ਸਮੱਗਰੀ 'ਤੇ ਜਾਓ

ਹਰਜਿੰਦਰ ਸਿੰਘ ਦਿਲਗੀਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਾ. ਹਰਜਿੰਦਰ ਸਿੰਘ ਦਿਲਗੀਰ
ਹਰਜਿੰਦਰ ਸਿੰਘ ਦਿਲਗੀਰ
ਹਰਜਿੰਦਰ ਸਿੰਘ ਦਿਲਗੀਰ
ਜਨਮ (1947-10-22) 22 ਅਕਤੂਬਰ 1947 (ਉਮਰ 77)
ਜ਼ਿਲ੍ਹਾ ਜਲੰਧਰ, ਭਾਰਤੀ (ਪੰਜਾਬ)
ਕਿੱਤਾਇਤਿਹਾਸਕਾਰ, ਸੰਪਾਦਕ ਅਤੇ ਅਨੁਵਾਦਕ
ਭਾਸ਼ਾਪੰਜਾਬੀ
ਸਿੱਖਿਆਐਮ.ਏ, ਐਲ-ਐਲ.ਬੀ., ਐਮ. ਫ਼ਿਲ., ਪੀ-ਐਚ.ਡੀ.,
ਸ਼ੈਲੀਸਿੱਖ ਇਤਿਹਾਸਕਾਰ
ਵਿਸ਼ਾਸਮਾਜਕ ਸਰੋਕਾਰ
ਰਿਸ਼ਤੇਦਾਰਪਿਤਾ ਸ. ਗੁਰਬਖਸ਼ ਸਿੰਘ
ਮਾਤਾ ਸ੍ਰੀਮਤੀ ਜਗਤਾਰ ਕੌਰ


ਹਰਜਿੰਦਰ ਸਿੰਘ ਦਿਲਗੀਰ ਇੱਕ ਸਿੱਖ ਵਿਦਵਾਨ ਸਿੱਖ ਹੈ। ਉਹ ਇੱਕੋ-ਇਕ ਇਤਿਹਾਸਕਾਰ ਹੈ ਜਿਸ ਨੇ ਸਿੱਖਾਂ ਦਾ ਇਤਿਹਾਸ 10 ਜਿਲਦਾਂ ਵਿੱਚ (ਅੰਗਰੇਜ਼ੀ ਵਿਚ, 3716 ਪੰਨੇ )[1] ਅਤੇ 5 ਜਿਲਦਾਂ ਵਿੱਚ (ਪੰਜਾਬੀ ਵਿਚ; 1800 ਤੋਂ ਵਧ ਪੰਨੇ ) ਲਿਖਿਆ ਹੈ। ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਅਨੁਵਾਦ (3747 ਪੰਨੇ ) ਵੀ ਕੀਤਾ ਹੈ।[2] ਇਹ ਇੱਕੋ-ਇਕ ਅਨੁਵਾਦ ਹੈ, ਜਿਸ ਵਿੱਚ ਕੁਝ ਵਿਆਖਿਆ ਵੀ ਕੀਤੀ ਹੋਈ ਹੈ। ਹਰਜਿੰਦਰ ਸਿੰਘ ਦਿਲਗੀਰ ਚਾਰ ਜਿਲਦਾਂ ਵਿੱਚ ਨਵਾਂ ਮਹਾਨ ਕੋਸ਼ (ਦਿਲਗੀਰ ਕੋਸ਼) ਤਿਆਰ ਕਰ ਰਿਹਾ ਹੈ। ਇਸ ਦੀ ਪਹਿਲੀ ਜਿਲਦ (583 ਪੰਨੇ ) 2018 ਵਿੱਚ ਛਪੀ ਸੀ ਤੇ ਦੂਜੀ (678 ਪੰਨੇ ) ਫ਼ਰਵਰੀ 2020 ਵਿੱਚ ਛਪੀ ਸੀ; ਤੀਜੀ (640 ਪੰਨੇ ) ਮਾਰਚ 2021 ਵਿਚ ਛਪੀ ਸੀ (ਤਿੰਨ ਜਿਲਦਾਂ ਦੇ 1900 ਪੰਨੇ )। ਚੌਥੀ ਤੇ ਆਖ਼ਰੀ ਮਾਰਚ ਅਪ੍ਰੈਲ 2022 ਵਿਚ ਛਪੀ ਸੀ (ਕੁਲ 2748 ਪੰਨੇ ਬਣੇ ਹਨ)। ਇਹ ਆਕਾਰ ਵਿਚ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਕੋਸ਼ ਤੋਂ ਢਾਈ ਗੁਣਾ ਤੋਂ ਵੀ ਵਧ ਹੈ l ਇਸ ਵਿਚ ਲਗਭਗ ਇਕ ਲੱਖ ਐਂਟਰੀਆਂ, 2500 ਜੀਵਨੀਆਂ, 1000 ਦੇ ਲਗਭਗ ਇਤਿਹਾਸਕ ਗੁਰਦੁਆਰਿਆਂ ਦਾ ਵੇਰਵਾ (ਚਿਤਰਾਂ ਸਮੇਤ) ਦਰਜ ਹੈ। ਇਸ ਵਿਚ ਹਜ਼ਾਰਾਂ ਫ਼ਾਰਸੀ ਤੇ ਅਰਬੀ ਸ਼ਬਦਾਂ ਦੇ ਰਥ ਵੀ ਦਿੱਤੇ ਹੋਏ ਹਨ। ਗੁਰੂ ਗ੍ਰੰਥ ਸਾਹਿਬ ਵਿਚ ਆਏ ਹਰ ਇਕ ਸ਼ਬਦ ਦੇ ਅਰਥ, ਪ੍ਰੀਭਾਸ਼ਾ, ਪਿਛੋਕੜ ਅਤੇ ਗੁਰਬਾਣੀ ਦੇ ਜਿਸ-ਜਿਸ ਸ਼ਬਦ ਵਿਚ ਉਹ ਸ਼ਬਦ ਆਇਆ ਹੈ ਵੀ ਇਸ ਕੋਸ਼ ਵਿਚ ਦੱਸਿਆ ਹੋਇਆ ਹੈ।

ਜੀਵਨ

[ਸੋਧੋ]

