ਪੰਜਾਬੀ ਬੁਝਾਰਤਾਂ ਸੁਖਦੇਵ ਮਾਦਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਬੁਝਾਰਤਾਂ ਸੁਖਦੇਵ ਮਾਦਪੁਰੀ ਦੁਆਰਾ ਸੰਗ੍ਰਹਿਤ ਪੁਸਤਕ ਹੈ ਜੋ ਲੋਕਧਾਰਾ ਦੇ ਪਾਠ-ਕ੍ਰਮ 'ਚ ਆਊਦੀ ਹੈ। ਲੋਕ ਸਾਹਿਤ ਆਦਿ ਕਾਲ ਤੋਂ ਹੀ ਮਨੁੱਖ ਮਾਤਰ ਦੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਰਿਹਾ ਹੈ। ਲੋਕ ਕਹਾਣੀਆਂ, ਲੋਕ ਗੀਤ, ਲੋਕ ਅਖਾਣ, ਲੋਕ ਬੁਝਾਰਤਾਂ, ਲੋਕ ਨਾਚ, ਲੋਕ ਸੰਗੀਤਅਤੇ ਲੋਕ ਚਿੱਤਰ ਆਦਿ ਲੋਕ ਕਲਾ ਦੇ ਅਨਿੱਖੜਵੇਂ ਅੰਗ ਹਨ। ਬੁਝਾਰਤਾਂ ਦਾ ਇਤਿਹਾਸ ਮਨੁੱਖੀ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਸੰਸਾਰ ਭਰ ਦੀਆਂ ਬੋਲੀਆਂ ਵਿੱਚ ਇਹ ਉਪਲਭਧ ਹਨ। ਬੁਝਾਰਤਾਂ ਦੇ ਉਤਪਾਦਨ ਅਤੇ ਵਿਕਾਸ ਦੀ ਪਰੰਪਰਾ ਉਨੀਂ ਹੀ ਪੁਰਾਤਨ ਹੈ ਜਿੰਨਾ ਕਿ ਮਨੁੱਖ ਆਪ ਹੈ। ਲੌਕਿਕ ਸਾਹਿਤ ਵਿੱਚ ਵੀ ਬੁਝਾਰਤਾਂ ਹਰਮਨ ਪਿਆਰੀਆਂ ਰਹੀਆਂ ਹਨ। ਸਿਰਫ਼ ਸੰਸਕ੍ਰਿਤ ਲੋਕ ਸਾਹਿਤ ਵਿੱਚ ਹੀ ਇਹਨਾਂ ਦੀ ਮਹਾਨਤਾ ਨਹੀਂ ਮੰਨੀ ਗਈ, ਸਗੋਂ ਉੱਤਮ ਸਾਹਿਤ ਵਿੱਚ ਵੀ ਇਹਨਾਂ ਦੇ ਮਹੱਤਵ ਨੂੰ ਸਵੀਕਾਰ ਕੀਤਾ ਗਿਆ ਹੈ। ਪਾਲੀ ਸਾਹਿਤ ਵਿੱਚ ਵੀ ਸੰਸਕ੍ਰਿਤ ਬੁਝਾਰਤਾਂ ਦੀ ਪ੍ਰਥਾ ਪ੍ਰਚਲਿਤ ਵਿਖਾਈ ਦਿੰਦੀ ਹੈ। ਪੁਰਾਤਨ ਕਾਲ ਤੋਂ ਹੀ ਬੁਝਾਰਤਾਂ ਕਿਸੇ ਗੰਭੀਰ ਉਦੇਸ਼ ਦੀ ਪੂਰਤੀ ਕਰਦੀਆਂ ਰਹੀਆਂ ਹਨ। ਪੰਜਾਬ ਦੇ ਪਿੰਡਾਂ ਵਿੱਚ ਵਿਆਹ ਸ਼ਾਦੀਆਂ ਦੇ ਅਵਸਰ ਤੇ ਤੀਵੀਆਂ ਆਏ ਮੇਲ ਨੂੰ ਸਿੱਠਣੀਆਂ ਆਦਿ ਦਿੰਦੀਆਂ ਹੋਈਆਂ ਹੇਰੇ ਲਾਉਂਦੀਆਂ ਹਨ। ਇਹਨਾਂ ਹੇਰਿਆਂ ਵਿੱਚ ਵੀ ਬੁਝਾਰਤਾਂ ਆਦਿ ਪੁੱਛੀਆਂ ਦੱਸੀਆਂ ਜਾਂਦੀਆਂ ਹਨ।ਸ਼ਾਇਦ ਹੀ ਪੰਜਾਬੀ ਜੀਵਨ ਦੀ ਕੋਈ ਅਜਿਹੀ ਵਸਤੂ ਹੋਵੇਗੀ ਜਿਸ ਬੁਝਾਰਤ ਨਾ ਹੋਵੇ। 'ਉਦਾਹਰਨ:-'

