ਸਮੱਗਰੀ 'ਤੇ ਜਾਓ

ਆਨੰਦ ਕੁਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Anand Kumar
ਜਨਮ
Anand Kumar

(1973-01-01) 1 ਜਨਵਰੀ 1973 (ਉਮਰ 51)
ਰਾਸ਼ਟਰੀਅਤਾਭਾਰਤ Indian
ਅਲਮਾ ਮਾਤਰBihar National College,
Patna University
ਪੇਸ਼ਾEducationalist, Mathematician
ਸਰਗਰਮੀ ਦੇ ਸਾਲ2002–present
ਲਈ ਪ੍ਰਸਿੱਧSuper 30 program
ਜ਼ਿਕਰਯੋਗ ਕੰਮCoaching to economically underprivilaged students for the Indian JEE examination
ਜੀਵਨ ਸਾਥੀRitu Rashmi
ਬੱਚੇJagat Kumar (son)
ਮਾਤਾ-ਪਿਤਾJayanti Devi (mother)
ਰਿਸ਼ਤੇਦਾਰPranav Kumar (brother)
ਪੁਰਸਕਾਰS. Ramanujan award (2010),[1] Maulana Abul Kalam Azad Shiksha Puraskar (Nov. 2010)[2]
ਸਨਮਾਨNamed in Time magazine's list of Best of Asia 2010
ਵੈੱਬਸਾਈਟSuper 30

ਆਨੰਦ ਕੁਮਾਰ (ਜਨਮ 1 ਜਨਵਰੀ 1973) ਇੱਕ ਭਾਰਤੀ ਵਿਦਵਾਨ ਅਤੇ ਇੱਕ ਗਣਿਤ ਸ਼ਾਸਤਰੀ ਹੈ ਜੋ ਆਪਣੇ ਸੁਪਰ 30 ਪ੍ਰੋਗਰਾਮ ਲਈ ਜਾਣਿਆ ਜਾਂਦਾ ਹੈ, ਜਿਸ ਨੂੰ ਉਸ ਨੇ 2002 ਵਿੱਚ ਬਿਹਾਰ ਦੇ ਪਟਨਾ ਵਿੱਚ ਸ਼ੁਰੂ ਕੀਤਾ ਸੀ ਅਤੇ ਜੋ ਆਈਆਈਟੀ-ਜੇਈਈ ਲਈ, ਤਕਨਾਲੋਜੀ ਦੀਆਂ ਭਾਰਤੀ ਸੰਸਥਾਵਾਂ (ਆਈਆਈਟੀਜ਼) ਵਿੱਚ ਦਾਖਲਾ ਪ੍ਰੀਖਿਆਵਾਂ ਵਾਸਤੇ ਗਰੀਬ ਸਾਧਨ-ਹੀਣ ਵਿਦਿਆਰਥੀਆਂ ਨੂੰ ਕੋਚਿੰਗ ਦਿੰਦਾ ਹੈ। 2018 ਤਕ, 480 ਵਿੱਚੋਂ 422 ਨੇ ਆਈਆਈਟੀਜ਼ ਵਿੱਚ ਪਹੁੰਚ ਚੁੱਕੇ ਸਨ ਅਤੇ ਡਿਸਕਵਰੀ ਚੈਨਲ ਨੇ ਇੱਕ ਡੌਕੂਮੈਂਟਰੀ ਵਿੱਚ ਉਸਦਾ ਕੰਮ ਦਿਖਾਇਆ।[3][4][5][6][7] ਉਸ ਦੇ ਜੀਵਨ ਅਤੇ ਕੰਮ ਨੂੰ 2019 ਦੀ ਫਿਲਮ, ਸੁਪਰ 30 ਵਿੱਚ ਦਰਸਾਇਆ ਗਿਆ ਹੈ, ਜਿਸ ਵਿੱਚ ਰਿਤਿਕ ਰੋਸ਼ਨ ਨੇ ਆਨੰਦ ਕੁਮਾਰ ਦੀ ਭੂਮਿਕਾ ਨਿਭਾਈ ਹੈ।[8] ਆਨੰਦ ਕੁਮਾਰ ਨੇ ਐਮਆਈਟੀ ਅਤੇ ਹਾਰਵਰਡ ਵਿਖੇ ਭਾਰਤੀ ਸਮਾਜ ਦੇ ਗਰੀਬ ਵਰਗਾਂ ਦੇ ਵਿਦਿਆਰਥੀਆਂ ਲਈ ਆਪਣੇ ਪ੍ਰੋਗਰਾਮਾਂ ਬਾਰੇ ਗੱਲ ਕੀਤੀ ਹੈ।[9] ਉਸ ਨੂੰ ਅਤੇ ਉਸ ਦੇ ਸਕੂਲ ਨੂੰ ਕਲੰਕਿਤ ਕਰਨ ਲਈ ਕਈ ਮੁਹਿੰਮਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਕੁਝ ਭਾਰਤੀ ਮੀਡੀਆ ਸਰੋਤਾਂ ਵਿੱਚ ਵਿਖਾਈਆਂ ਗਈਆਂ ਹਨ।[10]