ਹਰਜਿੰਦਰ ਸਿਘ ਦਿਲਗੀਰ ਦਾ ਜਨਮ 22 ਅਕਤੂਬਰ ਦੇ ਦਿਨ ਜਲੰਧਰ ਵਿੱਚ ਗੁਰਬਖਸ਼ ਸਿੰਘ ਅਤੇ ਮਾਤਾ ਜਗਤਾਰ ਕੌਰ ਦੇ ਘਰ ਹੋਇਆ ਸੀ।[3] ਇਸ ਪਰਿਵਾਰ ਦਾ ਪਿਛਕੜ ਜੈਸਲਮੇਰ ਰਿਆਸਤ ਦਾ ਹੈ। ਇਨ੍ਹਾਂ ਦਾ ਪਰਿਵਾਰ 12ਵੀਂ ਸਦੀ ਤਕ ਜੈਸਲਮੇਰ ਤੇ ਰਾਜ ਕਰਦਾ ਰਿਹਾ ਸੀ। ਮੁਸਲਮਾਨ ਹਮਲਾਵਰਾਂ ਨੇ ਇਨ੍ਹਾਂ ਤੋਂ ਹਕੂਮਤ ਖੋਹ ਲਈ ਤੇ ਇਹ ਪੰਜਾਬ ਦੇ ਮਾਲਵਾ ਇਲਾਕੇ ਵਿੱਚ (ਬਾਹੀਆ ਦੇ ਇਲਾਕੇ) ਆ ਵਸੇ। ਇਨ੍ਹਾਂ ਦਾ ਜਦੀ ਪਿੰਡ ਮਹਿਰਾਜ ਬਣ ਗਿਆ। ਫਿਰ ਜਦ ਅੰਗਰੇਜ਼ਾਂ ਨੇ ਪੱਛਮੀ ਪੰਜਾਬ ਵਿੱਚ ਨਹਿਰਾਂ ਕੱਢੀਆਂ ਤਾਂ ਇਨ੍ਹਾਂ ਦੇ ਵੱਡੇ ਵਡੇਰੇ ਸਾਹੀਵਾਲ ਚਲੇ ਗਏ। ਇਨ੍ਹਾਂ ਦੇ ਪਰਵਾਰ ਦਾ ਭਾਵੇਂ ਮੁੱਖ ਧੰਦਾ ਖੇਤੀਬਾੜੀ ਸੀ ਪਰ ਇਨ੍ਹਾਂ ਵਿਚੋਂ ਬਹੁਤ ਸਾਰੇ ਪੁਰਸ਼ ਅੰਗਰੇਜ਼ੀ ਫ਼ੌਜ ਵਿੱਚ ਵੀ ਭਰਤੀ ਹੋ ਗਏ। 1947 ਤੋਂ ਮਗਰੋਂ ਇਨ੍ਹਾਂ ਨੂੰ ਫਿਰ ਸ਼ਰਣਾਰਥੀ ਬਣਨਾ ਪਿਆ ਤੇ ਇਹ ਪਹਿਲਾਂ ਜਲਾਲਾਬਾਦ (ਪੱਛਮੀ), ਫਿਰ ਗੰਗਾਨਗਰ (ਰਾਜਿਸਥਾਨ), ਫਿਰ ਜਲੰਧਰ ਤੇ ਮੁੜ ਜਲਾਲਾਬਾਦ ਆ ਟਿਕੇ।

ਦਿਲਗੀਰ ਨੇ ਅੰਗਰੇਜ਼ੀ, ਫ਼ਿਲਾਸਫ਼ੀ ਤੇ ਪੰਜਾਬੀ ਵਿਚ ਐਮ.ਏ, ਐਲ-ਐਲ.ਬੀ., ਐਮ. ਫ਼ਿਲ., ਪੀ-ਐਚ.ਡੀ., ਗੁਰੂ ਗ੍ਰੰਥ ਅਚਾਰੀਆ ਤੇ ਕਈ ਹੋਰ ਡਿਗਰੀਆਂ ਤੇ ਡਿਪਲੋਮੇ ਹਾਸਿਲ ਕੀਤੇ ਸਨ। ਦਿਲਗੀਰ ਨੇ ਆਪਣਾ ਕਿੱਤਾ ਅਧਿਆਪਣ ਚੁਣਿਆ। ਉਹ ਨਰੂੜ ਪਾਂਛਟ, ਨਕੋਦਰ, ਬੰਗਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅਧਿਆਪਨ ਵੀ ਕਰਦਾ ਰਿਹਾ ਹੈ। 1983 ਵਿੱਚ ਉਹ ਬਰਤਾਨੀਆ ਆ ਗਿਆ ਅਤੇ ਇੱਥੇ ਉਹ ਸਾਊਥਾਲ ਵਿੱਚ 'ਪੰਜਾਬ ਟਾਈਮਜ਼' ਅਖ਼ਬਾਰ ਦਾ ਐਡੀਟਰ ਬਣ ਗਿਆ। ਉਸ ਨੇ ਕੁਝ ਚਿਰ ਸਿਟੀ ਕਾਲਜ ਬਰਮਿੰਘਮ ਵਿੱਚ ਅਧਿਆਪਣ ਕਾਰਜ ਵੀ ਕੀਤਾ। 2001 ਵਿੱਚ ਉਹ 'ਸਿੱਖ ਟਾਈਮਜ਼' ਬਰਮਿੰਘਮ ਦਾ ਸੰਪਾਦਕ ਬਣ ਗਿਆ। ਉਹ ਤਿੰਨ ਸਾਲ ਸਿੱਖ ਮਿਸ਼ਨਰੀ ਕਾਲਜ ਘੁਮਾਣ ਅਤੇ ਗੁਰਮਤਿ ਪ੍ਰਸਾਰ ਇੰਸਟੀਚਿਊਟ ਚੰਡੀਗੜ੍ਹ ਵਿਚ ਵੀ ਪੜ੍ਹਾਉਂਦਾ ਰਿਹਾ ਹੈ। ਉਹ ਗੁਰੂ ਨਾਨਕ ਇੰਸਟੀਚਊਟ ਆਫ਼ ਸਿੱਖ ਸਟੱਡੀਜ਼ ਅਤੇ ਸਿੱਖ ਹਿਸਟਰੀ ਰੀਸਰਚ ਬੋਰਡ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦਾ ਪਹਿਲਾ ਡਾਇਰੈਕਟਰ ਵੀ ਸੀ। ਹੁਣ ਉਹ 'ਗੁਰੂ ਨਾਨਕ ਰੀਸਰਚ ਇੰਸਟੀਚਊਟ' ਬ੍ਰਿਮਿੰਘਮ (ਇੰਗਲੈਂਡ) ਦਾ ਡਾਇਰੈਕਟਰ ਹੈ।

ਉਹ ਸਿੱਖ ਧਰਮ, ਇਤਿਹਾਸ ਤੇ ਗੁਰਬਾਣੀ ਬਾਰੇ ਸਭ ਤੋਂ ਵੱਡੇ ਵੈਬਸਾਈਟ www.thesikhs.org ਦਾ ਡਾਇਰੈਕਟਰ ਅਤੇ ਖੋਜ ਪਤ੍ਰਿਕਾ 'ਸਿੱਖਜ਼ ਪਾਸਟ ਐਂਡ ਪਰੈਜ਼ੰਟ' ਦਾ ਚੀਫ਼ ਐਡੀਟਰ ਵੀ ਹੈ।

