ਸਮੱਗਰੀ 'ਤੇ ਜਾਓ

ਅਰਬੀ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਅਰਬੀ ਬੋਲੀ ਤੋਂ ਮੋੜਿਆ ਗਿਆ)
ਅਰਬੀ
العربية
ਇਲਾਕਾਇਹ ਜ਼ਿਆਦਾਤਰ ਮਿਡਲ ਈਸਟ ਅਤੇ ਉੱਤਰੀ ਅਫ਼ਰੀਕਾ ਦੇ ਅਰਬੀ ਦੇਸ਼ਾਂ ਵਿੱਚ ਬੋਲੀ ਜਾਂਦੀ ਹੈ।
Native speakers
ਤਕਰੀਬਨ ੨੮ ਕਰੋੜਾਂ ਦੀ ਮਾਂ ਬੋਲੀ[1] ਅਤੇ ੨੫ ਕਰੋੜਾਂ ਨੇ ਬਾਅਦ ਵਿੱਚ ਸਿੱਖੀ[2]
ਅਰਬੀ ਲਿਪੀ, Syriac alphabet (Garshuni), Bengali script [1] [2]
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
੨੫ ਮੁਲਕਾਂ ਦੀ ਸਰਕਾਰੀ ਬੋਲੀ, ਅੰਗਰੇਜ਼ੀ ਅਤੇ ਫ਼੍ਰੈਂਚ ਤੋਂ ਬਾਅਦ ਤੀਜੀ ਸਭ ਤੋਂ ਵੱਧ[3]
List
ਰੈਗੂਲੇਟਰਸੀਰੀਆ: ਡਮਾਸਕਸ ਦੀ ਅਰਬ ਅਕਾਦਮੀ (the oldest)

ਮਿਸਰ: ਕਾਹਿਰਾ ਦੀ ਅਰਬੀ ਭਾਸ਼ਾਵਾਂ ਦੀ ਅਕਾਦਮੀ
ਇਰਾਕ: ਇਰਾਕੀ ਸਾਇੰਸ ਅਕਾਦਮੀ
ਸੁਡਾਨ: ਖਾਰਤੂਮ ਵਿੱਚ ਅਰਬੀ ਭਾਸ਼ਾਵਾਂ ਦੀ ਅਕਾਦਮੀ
ਮਰਾਕੋ: ਰਾਬਾਤ ਵਿੱਚ ਅਰਬੀ ਭਾਸ਼ਾਵਾਂ ਦੀ ਅਕਾਦਮੀ
ਜਾਰਡਨ: ਅਰਬੀ ਦੀ ਜਾਰਡਨ ਅਕਾਦਮੀ
ਲੀਬੀਆ: ਜਾਮਾਹੀਰੀਆ ਵਿੱਚ ਅਰਬੀ ਭਾਸ਼ਾਵਾਂ ਦੀ ਅਕਾਦਮੀ
ਟੁਨੀਸ਼ੀਆ: Beit Al-Hikma Foundation

ਇਜ਼ਰਾਈਲ: ਅਰਬੀ ਭਾਸ਼ਾਵਾਂ ਦੀ ਅਕਾਦਮੀ[4]
ਭਾਸ਼ਾ ਦਾ ਕੋਡ
ਆਈ.ਐਸ.ਓ 639-1ar
ਆਈ.ਐਸ.ਓ 639-2ara
ਆਈ.ਐਸ.ਓ 639-3
ara – Arabic (generic)
(see varieties of Arabic for the individual codes)
ਅਰਬੀ ਬੋਲਣ ਵਾਲ਼ੀ ਦੁਨੀਆ ਦਾ ਨਕਸ਼ਾ
ਅਰਬੀ ਬੋਲਣ ਵਾਲ਼ੀ ਦੁਨੀਆ ਦਾ ਨਕਸ਼ਾ

ਅਰਬੀ ਭਾਸ਼ਾ ਬੋਲਣ ਵਾਲ਼ੀ ਦੁਨੀਆ ਦਾ ਨਕਸ਼ਾ।
ਹਰਾ: ਇੱਥੇ ਸਿਰਫ਼ ਅਰਬੀ ਬੋਲੀ ਜਾਂਦੀ ਹੈ।
ਨੀਲਾ: ਇੱਥੇ ਅਰਬੀ ਦੇ ਨਾਲ਼-ਨਾਲ਼ ਹੋਰ ਬੋਲੀਆਂ ਵੀ ਬੋਲੀਆਂ ਜਾਂਦੀਆਂ ਹਨ।

