂ ਇੰਗਲੈਂਡ (ਦੂਜੀ title)
ਉਪ-ਜੇਤੂ ਪਾਕਿਸਤਾਨ
ਭਾਗ ਲੈਣ ਵਾਲੇ16
ਮੈਚ45
ਹਾਜ਼ਰੀ7,51,597 (16,702 ਪ੍ਰਤੀ ਮੈਚ)
ਟੂਰਨਾਮੈਂਟ ਦਾ ਸਰਵੋਤਮ ਖਿਡਾਰੀਇੰਗਲੈਂਡ ਸੈਮ ਕਰਨ
ਸਭ ਤੋਂ ਵੱਧ ਦੌੜਾਂ (ਰਨ)ਭਾਰਤ ਵਿਰਾਟ ਕੋਹਲੀ (296)
ਸਭ ਤੋਂ ਵੱਧ ਵਿਕਟਾਂਸ੍ਰੀਲੰਕਾ ਵਨਿੰਦੁ ਹਸਾਰੰਗਾ (15)
ਅਧਿਕਾਰਿਤ ਵੈੱਬਸਾਈਟt20worldcup.com
2021
2024

2022 ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ ਅੱਠਵਾਂ ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ ਟੂਰਨਾਮੈਂਟ ਸੀ।[1] ਇਹ ਆਸਟਰੇਲੀਆ ਵਿੱਚ 16 ਅਕਤੂਬਰ ਤੋਂ 13 ਨਵੰਬਰ 2022 ਤੱਕ ਖੇਡਿਆ ਗਿਆ ਸੀ। [2] [3] ਅਸਲ ਵਿੱਚ ਇਹ ਟੂਰਨਾਮੈਂਟ 2020 ਵਿੱਚ ਹੋਣਾ ਸੀ, ਪਰ ਜੁਲਾਈ 2020 ਵਿੱਚ, ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈਸੀਸੀ) ਨੇ ਪੁਸ਼ਟੀ ਕੀਤੀ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਟੂਰਨਾਮੈਂਟ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। [4] ਅਗਸਤ 2020 ਵਿੱਚ, ਆਈਸੀਸੀ ਨੇ ਇਹ ਵੀ ਪੁਸ਼ਟੀ ਕੀਤੀ ਕਿ ਆਸਟਰੇਲੀਆ 2022 ਵਿੱਚ ਪੁਨਰ-ਵਿਵਸਥਿਤ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ, [5] ਟੀ-20 ਵਿਸ਼ਵ ਕੱਪ 2021 ਭਾਰਤ ਵਿੱਚ ਹੋਣਾ ਸੀ, ਜਿਵੇਂ ਕਿ ਅਸਲ ਵਿੱਚ ਯੋਜਨਾ ਬਣਾਈ ਗਈ ਸੀ, [6] ਪਰ ਬਾਅਦ ਵਿੱਚ ਇਸਨੂੰ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਵਿੱਚ ਤਬਦੀਲ ਕਰ ਦਿੱਤਾ ਗਿਆ। [7] 21 ਜਨਵਰੀ 2022 ਨੂੰ, ਆਈਸੀਸੀ ਨੇ 2022 ਦੇ ਇਸ ਟੂਰਨਾਮੈਂਟ ਦੇ ਸਾਰੇ ਮੈਚਾਂ ਦੀ ਪੁਸ਼ਟੀ ਕੀਤੀ। [8] [9] ਮੇਜ਼ਬਾਨ ਆਸਟਰੇਲੀਆ ਵੀ ਮੌਜੂਦਾ ਚੈਂਪੀਅਨ ਸੀ। [10]

ਪਾਕਿਸਤਾਨ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ, [11] ਜਦੋਂ ਉਸਨੇ ਪਹਿਲੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ। [12] ਦੂਜੇ ਸੈਮੀਫਾਈਨਲ 'ਚ ਇੰਗਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। [13] [14] ਦੋਵੇਂ ਟੀਮਾਂ ਆਪਣਾ ਦੂਜਾ ਆਈਸੀਸੀ ਟੀ-20 ਵਿਸ਼ਵ ਕੱਪ ਖਿਤਾਬ ਜਿੱਤਣ ਦੀਆਂ ਕੋਸ਼ਿਸ਼ਾਂ 'ਚ ਸਨ। [15] [16] ਫਾਈਨਲ ਵਿੱਚ, ਇੰਗਲੈਂਡ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਪਣਾ ਦੂਜਾ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਖਿਤਾਬ ਜਿੱਤ ਲਿਆ। [17] [18] ਸੈਮ ਕਰਨ ਨੂੰ ਮੈਚ ਦਾ [19] ਅਤੇ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। [20]

ਸਥਾਨ

[ਸੋਧੋ]