'ਏਕ ਰਾਜਾ ਕੀ ਅਨੋਖੀ ਰਾਨੀ।'

'ਨੀਚੇ ਸੇ ਬਹ ਪੀਵੈ ਪਾਨੀ। (ਉੱਤਰ-ਦੀਵੇ ਦੀ ਬੱਤੀ)'

ਬੁਝਾਰਤਾਂ ਦੇ ਵਿਸ਼ੇ[ਸੋਧੋ]

ਸੁਖਦੇਵ ਮਾਦਪੁਰੀ ਨੇ ਇਹਨਾਂ "ਵਿਸ਼ਿਆਂ" ਤੇ ਬੁਝਾਰਤਾਂ ਇਕੱਤਰ ਕੀਤੀਆਂ ਹਨ।

  1. ਕੁਦਰਤੀ ਦਾਤਾਂ ਦਿਨ, ਰਾਤ, ਤਾਰੇ, ਸੂਰਜ, ਬੱਦਲ, ਧਰਤੀ, ਚੰਨ, ਚਾਨਣੀ, ਛਾਂ ਆਦਿ।
  2. ਮਨੁੱਖੀ ਸਰੀਰ ਜਾਨ, ਮੂੰਹ, ਦੰਦ, ਜੀਭ, ਉਂਗਲਾਂ, ਢਿੱਡ ਆਦਿ।
  3. ਜੀਵ-ਜੰਤੂ ਬੱਚਾ, ਜਵਾਨ, ਬੁੱਢਾ, ਖੁਸਰਾ, ਬਾਂਦਰ, ਰਿੱਛ, ਹਾਥੀ, ਤੋਤਾ ਆਦਿ।
  4. ਬਨਸਪਤੀ ਕਪਾਹ, ਗੰਨਾ, ਮੱਕੀ, ਮਿਰਚ, ਤਿਲ, ਮੂਲੀ, ਖੀਰਾ ਆਦਿ।
  5. ਘਰੇਲੂ ਵਸਤਾਂ ਮਾਇਆ ਚਾਂਦੀ, ਚਰਖ਼ਾ, ਗੈਸ, ਦੀਵਾ, ਤਾਣਾ ਆਦਿ।

ਬੁਝਾਰਤਾਂ ਦਾ ਸੰਪਾਦਨ[ਸੋਧੋ]

ਪੰਜਾਬੀ ਵਿੱਚ ਲੋਕ ਬੁਝਾਰਤਾਂ ਨੂੰ ਸਾਂਭਣ ਦਾ ਸਭ ਤੋਂ ਪਹਿਲਾਂ ਯਤਨ ਸ਼ਾਇਦ ਲਾਲਾ ਸ਼ਿਵਦਿਆਲ, ਐਮ.ਏ.ਅਸਿਸਟੈਂਟ ਇੰਨਸਪੈਕਟਰ ਆਫ ਸਕੂਲਜ਼, ਨੇ ਵੀਂਹਵੀ ਸਦੀ ਦੇ ਪਹਿਲੇ ਦਹਾਕੇ ਵਿੱਚ ਕੀਤਾ ਸੀ। ਲੋਕ ਬੁਝਾਰਤਾਂ ਸਾਹਿਤ ਦੇ ਸਮਾਜ ਦੇ ਆਰੰਭਕ ਵਿਕਾਸ ਦੀ ਤਸਵੀਰ ਸਾਡੀਆਂ ਅੱਖਾਂ ਸਾਹਮਣੇ ਲੈ ਆਉਂਦੀਆਂ ਹਨ। ਪੰਜਾਬੀ ਬੁਝਾਰਤਾਂ ਦੇ ਪੱਖ ਤੋਂ ਸੁਖਦੇਵ ਮਾਦਪੁਰੀ ਨੇ ਸੈਂਕੜੇ ਬੁਝਾਰਤਾਂ ਨੂੰ ਇੱਕਤਰ ਕਰਕੇ ਬੜੀ ਸੁੰਦਰ ਤੇ ਸੁਚੱਜੀ ਤਰਤੀਬ ਨਾਲ ਉਹਨਾਂ ਨੂੰ ਨਿਖੇੜ ਕੇ ਮਹਾਨਤਾ ਦਰਸਾਉਂਦਿਆਂ ਹੋਇਆਂ ਸੰਪਾਦਨ ਕੀਤਾ ਹੈ। ਸੁਖਦੇਵ ਮਾਦਪੁਰੀ ਨੇ ਹਰ ਇੱਕ ਵਸਤ 'ਤੇ ਬੁਝਾਰਤਾਂ ਲਿਖੀਆਂ(ਇਕੱਤਰ ਕੀਤੀਆਂ) ਹਨ। ਇਹਨਾਂ ਦੀ ਵਿਸ਼ੇ ਵੰਡ ਦੇ ਨਾਲ ਨਾਲ ਸਬ ਵਿਸ਼ਿਆਂ ਵਿੱਚ ਵੰਡਿਆਂ ਹੈ। ਜਿਵੇਂ-