ਅਰਬੀ (العربية) ਸਾਮੀ ਭਾਸ਼ਾ ਪਰਵਾਰ ਦੀ ਇੱਕ ਭਾਸ਼ਾ ਹੈ। ਇਹ ਹਿੰਦ-ਯੂਰਪੀ ਪਰਵਾਰ ਦੀਆਂ ਬੋਲੀਆਂ ਤੋਂ ਵੱਖਰੀ ਹੈ, ਇੱਥੋਂ ਤੱਕ ਕਿ ਫ਼ਾਰਸੀ ਤੋਂ ਵੀ। ਇਹ ਇਬਰਨੀ ਬੋਲੀ ਨਾਲ਼ ਸਬੰਧਤ ਹੈ। ਅਰਬੀ ਇਸਲਾਮ ਧਰਮ ਦੀ ਧਰਮਭਾਸ਼ਾ ਹੈ, ਜਿਸ ਵਿੱਚ ਕੁਰਾਨ ਲਿਖੀ ਗਈ ਹੈ ਇਸ ਕਰਕੇ ਮੁਸਲਮਾਨਾਂ ਵਾਸਤੇ ਇਹਦੀ ਬੜੀ ਅਹਿਮੀਅਤ ਹੈ। ਇਹ ਅਰਬ ਟਾਪੂ, ਲਹਿੰਦੇ ਏਸ਼ੀਆ, ਅਤੇ ਉੱਤਰੀ ਅਫ਼ਰੀਕਾ ਦਿਆਂ ਮੁਲਕਾਂ ਵਿੱਚ ਬੋਲੀ ਜਾਣ ਵਾਲ਼ੀ ਇੱਕ ਬੋਲੀ ਹੈ। ਇਹ ਸਾਉਦੀ ਅਰਬ, ਯਮਨ, ਓਮਾਨ, ਦੁਬਈ, ਬਹਿਰੀਨ, ਕੁਵੈਤ, ਇਰਾਕ, ਜੋਰਡਨ, ਸ਼ਾਮ (ਸੀਰੀਆ), ਲੈਬਨਾਨ, ਮਿਸਰ, ਲੀਬੀਆ, ਅਲਜੀਰੀਆ, ਮਰਾਕਸ਼, ਤਿਊਨਸ, ਸੂਡਾਨ ਅਤੇ ਸੋਮਾਲੀਆ ਦੀ ਸਰਕਾਰੀ ਜ਼ਬਾਨ ਹੈ।

ਅਰਬੀ ਲਿਖਾਈ ਦਾ ਇੱਕ ਨਮੂਨਾ

ਅਰਬੀ ਸਾਮੀ (Semitic) ਜ਼ਬਾਨਾਂ ਦੇ ਜੁੱਟ ਦਾ ਹਿੱਸਾ ਹੈ, ਸਾਮੀ ਬੋਲੀਆਂ ਵਿੱਚ ਅਰਬੀ, ਇਬਰਾਨੀ, ਆਰਾਮੀ (Aramaic), ਅਤੇ ਆਮ੍ਹਾਰੀ () ਜ਼ਬਾਨਾਂ ਸ਼ਾਮਲ ਹਨ। ਇਸਲਾਮ ਦੇ ਪਰਗਟ ਹੋਣ ਤੋਂ ਪਹਿਲਾਂ ਅਰਬੀ ਦੀ ਬਹੁਤ ਘੱਟ ਜਾਣਕਾਰੀ ਲੱਭਦੀ ਹੈ। ਅਰਬੀ ਵਿੱਚ ਸਭ ਤੋਂ ਪੁਰਾਣੀਆਂ ਲਿਖਤਾਂ ਨਬਾਤੀ (Nabatean) ਬਾਦਸ਼ਾਹਤ ਦੇ ਜ਼ਮਾਨੇ ਤੋਂ ਮਿਲਦੀਆਂ ਹਨ, ਇਹ ਮੌਜੂਦਾ ਊਰਦਨ (ਜੌਰਡਨ) ਦੇ ਨੇੜੇ ਦਾ ਇਲਾਕਾ ਹੈ, ਜੀਹਦਾ ਮੁੱਖ ਸ਼ਹਿਰ ਪੈਟ੍ਰਾ (Petra) ਸੀ। ਸੋ ਅਰਬੀ ਦੱਖਣੀ ਸਾਮੀ ਜ਼ਬਾਨਾਂ ਵਿੱਚ ਸ਼ੁਮਾਰ ਕੀਤੀ ਜਾਂਦੀ ਏ। ਇਹਦੀ ਮੁੱਢਲੀ ਲਿਪੀ ਕੂਫ਼ੀ, ਨਬਾਤੀ ਲਿਪੀ ਤੋਂ ਨਿਕਲ਼ੀ ਹੈ, ਜਿਹੜੀ ਆਪ ਆਰਾਮੀ ਅਤੇ ਫੋਨੀਕੀ (Phoenician) ਲਿਪੀਆਂ ਤੋਂ ਨਿਕਲ਼ੀ ਸੀ। ਅਰਬੀ ਗਰਾਮਰ ਦੀਆਂ ਮੋਟੀਆਂ ਮੋਟੀਆਂ ਖ਼ੂਬੀਆਂ ਸਾਰੀਆਂ ਸਾਮੀ ਜ਼ਬਾਨਾਂ ਨਾਲ ਸਾਂਝੀਆਂ ਹਨ।