15 ਨਵੰਬਰ 2021 ਨੂੰ, ਆਈਸੀਸੀ ਨੇ ਉਹਨਾਂ ਸਥਾਨਾਂ ਦੀ ਪੁਸ਼ਟੀ ਕੀਤੀ ਜੋ ਪੂਰੇ ਟੂਰਨਾਮੈਂਟ ਵਿੱਚ ਮੈਚਾਂ ਦੀ ਮੇਜ਼ਬਾਨੀ ਕਰਨਗੇ। [21] ਮੇਜ਼ਬਾਨ ਸ਼ਹਿਰ ਐਡੀਲੇਡ, ਬ੍ਰਿਸਬੇਨ, ਜੀਲੋਂਗ, ਹੋਬਾਰਟ, ਮੈਲਬਰਨ, ਪਰਥ ਅਤੇ ਸਿਡਨੀ ਸਨ। [22] ਸੈਮੀਫਾਈਨਲ ਸਿਡਨੀ ਕ੍ਰਿਕੇਟ ਗਰਾਊਂਡ ਅਤੇ ਐਡੀਲੇਡ ਓਵਲ ਵਿੱਚ ਹੋਏ, [23] ਫਾਈਨਲ ਮੈਲਬਰਨ ਕ੍ਰਿਕੇਟ ਗਰਾਊਂਡ ਵਿੱਚ ਹੋਇਆ। [24]

ਐਡੀਲੇਡ ਬ੍ਰਿਸਬੇਨ ਜੀਲੋਂਗ
ਐਡੀਲੇਡ ਓਵਲ ਗਾਬਾ ਕਾਰਡੀਨੀਆ ਪਾਰਕ
ਸਮਰੱਥਾ: 55,317 ਸਮਰੱਥਾ: 42,000 ਸਮਰੱਥਾ: 26,000 [lower-alpha 1]
ਹੋਬਾਰਟ
ਬੇਲੇਰੀਵ ਓਵਲ
ਸਮਰੱਥਾ: 20,000
ਪਰਥ ਮੈਲਬਰਨ ਸਿਡਨੀ
ਪਰਥ ਸਟੇਡੀਅਮ ਮੈਲਬਰਨ ਕ੍ਰਿਕਟ ਗਰਾਊਂਡ ਸਿਡਨੀ ਕ੍ਰਿਕਟ ਗਰਾਊਂਡ
ਸਮਰੱਥਾ: 61,266 ਸਮਰੱਥਾ: 100,024 ਸਮਰੱਥਾ: 48,601

ਅੰਕੜੇ

[ਸੋਧੋ]

ਸਭ ਤੋਂ ਵੱਧ ਦੌੜਾਂ

[ਸੋਧੋ]
ਖਿਡਾਰੀ ਮੈਚ ਪਾਰੀ ਦੌੜਾਂ ਔਸਤ ਸਟ੍ਰਾਇਕ ਰੇਟ ਬੈਸਟ 100 50 4 (ਚੌਂਕੇ) 6 (ਛੱਕੇ)
ਭਾਰਤ ਵਿਰਾਟ ਕੋਹਲੀ 6 6 296 98.66 136.40 82 * 0 4 25 8
ਨੀਦਰਲੈਂਡ ਮੈਕਸ ਓ'ਡਾਊਡ 8 8 242 34.57 112.55 71 * 0 2 22 8
ਭਾਰਤਸੂਰਿਆਕੁਮਾਰ ਯਾਦਵ 6 6 239 59.75 189.68 68 0 3 26 9
ਇੰਗਲੈਂਡ ਜੋਸ ਬਟਲਰ 6 6 225 45.00 144.23 80* 0 2 24 7
ਸ੍ਰੀਲੰਕਾ ਕੁਸਲ ਮੈਂਡਿਸ 8 8 223 31.86 142.95 79 0 2 17 10
ਸਰੋਤ: ESPNcricinfo [27]

ਸਭ ਤੋਂ ਵੱਧ ਵਿਕਟਾਂ

[ਸੋਧੋ]
ਖਿਡਾਰੀ ਮੈਚ ਪਾਰੀ ਵਿਕਟਾਂ ਓਵਰਸ ਈਕੋਨ. ਔਸਤ ਬੀ.ਬੀ.ਆਈ S/R 4WI 5WI
ਸ੍ਰੀਲੰਕਾ ਵਨਿੰਦੁ ਹਸਾਰੰਗਾ 8 8 15 31 6.41 13.26 3/8 12.4 0 0
ਇੰਗਲੈਂਡ ਸੈਮ ਕਰਨ 6 6 13 22.4 6.52 11.38 5/10 10.4 0 1
ਨੀਦਰਲੈਂਡ ਬਾਸ ਡੀ ਲੀਡੇ 8 7 13 22 7.68 13.00 3/19 10.1 0 0
ਜ਼ਿੰਬਾਬਵੇ ਬਲੈਸਿੰਗ ਮੁਜ਼ਾਰਾਬਾਣੀ 8 7 12 26 7.65 16.58 3/23 13.0 0 0
5 ਖਿਡਾਰੀ 11
ਸਰੋਤ: ESPNcricinfo [28]

