ਸਮੱਗਰੀ 'ਤੇ ਜਾਓ

ਨਤਾਲਕਾ ਸਨਿਆਦਾਂਕੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਤਾਲਕਾ ਸਨਿਆਦਾਂਕੋ
ਨਤਾਲਕਾ ਸਨਿਆਦਾਂਕੋ 2014 ਵਿਚ।
ਨਤਾਲਕਾ ਸਨਿਆਦਾਂਕੋ 2014 ਵਿਚ।
ਮੂਲ ਨਾਮ
Наталка Володимирівна Сняданко
ਜਨਮ20 ਮਈ 1973
ਲਵੀਵ, ਯੂਕਰੇਨ
ਰਾਸ਼ਟਰੀਅਤਾਯੂਕਰੇਨੀ
ਅਲਮਾ ਮਾਤਰਲਵੀਵ ਯੂਨੀਵਰਸਿਟੀ; ਫਰੇਬਰਗ ਯੂਨੀਵਰਸਿਟੀ

ਨਤਾਲਕਾ ਵੋਲੋਦਇਮਰੀਵਨਾ ਸਨਿਆਦਾਂਕੋ (ਯੂਕਰੇਨੀ Наталка Володимирівна Сняданко) ਇੱਕ ਯੂਕਰੇਨੀ ਲੇਖਕ, ਪੱਤਰਕਾਰ ਅਤੇ ਅਨੁਵਾਦਕ ਹੈ। ਉਸਨੇ 2011 ਵਿੱਚ ਜੋਸੇਫ ਕੋਨਰਾਡ ਕੋਰਜ਼ੇਨੀਓਵਸਕੀ ਸਾਹਿਤਕ ਪੁਰਸਕਾਰ ਜਿੱਤਿਆ ਸੀ।[1][2]

ਨਤਾਲਕਾ ਸਨਿਆਦਾਂਕੋ ਦਾ ਜਨਮ ਲਵੀਵ, ਯੂਕਰੇਨ ਵਿੱਚ ਹੋਇਆ ਸੀ, ਜਿਥੇ ਉਹ ਇਸ ਸਮੇਂ ਰਹਿੰਦੀ ਹੈ ਅਤੇ ਆਪਣੀ ਜਿਆਦਾਤਰ ਜ਼ਿੰਦਗੀ ਜੀਉਂਦੀ ਰਹੀ ਹੈ। [1] ਸਨਿਆਦਾਂਕੋ ਨੇ ਲਵੀਵ ਯੂਨੀਵਰਸਿਟੀ ਤੋਂ ਯੂਕਰੇਨੀ ਭਾਸ਼ਾ ਅਤੇ ਸਾਹਿਤ ਦਾ ਅਧਿਐਨ ਕੀਤਾ ਅਤੇ ਸਲਾਵੋਨੀ ਅਤੇ ਫਰੇਬਰਗ ਯੂਨੀਵਰਸਿਟੀ ਤੋਂ ਰੀਨੇਸੈਂਸ ਸਟੱਡੀਜ਼ ਕੀਤੀ।[3]

ਉਸਦਾ ਪਹਿਲਾ ਨਾਵਲ 'ਕੋਲੈਕਸ਼ਨ ਆਫ ਪੈਸ਼ਨ' (Колекція пристрастей ) 2001 ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਸਨੇ ਸੱਤ ਨਾਵਲ ਲਿਖੇ ਹਨ। ਉਸ ਦਾ ਨਾਵਲ ਫਰਾਉ ਮੁਲਲਰ ਡਜ਼ ਨੋਟ ਵਿਸ਼ ਟੂ ਪੈ ਮੋਰ, ਬੀ.ਬੀ.ਸੀ. ਯੂਕਰੇਨ ਦੀ ਕਿਤਾਬ 'ਆਫ਼ ਦ ਈਅਰ' ਲਈ ਨਾਮਜ਼ਦ ਕੀਤਾ ਗਿਆ ਸੀ।[4] ਸਨਿਆਦਾਂਕੋ ਦੀਆਂ ਰਚਨਾਵਾਂ ਦਾ ਗਿਆਰਾਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅੰਗਰੇਜ਼ੀ, ਸਪੈਨਿਸ਼, ਜਰਮਨ, ਪੋਲਿਸ਼, ਹੰਗਰੀਅਨ, ਚੈੱਕ ਅਤੇ ਰੂਸੀ ਆਦਿ ਸ਼ਾਮਿਲ ਹਨ।[1][5]

ਉਹ ਨਾਵਲ ਅਤੇ ਥੀਏਟਰ ਨਾਟਕਾਂ ਦਾ ਜਰਮਨ ਅਤੇ ਪੋਲਿਸ਼ ਤੋਂ ਯੂਕਰੇਨੀ ਵਿਚ ਅਨੁਵਾਦ ਕਰਦੀ ਹੈ।[1] [6] [7] ਸਨਿਆਦਾਂਕੋ ਨੇ ਇਨ੍ਹਾਂ ਲੇਖਕਾਂ ਦਾ ਕੰਮ ਵੀ ਅਨੁਵਾਦ ਕੀਤਾ ਹੈ-ਜਿਵੇਂ- ਫਰਾਂਜ਼ ਕਾਫਕਾ, ਮੈਕਸ ਗੋਦ, ਗੁੰਟਰ ਗਰਾਸ, ਜਿਬਗਨਿਉ ਹਰਬਰਟ, ਚੈਸਲਾ ਮਿਲੋਸ ਆਦਿ।[3]