ਭਾਵੇਂ ਉਹ ਨਾਰਵੇ ਦਾ ਸ਼ਹਿਰੀ ਹੈ ਪਰ ਉਹ ਇੰਗਲੈਂਡ ਵਿੱਚ ਨਿਵਾਸ ਰਖਦਾ ਹੈ। ਉਸ ਦਾ ਈਮੇਲ ਸੰਪਰਕ ਹੈ: hsdilgeer@yahoo.com

ਦਿਲਗੀਰ ਇਸ ਸਦੀ ਦੇ ਸਭ ਤੋਂ ਵਧ ਮਸ਼ਹੂਰ ਵਿਦਵਾਨਾਂ ਵਿਚੋਂ ਇਕ ਹੈ। ਉਸ ਨੂੰ ਵਿਦਵਾਨ ਸਿੱਖ ਇਤਿਹਾਸ ਦੀ ਅਥਾਰਟੀ ਮੰਨਦੇ ਹਨ। ਦਿਲਗੀਰ ਅੱਜ ਸਭ ਤੋਂ ਵਧ ਪੜ੍ਹਿਆ ਜਾਣ ਵਾਲਾ ਸਿੱਖ ਲੇਖਕ ਹੈ। ਸਿੱਖ ਧਰਮ ਦੇ ਪ੍ਰਚਾਰਕਾਂ ਤੇ ਮਿਸ਼ਨਰੀਆਂ ਵਿਚੋਂ ਉਸ ਦੀ ਪੁਸਤਕ 'ਸਿੱਖ ਤਵਾਰੀਖ਼' ਨੂੰ ਬਹੁਤ ਸਾਰੇ ਕਥਾਕਾਰ ਉਸ ਦੀਆਂ ਪੁਸਤਕਾਂ ਨੂੰ ਆਪਣੀ ਕਥਾ ਦਾ ਅਧਾਰ ਬਣਾਉਂਦੇ ਹਨ।

ਵਿਸ਼ੇਸ਼ ਤੱਥ

[ਸੋਧੋ]

ਹਰਜਿੰਦਰ ਸਿੰਘ ਦਿਲਗੀਰ ਸਿਰਫ਼ ਇਕ ਮਹਾਨ ਇਤਿਹਾਸਕਾਰ ਹੀ ਨਹੀਂ, ਬਲਕਿ ਉਹ ਇਕ ਇਨਕਲਾਬੀ ਅਤੇ ਇਕ ਵਿਲੱਖਣ ਖੋਜੀ ਵਜੋਂ ਵੀ ਜਾਣਿਆ ਜਾਏਗਾ। ਉਸ ਨੇ ਕਈ ਇਤਿਹਾਸ ਦੀਆਂ ਕਈ ਮਹਾਨ ਗ਼ਲਤੀਆਂ ਦੇ ਖ਼ਿਲਾਫ਼ ਜ਼ਬਰਦਸਤ ਲਹਿਰ ਚਲਾ ਕੇ ਉਨ੍ਹਾਂ ਨੂੰ ਬੰਦ ਕਰਵਾਇਆ। ਉਸ ਨੇ ਕਈ ਗ਼ਲਤ ਰਿਵਾਇਤਾਂ ਅਤੇ ਸੰਸਥਾਵਾਂ ਦੇ ਖ਼ਿਲਾਫ਼ ਲਹਿਰ ਚਲਾ ਕੇ ਉਨ੍ਹਾਂ ਨੂੰ ਪੰਥ ਵਿਰੋਧੀ ਸਾਬਿਤ ਕਰ ਕੇ ਖ਼ਤਮ ਕਰਵਾਇਆ। ਉਸ ਦੀ ਦੇਣ ਵਿਚ ਹੋਰਨਾਂ ਤੋਂ ਇਲਾਵਾ ਇਹ ਕਾਰਨਾਮੇ ਵੀ ਸ਼ਾਮਿਲ ਹਨ:

  1. ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਦੇ ਨਾਂ ਨਾਲ ‘ਦੇਵ’ ਲਾਏ ਜਾਣ ਦੀ ਸ਼ਰਾਰਤ ਬੰਦ ਕਰਵਾਈ (ਹੁਣ ਸਿਰਫ਼ ਨਿਰਮਲੇ, ਕੂਕੇ ਅਤੇ ਆਰ.ਐਸ.ਐਸ. ਵਾਲੇ ਦੇਵ ਦੀ ਵਰਤੋਂ ਕਰਦੇ ਹਨ)
  2. ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਦੇ ਅਹੁਦੇ ਨੂੰ ਨਕਲੀ ਸਾਬਿਤ ਕੀਤਾ।
  3. ਉਸ ਨੇ ਸਾਬਿਤ ਕੀਤਾ ਕਿ ਗੁਰੂਆਂ ਨੇ ਕੋਈ ਅਕਾਲ ਤਖ਼ਤ ਨਹੀਂ ਸੀ ਬਣਾਇਆ। ਇਹ ਤਾਂ ਅਕਾਲੀਆਂ ਦਾ ਬੁੰਗਾ ਸੀ ਜਿਸ ਨੂੰ ਗੁਰਮੁਖ ਸਿੰਘ ਨਿਰਮਲਾ ਨੇ ਆਪਣੀ ਰੋਟੀ ਚਲਾਉਣ ਵਾਸਤੇ ਅਖੌਤੀ ਤਖ਼ਤ ਬਣਾ ਦਿੱਤਾ ਸੀ।
  4. ਉਸ ਨੇ ਪੰਜ ਤਖ਼ਤਾਂ ਦੀ ਹੋਂਦ ਨੂੰ ਰੱਦ ਕੀਤਾ। ਉਸ ਨੇ ਸਾਬਿਤ ਕੀਤਾ ਕਿ ਤਖ਼ਤ ਉਦੋਂ ਹੀ ਹੁੰਦਾ ਸੀ ਜਦੋਂ ਗੁਰੂ ਉੱਥੇ ਹੁੰਦਾ ਸੀ; ਇਸ ਹਿਸਾਬ ਨਾਲ ਕਰਤਾਰਪੁਰ, ਖਡੂਰ, ਗੋਇੰਦਵਾਲ, ਛੇਹਰਟਾ, ਕਰਤਾਰਪਰ (ਜਲੰਧਰ), ਪਾਉਂਟਾ ਸਾਹਿਬ ਸਭ ਤਖ਼ਤ ਸਨ।
  5. ਸਿੱਖਾਂ ਦੇ ਨਿਸ਼ਾਨ ਸਾਹਿਬ ਦਾ ਅਸਲ ਰੰਗ ਨੀਲਾ ਹੈ; ਕੇਸਰੀ ਰੰਗ ਰਾਜਪੂਤਾਂ ਦਾ ਹੈ; ਇਸ ਦਾ ਸਿੱਖਾਂ ਨਾਲ ਕਦੇ ਵੀ ਕੋਈ ਸਬੰਧ ਨਹੀਂ ਸੀ।
  6. ਉਸ ਨੇ ਸੰਨ 1983 ਵਿਚ (ਖਾਲਿਸਤਾਨ ਦੀ ਜਲਾਵਤਨ ਸਰਕਾਰ ਦਾ) ਖਾਲਿਸਤਾਨ ਦਾ ਵਿਧਾਨ ਤਿਆਰ ਕੀਤਾ ਸੀ।
  7. ਉਸ ਨੇ ‘ਵਰਲਡ ਸਿੱਖ ਪਾਰਲੀਮੈਂਟ’ ਦਾ ਸਿਧਾਂਤ ਸਿੱਖਾਂ ਨੂੰ ਦਿੱਤਾ (ਭਾਵੇਂ ਇਸ ਨੂੰ ਕੁਝ ਮੂਰਖ ਸਿੱਖਾਂ ਨੇ ਖ਼ਰਾਬ ਕਰਨ ਦੀ ਕੋਸ਼ਿਸ਼ ਵੀ ਕੀਤੀ)।
  8. ਉਸ ਨੇ ਕੂਕਿਆਂ (ਨਾਮਧਾਰੀਆਂ) ਦੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕੀਤਾ ਅਤੇ ਸਾਬਿਤ ਕੀਤਾ ਕਿ ਸੰਨ 1920 ਤੋਂ ਮਗਰੋਂ ਦੇ ਕੂਕੇ ਰਾਮ ਸਿੰਘ ਦੇ ਵਾਰਿਸ ਨਹੀਂ ਬਲਕਿ ਅੰਗਰੇਜ਼ਾਂ ਵੱਲੋਂ ਕਾਇਮ ਕੀਤੇ ਟਾਊਟ ਅਤੇ ਮਹੰਤਾਂ ਦੇ ਸਾਥੀ ਸਨ; ਅਤੇ 1947 ਤੋਂ ਮਗਰੋਂ ਇਹ ਕਾਂਗਰਸ ਦੇ ਏਜੰਟ ਰਹੇ ਸਨ; ਅਤੇ ਸੰਨ 2014 ਤੋਂ ਮਗਰੋਂ ਇਹ ਬ੍ਰਾਹਮਣਾਂ ਦੇ ਸੇਵਾਦਾਰ ਹਨ।
  9. ਉਸ ਨੇ ਅਖੌਤੀ ਦਮਦਮੀ ਟਕਸਾਲ ਨੂੰ ਬੇਨਕਾਬ ਕੀਤਾ। ਉਸ ਨੇ ਸਾਬਿਤ ਕੀਤਾ ਕਿ ਇਹ ਕੋਈ ਟਕਸਾਲ ਨਹੀਂ ਤੇ ਇਨ੍ਹਾਂ ਦਾ ਭਾਈ ਮਨੀ ਸਿੰਘ ਜਾਂ ਬਾਬਾ ਦੀਪ ਸਿੰਘ ਨਾਲ ਕੋਈ ਸਬੰਧ ਨਹੀਂ ਸੀ; ਇਹ ਤਾਂ ਉਹੀ ਨਿਰਮਲੇ ਹਨ ਜਿਹੜੇ ਸੰਨ 1765 ਤੋਂ 1920 ਤਕ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ’ਤੇ ਕਾਬਜ਼ ਰਹੇ ਸਨ। ਇਹ ਸਿੱਖ ਨਹੀਂ ਬਲਕਿ ਆਰ.ਐਸ.ਐਸ. ਦੀ ਇਕ ਸ਼ਾਖ਼ ਹਨ।
  10. ਉਸ ਨੇ ਸੰਨ 1978 ਤੋਂ 1993 ਤਕ ਦਰਬਾਰਾ ਸਿੰਘ, ਬੇਅੰਤ ਸਿੰਘ ਤੇ ਸੁਰਜੀਤ ਸਿੰਘ ਬਰਨਾਲਾ ਸਰਕਾਰਾਂ ਵੱਲੋਂ ਮਾਰ ਤੇ ਮਰਵਾਏ ਗਏ ਤਿੰਨ ਚਾਰ ਹਜ਼ਾਰ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਇਕੱਠੀਆਂ ਕਰ ਕੇ ਪੁਸਤਕ ਦੇ ਰੂਪ ਵਿਚ ਛਾਪਿਆ।