ਮਨੁੱਖ ਬਾਰੇ[ਸੋਧੋ]

  • ਮਨੁੱਖੀ ਅੰਗ ਉਂਗਲਾਂ ਤੇ ਅੰਗੂਠਾ
ਸੋਲਾਂ ਧੀਆਂ
ਚਾਰ ਜੁਆਈ
  • ਹਾਰ ਸ਼ਿੰਗਾਰ ਸੱਗੀ
ਗੁਹਾਰੇ ਤੇ ਬੈਠੀ ਗੋਹ
ਉੱਤਰ ਆ ਨੀ ਭਾਈਆਂ ਪਿੱਟੀਏ
ਤੈਨੂੰ ਡਾਕੂ ਲੈਣਗੇ ਖੋਹ
  • ਮਨ ਪ੍ਰਚਾਵਾ ਪੀਂਘ
ਸਾਉਣ ਭਾਦੋਂ ਇੱਕ ਰੁੱਤ
ਦੋ ਬੁੱਢੀਆਂ ਦੀ ਇੱਕ ਗੁੱਤ
  • ਘਰੇਲੂ ਵਸਤਾਂ ਆਰੀ,ਚੁੱਲ੍ਹਾ
ਸੌਂ ਜਣਾ ਲੰਘਿਆਂ
ਇੱਕ ਜਣੇ ਦੀ ਪੈੜ। (ਆਰੀ)
ਚੁੱਲ੍ਹੇ,ਭੇਡ ਫੁੱਲੇ

ਪ੍ਰਕਿਰਤੀ ਦੀ ਗੋਦ ਵਿੱਚ[ਸੋਧੋ]

  • ਧਰਤੀ ਤੇ ਆਕਾਸ਼ ਚੰਦ,ਸੂਰਜ,ਤਾਰੇ
ਉਹ ਚੀਜ਼
ਜੋ ਜਮੀਨ ਤੇ ਨਹੀਂ
ਇੱਕ ਪੈਠਾ ਇੱਕ ਕੱਦੂ
ਹੋਰ ਚਿਬੜੋਂ ਚਿੱਬੜ
  • ਬਨਸਪਤੀ ਅੰਗੂਰ
ਸ਼ਰਬਤੀ ਰੰਗ ਖਾਣ ਨੂੰ ਮਿੱਠਾ
ਕਾਬਲ ਕੋਟਿੳਂ ਡਰ ਡਰ ਨੱਠਾ
  • ਜੀਵ ਜੰਤੂ ਸਾਹਾ
ਕੰਨ ਜਿੱਦਾਂ ਹਿਰਨ ਦੇ ਸਿੰਗ
ਬੈਠਾ ਕੁਤਰੇ ਜਿੱਦਾਂ ਕਾਟੋ
ਨੱਠੇ ਕੁੱਦੇ ਜਿੱਦਾਂ ਫਿੰਡ

ਸਮੇਂ ਦੀ ਤੋਰ[ਸੋਧੋ]

  • ਵਿਗਿਆਨ ਦੀਆਂ ਕਾਢਾਂ ਮੋਟਰ ਸਾਈਕਲ
ਬਾਤ ਪਾਵਾਂ ਬਤੋਲੀ ਪਾਵਾ
ਬਾਤ ਨੂੰ ਲਾਵਾਂ ਪਰਾਂਦਾ
ਇੱਕ ਪੁਰਸ਼ ਮੈਂ ਐਸਾ ਡਿੱਠਾ
ਫਿਟ ਫਿਟ ਕਰਦਾ ਜਾਂਦਾ