ਸ਼ੁਰੂਆਤੀ ਜੀਵਨ[ਸੋਧੋ]

ਆਨੰਦ ਕੁਮਾਰ ਦਾ ਜਨਮ ਪਟਨਾ, ਬਿਹਾਰ, ਭਾਰਤ ਵਿੱਚ ਹੋਇਆ ਸੀ। ਉਸ ਦਾ ਪਿਤਾ ਭਾਰਤ ਦੇ ਡਾਕ ਵਿਭਾਗ ਵਿੱਚ ਕਲਰਕ[11] ਸੀ। ਉਸ ਦਾ ਪਿਤਾ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਨਹੀਂ ਕਰਵਾ ਸਕਦਾ ਸੀ ਅਤੇ ਆਨੰਦ ਨੇ ਹਿੰਦੀ ਮਾਧਿਅਮ ਸਰਕਾਰੀ ਸਕੂਲ ਵਿੱਚ ਪੜ੍ਹਾਈ ਕੀਤੀ, ਜਿੱਥੇ ਉਸ ਨੂੰ ਗਣਿਤ ਵਿੱਚ ਡੂੰਘੀ ਦਿਲਚਸਪੀ ਹੋ ਗਈ।[12][13] ਬਚਪਨ ਵਿਚ, ਉਸ ਨੇ ਪਟਨਾ, ਬਿਹਾਰ ਵਿੱਚ ਪਟਨਾ ਹਾਈ ਸਕੂਲ ਤੋਂ ਪੜ੍ਹਾਈ ਕੀਤੀ। ਗ੍ਰੈਜੂਏਸ਼ਨ ਦੇ ਦੌਰਾਨ, ਕੁਮਾਰ ਨੇ ਨੰਬਰ ਥਿਊਰੀ ਉੱਤੇ ਪਰਚੇ ਲਿਖੇ, ਜੋ ਮੈਥੇਮੈਟਿਕਲ ਸਪੈਕਟ੍ਰਮ ਅਤੇ ਦ ਮੈਥੇਮੈਟਿਕਲ ਗਜ਼ਟ ਵਿੱਚ ਪ੍ਰਕਾਸ਼ਿਤ ਹੋਏ ਸਨ।[12]

ਆਨੰਦ ਨੂੰ ਕੈਮਬ੍ਰਿਜ ਯੂਨੀਵਰਸਿਟੀ ਵਿਚ ਦਾਖ਼ਲਾ ਮਿਲ ਗਿਆ ਸੀ ਪਰ ਆਪਣੇ ਪਿਤਾ ਦੀ ਮੌਤ ਅਤੇ ਘਰ ਦੀ ਵਿੱਤੀ ਹਾਲਤ ਕਾਰਨ[12][14] ਪਟਨਾ ਅਤੇ ਦਿੱਲੀ ਵਿੱਚ 1994-1995 ਵਿੱਚ ਸਪਾਂਸਰ ਦੀ ਭਾਲ ਦੇ ਬਾਵਜੂਦ ਵੀ ਉਥੇ ਜਾ ਨਾ ਸਕਿਆ।[15]

ਆਨੰਦ ਦਿਨ ਸਮੇਂ ਗਣਿਤ ਤੇ ਕੰਮ ਕਰਦਾ ਅਤੇ ਆਪਣੀ ਮਾਂ ਨਾਲ ਸ਼ਾਮ ਨੂੰ ਪਾਪੜ ਵੇਚਦਾ। ਉਸਦੀ ਮਾਂ ਨੇ ਪਰਿਵਾਰ ਪਾਲਣ ਲਈ ਘਰ ਤੋਂ ਪਾਪੜਾਂ ਦਾ ਕਾਰੋਬਾਰ ਸ਼ੁਰੂ ਕੀਤਾ ਸੀ।[12] ਆਨੰਦ ਨੇ ਹੋਰ ਪੈਸੇ ਕਮਾਉਣ ਲਈ ਵਿਦਿਆਰਥੀਆਂ ਨੂੰ ਪੜ੍ਹਾਇਆ। ਕਿਉਂਕਿ ਪਟਨਾ ਯੂਨੀਵਰਸਿਟੀ ਦੀ ਲਾਇਬ੍ਰੇਰੀ ਕੋਲ ਵਿਦੇਸ਼ੀ ਰਸਾਲੇ ਨਹੀਂ ਸਨ, ਇਸ ਲਈ ਉਹ ਹਰ ਹਫਤੇ ਛੇ ਘੰਟਿਆਂ ਦੀ ਰੇਲ ਯਾਤਰਾ ਕਰਕੇ ਵਾਰਾਣਸੀ ਜਾਂਦਾ ਜਿੱਥੇ ਉਸ ਦਾ ਛੋਟਾ ਭਰਾ, ਐਨ. ਰਾਜਮ ਦੇ ਕੋਲੋਂ ਵਾਇਲਨ ਦੀ ਸਿਖਲਾਈ ਲੈ ਰਿਹਾ ਸੀ। ਉਸ ਕੋਲ ਹੋਸਟਲ ਵਿੱਚ ਇੱਕ ਕਮਰਾ ਸੀ। [ਹਵਾਲਾ ਲੋੜੀਂਦਾ] [ <span title="This claim needs references to reliable sources. (October 2018)">ਹਵਾਲੇ ਦੀ ਲੋੜ</span> ]

