ਸਮੱਗਰੀ 'ਤੇ ਜਾਓ

ਮਹਾਂ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਹਾਂ ਸਿੰਘ
ਸ਼ਾਸਨ ਕਾਲ1765–1792
ਪੂਰਵ-ਅਧਿਕਾਰੀਚੜਤ ਸਿੰਘ
ਵਾਰਸਮਹਾਰਾਜਾ ਰਣਜੀਤ ਸਿੰਘ
ਮੌਤ1790 ਈ.
ਸੋਧਰਾਂ
ਪਿਤਾਚੜਤ ਸਿੰਘ
ਧਰਮਸਿੱਖ

ਮਹਾਂ ਸਿੰਘ (1765–1792)[1] ਸ਼ੁੱਕਰਚੱਕੀਆ ਮਿਸਲ ਦਾ ਸਰਦਾਰ ਸੀ। ਉਹ ਆਪਣੇ ਪਿਤਾ ਚੜਤ ਸਿੰਘ ਦੀ ਮੌਤ ਤੋਂ ਬਾਅਦ ਇਸ ਮਿਸਲ ਦੇ ਸਰਦਾਰ ਬਣੇ। ਉਹ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਨ। ਉਹਨਾਂ ਨੇ ਜੱਸਾ ਸਿੰਘ ਰਾਮਗੜੀਆ ਨਾਲ ਗੱਠਜੋੜ ਕਰਕੇ ਕਨ੍ਹੱਈਆ ਮਿਸਲ ਦੀ ਸ਼ਕਤੀ ਬਹਤੁ ਘਟਾ ਦਿੱਤੀ। ਮਹਾਂ ਸਿੰਘ ਖ਼ਾਲਸਾ ਸਮਾਚਾਰ ਦੇ ਸੰਪਾਦਕ ਸਨ।

ਸ਼ੁੱਕਰਚੱਕੀਆ ਮਿਸਲ ਦਾ ਸਰਦਾਰ

[ਸੋਧੋ]

