ਅਨਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਨਾਰ

ਅਨਾਰ (ਵਿਗਿਆਨਕ ਨਾਂ: ਪਿਊਨਿਕਾ ਗਰੇਨੇਟਮ) ਇੱਕ ਲਾਲ ਰੰਗ ਦਾ ਫਲ਼ ਹੁੰਦਾ ਹੈ ਜੋ ਕਿ ਇੱਕ ਛੋਟੇ ਦਰਖ਼ਤ ਨੂੰ ਲਗਦਾ ਹੈ। ਇਸ ਦਰਖ਼ਤ ਉੱਤੇ ਫਲ਼ ਆਉਣ ਤੋਂ ਪਹਿਲਾਂ ਲਾਲ ਰੰਗ ਦਾ ਵੱਡਾ ਫੁੱਲ ਲੱਗਦਾ ਹੈ। ਇਸ ਵਿੱਚ ਅਣਗਿਣਤ ਲਾਲ ਰੰਗ ਦੇ ਛੋਟੇ ਪਰ ਰਸੀਲੇ ਦਾਣੇ ਹੁੰਦੇ ਹਨ।[1]

ਅਨਾਰ ਦੁਨੀਆਂ ਦੇ ਗਰਮ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ। ਭਾਰਤ[2] ਵਿੱਚ ਅਨਾਰ ਦੇ ਦਰਖ਼ਤ ਜ਼ਿਆਦਾਤਰ ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲ ਨਾਡੂ ਅਤੇ ਗੁਜਰਾਤ ਵਿੱਚ ਪਾਏ ਜਾਂਦੇ ਹਨ।

ਇਤਿਹਾਸ[ਸੋਧੋ]

ਫਲ਼ ਤਕਰੀਬਨ 300 ਸਾਲ ਪੁਰਾਣਾ ਹੈ। ਸਭ ਤੋਂ ਪਹਿਲਾਂ ਅਨਾਰ ਦੇ ਬਾਰੇ ਰੋਮਨ ਭਾਸ਼ੀਆਂ ਨੇ ਪਤਾ ਲਾਇਆ ਸੀ। ਰੋਮ ਦੇ ਨਿਵਾਸੀ ਅਨਾਰ ਨੂੰ ਜ਼ਿਆਦਾ ਬੀਜ ਵਾਲਾ ਸੇਬ ਕਹਿੰਦੇ ਸਨ।

ਨਾਮ[ਸੋਧੋ]

ਭਾਰਤ ਵਿੱਚ ਅਨਾਰ ਨੂੰ ਕਈ ਨਾਮਾਂ ਨਾਲ਼ ਜਾਣਿਆ ਜਾਂਦਾ ਹੈ। ਬੰਗਾਲੀ ਵਿੱਚ ਇਸਨੂੰ ਨਾਸਮਝ ਕਹਿੰਦੇ ਹਨ, ਹਿੰਦੀ ਵਿੱਚ ਅਨਾਰ, ਸੰਸਕ੍ਰਿਤ ਵਿੱਚ ਦਾਡਿਮ ਅਤੇ ਤਾਮਿਲ ਵਿੱਚ ਮਾਦੁਲਈ ਕਿਹਾ ਜਾਂਦਾ ਹੈ। ਅਨਾਰ ਦੇ ਦਰਖ਼ਤ ਛੋਟੇ ਹੁੰਦੇ ਹਨ।

ਗੁਣ[ਸੋਧੋ]

