ਈਰਾਨ ਦਾ ਸੱਭਿਆਚਾਰ
ਇਰਾਨ ਦਾ ਸਭਿਆਚਾਰ (ਫ਼ਾਰਸੀ: فرهنگ ایرانی Farhang-e Irān) ਜਾਂ ਪਰਸ਼ੀਆ ਦਾ ਸਭਿਆਚਾਰ ਮਿਡਲ ਈਸਟ ਵਿੱਚ ਸਭ ਤੋਂ ਪੁਰਾਣੇ ਸਭਿਆਚਾਰਾਂ ਵਿੱਚੋਂ ਇੱਕ ਹੈ। ਸੰਸਾਰ ਵਿੱਚ ਇਸ ਦੀ ਪ੍ਰਭਾਵਸ਼ਾਲੀ ਭੂਗੋਲਿਕ-ਸਿਆਸੀ ਸਥਿਤੀ ਅਤੇ ਸਭਿਆਚਾਰ ਦੇ ਕਾਰਣ ਇਰਾਨ ਨੇ ਸਿੱਧੇ ਤੌਰ ਉੱਤੇ ਦੁਨੀਆ ਦੇ ਵੱਖੋ-ਵੱਖ ਸਭਿਆਚਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਪੱਛਮ ਵਿੱਚ ਇਹਨਾਂ ਦਾ ਪ੍ਰਭਾਵ ਇਟਲੀ, ਮਕਦੂਨੀਆ ਅਤੇ ਯੂਨਾਨ ਤੱਕ, ਉੱਤਰ ਵਿੱਚ ਰੂਸ ਤੱਕ, ਦੱਖਣ ਵਿੱਚ ਅਰਬੀ ਪ੍ਰਾਇਦੀਪ ਤੱਕ, ਅਤੇ ਪੂਰਬ ਵਿੱਚ ਦੱਖਣੀ ਅਤੇ ਪੂਰਬੀ ਏਸ਼ੀਆ ਤੱਕ ਰਿਹਾ ਹੈ।
ਕਲਾ
[ਸੋਧੋ]ਈਰਾਨ ਦੇ ਸੰਸਾਰ ਦੇ ਇਤਿਹਾਸ ਵਿੱਚ ਦੁਨੀਆ ਦੀਆਂ ਅਮੀਰ ਕਲਾ ਵਿਰਾਸਤਾਂ ਵਿੱਚੋਂ ਇੱਕ ਹੈ। ਇਹ ਆਰਕੀਟੈਕਚਰ, ਪੇਟਿੰਗ, ਬੁਣਾਈ, ਮਿੱਟੀ, ਕੈਲੀਗਰਾਫ਼ੀ, ਲੋਹੇ ਦਾ ਕੰਮ ਅਤੇ ਪੱਥਰਸਾਜ਼ੀ ਵਰਗੇ-ਵਰਗੇ ਵੱਖ-ਵੱਖ ਅਨੁਸ਼ਾਸ਼ਨਾਂ ਨਾਲ ਸੰਬੰਧਿਤ ਹੈ। ਇਸ ਵੇਲੇ ਵੀ ਇੱਕ ਬਹੁਤ ਹੀ ਜੀਵੰਤ ਈਰਾਨ ਆਧੁਨਿਕ ਅਤੇ ਸਮਕਾਲੀ ਕਲਾ ਵੀ ਹੈ।
ਜ਼ੁਬਾਨ ਅਤੇ ਸਾਹਿਤ
[ਸੋਧੋ]ਈਰਾਨ ਦੇ ਵੱਖ-ਵੱਖ ਖੇਤਰਾਂ ਵਿੱਚ ਬਹੁਤ ਸਾਰੀਆਂ ਜ਼ੁਬਾਨਾਂ ਬੋਲੀਆਂ ਜਾਂਦੀਆਂ ਹਨ। ਇੱਥੋਂ ਦੀ ਪ੍ਰਮੁੱਖ ਅਤੇ ਕੌਮੀ ਜ਼ੁਬਾਨ ਫ਼ਾਰਸੀ ਹੈ। ਅਜ਼ਰਬਾਈਜਾਨੀ ਮੁੱਖ ਤੌਰ ਉੱਤੇ ਉੱਤਰ-ਪੱਛਮ ਵਿੱਚ ਬੋਲੀ ਜਾਂਦੀ ਹੈ, ਪੱਛਮ ਵਿੱਚ ਮੁੱਖ ਤੌਰ ਉੱਤੇ ਕੁਰਦੀ ਅਤੇ ਕੈਸਪੀਅਨ ਸਾਗਰ ਦੇ ਨਾਲ ਨਾਲ ਲੂਰੀ, ਮਜੰਦਾਰਨੀ ਅਤੇ ਗਿਲਾਕੀ ਬੋਲੀਆਂ ਜਾਂਦੀਆਂ ਹਨ। ਅਰਬੀ ਮੁੱਖ ਤੌਰ ਉੱਤੇ ਫ਼ਾਰਸੀ ਖਾੜੀ ਤੱਟੀ ਖੇਤਰ ਵਿੱਚ ਬੋਲੀ ਜਾਂਦੀ ਹੈ। ਬਲੋਚੀ ਮੁੱਖ ਤੌਰ ਉੱਤੇ ਦੱਖਣ-ਪੂਰਬ ਦੇ ਪੇਂਡੂ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ, ਅਤੇ ਤੁਰਮੇਨੀ ਵਿੱਚ ਮੁੱਖ ਤੌਰ ਤੇ ਉੱਤਰੀ ਸਰਹੱਦੀ ਖੇਤਰ ਵਿੱਚ ਬੋਲੀ ਜਾਂਦੀ ਹੈ।
ਈਰਾਨ ਵਿੱਚ ਧਰਮ
[ਸੋਧੋ]ਅਰਬਾਂ ਦੇ ਆਉਣ ਤੋਂ ਪਹਿਲਾਂ ਪਾਰਸੀ ਧਰਮ 10 ਸਦੀਆਂ ਲਈ ਈਰਾਨ ਦਾ ਕੌਮੀ ਮਜ਼ਹਬ ਰਿਹਾ ਹੈ। ਇਸਦਾ ਈਰਾਨੀ ਫ਼ਲਸਫ਼ੇ, ਸਭਿਆਚਾਰ ਅਤੇ ਕਲਾ ਉੱਤੇ ਚੋਖਾ ਅਸਰ ਰਿਹਾ ਹੈ ਅਤੇ ਬਾਅਦ ਵਿੱਚ ਇੱਥੋਂ ਦੇ ਲੋਕਾਂ ਦੇ ਇਸਲਾਮ ਕਬੂਲ ਕਰ ਲਿਆ।[1]
ਅੱਜ ਈਰਾਨ ਵਿੱਚ ਰਹਿ ਰਹੇ 98% ਮੁਸਲਮਾਨਾਂ ਵਿੱਚੋਂ 89% ਸ਼ੀਆ ਅਤੇ ਸਿਰਫ 9% ਸੁੰਨੀ ਹਨ। ਇਹ ਦੁਨੀਆ ਵਿੱਚ ਮੌਜੂਦ ਰੁਝਾਨ ਦੇ ਕਾਫ਼ੀ ਉਲਟ ਹੈ ਕਿਉਂਕਿ ਬਾਕੀ ਮੁਲਕਾਂ ਵਿੱਚ ਸ਼ੀਆ ਘੱਟ ਅਤੇ ਸੁੰਨੀਆਂ ਦੀ ਗਿਣਤੀ ਜ਼ਿਆਦਾ ਹੈ।
ਆਧੁਨਿਕ ਸਭਿਆਚਾਰ
[ਸੋਧੋ]ਸਿਨੇਮਾ
[ਸੋਧੋ]ਪਿੱਛਲੇ 10 ਸਾਲਾਂ ਤੋਂ ਈਰਾਨੀ ਫ਼ਿਲਮਾਂ ਨੂੰ 300 ਅੰਤਰਰਾਸ਼ਟਰੀ ਇਨਾਮ ਮਿਲ ਚੁੱਕੇ ਹਨ। ਸਭ ਤੋਂ ਮਸ਼ਹੂਰ ਈਰਾਨੀ ਫ਼ਿਲਮਸਾਜ਼ ਅੱਬਾਸ ਕਿਆਰੋਸਤਾਮੀ, ਮਜੀਦ ਮਜੀਦੀ, ਅਤੇ ਅਸਗਰ ਫ਼ਰਹਾਦੀ ਹਨ।
ਹਵਾਲੇ
[ਸੋਧੋ]- ↑ Shaul Shaked, From Zoroastrian Iran to Islam, 1995; and Henry Corbin, En Islam Iranien: Aspects spirituels et philosophiques (4 vols.