ਸ਼ੁੱਕਰਚੱਕੀਆ ਮਿਸਲ ਦੇ ਨਵੇਂ ਸਰਦਾਰ ਦੇ ਰੂਪ ਵਿੱਚ ਮਹਾਂ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੇ ਗਵਰਨਰ ਨੂਰ ਉਦ ਦੀਨ ਬਾਮੇਜ਼ੀ ਨੂੰ ਹਰਾ ਕੇ ਰੋਹਤਾਸ ਦੇ ਕਿਲ੍ਹੇ ਨੂੰ ਆਪਣੇ ਅਧੀਨ ਕੀਤਾ। ਉਸਨੇ ਜੈ ਸਿੰਘ ਕਨ੍ਹੱਈਆ ਨਾਲ ਮਿਲ ਕੇ ਰਸੂਲ ਨਗਰ ਨੂੰ ਚਾਰ ਮਹੀਨੇ ਘੇਰੀ ਰੱਖਿਆ ਅਤੇ ਪੀਰ ਮੁਹੰਮਦ ਅਤੇ ਚੱਠਾ ਲੀਡਰਾਂ ਨੂੰ ਹਰਾਇਆ। ਇਸ ਨਾਲ ਉਸਦੇ ਮਾਣ ਵਿੱਚ ਬਹੁਤ ਵਾਧਾ ਹੋਇਆ ਕਿਉਂਕਿ ਇਹ ਸਰਦਾਰ ਭੰਗੀ ਮਿਸਲ [2] ਦੇ ਵਫ਼ਾਦਾਰ ਸਨ। ਉਸਨੇ ਆਪਣੇ ਖੇਤਰ ਨੂੰ ਵਧਾਉਣ ਦਾ ਕੰਮ ਚਾਲੂ ਰੱਖਿਆ ਅਤੇ ਹੋਲੀ-ਹੋਲੀ ਪਿੰਡੀ ਭੱਟੀਆਂ, ਸਾਹੀਵਾਲ , ਈਸਾਖੇਲ , ਕੋਟਲੀ ਲੋਹਾਰਾਂ ਅਤੇ ਝੰਗ[3] ਨੂੰ ਜਿੱਤ ਲਿਆ। 1784-85 ਈ. ਵਿੱਚ ਉਸਨੇ ਜੰਮੂ ਤੇ ਹਮਲਾ ਕਰ ਦਿੱਤਾ। ਇੱਥੋਂ ਉਸਨੂੰ ਬਹੁਤ ਸਾਰਾ ਧਾਨ ਪ੍ਰਾਪਤ ਹੋਇਆ। ਇਸ ਨਾਲ ਇਹ ਮਿਸਲ ਪੰਜਾਬ ਦੀਆਂ ਮੋਢੀ ਮਿਸਲਾਂ ਵਿੱਚੋਂ ਇੱਕ ਬਣ ਗਈ। ਪਰ ਜੈ ਸਿੰਘ ਕਨ੍ਹੱਈਆ ਮਹਾਂ ਸਿੰਘ ਨਾਲ ਨਰਾਜ਼ ਹੋ ਗਿਆ ਅਤੇ ਉਸਨੇ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ। ਮਹਾਂ ਸਿੰਘ ਨੇ ਇਸ ਵਿਵਾਦ ਦੌਰਾਨ ਜੱਸਾ ਸਿੰਘ ਰਾਮਗੜ੍ਹੀਆ ਨਾਲ ਗਠਜੋੜ ਕਰ ਲਿਆ ਅਤੇ ਕਨ੍ਹਈਆ ਮਿਸਲ ਨੂੰ ਬਟਾਲੇ ਦੀ ਲੜਾਈ ਵਿੱਚ ਹਰਾਇਆ। ਇਸ ਲੜਾਈ ਵਿੱਚ ਜੈ ਸਿੰਘ ਕਨ੍ਹੱਈਆ ਦਾ ਪੁੱਤਰ, ਗੁਰਬਖਸ਼ ਸਿੰਘ ਕਨ੍ਹੱਈਆ, ਮਾਰਿਆ ਗਿਆ। ਬਾਅਦ ਵਿੱਚ ਗੁਰਬਖਸ਼ ਸਿੰਘ ਦੀ ਵਿਧਵਾ ਸਦਾ ਕੌਰ ਨੇ ਇਸ ਮਿਸਲ ਦੀ ਵਾਗਡੋਰ ਸੰਭਾਲੀ ਅਤੇ ਆਪਣੀ ਬੇਟੀ ਦਾ ਵਿਆਹ ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨਾਲ ਕਰ ਦਿੱਤਾ। ਮਹਾਂ ਸਿੰਘ ਸੋਧਰਾਂ ਨੂੰ ਜਿੱਤਣ ਦੌਰਾਨ ਮਾਰਿਆ ਗਿਆ।

ਪਿਛਲਾ
ਚੜਤ ਸਿੰਘ
ਸ਼ੁੱਕਰਚੱਕੀਆ ਮਿਸਲ ਦਾ ਸਰਦਾਰ
1770 –1792
ਅਗਲਾ
ਮਹਾਰਾਜਾ ਰਣਜੀਤ ਸਿੰਘ

ਹਵਾਲੇ

[ਸੋਧੋ]
  1. Kakshi, S.R.; Pathak, Rashmi; Pathak, S.R.Bakshi R. (2007-01-01). Punjab Through the Ages. Sarup & Sons. pp. 272–274. ISBN 978-81-7625-738-1. Retrieved 12 June 2010. {{cite book}}: C1 control character in |pages= at position 5 (help)
  2. Kakshi, S.R. (2007). Punjab Through the Ages. New Delhi: Sarup and Son. pp. 16–17. ISBN 978-81-7625-738-1. {{cite book}}: Unknown parameter |coauthors= ignored (|author= suggested) (help)
  3. "Mahan Singh, The Sikh Encyclopedia". Archived from the original on 2013-12-14. Retrieved 2014-12-07.