ਅਲੈਗਜ਼ੈਂਡਰ ਬਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
'ਅਲੈਗਜ਼ੈਂਡਰ ਬਲੋਕ'
Alexander Blok.jpeg
ਜਨਮ: 28 ਨਵੰਬਰ 1880
ਸੇਂਟ ਪੀਟਰਜਬਰਗ
ਮੌਤ: 7 ਅਗਸਤ 1921
ਪੀਤਰੋਗ੍ਰਾਦ
ਕਾਰਜ_ਖੇਤਰ: ਕਵੀ, ਨਾਟਕਕਾਰ
ਰਾਸ਼ਟਰੀਅਤਾ: ਰੂਸੀ
ਭਾਸ਼ਾ: ਰੂਸੀ
ਕਾਲ: 20ਵੀਂ ਸਦੀ ਦੀ ਪਹਿਲੀ ਚੁਥਾਈ
ਦਸਤਖਤ: Блок Александр автограф 1921.JPG

ਅਲੈਗਜ਼ੈਂਡਰ ਅਲੈਗਜ਼ੈਂਡਰੋਵਿੱਚ ਬਲੋਕ (ਰੂਸੀ: Алекса́ндр Алекса́ндрович Бло́к; IPA: [ɐlʲɪˈksandr ɐlʲɪˈksandrəvʲɪt͡ɕ ˈblok] ( ਸੁਣੋ); 28 ਨਵੰਬਰ 1880 - 7 ਅਗਸਤ 1921) ਇੱਕ ਰੂਸੀ ਕਵੀ ਸੀ।

ਬਲੋਕ ਇੱਕ ਪ੍ਰਭਾਵਸ਼ਾਲੀ ਅਤੇ ਬੌਧਿਕ ਪਰਵਾਰ ਵਿੱਚ, ਸੇਂਟ ਪੀਟਰਸਬਰਗ ਵਿੱਚ ਪੈਦਾ ਹੋਇਆ ਸੀ। ਉਸ ਦੇ ਰਿਸ਼ਤੇਦਾਰਾਂ ਵਿੱਚੋਂ ਕੁੱਝ ਸਾਹਿਤਕ ਪੁਰਸ਼ ਸਨ। ਉਸ ਦੇ ਪਿਤਾ ਜੀ ਵਾਰਸਾ ਵਿੱਚ ਕਨੂੰਨ ਦੇ ਪ੍ਰੋਫੈਸਰ ਅਤੇ ਨਾਨਾ ਜੀ ਸੇਂਟ ਪੀਟਰਸਬਰਗ ਰਾਜ ਯੂਨੀਵਰਸਿਟੀ ਦੇ ਰੈਕਟਰ ਸਨ। ਮਾਤਾ ਪਿਤਾ ਦੇ ਤੋੜ ਵਿਛੋੜੇ ਦੇ ਬਾਅਦ ਬਲੋਕ, ਆਪਣੇ ਅਮੀਰ ਰਿਸ਼ਤੇਦਾਰਾਂ ਦੇ ਨਾਲ ਮਾਸਕੋ ਦੇ ਨਜ਼ਦੀਕ ਮਨੋਰ ਸਖਮਾਤੋਵੋ ਰਿਹਾ, ਜਿਥੇ ਵਲਾਦਿਮੀਰ ਸੋਲੋਵਿਓਵ ਦੇ ਦਰਸ਼ਨ, ਅਤੇ ਉਦੋਂ ਅਣਗੌਲੇ 19ਵੀਂ ਸਦੀ ਦੇ ਕਵੀਆਂ ਫਿਓਦਰ ਤਿਊਤਚੇਵ ਅਤੇ ਅਫ਼ਨਾਸੀ ਫੇਤ ਦੀ ਕਵਿਤਾ ਨਾਲ ਉਹਦਾ ਵਾਹ ਪਿਆ। ਇਸਨੇ ਉਸ ਦੀਆਂ ਅਰੰਭਕ ਪ੍ਰਕਾਸ਼ਨਾਵਾਂ ਨੂੰ ਪ੍ਰਭਾਵਿਤ ਕੀਤਾ, ਜੋ ਬਾਅਦ ਨੂੰ ਪਹੁ-ਫੁਟਾਲੇ ਤੋਂ ਪਹਿਲਾਂ ਨਾਮ ਹੇਠ ਕਿਤਾਬੀ ਰੂਪ ਵਿੱਚ ਪ੍ਰਕਾਸ਼ਿਤ ਹੋਈਆਂ। 1903 ਵਿੱਚ ਉਸਨੇ ਪ੍ਰਸਿੱਧ ਰਸਾਇਣ ਵਿਗਿਆਨੀ ਦਮਿਤਰੀ ਮੈਂਡਲੀਵ ਦੀ ਧੀ ਲਿਊਬੋਵ (ਲਿਊਬਾ) ਦਮਿਤਰੀਏਵਨਾ ਮੈਂਡਲੀਵਾ ਨਾਲ ਵਿਆਹ ਕਰ ਲਿਆ। ਬਾਅਦ ਵਿੱਚ, ਲਿਊਬਾ ਨੇ ਉਸ ਨੂੰ ਆਪਣੇ ਸਾਥੀ ਪ੍ਰਤੀਕਵਾਦੀ ਆਂਦਰੇਈ ਬੇਲੀ ਨਾਲ ਜਟਿਲ ਪਿਆਰ-ਨਫਰਤ ਸਬੰਧਾਂ ਵਿੱਚ ਉਲਝਾ ਲਿਆ। ਲਿਊਬਾ ਨੂੰ ਉਸਨੇ ਇੱਕ ਕਾਵਿ-ਸੰਗ੍ਰਹਿ (ਹੁਸੀਨ ਔਰਤ ਬਾਰੇ ਕਵਿਤਾਵਾਂ, 1904) ਸਮਰਪਿਤ ਕੀਤਾ। ਇਸ ਨਾਲ ਉਸਨੂੰ ਖੂਬ ਪ੍ਰਸਿੱਧੀ ਮਿਲੀ।