  11. ਉਸ ਨੇ ਭੱਟ ਵਹੀਆਂ ਵਿਚੋਂ ਗੁਰੂ ਕਾਲ ਦੇ ਦੋ ਸੌ ਤੋਂ ਵਧ ਸ਼ਹੀਦਾਂ ਤੇ ਦਰਜਨਾਂ ਪਰਿਵਾਰਾਂ ਦੀਆਂ ਜੀਵਨੀਆਂ ਬਾਰੇ ਸਮੱਗਰੀ ਇਕੱਠੀ ਕਰ ਕੇ ‘ਗੁਰੂ ਦੇ ਸ਼ੇਰ’, ‘ਭਾਈ ਮਨੀ ਸਿੰਘ’, ‘ਮਾਤਾ ਗੁਜਰੀ ਤੇ ਚਾਲ੍ਹੀ ਮੁਕਤੇ’, ‘100 ਸਿੱਖ ਬੀਬੀਆਂ’ ਬਾਰੇ ਕੀਮਤੀ ਖੋਜ ਕਿਤਾਬਾਂ ਲਿਖੀਆਂ।
  12. ਉਸ ਨੇ ਸਿੱਖ ਧਰਮ ਅਤੇ ਕਲਚਰ ਬਾਰੇ ‘ਸਿੱਖ ਕੌਣ ਹਨ’ ਕਿਤਾਬ ਲਿਖ ਕੇ ਇਸ ਨੂੰ ਅੰਗਰੇਜ਼ੀ, ਪੰਜਾਬੀ, ਹਿੰਦੀ, ਫ਼ਰੈਂਚ, ਸਪੈਨਿਸ਼, ਨਾਰਵੀਜੀਅਨ ਆਦਿ ਬੋਲੀਆਂ ਵਿਚ ਛਾਪ ਕੇ ਦੁਨੀਆਂ ਭਰ ਦੇ ਲੋਕਾਂ ਤਕ ਪਹੁੰਚਾਇਆ।
  13. ਉਸ ਨੇ ਮੁਕੰਮਲ ਸਿੱਖ ਇਤਿਹਾਸ ਨੂੰ 10 ਜਿਲਦਾਂ ਵਿਚ ਅੰਗੇਜ਼ੀ ਵਿਚ ਛਾਪ ਕੇ ਇਤਿਹਾਸ ਨੂੰ ਸੰਭਾਲਿਆ। ਉਸ ਨੇ ਇਹ ਇਤਿਹਾਸ ‘ਸਿੱਖ ਇਤਿਹਾਸ ’ ਦੇ ਨਾਂ ਹੇਠ ਪੰਜਾਬੀ ਵਿਚ ਵੀ ਛਾਪਿਆ। ਅੱਜ ਅੱਧੇ ਤੋਂ ਵਧ ਪ੍ਰਚਾਰਕ ਉਸ ਦੀ ਪੁਸਤਕ ਵਿਚੋਂ ਪੜ੍ਹ ਕੇ ਇਤਿਹਾਸ ਦੀ ਕਥਾ ਕਰਦੇ ਹਨ।
  14. ਉਸ ਨੇ ਗੁਰੂ ਗ੍ਰੰਥ ਸਾਹਿਬ ਦਾ ਸੱਤ ਜਿਲਦਾਂ ਵਿਚ ਅੰਗਰੇਜ਼ੀ ਅਨੁਵਾਦ ਕੀਤਾ (ਇਹ ਇੱਕੋ-ਇਕ ਅਨੁਵਾਦ ਹੈ ਜਿਸ ਵਿਚ ਨਾਲੋ-ਨਾਲ ਵਿਆਖਿਆ ਵੀ ਮਿਲਦੀ ਹੈ)।
  15. ਉਸ ਨੇ ‘ਨਵਾਂ ਤੇ ਵੱਡਾ ਮਹਾਨ ਕੋਸ਼’ ਤਿਆਰ ਕਰਨਾ ਸ਼ੁਰੂ ਕੀਤਾ ਇਸ ਦੀਆਂ ਚਾਰ ਜਿਲਦਾਂ ਦੇ 2748 ਪੰਨੇ ਬਣੇ)। ਦਿਲਗੀਰ ਦਾ ਇਹ ਕੋਸ਼ ਭਾਈ ਕਾਹਨ ਸਿੰਘ ਜੀ ਦੇ ਮਹਾਨ ਕੋਸ਼ ਤੋਂ ਕਈ ਗੁਣਾ ਵੱਡਾ ਅਤੇ ਕਿਤੇ ਬੇਹਤਰ ਹੈ।
  16. ਉਸ ਨੇ ਅਨੰਦਪੁਰ ਸਾਹਿਬ ਦਾ ਇਤਿਹਾਸ ਅਤੇ ਇਕ ਲਾਈਟ ਐਂਡ ਸਾਊਂਡ ਡਰਾਮਾ ਤਿਆਰ ਕੀਤਾ।
  17. ਉਸ ਨੇ ਖਾਲਸਾ ਦੀ ਸਿਰਜਣਾ ਤੇ ਰਚਨਾ ਦੇ ਗ਼ਲਤ ਪਰਚਾਰ ਨੂੰ ਰੱਦ ਕੀਤਾ ਅਤੇ ਸਾਬਿਤ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪਰਗਟ ਕੀਤਾ ਸੀ ਨਾ ਕਿ ਇਸ ਦੀ ਰਚਨਾ ਕੀਤੀ ਸੀ।
  18. ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜਾਂ ਕਲੋਂ ਪਾਹੁਲ ਲੈਣ ਦੀ ਕਹਾਣੀ ਨੂੰ ਕਾਲਪਨਿਕ ਸਾਬਿਤ ਕੀਤਾ।
  19. ਉਸ ਨੇ ਸਾਬਿਤ ਕੀਤਾ ਕਿ ਕਰਤਾਰਪੁਰ ਵਿਚ ਪਿਆ ਆਦਿ ਗ੍ਰੰਥ ਭਾਈ ਗੁਰਦਾਸ ਵਾਲਾ ਨਹੀਂ ਹੈ; ਉਹ ਤਾਂ 1757 ਵਿਚ ਸੜ ਗਿਆ ਸੀ।
  20. ਉਸ ਨੇ ਦਰਬਾਰ ਸਾਹਿਬ ਨੂੰ ਹਰਿਮੰਦਰ (ਵਿਸ਼ਨੂ ਮੰਦਿਰ) ਅਤੇ ਗੋਲਡਨ ਟੈਂਪਲ ਲਿਖਣ ਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ।
  21. ਉਸ ਨੇ ਦਰਬਾਰ ਸਾਹਿਬ ਦੀ ਨੀਂਹ ਸਾਈ ਮੀਆਂ ਮੀਰ ਵੱਲੋਂ ਰੱਖਣ ਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ।