ਦੋ ਆਰ ਦੀਆਂ ਦੋ ਪਾਰ ਦੀਆਂ[ਸੋਧੋ]

  • ਸਤਨਾਜਾ 'ਅਸ਼ਟਾਮ
ਸਾਫ ਹੋਵੇ ਤਾਂ ਕੋਈ ਨਾ ਜਾਵੇ
ਸ਼ਾਹ ਗਦਾ ਇਕਸਾਂ ਕਰ ਜਾਵੇ
ਆਪ ਕਾਲਾ ਮਨ ਕਾਲਾ ਹੋਵੇ
ਵਿੱਚ ਅਦਾਲਤ ਜਾ ਖਲਵੇ

ਅੰਤਿਕਾ[ਸੋਧੋ]

ਆਮ ਤੋੌਰ 'ਤੇ ਬੁਝਾਰਤਾਂ ਦਾ ਉੱਤਰ ਕਿਸੇ ਵਸਤੂ ਆਦਿ ਦਾ ਨਾਂ ਦੱਸ ਕੇ ਦੇ ਦਿੱਤਾ ਜਾਂਦਾ ਹੈ। ਬੁਝਾਰਤਾਂ ਦਾ ਉੱਤਰ ਉਹੀ ਪੁਰਸ਼ ਦੇ ਸਕਦਾ ਹੈ। ਜਿਸਨੂੰ ਸਮਾਜਕ ਸੂਝ ਹੋਵੇ।

ਕਹਾਣੀ ਕਰਦੀਆਂ ਬੁਝਾਰਤਾਂ[ਸੋਧੋ]

ਮੈਂ ਲੈਣ ਆਈ ਸਾਂ ਤੈਨੂੰ
ਤੂੰ ਫੜ ਬੈਠਾ ਮੈਨੂੰ
ਛੱਡਦੇ ਤੂੰ।ਮੈਂਨੂੰ
ਮੈਂ ਲੈ ਜਾਵਾਂ ਤੈਨੂੰ

ਅਮੀਰ ਖੁਸਰੋ ਦੀਆਂ ਬੁਝਾਰਤਾਂ[ਸੋਧੋ]

ਇਹ ਇੱਕ "ਸੂਫ਼ੀ ਮੱਤ" ਦਾ ਕਵੀ ਸੀ। ਉਹ ਫ਼ਾਰਸੀ ਦਾ ਇੱਕ ਵੱਡਾ ਵਿਦਵਾਨ ਸੀ। ਦੀਵੇ ਦੀ ਬੱਤੀ

ਏਕ ਰਾਜਾ ਕੀ ਅਨੋਖੀ ਰਾਨੀ
ਨੀਚੇ ਸੇ ਬਹ ਪੀਵੈ ਪਾਨੀ

ਸੁਖਦੇਵ ਮਾਦਪੁਰੀ ਲਿਖਦੇ ਹਨ ਪੰਜਾਬੀ ਬੁਝਾਰਤਾਂ ਵਿੱਚ ਮੈਂ ਕੋਸ਼ਿਸ ਕੀਤੀ ਹੈ ਕਿ ਵੱਧ ਤੋਂ ਵੱਧ ਪੰਜਾਬੀ ਬੁਝਾਰਤਾਂ ਇੱਕਤਰ ਕਰ ਸਕਾਂ। ਇਸ ਪਾਸੇ ਹੋਰ ਯਤਨ ਕਰਨ ਦੀ ਲੋੜ ਹੈਤੇ ਅਲੋਪ ਹੋ ਰਹੇ ਵੱਡਮੁੱਲੇ ਸਾਹਿਤਿਕ ਵਿਰਸੇ ਨੂੰ ਸਾਂਭਣ ਦੀ ਅਤਿਅੰਤ ਲੋਭ ਹੈ।

ਸਹਾਇਕ ਪੁਸਤਕ[ਸੋਧੋ]

ਪੰਜਾਬੀ ਬੁਝਾਰਤਾਂ, ਸੰਗ੍ਰਹਿਕਾਰ-ਸੁਖਦੇਵ ਮਾਦੋਪੁਰੀ।

ਲੋਕਧਾਰਾ