ਸਿਹਤ ਦੀ ਨਜ਼ਰ ਤੋਂ ਇਹ ਇੱਕ ਅਹਿਮ ਫਲ ਹੈ। ਅਨਾਰ ਵਿੱਚ ਕਾਫ਼ੀ ਮਾਤਰਾ ਵਿੱਚ ਲਾਭਦਾਇਕ ਪ੍ਰੋਟੀਨ, ਕਾਰਬੋਹਾਈਡਰੇਟ, ਫਾਈਬਰ, ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। 100 ਗਰਾਮ ਅਨਾਰ ਖਾਣ ਨਾਲ਼ ਸਾਡੇ ਸਰੀਰ ਨੂੰ ਕਰੀਬ 65 ਕਿੱਲੋ ਕਲੋਰੀ ਊਰਜਾ ਮਿਲਦੀ ਹੈ। ਅਨੇਕ ਆਯੂਰਵੇਦਿਕ ਦਵਾਈਆਂ ਬਣਾਉਣ ਵਿੱਚ ਵੀ ਅਨਾਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਬੀਜਾਂ ਤੋਂ ਨਿਕਲੇ ਤੇਲ ਦੀ ਵਰਤੋਂ ਉਦਯੋਗਕ ਖੇਤਰ ਵਿੱਚ ਕੀਤੀ ਜਾਂਦੀ ਹੈ। ਇਸ ਉੱਤੇ ਕੀਤੇ ਗਏ ਤਜਰਬਿਆ ਤੋਂ ਪਤਾ ਲੱਗਦਾ ਹੈ ਕਿ ਅਨਾਰ ਸੋਜ ਅਤੇ ਜਲਨ ਵਿੱਚ ਰਾਹਤ ਪਹੁੰਚਾਉਂਦਾ ਹੈ, ਗਠੀਆ ਅਤੇ ਵਾਤ ਰੋਗ ਦੀ ਸੰਭਾਵਨਾ ਘਟਾਉਂਦਾ ਅਤੇ ਜੋੜਾਂ ਵਿੱਚ ਦਰਦ ਘੱਟ ਕਰਦਾ ਹੈ, ਕੈਂਸਰ ਦੀ ਰੋਕਥਾਮ ਵਿੱਚ ਸਹਾਇਕ ਬਣਦਾ ਹੈ, ਸਰੀਰ ਦੇ ਬੁੱਢਾ ਹੋਣ ਦੀ ਰਫ਼ਤਾਰ ਹੌਲ਼ੀ ਕਰਦਾ ਹੈ ਅਤੇ ਔਰਤਾਂ ਵਿੱਚ ਮਾਤ੍ਰਤਵ ਦੀ ਸੰਭਾਵਨਾ ਅਤੇ ਮਰਦਾਂ ਵਿੱਚ ਮਰਦਾਨਾ ਤਾਕਤ ਵਧਾਉਂਦਾ ਹੈ। ਅਨਾਰ ਨੂੰ ਚਮੜੀ ਦੇ ਕੈਂਸਰ, ਥਣ-ਕੈਂਸਰ, ਪ੍ਰੋਸਟੇਟ ਗਰੰਥੀ ਦੇ ਕੈਂਸਰ ਅਤੇ ਢਿੱਡ ਵਿੱਚ ਅਲਸਰ ਦੀ ਸੰਭਾਵਨਾ ਘਟਾਉਣ ਦੀ ਨਜ਼ਰ ਤੋਂ ਵੀ ਖ਼ਾਸ ਲਾਹੇਵੰਦ ਪਾਇਆ ਗਿਆ ਹੈ। ਅਮਰੀਕੀ ਡਾਕਟਰਾਂ ਦੇ ਇੱਕ ਰਸਾਲੇ ਨੇ ਹਾਲ ਹੀ ਵਿੱਚ ਲਿਖਿਆ ਕਿ ਅਨਾਰ ਦਾ ਰਸ ਬੁਢੇਪੇ ਵਿੱਚ ਸਠਿਆ ਜਾਣ ਦੇ ਅਲਜਹਾਈਮਰ ਰੋਗ ਦੀ ਸੰਭਾਵਨਾ ਵੀ ਘਟਾਉਂਦਾ ਹੈ।

ਯਹੂਦੀ ਧਰਮ ਵਿੱਚ ਅਨਾਰ ਨੂੰ ਜਣਨ ਸ਼ਕਤੀ ਦਾ ਸੂਚਕ ਮੰਨਿਆ ਜਾਂਦਾ ਹੈ। ਅਨਾਰ ਦੇ ਦਰਖ਼ਤ ਦੀ ਲੱਕੜ ਮਜ਼ਬੂਤ ਹੁੰਦੀ ਹੈ। ਆਮ ਤੌਰ ਤੇ ਇਸ ਦੀ ਲੱਕੜ ਦੀ ਵਰਤੋਂ ਸੈਰ ਸਮੇਂ ਕੰਮ ਵਿੱਚ ਲਿਆਈ ਜਾਣ ਵਾਲੀ ਸੋਟੀ ਬਣਾਉਣ ਵਿੱਚ ਕੀਤੀ ਜਾਂਦੀ ਹੈ।

ਮੂਰਤਾਂ[ਸੋਧੋ]

ਹਵਾਲੇ[ਸੋਧੋ]