  22. ਉਸ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਵਿਆਹ ਅਤੇ ਉਸ ਦੇ ਪੁੱਤਰ ਹਠੀ ਸਿੰਘ ਦਾ ਇਤਿਹਾਸ ਪਰਗਟ ਕੀਤਾ।
  23. ਉਸ ਨੇ ਬਲਬੀਰ ਸਿੰਘ ਸੀਚੇਵਾਲ ਦਾ ਅਸਲ ਚਿਹਰਾ ਪੇਸ਼ ਕੀਤਾ ਅਤੇ ਸਾਬਿਤ ਕੀਤਾ ਕਿ ਬੇਈਂ ਨੂੰ ਸਾਫ਼ ਕਰਨ ਦਾ ਉਸ ਦਾ ਨਾਟਕ ਸਿਰਫ਼ ਆਪਣੇ ਡੇਰੇ ਦਾ ਦੁਆਲਾ ਸਾਫ਼ ਕਰਨਾ ਸੀ।
  24. ਉਸ ਨੇ ਬਾਬਾ ਬੰਦਾ ਸਿੰਘ ਦੇ ਲੋਹਗੜ੍ਹ ਕਿਲ੍ਹੇ ਬਾਰੇ ਕਿਤਾਬ ਲਿਖ ਕੇ ਇਸ ਦੀ ਅਸਲ ਇਤਿਹਾਸ  ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।
  25. ਉਸ ਨੇ ਖੋਜ ਕਰ ਕੇ ਸਰਸਾ ਨਦੀ ਦੇ ਕੰਢੇ ’ਤੇ ਤਲਵਾਰ ਚਲਾਉਣ ਵਾਲੀ ਬੀਬੀ ਭਿੱਖਾਂ ਦਾ ਸੱਚਾ ਇਤਿਹਾਸ ਪੇਸ਼ ਕੀਤਾ।
  26. ਉਸ ਨੇ ਖੋਜ ਕਰ ਕੇ ਬੀਬੀ ਗੁਲਾਬ ਕੌਰ ਗ਼ਦਰੀ ਦੇ ਪਤੀ ਦਾ ਸੱਚਾ ਇਤਿਹਾਸ ਪੇਸ਼ ਕੀਤਾ।
  27. ਉਸ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਬੱਸੀ ਪਠਾਣਾਂ ਜੇਲ ਵਿਚ ਸਾਢੇ ਤਿੰਨ ਮਹੀਨੇ ਕੈਦ ਰਹਿਣ ਦੀ ਕਹਾਣੀ ਨੂੰ ਪ੍ਰਗਟ ਕੀਤਾ।
  28. ਉਸ ਨੇ ਨਵਾਬ ਮਲੇਰਕੋਟਲਾ ਵੱਲੋਂ ਅਖੌਤੀ ਹਾਅ ਦਾ ਨਾਅਰਾ ਮਾਰਨ ਅਤੇ ਔਰੰਗਜ਼ੇਬ ਨੂੰ ਚਿੱਠੀ ਲਿਖਣ ਦੀ ਗੱਪ ਨੂੰ ਬੇਨਕਾਬ ਕੀਤਾ।
  29. ਉਸ ਨੇ ਗੰਗੂ ਦੀ ਗੱਪ ਕਹਾਣੀ ਨੂੰ ਨੰਗਾ ਕੀਤਾ।
  30. ਉਸ ਨੇ ਮੋਤੀ ਰਾਮ ਮਹਿਰਾ ਦੀ ਕਾਲਪਨਿਕ ਕਹਾਣੀ ਨੂੰ ਬੇਨਕਾਬ ਕੀਤਾ।
  31. ਉਸ ਨੇ ਸਾਬਿਤ ਕੀਤਾ ਕਿ ਅੰਮ੍ਰਿਤਸਰ (ਸਰੋਵਰ) ਦਾ ਮਕਸਦ ਨਹਾਉਣ ਵਾਸਤੇ ਪਾਣੀ ਦਾ ਪ੍ਰਬੰਧ ਕਰਨਾ ਸੀ; ਇਸ ਦਾ ਰੂਹਾਨੀਅਤ ਨਾਲ ਕੋਈ ਸਬੰਧ ਨਹੀਂ ਹੈ।
  32. ਉਸ ਨੇ ਸਾਬਿਤ ਕੀਤਾ ਕਿ ਸਿਖੀ ਵਿਚ ਦਰਬਾਰ ਸਾਹਿਬ ਜਾਂ ਕਿਸੇ ਗੁਰਦੁਆਰੇ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਦਾ ਕੋਈ ਸਿਧਾਂਤ ਨਹੀ।
  33. ਦਿਲਗੀਰ ਨੇ ਇਤਿਹਾਸ ਦੀਆਂ ਕਈ ਗੱਪਾਂ ਨੂੰ ਰੱਦ ਕੀਤਾ, ਜਿਵੇਂ: ਸੱਚਾ ਸੌਦਾ ਦੀ ਕਹਾਣੀ ਵਿਚ ਗੁਰੂ ਨਾਨਕ ਸਾਹਿਬ ਵੱਲੋਂ ਮੱਝਾਂ ਚਰਾਉਣ ਦੀ ਕਹਾਣੀ ਨੂੰ ਰੱਦ ਕੀਤਾ।
  34. ਉਸ ਨੇ ਗੁਰੂ ਜੀ ਵੱਲੋਂ ਸਾਧੂਆਂ ਨੂੰ ਵੀਹ ਰੁਪੈ ਦੀਆਂ ਰੋਟੀਆਂ ਖੁਆਉਣ ਦੇ ਝੂਠ ਨੂੰ ਰੱਦ ਕੀਤਾ।
  35. ਉਸ ਨੇ ਪੰਜਾ ਸਾਹਿਬ ਵਿਚ ਗੁਰੂ ਨਾਨਕ ਵੱਲੋਂ ਪਹਾੜ ਤੋਂ ਸੁੱਟੇ ਪੱਥਰ ਦੀ ਕਹਾਣੀ ਨੂੰ ਰੱਦ ਕੀਤਾ।
  36. ਉਸ ਨੇ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ’ਤੇ ਬਿਠਾਉਣ ਵਾਲੀ ਕਹਾਣੀ ਨੂੰ ਰੱਦ ਕੀਤਾ।
  37. ਉਸ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਗਵਾਲੀਅਰ ਕਿਲ੍ਹਾ ਵਿਚ ਕੈਦ ਦਾ ਸਮਾਂ ਸਾਢੇ ਛੇ ਸਾਲ ਸਾਬਿਤ ਕੀਤਾ ਤੇ ਦੋ ਮਹੀਨੇ ਦੀ ਨਜ਼ਰਬੰਦੀ ਵਾਲੀ ਗੱਪ ਨੂੰ ਬੇਨਕਾਬ ਕੀਤਾ।