ਇੱਕ ਪੱਤਰਕਾਰ ਹੋਣ ਦੇ ਨਾਤੇ, ਉਸਦਾ ਕੰਮ ਸਾਉਡੁਏਸ਼ਚੇ ਜ਼ੀਤੁੰਗ ਵਿੱਚ ਅਤੇ ਦ ਨਿਊਯਾਰਕ ਟਾਈਮਜ਼, ਦ ਗਾਰਡੀਅਨ, ਦ ਨਿਊ ਰਿਪਬਲਿਕ ਅਤੇ ਬਰੁਕਲਿਨ ਰੇਲ ਵਿੱਚ ਅਨੁਵਾਦ ਹੋਇਆ ਹੈ। [5] [4] ਨਿਊ ਰਿਪਬਲਿਕ ਵਿੱਚ ਸਨਿਆਦਾਂਕੋ ਨੇ ਮੈਡਨ ਦੇ ਇਯੋਰੋਮੈਡਨ ਦੀ ਸ਼ੁਰੂਆਤ ਬਾਰੇ ਲਿਖਿਆ ਸੀ।[8]

ਸਨਿਆਦਾਂਕੋ ਟੈਲੀਵਿਜ਼ਨ ਦਸਤਾਵੇਜ਼ੀ ਮਾਇਥੋਸ ਗਾਲੀਜ਼ੀਅਨ - ਡਾਇ ਸੁਚੇ ਨੈਚ ਡੇਰ ਯੂਕ੍ਰੇਨਿਸਚੇਨ ਆਈਡੈਂਟਿਟ ਵਿੱਚ ਵੀ ਦਿਖਾਈ ਦਿੱਤੀ ਸੀ।[9]

ਜ਼ਿਕਰਯੋਗ ਕੰਮ

[ਸੋਧੋ]
  • Колекція пристрастей (2001) (ਕੋਲੈਕਸ਼ਨ ਆਫ ਪੈਸ਼ਨ)
    • ਦ ਪੈਸ਼ਨ ਕੁਲੈਕਸ਼ਨ, ਜਾਂ ਐਡਵੈਂਚਰਸ ਐਂਡ ਮਿਸਐਡਵੈਂਚਰਸ ਆਫ਼ ਯੰਗ ਯੂਕਰੇਨੀ ਲੇਡੀ (2010), ਅਨੁਵਾਦ ਜੈਨੀਫ਼ਰ ਕ੍ਰੌਫਟ ਦੁਆਰਾ
  • Сезонний позпродаж блондинок (2005) (ਸੀਜ਼ਨਲ ਸੇਲ ਆਫ ਬਲੋਂਦਜ਼)
  • Синдром стерильності (2006) (ਸਿੰਡਰੋਮ ਆਫ ਸਟੇਰਲਿਟੀ)
  • Чебрець у молоці (2007) (ਦਥੀਮ ਇਨ ਮਿਲਕ)
  • Комашина тарзанка (2009) (ਇਨਸੈਕਟ'ਜ ਬੰਗੀ)
  • Гербарій коханців (2011) (ਹਰਬੀਰੀਅਮ ਆਫ ਲਵਰਜ)
  • 2013 Мюллер не налаштована платити більше (2013) (ਫਰਾਉ ਮੁਲਲਰ ਡਜ਼ ਨੋਟ ਵਿਸ਼ ਟੂ ਪੈ ਮੋਰ)
  • Охайні прописи ерцгерцога Вільгельма (2017) (ਆਰਚਡੂਕ ਵਿਲਹੈਲਮ'ਜ ਓਰਡਨਰੀ ਐਕਸਰਸਾਇਜ਼ ਬੁੱਕਸ)
  • Перше слідство імператриці (2021) (ਦ ਫਰਸਟ ਇਨਵੇਸਟੀਗੇਸ਼ਨ ਆਫ ਦ ਇਮਪ੍ਰੈਸ)

ਹਵਾਲੇ

[ਸੋਧੋ]
  1. 1.0 1.1 1.2 1.3 "NATALKA SNIADANKO Editions". TAULT (in ਅੰਗਰੇਜ਼ੀ (ਅਮਰੀਕੀ)). Retrieved 2021-02-26.
  2. KOTSAREV, Oleh (27 December 2011). "For innovative forms and breaking the stereotypes". The Day (Kyiv). Retrieved 28 February 2021.
  3. 3.0 3.1 "Natalka Sniadanko — internationales literaturfestival berlin". www.literaturfestival.com. Archived from the original on 2021-01-21. Retrieved 2021-02-26. {{cite web}}: Unknown parameter |dead-url= ignored (|url-status= suggested) (help)
  4. 4.0 4.1 "Lit As Last Bastion: Natalka Sniadanko On Suppression, Solidarity & Language In Ukraine". Electric Literature (in ਅੰਗਰੇਜ਼ੀ (ਅਮਰੀਕੀ)). 2015-08-04. Retrieved 2021-03-01.
  5. 5.0 5.1 "The Passion Collection, or The Adventures and Misadventures of a Young Ukrainian Lady | InTranslation". intranslation.brooklynrail.org. Retrieved 2021-02-26.
  6. "Natalka Sniadanko". Center for the Art of Translation | Two Lines Press (in ਅੰਗਰੇਜ਼ੀ (ਅਮਰੀਕੀ)). Retrieved 2021-02-26.
  7. "Snyadanko Natalka". PEN Ukraine (in ਅੰਗਰੇਜ਼ੀ (ਅਮਰੀਕੀ)). Archived from the original on 2019-11-26. Retrieved 2021-03-01.
  8. Sniadanko, Natalka (2014-03-07). "I Have Seen Bravery, and Death, in Ukraine". The New Republic. ISSN 0028-6583. Retrieved 2021-03-01.
  9. "Natalka Sniadanko". IMDb. Retrieved 2021-03-01.