ਸਮੱਗਰੀ 'ਤੇ ਜਾਓ

ਸੁਰੇਸ਼ ਰੈਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਰੇਸ਼ ਰੈਨਾ
ਸੁਰੇਸ਼ ਰੈਨਾ
ਨਿੱਜੀ ਜਾਣਕਾਰੀ
ਜਨਮ (1986-11-27) 27 ਨਵੰਬਰ 1986 (ਉਮਰ 38)
ਮੁਰਾਦਨਗਰ, ਗਾਜ਼ੀਆਬਾਦ, ਉੱਤਰ ਪ੍ਰਦੇਸ਼, ਭਾਰਤ
ਛੋਟਾ ਨਾਮਸੋਨੂ
ਕੱਦ5 ft 9 in (175 cm)
ਬੱਲੇਬਾਜ਼ੀ ਅੰਦਾਜ਼ਖੱਬੂ
ਗੇਂਦਬਾਜ਼ੀ ਅੰਦਾਜ਼ਸੱਜੇ ਹੱਥੀਂ, ਆਫ਼-ਬਰੇਕ
ਭੂਮਿਕਾਸਰਵਪੱਖੀ
ਪਰਿਵਾਰਪ੍ਰਿਯੰਕਾ ਚੌਧਰੀ (ਪਤਨੀ) (ਵਿਆਹ:2015) ਗ੍ਰੇਸੀਆ ਰੈਨਾ (ਬੱਚਾ) (ਜਨਮ:2016)
ਵੈੱਬਸਾਈਟwww.sureshraina.co.in
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 265)26 ਜੁਲਾਈ 2010 ਬਨਾਮ ਸ੍ਰੀ ਲੰਕਾ
ਆਖ਼ਰੀ ਟੈਸਟ10 ਜਨਵਰੀ 2015 ਬਨਾਮ ਆਸਟਰੇਲੀਆ
ਪਹਿਲਾ ਓਡੀਆਈ ਮੈਚ (ਟੋਪੀ 159)29 ਜੁਲਾਈ 2005 ਬਨਾਮ ਸ੍ਰੀ ਲੰਕਾ
ਆਖ਼ਰੀ ਓਡੀਆਈ25 ਅਕਤੂਬਰ 2015 ਬਨਾਮ ਦੱਖਣੀ ਅਫ਼ਰੀਕਾ
ਓਡੀਆਈ ਕਮੀਜ਼ ਨੰ.3 or 48
ਪਹਿਲਾ ਟੀ20ਆਈ ਮੈਚ (ਟੋਪੀ 8)1 ਦਸੰਬਰ 2006 ਬਨਾਮ ਦੱਖਣੀ ਅਫ਼ਰੀਕਾ
ਆਖ਼ਰੀ ਟੀ20ਆਈ31 ਮਾਰਚ 2016 ਬਨਾਮ ਵੈਸਟ ਇੰਡੀਜ਼
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2002/03–ਵਰਤਮਾਨਉੱਤਰ ਪ੍ਰਦੇਸ਼
2008–2015ਚੇਨੱਈ ਸੁਪਰ ਕਿੰਗਜ਼
2016-ਵਰਤਮਾਨਗੁਜਰਾਤ ਲਾਇਨਜ਼
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ. ਟਵੰਟੀ-ਟਵੰਟੀ ਪਹਿਲਾ ਦਰਜਾ ਕ੍ਰਿਕਟ
ਮੈਚ 18 223 51 91
ਦੌੜਾਂ ਬਣਾਈਆਂ 768 5,568 1123 6,020
ਬੱਲੇਬਾਜ਼ੀ ਔਸਤ 26.48 35.46 33.02 43.30
100/50 1/7 5/36 1/3 14/38
ਸ੍ਰੇਸ਼ਠ ਸਕੋਰ 120 116* 101 204*
ਗੇਂਦਾਂ ਪਾਈਆਂ 1041 2,084 217 3,019
ਵਿਕਟਾਂ 13 36 7 37
ਗੇਂਦਬਾਜ਼ੀ ਔਸਤ 46.38 49.13 40.28 40.40
ਇੱਕ ਪਾਰੀ ਵਿੱਚ 5 ਵਿਕਟਾਂ 0 0 0 0
ਇੱਕ ਮੈਚ ਵਿੱਚ 10 ਵਿਕਟਾਂ 0 n/a n/a 0
ਸ੍ਰੇਸ਼ਠ ਗੇਂਦਬਾਜ਼ੀ 2/1 3/34 2/49 3/31
ਕੈਚਾਂ/ਸਟੰਪ 23/– 100/– 23/– 103/–
ਸਰੋਤ: ESPN Cricinfo, 26 January 2016