  38. ਉਸ ਨੇ ਗੁਰੂ ਅਰਜਨ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਇਕ ਤੋਂ ਵਧ ਵਿਆਹਾਂ ਦੇ ਕਾਰਨ ਪਰਗਟ ਕੀਤੇ।
  39. ਉਸ ਨੇ ਗੁਰੂ ਅਮਰ ਦਾਸ ਸਾਹਿਬ ਦੀ ਉਮਰ 95 ਸਾਲ ਦੱਸਣ ਦੀ ਗ਼ਲਤੀ ਨੂੰ ਬੇਨਕਾਬ ਕੀਤਾ ਅਤੇ ਸਾਬਿਤ ਕੀਤਾ ਕਿ ਉਨ੍ਹਾਂ ਦੀ ਉਮਰ 65 ਸਾਲ ਸੀ; ਅਤੇ ਉਨ੍ਹਾਂ ਦਾ ਜਨਮ 1479 ਨਹੀਂ ਬਲਕਿ 1509 ਸੀ।
  40. ਉਸ ਨੇ ਚਰਚਾ ਛੇੜਿਆ ਕਿ ਗੁਰੂ ਹਰਿਕਿਸ਼ਨ ਸਾਹਿਬ ਦਾ ਜਨਮ ਕੀਰਤਪੁਰ ਦਾ ਨਹੀਂ ਬਲਕਿ ਸ਼ਾਇਦ ਪਿੰਡ ਥਾਪਲ (ਸਿਰਮੌਰ ਰਿਆਸਤ) ਦਾ ਵੀ ਹੋ ਸਕਦਾ ਹੈ ਕਿਉਂਕਿ ਗੁਰੂ ਹਰਿ ਰਾਇ ਜੀ 1645 ਤੋਂ 1656 ਤਕ ਥਾਪਲ ਵਿਚ ਰਹੇ ਸਨ।
  41. ਉਸ ਨੇ ਅਖੌਤੀ ਤੱਤ ਖਾਲਸਾ ਦੀ ਕਾਲਪਨਿਕ ਕਹਾਣੀ ਨੂੰ ਰੱਦ ਕੀਤਾ।
  42. ਉਸ ਨੇ ਸਾਬਿਤ ਕੀਤਾ ਕਿ ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੈ।
  43. ਉਸ ਨੇ ਸਾਬਿਤ ਕੀਤਾ ਕਿ ਖੰਡੇ ਦੀ ਪਾਹੁਲ ਤਿਆਰ ਕਰਨ ਸਮੇਂ ਪਾਣੀ ਵਿਚ ਪਤਾਸੇ ਪਾਉਣ ਦੀ ਗੱਲ ਬਿਲਕੁਲ ਗ਼ਲਤ ਹੈ (ਗੁਰੂ ਜੀ ਖੰਡ ਵਾਲੇ ਪਾਣੀ ਦੇ ਛਿੱਟੇ ਅੱਖਾਂ ਵਿਚ ਮਾਰਨ ਵਾਸਤੇ ਨਹੀਂ ਸਨ ਕਹਿ ਸਕਦੇ।
  44. ਉਸ ਨੇ ਚਮਕੌਰ ਵਿਚ ਦਸ ਲੱਖ ਫ਼ੌਜ ਦੀ ਗੱਪ ਨੂੰ ਰੱਦ ਕੀਤਾ।
  45. ਉਸ ਨੇ ਸਾਬਿਤ ਕੀਤਾ ਕਿ ਬਚਿਤਰ ਨਾਟਕ ਨਾਂ ਦੀ ਲਿਖਤ ਝੂਠੀ ਹੈ ਅਤੇ ਇਸ ਵਿਚ ਨੌਂ ਗੁਰੂਆਂ ਦੀ ਬੇਇਜ਼ਤੀ ਕੀਤੀ ਹੋਈ ਹੈ।
  46. ਉਸ ਨੇ ਚਮਕੌਰ ਵਿਚ ਗੁਰਦੁਆਰਾ ਤਾੜੀ ਸਾਹਿਬ, ਗੁਰੂ-ਕਾ-ਲਾਹੌਰ ਵਿਚ ਗੁਰਦੁਆਰਾ ਸਿਹਰਾ ਸਾਹਿਬ ਅਤੇ ਹੋਰ ਬਹੁਤ ਸਾਰੇ ਨਕਲੀ ਗੁਰਦੁਆਰਿਆਂ ਨੂੰ ਬੇਨਕਾਬ ਕੀਤਾ ਸੀ।
  47. ਉਸ ਨੇ ਦੀਵਾਲੀ, ਰਖੜੀ, ਹੋਲੀ, ਤੀਜ ਆਦਿ ਤਿਉਹਾਰਾਂ ਨੂੰ ਅਣਮਤੀਏ ਤਿਉਹਾਰ ਸਾਬਿਤ ਕੀਤਾ।
  48. ਉਸ ਨੇ ਚਾਰ ਲਾਵਾਂ ਨੂੰ ਹਿੰਦੂ ਸਪਤਪਦੀ ਦੀ ਨਕਲ ਦੱਸਿਆ।
  49. ਉਸ ਨੇ ਪਰਗਟ ਕੀਤਾ ਕਿ ਬੀਬੀਆਂ ਦਰਬਾਰ ਸਾਹਿਬ ਵਿਚ ਕੀਰਤਨ ਕਰਦੀਆਂ ਹੁੰਦੀਆਂ ਸਨ (ਉਸ ਨੇ ਮਾਤਾ ਸੁੰਦਰ ਕੌਰ ਅਤੇ ਜੱਸਾ ਸਿੰਘ ਆਹਲੂਵਾਲੀਆ ਦੀ ਮਾਤਾ ਵੱਲੋਂ ਕੀਰਤਨ ਕਰਨ ਦਾ ਸਬੂਤ ਪੇਸ਼ ਕੀਤਾ)।
  50. ਉਸ ਨੇ ਗੁਰਦੁਆਰਿਆਂ ਵਿਚ ਲੱਗੇ ਬੋਰਡਾਂ ਦੀਆਂ ਕਾਲਪਨਿਕ ਅਤੇ ਅਣਇਤਿਹਾਸਕ ਗ਼ਲਤੀਆਂ ਦੀ ਸ਼ਨਾਖ਼ਤ ਕੀਤੀ।
  51. ਉਸ ਨੇ ਮਾਈ ਮੁਮਤਾਜ ਦੇ ਜੀਵਨ ਦੀ ਕਹਾਣੀ ਨੂੰ ਪਰਗਟ ਕੀਤਾ।
  52. ਉਸ ਨੇ 1978 ਤੋਂ 1995 ਤਕ ਦੇ 2500 ਤੋਂ ਵਧ ਸ਼ਹੀਦਾਂ ਦੀਆਂ ਤਸਵੀਰਾਂ ਇੱਕਠੀਅ ਕਰ ਕੇ ਪੁਸਤਕ ਰੂਪ ਦਿੱਤਾ।
  53. ਉਸ ਨੇ ‘ਅੱਜ ਦਾ ਇਤਿਹਾਸ’ (ਸਿੱਖ ਇਤਿਹਾਸ ਵਿਚੋਂ ਹਰ ਇਕ ਦਿਨ ਦਾ ਰੋਜ਼ਨਾਮਚਾ) ਲਿਖ ਕੇ ਪੰਥ ਦੇ ਇਤਹਾਸ ਦੀ ਵੱਡਮੁੱਲੀ ਸੇਵਾ ਕੀਤੀ ਜਿਸ ਤੋਂ ਕਈ ਲੋਕਾਂ ਨੇ ਵੀਡੀਓ ਬਣਾ ਕੇ ਆਪਣਾ ਨਾਂ ਬਣਾ ਲਿਆ।

