ਸਮੱਗਰੀ 'ਤੇ ਜਾਓ

ਬਰਾਕ ਓਬਾਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਰਾਕ ਓਬਾਮਾ
Barack Obama
ਓਬਾਮਾ ਓਵਲ ਦਫਤਰ ਵਿੱਚ ਆਪਣੀਆਂ ਬਾਹਾਂ ਜੋੜ ਕੇ ਅਤੇ ਮੁਸਕਰਾਉਂਦੇ ਹੋਏ ਖੜ੍ਹੇ ਹਨ
ਅਧਿਕਾਰਤ ਚਿੱਤਰ, 2012
44ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ
ਦਫ਼ਤਰ ਵਿੱਚ
ਜਨਵਰੀ 20, 2009 – ਜਨਵਰੀ 20, 2017
ਉਪ ਰਾਸ਼ਟਰਪਤੀਜੋ ਬਾਈਡਨ
ਤੋਂ ਪਹਿਲਾਂਜਾਰਜ ਡਬਲਿਊ. ਬੁਸ਼
ਤੋਂ ਬਾਅਦਡੋਨਲਡ ਟਰੰਪ
ਇਲੀਨਾਏ ਤੋਂ
ਸੰਯੁਕਤ ਰਾਜ ਸੈਨੇਟਰ
ਦਫ਼ਤਰ ਵਿੱਚ
ਜਨਵਰੀ 3, 2005 – ਨਵੰਬਰ 16, 2008
ਤੋਂ ਪਹਿਲਾਂਪੀਟਰ ਫਿਜ਼ਗੇਰਾਲਡ
ਤੋਂ ਬਾਅਦਰੋਲੈਂਡ ਬਰਿਸ
ਨਿੱਜੀ ਜਾਣਕਾਰੀ
ਜਨਮ
ਬਰਾਕ ਹੁਸੈਨ ਓਬਾਮਾ ਦੂਜਾ

(1961-08-04) ਅਗਸਤ 4, 1961 (ਉਮਰ 63)
ਹੋਨੋਲੂਲੂ, ਹਵਾਈ, ਸੰਯੁਕਤ ਰਾਜ
ਸਿਆਸੀ ਪਾਰਟੀਡੈਮੋਕ੍ਰੇਟਿਕ
ਜੀਵਨ ਸਾਥੀ
(ਵਿ. 1992)
ਬੱਚੇ
  • ਮਾਲੀਆ
  • ਸਾਸ਼ਾ
ਮਾਪੇ
  • ਬਰਾਕ ਓਬਾਮਾ ਸੀਨੀਅਰ
  • ਐਨ ਡਨਹੈਮ
ਰਿਹਾਇਸ਼ਕਾਲੋਰਮਾ (ਵਾਸ਼ਿੰਗਟਨ, ਡੀ.ਸੀ.)
ਅਲਮਾ ਮਾਤਰ
ਕਿੱਤਾ
  • ਸਿਆਸਤਦਾਨ
  • ਵਕੀਲ
  • ਲੇਖਕ
ਦਸਤਖ਼ਤ
ਵੈੱਬਸਾਈਟ

ਬਰਾਕ ਹੁਸੈਨ ਓਬਾਮਾ (ਜਨਮ 4 ਅਗਸਤ 1961) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਹਨ ਜਿਨ੍ਹਾ ਨੇ ਸੰਯੁਕਤ ਰਾਜ ਦੇ 44ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਪਹਿਲੇ ਅਫਰੀਕੀ-ਅਮਰੀਕੀ ਮੂਲ ਦੇ ਸਖਸ਼ ਸਨ ਜਿਹਨਾਂ ਨੇ ਇਸ ਤਰ੍ਹਾਂ ਦਾ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਉਹ ਇਲੀਨੋਇਸ ਵਿੱਚ ਜਨਵਰੀ 1997 ਤੋਂ ਨਵੰਬਰ 2004 ਤੱਕ ਸੈਨੇਟਰ ਦੇ ਪਦ 'ਤੇ ਰਹੇ ਅਤੇ ਬਾਅਦ ਵਿੱਚ ਉਹ ਇਲੀਨੋਇਸ ਤੋਂ ਅਮਰੀਕੀ ਸੈਨੇਟਰ ਰਹੇ ਅਤੇ ਬਾਅਦ ਵਿੱਚ ਰਾਸ਼ਤਰਪਤੀ ਦੀ ਚੋਣਾਂ ਦੀ ਜਿੱਤ ਤੋਂ ਬਾਅਦ ਉਹਨਾਂ ਨੇ ਇਸ ਪਦਵੀ ਤੋਂ ਅਸਤੀਫਾ ਦੇ ਦਿੱਤਾ।