ਸੁਰੇਸ਼ ਰੈਨਾ (ਜਨਮ 27 ਨਵੰਬਰ 1986) ਭਾਰਤੀ ਕ੍ਰਿਕਟ ਟੀਮ ਦੇ ਮੱਧ ਵਰਗ ਦਾ ਸਰਵਪੱਖੀ ਖਿਡਾਰੀ ਹੈ। ਇਹ ਖਿਡਾਰੀ ਖੱਬੂ ਹੈ ਅਤੇ ਗੇਂਦਬਾਜ਼ੀ ਵੀ ਆਫ਼-ਸਪਿੱਨ ਹੀ ਕਰਦਾ ਹੈ। ਘਰੇਲੂ ਕ੍ਰਿਕਟ ਵਿੱਚ ਇਹ ਉੱਤਰ ਪ੍ਰਦੇਸ਼ ਵੱਲੋਂ ਖੇਡਦਾ ਹੈ ਅਤੇ ਇਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਗੁਜਰਾਤ ਲਾਇਨਜ਼ ਦਾ ਕਪਤਾਨ ਹੈ। ਇਸਨੇ ਭਾਰਤੀ ਕ੍ਰਿਕਟ ਟੀਮ ਦੀ ਅੰਤਰਰਾਸ਼ਟਰੀ ਪੱਧਰ 'ਤੇ ਵੀ ਕਪਤਾਨੀ ਸੰਭਾਲੀ ਹੈ ਅਤੇ ਇਸ ਤਰ੍ਹਾਂ ਕਪਤਾਨੀ ਸੰਭਾਲਣ ਵਾਲਾ ਇਹ ਦੂਜਾ ਜਵਾਨ ਖਿਡਾਰੀ ਹੈ। ਇਸ ਤੋਂ ਇਲਾਵਾ ਇਸਨੇ ਕ੍ਰਿਕਟ ਦੀਆਂ ਤਿੰਨਾਂ ਬਣਾਵਟਾਂ (ਕਿਸਮਾਂ) ਵਿੱਚ ਸੈਂਕੜੇ ਲਗਾਏ ਹਨ ਅਤੇ ਅਜਿਹਾ ਕੀਰਤੀਮਾਨ ਸਥਾਪਿਤ ਕਰਨ ਵਾਲਾ ਇਹ ਦੂਜਾ ਭਾਰਤੀ ਖਿਡਾਰੀ ਹੈ।

ਰੈਨਾ ਨੇ ਆਪਣਾ ਪਹਿਲੀ ਇੱਕ-ਦਿਨਾ ਪਾਰੀ ਜੁਲਾਈ 2005 ਵਿੱਚ ਸ਼੍ਰੀਲੰਕਾ ਵਿਰੁੱਧ ਖੇਡੀ ਸੀ ਤੇ ਉਸ ਸਮੇਂ ਇਸਦੀ ਉਮਰ 19 ਸਾਲ ਸੀ। ਇਸਦਾ ਟੈਸਟ ਕਰੀਅਰ ਪੰਜ ਸਾਲ ਬਾਅਦ ਜੁਲਾਈ 2010 ਵਿੱਚ ਸ਼੍ਰੀਲੰਕਾ ਵਿਰੁੱਧ ਹੀ ਸ਼ੁਰੂ ਹੋਇਆ। ਇਸਨੇ ਆਪਣੇ ਪਹਿਲੇ ਟੈਸਟ ਮੈਚ ਵਿੱਚ ਹੀ ਸੈਂਕੜਾ ਲਗਾ ਦਿੱਤਾ ਸੀ। ਇਹ 2011 ਵਿੱਚ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਮੈਂਬਰ ਵੀ ਸੀ।

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]