ਕਿਤਾਬਾਂ

[ਸੋਧੋ]

ਡਾ. ਦਿਲਗੀਰ ਨੇ ਲਗਭਗ 60 ਪੁਸਤਕਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਵਿਚੋਂ ਮੁੱਖ ਇਹ ਹਨ:

ਪੰਜਾਬੀ ਪੁਸਤਕਾਂ

[ਸੋਧੋ]
  • ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ
  • ਸਿੱਖ ਤਵਾਰੀਖ਼ ਵਿੱਚ ਅਕਾਲ ਤਖ਼ਤ ਸਾਹਿਬ ਦਾ ਰੋਲ
  • ਖਾਲਿਸਤਾਨ ਦੀ ਤਵਾਰੀਖ਼
  • ਸਿੱਖ ਹਾਈਜੈਕਰ
  • ਸਿੱਖ ਮਸਲੇ
  • ਅਕਾਲੀ ਲਹਿਰ ਦਾ ਕਲਾਮ
  • ਸਿੱਖ ਕੌਣ ਹਨ?
  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ?
  • 1955 ਦਾ ਪੰਜਾਬੀ ਸੂਬਾ ਮੋਰਚਾ
  • ਅਨੰਦਪੁਰ ਸਾਹਿਬ ਦਾ ਇਤਿਹਾਸ
  • ਅਨੰਦਪੁਰ ਸਾਹਿਬ (ਲਾਈਟ ਐਂਡ ਸਾਊਡ)
  • ਕੀਰਤਪੁਰ ਦਾ ਇਤਿਹਾਸ
  • ਗੁਰਦੁਆਰਾ ਆਲਮਗੀਰ ਦਾ ਇਤਿਹਾਸ
  • ਮਹਾਨ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ
  • ਸਿੱਖ ਤਵਾਰੀਖ਼ ਦੇ ਘੱਲੂਘਾਰੇ
  • ਮੱਖਣ ਸ਼ਾਹ ਲੁਬਾਣਾ
  • ਲੋਹਗੜ੍ਹ ਕਿਲ੍ਹਾ
  • ਸਿੱਖ ਤਵਾਰੀਖ਼ (5 ਜਿਲਦਾਂ):
  • ਨਾਨਕ ਰਾਜ ਚਲਾਇਆ
  • ਸਿੱਖਾਂ ਦੇ ਬੋਲ ਬਾਲੇ
  • ਸਿੱਖ ਕੌਮ ਦੀ ਦੂਜੀ ਜੱਦੋਜਹਿਦ
  • ਕੁਰਬਾਨੀਆਂ ਤੇ ਗ਼ਦਾੀਆਂ ਦਾ ਦੌਰ
  • ਸਿੱਖ ਜੁਝਾਰਵਾਦ ਦਾ ਦੌਰ
  • ਨਾਨਕਸ਼ਾਹੀ ਕੈਲੰਡਰ
  • 100 ਸਿੱਖ ਬੀਬੀਆਂ
  • ਭਾਈ ਮਨੀ ਸਿੰਘ ਤੇ ਉਨ੍ਹਾਂ ਦਾ ਪਰਵਾਰ
  • ਦਮਦਮੀ ਟਕਸਾਲ ਤੇ ਹੋਰ ਲੇਖ
  • ਜੁਝਾਰੂ ਕਲਾਮ
  • ਦਿਲਗੀਰੀਆਂ (ਕਾਵਿ ਸੰਗ੍ਰਹਿ)
  • ਨਿਤਨੇਮ (ਟੀਕਾ)
  • ਜਪੁਜੀ ਸਾਹਿਬ (ਟੀਕਾ)
  • ਗੁਰੂ ਦੇ ਸ਼ੇਰ
  • ਸਿੱਖ ਫ਼ਿਲਾਸਫ਼ੀ ਤੇ ਹੋਰ ਲੇਖ
  • ਸਿੱਖ ਫ਼ਲਾਸਫ਼ੀ ਦੀ ਡਿਕਸ਼ਨਰੀ
  • ਮਾਤਾ ਗੁਜਰੀ ਚਾਰ ਸਾਹਿਬਜ਼ਾਦੇ 40 ਮੁਕਤੇ
  • ਸਿੱਖ ਇਤਿਹਾਸ ਵਿੱਚ ਅਜ ਦਾ ਦਿਨ (2 ਜਿਲਦਾਂ)

ਅੰਗਰੇਜ਼ੀ ਪੁਸਤਕਾਂ

[ਸੋਧੋ]
  • Sikh Reference Book (Sikh Encyclopedia)
  • Akal Takht Sahib (Concept & Role)
  • Who Are the Sikhs (English, French, Spanish, Norwegian)
  • Sikh Culture
  • Dictionary of Sikh Philosophy
  • Sikh History in 10 Volumes:
  • The Sikh Gurus
  • Banda Singh Bahadur
  • War and Peace
  • Rising Out of Ashes
  • Betrayal of the Sikhs
  • Struggle for Survival
  • Massacre of the Sikhs
  • Genocide of the Sikhs
  • Hijacking of Sikh Panth
  • Sikh History in Pictures
  • Spiritual Manifesto of the Sikhs: Guru Granth Sahib
  • Ravidas Bani
  • Nitnaym (English translation)
  • Sukhmani Sahib (English translation)
  • Encyclopedia of Jalandhar
  • Anandpur Sahib
  • Amritsar & Darbar Sahib (dozens of rare coloured and Black & White photos of Darbar Sahib)
  • The Heritage ofthe Punjab (dozens of rare coloured and Black & White photos of the ancient and medieval historical buildings of the East Punjab, India)

ਨੋਟ:ਉਸ ਦੀ ਕਿਤਾਬ 'ਸਿੱਖ ਕੌਣ ਹਨ' ਪੰਜਾਬੀ ਦੇ ਨਾਲ-ਨਾਲ ਹਿੰਦੀ, ਅੰਗਰੇਜ਼ੀ, ਫ਼ਰੈਂਚ, ਸਪੈਨਿਸ਼ ਤੇ ਨਾਰਵੀਜੀਅਨ ਵਿੱਚ ਵੀ ਛਪੀ ਹੋਈ ਹੈ।

ਹਿੰਦੀ ਪੁਸਤਕਾਂ

[ਸੋਧੋ]
  • ਐਮਰਜੰਸੀ ਕੇ ਅਤਿਆਚਾਰ
  • ਅਨੰਦਪੁਰ ਸ਼ਾਹਿਬ
  • ਸਿੱਖ ਸਭਿਆਚਾਰ
  • ਸਿੱਖ ਕੌਣ ਹੈ?

ਉਰਦੂ

[ਸੋਧੋ]
  • ਸਿੱਖ ਸਭਿਆਚਾਰ
  • ਦੀਵਾਨੇ ਦਿਲਗੀਰ

ਸਾਹਿਤਕ ਰਚਨਾਵਾਂ:

[ਸੋਧੋ]

ਦਿਲਗੀਰ ਇਕ ਕਵੀ ਵੀ ਹੈ। ਉਸ ਨੇ ਪੰਜਾਬੀ ਅਤੇ ਉਰਦੂ ਦੋਹਾਂ ਵਿਚ ਕਵਿਤਾਵਾਂ ਲਿਖੀਆਂ ਹਨ, ਪਰ ਉਸ ਦੀਆਂ ਵਧੇਰੇ ਕਵਿਤਾਵਾਂ ਉਰਦੂ ਵਿਚ ਹਨ।

'ਐਸਕੀਮੋ ਸਮਾਇਲ', 'ਦਿਲਗੀਰੀਆਂ' ਅਤੇ 'ਦੀਵਾਨੇ ਦਿਲਗੀਰ' ਉਸ ਦੀਆਂ ਸ਼ਾਇਰੀ ਦੀਆਂ 3 ਪੁਸਤਕਾਂ ਹਨ।

ਦਿਲਗੀਰ ਨੇ ਕਦੇ ਇਕ ਨਾਵਲਿਟ 'ਕਾਮੂ ਰੋਂਦਾ ਰਹੇਗਾ' ਅਤੇ ਇਕ ਕਹਾਣੀਆਂ ਦੀ ਪੁਸਤਕ (ਇੱਕੀ ਘੰਟੇ) ਵੀ ਲਿਖੀ ਸੀ।

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2017-04-21. Retrieved 2017-05-21. {{cite web}}: Unknown parameter |dead-url= ignored (|url-status= suggested) (help)
  2. "ਪੁਰਾਲੇਖ ਕੀਤੀ ਕਾਪੀ". Archived from the original on 2016-10-22. Retrieved 2017-05-21. {{cite web}}: Unknown parameter |dead-url= ignored (|url-status= suggested) (help)
  3. Grewal, J. S.; Indu Banga (1997). Five Punjabi Centuries. Manohar. p. 240. ISBN 978-81-7304-175-4.