ਬਰਾਕ ਓਬਾਮਾ ਦਾ ਜਨਮ 4 ਅਗਸਤ 1961 ਨੂੰ ਹਵਾਈ ਦੇ ਹੋਨੋਲੁਲੂ ਸ਼ਹਿਰ ਵਿਖੇ ਹੋਇਆ।

ਮੁਢਲੀ ਜਿੰਦਗੀ

[ਸੋਧੋ]

ਓਬਾਮਾ ਦਾ ਜਨਮ 4 ਅਗਸਤ,1961 ਨੂੰ ਹੋਨੋਲੁਲੂ, ਹਵਾਈ ਵਿੱਚ ਕਪੀਓਲਾਨੀ ਮੈਡੀਕਲ ਸੈਂਟਰ ਫਾਰ ਵੂਮੈਨ ਐਂਡ ਚਿਲਡਰਨ ਵਿੱਚ ਹੋਇਆ ਸੀ। ਉਹ 48 ਰਾਜਾਂ ਤੋਂ ਬਾਹਰ ਪੈਦਾ ਹੋਏ ਇਕਲੌਤੇ ਰਾਸ਼ਟਰਪਤੀ ਹਨ।ਉਹ ਇੱਕ ਅਮਰੀਕੀ ਮਾਂ ਅਤੇ ਇੱਕ ਕੀਨੀਅਨ ਪਿਤਾ ਦੇ ਘਰ ਪੈਦਾ ਹੋਇਆ ਸੀ। ਉਨ੍ਹਾਂ ਦੀ ਮਾਂ ਐਨ ਡਨਹੈਮ (1942–1995) ਦਾ ਜਨਮ ਵਿਚੀਟਾ, ਕੰਸਾਸ ਵਿੱਚ ਹੋਇਆ ਸੀ ਅਤੇ ਉਹ ਅੰਗਰੇਜ਼ੀ, ਵੈਲਸ਼, ਜਰਮਨ, ਸਵਿਸ ਅਤੇ ਆਇਰਿਸ਼ ਮੂਲ ਦੀ ਸੀ।

ਸਿੱਖਿਆ

[ਸੋਧੋ]

ਓਬਾਮਾ ਨੇ ਆਪਣੀ ਬੈਚਲਰ ਆਫ ਆਰਟਸ ਦੀ ਡਿਗਰੀ ਕੋਲੰਬੀਆ ਯੂਨੀਵਰਸਿਟੀ ਤੋ ਪੂਰੀ ਕੀਤੀ ਅਤੇ ਫਿਰ ਉਹਨਾਂ ਆਪਣੀ ਜੂਰੀਸ ਡਾਕਟਰ ਦੀ ਡਿਗਰੀ ਹਾਰਵਰਡ ਲਾਅ ਸਕੂਲ ਤੋ ਪੂਰੀ ਕੀਤੀ।

ਨਿਜੀ ਜਿੰਦਗੀ

[ਸੋਧੋ]

ਓਬਾਮਾ ਦਾ ਵਿਆਹ 1992 ਵਿੱਚ ਮਿਸ਼ੇਲ ਰੌਬਿਨਸਨ ਨਾਲ ਹੋਇਆ ਓਬਾਮਾ ਅਤੇ ਮਿਸ਼ੇਲ ਦੀਆਂ 2 ਧੀਆਂ ਹਨ ਜਿੰਨ੍ਹਾ ਦਾ ਨਾਮ ਮਾਲੀਆ ਅਤੇ ਸਾਸ਼ਾ ਹੈ।

2011 ਚ ਆਪਣੇ ਪਰਿਵਾਰ ਦੇ ਨਾਲ ਓਬਾਮਾ

ਰਾਜਨੀਤਿਕ ਜੀਵਨ

[ਸੋਧੋ]
1998 ਵਿੱਚ ਓਬਾਮਾ

1996 ਵਿੱਚ ਓਬਾਮਾ 13ਵੇਂ ਜਿਲ੍ਹੇ ਤੋ ਇਲੀਨੋਇਸ ਸੇਨੇਟ ਦੇ ਇਕ ਸੇਨੇਟਰ ਵਜੋ ਚੁਣੇ ਗਏ ਸਨ ਇਸ ਅਹੁਦੇ ਤੇ ਉਹ 7 ਸਾਲਾਂ ਤੱਕ ਰਹੇ।