ਇਸਲਾਮ ਦੇ ਖਿੱਲਰਨ ਕਾਰਨ ਅਰਬੀ ਦੁਨੀਆ ਦੇ ਚਾਰ ਚੁਫੇਰ ਫੈਲ ਚੁੱਕੀ ਹੈ ਅਤੇ ਕਈ ਬੋਲੀਆਂ ਵਿੱਚ ਅਰਬੀ ਲਫ਼ਜ਼ਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ। ਇਹਨਾਂ ਬੋਲੀਆਂ ਵਿੱਚ ਫ਼ਾਰਸੀ, ਉਰਦੂ, ਸਪੈਨਿਸ਼, ਕੁਰਦੀ, ਪਸ਼ਤੋ, ਸਿੰਧੀ, ਪੰਜਾਬੀ, ਬਰਬਰ, ਮਾਲਟੀਜ਼, ਅਤੇ ਚੈਚਨ ਬੋਲੀਆਂ ਸ਼ਾਮਿਲ ਹਨ।

ਦੇਸ਼

[ਸੋਧੋ]

ਅਰਬੀ ਕਈ ਦੇਸ਼ਾਂ ਦੀ ਰਾਜਭਾਸ਼ਾ ਹੈ, ਜਿਵੇਂ ਸਉਦੀ ਅਰਬ, ਲਿਬਨਾਨ, ਸੀਰੀਆ, ਯਮਨ, ਮਿਸਰ, ਜਾਰਡਨ, ਇਰਾਕ, ਅਲਜੀਰੀਆ, ਲੀਬਿਆ, ਸੂਡਾਨ, ਕਤਰ, ਟਿਊਨੀਸ਼ਿਆ, ਮੋਰੱਕੋ, ਮਾਲੀ ਇਤਆਦਿ।

ਲਿਪੀ

[ਸੋਧੋ]

ਅਰਬੀ ਭਾਸ਼ਾ ਨੂੰ ਅਰਬੀ ਲਿਪੀ ਵਿੱਚ ਲਿਖਿਆ ਜਾਂਦਾ ਹੈ। ਇਹ ਸੱਜੇ ਤੋਂ ਖੱਬੇ ਪਾਸੇ ਲਿਖੀ ਜਾਂਦੀ ਹੈ। ਇਸਦੀ ਕਈ ਧੁਨੀਆਂ ਉਰਦੂ ਦੀਆਂ ਧੁਨੀਆਂ ਨਾਲੋਂ ਵੱਖ ਹਨ। ਹਰ ਇੱਕ ਆਵਾਜ਼ ਜਾਂ ਵਿਅੰਜਨ ਲਈ ( ਜੋ ਅਰਬੀ ਭਾਸ਼ਾ ਵਿੱਚ ਵਰਤਿਆ ਜਾਂਦਾ ਹੈ ) ਇੱਕ ਅਤੇ ਸਿਰਫ ਇੱਕ ਹੀ ਅੱਖਰ ਹੈ। ਹ੍ਰਸਵ ਸਵਰਾਂ ਦੀਆਂ ਮਾਤਰਾਵਾਂ ਦੇਣਾ ਵਿਕਲਪਿਕ ਹੈ।

  1. S. Procházka, 2006, "Arabic", in the Encyclopedia of Language and Linguistics, 2nd edition
  2. Ethnologue (1999)
  3. John W. Wright (2001). The New York Times Almanac 2002. Routledge. ISBN 1579583482.
  4. Knesset approves ਅਰਬੀ ਅਕਾਦਮੀ - Israel News, Ynetnews