ਨੋਟ

[ਸੋਧੋ]
  1. The stadium is currently undergoing construction, which has reduced its capacity to 26,000.[25][26]

ਹਵਾਲੇ

[ਸੋਧੋ]
  1. "ICC scraps 50-over Champions Trophy, India to host 2021 edition as World T20". First Post. 26 April 2018. Retrieved 29 April 2018.
  2. "One-Year-To-Go until Australia hosts ICC Men's T20 World Cup 2022". International Cricket Council. Retrieved 16 October 2021.
  3. "India retains T20 World Cup in 2021, Australia to host in 2022". ESPN Cricinfo. Retrieved 7 August 2020.
  4. "Men's T20 World Cup postponement FAQs". International Cricket Council. Retrieved 20 July 2020.
  5. "Men's T20WC 2021 in India, 2022 in Australia; Women's CWC postponed". ਅੰਤਰਰਾਸ਼ਟਰੀ ਕ੍ਰਿਕਟ ਸਭਾ. 7 August 2020. Retrieved 25 September 2020.
  6. "Venue for postponed 2020 ICC Men's T20 World Cup confirmed". ਅੰਤਰਰਾਸ਼ਟਰੀ ਕ੍ਰਿਕਟ ਸਭਾ. Retrieved 7 August 2020.
  7. "ICC Men's T20 World Cup shifted to UAE, Oman". International Cricket Council. Retrieved 11 November 2021.
  8. "Australia will begin men's T20 World Cup defence against New Zealand". ESPN Cricinfo. Retrieved 22 January 2022.
  9. "Fixtures revealed for ICC Men's T20 World Cup 2022 in Australia". International Cricket Council. Retrieved 22 January 2022.
  10. "Marsh and Warner take Australia to T20 World Cup glory". International Cricket Council. Retrieved 14 November 2021.
  11. "Near-perfect Pakistan make light work of New Zealand to storm into final". ESPN Cricinfo. Retrieved 9 November 2022.
  12. "Pakistan storm into the final riding on Babar and Rizwan's half-centuries". International Cricket Council. Retrieved 9 November 2022.
  13. "England crush India to set up T20 World Cup final clash against Pakistan". International Cricket Council. Retrieved 10 November 2022.
  14. "Alex Hales and Jos Buttler carry England into final with 10-wicket mauling of India". ESPN Cricinfo. Retrieved 10 November 2022.
  15. "T20 World Cup final: England and Pakistan to meet as Jos Buttler allows himself to dream". BBC Sport. Retrieved 12 November 2022.
  16. "T20 World Cup, Pakistan vs England: Pak & Eng Eye 2nd Title in 1992 Final Repeat". The Quint. Archived from the original on 12 ਨਵੰਬਰ 2022. Retrieved 12 November 2022.
  17. "Stokes the hero as England claim second T20 World Cup title in style". International Cricket Council. 13 November 2022. Retrieved 13 November 2022.
  18. Shukla, Shivani (November 13, 2022). "England Crowned T20 World Champions, Thrashed Pakistan by 5 Wickets". probatsman.com. Retrieved November 13, 2022.
  19. "England's Sam Curran named ICC Player of the Tournament". International Cricket Council. 13 November 2022. Retrieved 13 November 2022.
  20. "T20 World Cup: England beat Pakistan to win pulsating final in Melbourne". BBC Sport. 13 November 2022. Retrieved 13 November 2022.
  21. "Host Cities Confirmed As Australia Set To Defend ICC Men's T20 World Cup 2022 Crown On Home Soil". International Cricket Council. 15 November 2021. Retrieved 16 November 2021.
  22. "Venues locked in for World Cup defence in Australia". Cricket Australia. Retrieved 16 November 2021.
  23. "Venues confirmed as Australia aim to defend T20 World Cup title at home". International Cricket Council. 16 November 2021. Retrieved 16 November 2021.
  24. "Seven host cities announced for 2022 T20 World Cup, MCG to host final". ESPN Cricinfo. Retrieved 16 November 2021.
  25. "More fans to enjoy live football as Geelong's GMHBA Stadium increases capacity limits". Western United FC. 5 November 2021. Retrieved 29 June 2022.
  26. "Cats keep nine at GMHBA". K Rock Football. 9 December 2021. Retrieved 29 June 2022.
  27. "Records / ICC World T20, 2022 / Most runs". ESPNcricinfo.
  28. "Records / ICC World T20, 2022 / Most wickets". ESPNcricinfo.

ਬਾਹਰੀ ਕੜੀਆਂ

[ਸੋਧੋ]