ਸੰਯੁਕਤ ਰਾਜ ਦੀ ਸੈਨੇਟ ਦੇ ਮੈਂਬਰ

[ਸੋਧੋ]
ਸੰਯੁਕਤ ਰਾਜ ਦੇ ਸੈਨੇਟਰ ਵਜੋ ਓਬਾਮਾ ਦਾ ਅਧਿਕਾਰਤ ਪੋਰਟਰੇਟ

3 ਜਨਵਰੀ 2005 ਨੂੰ ਓਬਾਮਾ ਨੇ ਇਲੀਨਾਏ ਤੋ ਸੰਯੁਕਤ ਰਾਜ ਸੈਨੇਟਰ ਵਜੋ ਸਹੁੰ ਚੁੱਕੀ ਉਹ ਲੱਗਭਗ ਸਾਢੇ ਤਿੰਨ ਸਾਲ ਇਸ ਅਹੁਦੇ ਤੇ ਰਹੇ, ਸੈਨੇਟਰ ਰਹਿੰਦ ਹੋਏ ਉਹਨਾਂ ਨੇ 147 ਬਿੱਲਾਂ ਨੂੰ ਪੇਸ਼ ਕੀਤਾ। 16 ਨਵੰਬਰ 2008 ਨੂੰ ਉਹਨਾਂ ਨੇ ਇਸ ਅਹੁਦੇ ਤੋ ਅਸਤੀਫ਼ਾ ਦੇ ਦਿੱਤਾ।

ਸੰਯੁਕਤ ਰਾਜ ਦੇ ਰਾਸ਼ਟਰਪਤੀ (2009-2017)

[ਸੋਧੋ]

ਰਾਸ਼ਟਰਪਤੀ ਉਮੀਦਵਾਰ

[ਸੋਧੋ]

ਓਬਾਮਾ ਨੇ 10 ਫਰਵਰੀ 2007 ਨੂੰ ਆਪਣੀ ਰਾਸ਼ਟਰਪਤੀ ਦੀ ਨਾਮਜ਼ਦਗੀ ਦਾ ਐਲਾਨ "ਪੁਰਾਣੀ ਕੈਪੀਟਲ ਇਮਾਰਤ" ਵਿੱਖੇ ਕੀਤਾ ਇਹ ਓਹੀ ਜਗ੍ਹਾ ਸੀ ਜਿੱਥੇ 16ਵੇ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਆਪਣਾ "ਹਾਊਸ ਡਿਵਾਈਡੀਡ" ਦਾ ਭਾਸ਼ਣ ਦਿੱਤਾ ਸੀ।

ਅਧਿਕਾਰਤ ਚਿੱਤਰ, 2009

ਕਾਰਜਕਾਲ

[ਸੋਧੋ]
20 ਜਨਵਰੀ 2009 ਨੂੰ ਪਹਿਲੀ ਮਹਿਲਾ ਮਿਸ਼ੇਲ ਓਬਾਮਾ ਨਾਲ ਅਤੇ ਚੀਫ ਜਸਟਿਸ ਜੌਹਨ ਜੀ ਰੌਬਰਟਸ, ਜੂਨੀਅਰ ਦੀ ਅਗਵਾਈ ਵਿੱਚ ਸੰਯੁਕਤ ਰਾਜ ਦੇ 44ਵੇਂ ਰਾਸ਼ਟਰਪਤੀ ਵਜੋ ਸਹੁੰ ਚੁੱਕਦੇ ਹੋਏ ਓਬਾਮਾ।
ਉਪ ਰਾਸ਼ਟਰਪਤੀ ਜੋ ਬਾਈਡਨ ਨਾਲ ਓਬਾਮਾ 2009 ਵਿੱਚ
ਓਬਾਮਾ ਆਪਣੀ ਕੈਬਨਿਟ ਦੀ ਨਾਲ।

ਓਬਾਮਾ ਨੂੰ 2007 ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋ ਉਮੀਦਵਾਰ ਚੁਣਿਆ ਗਿਆ ਸੀ, 2009 ਵਿਚ ਉਹ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਜੌਹਨ ਮੈਕਕੇਨ ਨੂੰ ਹਰਾ ਕੇ ਰਾਸ਼ਟਰਪਤੀ ਬਣੇ। ਉਹਨ ਨੇ ਕੁਦਰਤੀ, ਆਰਥਿਕ, ਸੁਰੱਖਿਆ ਅਤੇ ਹੋਰ ਵਰਗਾਂ ਦੀ ਆਜਾਦੀ ਦੇ ਲਈ ਕਈ ਮਹੱਤਵਪੂਰਨ ਫੈਸਲੇ ਲਏ। 2010 ਵਿੱਚ ਉਹਨਾਂ ਦੀ ਅਗਵਾਈ ਵਿੱਚ ਅਮਰੀਕੀ ਫੌਜ ਨੇ 9/11 ਹਮਲੇ ਦੇ ਮੁੱਖ ਦੋਸ਼ੀ ਉਸਾਮਾ ਬਿਨ ਲਾਦੇਨ ਨੂੰ ਐਬਟਾਬਾਦ, ਪਾਕਿਸਤਾਨ ਵਿੱਚ ਮਾਰ ਦਿੱਤਾ। ਉਹਨਾਂ ਨੇ 2012 ਦੀਆਂ ਚੋਣਾਂ ਵਿੱਚ ਵੀ ਜਿੱਤ ਹਾਸਲ ਕੀਤੀ।

ਵਿਦੇਸ਼ੀ ਦੌਰੇ

[ਸੋਧੋ]

ਓਬਾਮਾ ਨੇ ਆਪਣੇ ਕਾਰਜਕਾਲ ਦੌਰਾਨ 52 ਵਿਦੇਸ਼ੀ ਯਾਤਰਾਵਾਂ ਕੀਤੀਆਂ ਜਿਸ ਵਿੱਚ ਉਹਨਾਂ ਨੇ 58 ਦੇਸ਼ਾਂ ਦੇ ਦੌਰੇ ਕੀਤੇ ਉਹਨਾਂ ਨੇ ਆਪਣਾ ਸਭ ਤੋ ਪਹਿਲਾ ਦੌਰਾ ਫਰਵਰੀ 2009 ਵਿੱਚ ਕੈਨੇਡਾ ਦਾ ਕੀਤਾ ਉਹਨਾਂ ਨੇ 2010 ਵਿੱਚ ਅਤੇ 2015 ਵਿੱਚ ਭਾਰਤ ਦੇ ਦੋ ਦੌਰੇ ਕੀਤੇ ਸਨ, ਉਹਨਾਂ ਨੇ ਆਪਣਾ ਆਖਰੀ ਦੌਰਾ ਪੇਰੂ ਦਾ ਕੀਤਾ ਸੀ ਜਿੱਥੇ ਉਹ ਏਪੇਕ ਸ਼ਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਗਏ ਸਨ।

ਕੇਨੇਡੀਅਨ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨਾਲ ਆਪਣੀ ਪਹਿਲੀ ਯਾਤਰਾ ਦੌਰਾਨ ਮਿਲਦੇ ਹੋਏ ਓਬਾਮਾ
ਪੇਰੂ ਵਿੱਚ ਓਬਾਮਾ(ਪਿਛਲੀ ਕਤਾਰ ਵਿੱਚ ਸੱਜਿਓ ਦੂਜੇ) ਜਿੱਥੇ ਉਹ ਏਪੇਕ ਸ਼ਿਖਰ ਸੰਮੇਲਨ 2016 ਵਿੱਚ ਸ਼ਾਮਲ ਹੋਏ, ਇਹ ਉਹਨਾਂ ਦੀ ਰਾਸ਼ਟਰਪਤੀ ਦੇ ਰੂਪ ਵਿੱਚ ਆਖਰੀ ਯਾਤਰਾ ਸੀ
8 ਨਵੰਬਰ 2010 ਨੂੰ ਨਵੀਂ ਦਿੱਲੀ ਵਿਖੇ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮਿਲਦੇ ਹੋਏ ਓਬਾਮਾ
25 ਜਨਵਰੀ 2015 ਨੂੰ ਭਾਰਤ ਦੇ ਤਤਕਾਲੀਨ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਦੇ ਹੋਏ ਓਬਾਮਾ

ਹਵਾਲੇ

[ਸੋਧੋ]

ਬਿਬਲੀਓਗ੍ਰਾਫੀ

[ਸੋਧੋ]
  • Jacobs, Sally H. (2011). The Other Barack: The Bold and Reckless Life of President Obama's Father. New York: PublicAffairs. ISBN 978-1-58648-793-5.
  • Maraniss, David (2012). Barack Obama: The Story. New York: Simon & Schuster. ISBN 978-1-4391-6040-4.
  • Mendell, David (2007). Obama: From Promise to Power. New York: Amistad/HarperCollins. ISBN 978-0-06-085820-9.
  • Obama, Barack (2004) [1st pub. 1995]. Dreams from My Father: A Story of Race and Inheritance. New York: Three Rivers Press. ISBN 978-1-4000-8277-3.
  • Obama, Barack (2006). The Audacity of Hope: Thoughts on Reclaiming the American Dream. New York: Crown Publishing Group. ISBN 978-0-307-23769-9.
  • Scott, Janny (2011). A Singular Woman: The Untold Story of Barack Obama's Mother. New York: Riverhead Books. ISBN 978-1-59448-797-2.

ਹੋਰ ਪੜ੍ਹੋ

[ਸੋਧੋ]

ਬਾਹਰੀ ਲਿੰਕ

[ਸੋਧੋ]

ਅਧਿਕਾਰਤ

[ਸੋਧੋ]

ਹੋਰ

[ਸੋਧੋ]