ਗਵਰੀਲਾ ਦੇਰਜ਼ਾਵਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਵਰੀਲਾ ਰੋਮਾਨੋਵਿਚ ਦੇਰਜ਼ਾਵਿਨ
ਗਵਰੀਲਾ ਦੇਰਜ਼ਾਵਿਨ, ਚਿੱਤਰਕਾਰ: ਵਲਾਦੀਮੀਰ ਬੋਰੋਵਿਕੋਵਸਕੀ
ਜਨਮ(1743-07-14)14 ਜੁਲਾਈ 1743
ਕਜਾਨ, ਰੂਸੀ ਸਲਤਨਤ
ਮੌਤ20 ਜੁਲਾਈ 1816(1816-07-20) (ਉਮਰ 73)
ਜਵਾਂਕਾ ਮੇਨਰ, ਨੋਵਗੋਰੋਦ ਗਵਰਨੇਟ, ਰੂਸੀ ਸਲਤਨਤ
ਕਿੱਤਾਕਵੀ, ਨੀਤੀਵੇਤਾ
ਦਸਤਖ਼ਤ

ਗਵਰੀਲਾ ਰੋਮਾਨੋਵਿਚ ਦੇਰਜ਼ਾਵਿਨ (ਰੂਸੀ: Гаврии́л (Гаври́ла) Рома́нович Держа́вин; IPA: [ɡɐˈvrilə rɐˈmanəvʲɪt͡ɕ dʲɪrˈʐavʲɪn] ( ਸੁਣੋ); 14 ਜੁਲਾਈ 1743 – 20 ਜੁਲਾਈ 1816)[1] ਅਲੈਗਜ਼ੈਂਡਰ ਪੁਸ਼ਕਿਨ ਤੋਂ ਪਹਿਲਾਂ ਸਭ ਤੋਂ ਵੱਡੇ ਰੂਸੀ ਕਵੀਆਂ ਅਤੇ ਨੀਤੀਵੇਤਾਵਾਂ ਵਿੱਚੋਂ ਇੱਕ ਸੀ। ਭਾਵੇਂ ਉਸਦੀਆਂ ਰਚਨਾਵਾਂ ਨੂੰ ਰਵਾਇਤੀ ਤੌਰ 'ਤੇ ਕਲਾਸਕੀਵਾਦ ਦੇ ਖਾਨੇ ਵਿੱਚ ਰੱਖਿਆ ਜਾਂਦਾ ਹੈ, ਉਹਦੀਆਂ ਸਭ ਤੋਂ ਵਧੀਆ ਕਵਿਤਾਵਾਂ ਇਸ ਤਰੀਕੇ ਟਕਰਾਵੀਆਂ ਆਵਾਜ਼ਾਂ ਨਾਲ ਭਰਪੂਰ ਹਨ ਕਿ ਮੱਲੋਮੱਲੀ ਜਾਹਨ ਡਨ ਅਤੇ ਹੋਰ ਅਧਿਆਤਮਵਾਦੀ ਕਵੀਆਂ ਦੀ ਯਾਦ ਆਉਂਦੀ ਹੈ।

ਜ਼ਿੰਦਗੀ[ਸੋਧੋ]

ਦੇਰਜ਼ਾਵਿਨ ਕਜ਼ਾਨ ਵਿੱਚ ਪੈਦਾ ਹੋਇਆ ਸੀ। ਉਸ ਦਾ ਦੂਰ ਦਾ ਪੂਰਵਜ ਮਿਰਜ਼ਾ ਬਾਗਰਿਮ, ਜੋ 15ਵੀਂ ਸਦੀ ਵਿੱਚ ਵੱਡੇ ਧਾਵੇ ਸਮੇਂ ਮਾਸਕੋ ਆ ਗਿਆ ਸੀ ਅਤੇ ਉਸਨੂੰ ਬਪਤਿਸਮਾ ਦਿੱਤਾ ਗਿਆ ਅਤੇ ਰੂਸੀ ਪ੍ਰਿੰਸ ਵਸੀਲੀ ਦੂਜਾ ਦਾ ਇੱਕ ਅਹਿਲਕਾਰ ਬਣ ਗਿਆ।[2] ਮਿਰਜ਼ਾ ਬਾਗਰਿਮ ਤਾਤਾਰ ਸੀ।[3]

ਹਵਾਲੇ[ਸੋਧੋ]