ਟੀਚਿੰਗ ਕੈਰੀਅਰ ਅਤੇ ਸੁਪਰ 30[ਸੋਧੋ]

1992 ਵਿਚ, ਕੁਮਾਰ ਨੇ ਗਣਿਤ ਦੀ ਪੜ੍ਹਾਈ ਕਰਾਉਣੀ ਸ਼ੁਰੂ ਕੀਤੀ।[12][13] ਉਸਨੇ 500 ਰੁਪਏ ਮਹੀਨੇ ਤੇ ਇੱਕ ਕਲਾਸਰੂਮ ਕਿਰਾਏ ਤੇ ਲਿਆ, ਅਤੇ ਆਪਣੀ ਸੰਸਥਾ, ਰਾਮਾਨੁਜਨ ਸਕੂਲ ਆਫ ਮੈਥੇਮੈਟਿਕਸ (RSM) ਸ਼ੁਰੂ ਕੀਤੀ।[12][16] ਸਾਲ ਦੇ ਅੰਤ ਤੱਕ ਉਸ ਦੀ ਕਲਾਸ ਦੋ ਵਿਦਿਆਰਥੀਆਂ ਤੋਂ ਛੱਤੀ ਤੱਕ ਚਲੀ ਗੀ ਅਤੇ ਤਿੰਨ ਸਾਲਾਂ ਬਾਅਦ ਤਕਰੀਬਨ 500 ਵਿਦਿਆਰਥੀ ਦਾਖਲ ਹੋ ਗਏ।[12] ਫਿਰ 2000 ਦੇ ਸ਼ੁਰੂ ਵਿਚ, ਜਦੋਂ ਇੱਕ ਗਰੀਬ ਵਿਦਿਆਰਥੀ ਆਈਆਈਟੀ-ਜੇਈਈ ਲਈ ਕੋਚਿੰਗ ਲਈ ਆਇਆ, ਜੋ ਗਰੀਬੀ ਕਾਰਨ ਸਾਲਾਨਾ ਦਾਖ਼ਲਾ ਫੀਸ ਨਹੀਂ ਦੇ ਸਕਦਾ ਸੀ, ਤਾਂ ਆਨੰਦ ਨੇ 2002 ਵਿੱਚ ਸੁਪਰ 30 ਪ੍ਰੋਗਰਾਮ ਸ਼ੁਰੂ ਕਰਨ ਦਾ ਮਨ ਬਣਾਇਆ, ਜਿਸ ਲਈ ਉਹ ਹੁਣ ਉਸਦੀ ਚਰਚਾ ਦੂਰ ਦੂਰ ਤੱਕ ਹੋ ਰਹੀ ਹੈ।[12][15]

2002 ਤੋਂ ਲੈ ਕੇ ਹਰ ਸਾਲ ਮਈ ਦੇ ਮਹੀਨੇ ਰਾਮਨੁਜਨ ਸਕੂਲ ਆਫ਼ ਮੈਥੇਮੈਟਸ ਵਿੱਚ 30 ਵਿਦਿਆਰਥੀਆਂ ਦੀ ਸੁਪਰ 30 ਪ੍ਰੋਗਰਾਮ ਲਈ ਚੋਣ ਕਰਨ ਲਈ ਇੱਕ ਪ੍ਰੀਖਿਆ ਲਈ ਜਾਂਦੀ ਹੈ। ਬਹੁਤ ਸਾਰੇ ਵਿਦਿਆਰਥੀ ਪ੍ਰੀਖਿਆ ਵਿੱਚ ਭਾਗ ਲੈਂਦੇ ਹਨ, ਅਤੇ ਆਖਰ, ਉਹ ਆਰਥਿਕ ਤੌਰ ਤੇ ਪੱਛੜੇ ਵਰਗਾਂ ਦੇ ਤੀਹ ਬੁੱਧੀਮਾਨ ਵਿਦਿਆਰਥੀਆਂ ਨੂੰ ਰੱਖ ਲੈਂਦਾ ਹੈ, ਉਨ੍ਹਾਂ ਨੂੰ ਟਿਊਸ਼ਨ, ਅਤੇ ਅਧਿਐਨ ਸਮੱਗਰੀ ਅਤੇ ਇੱਕ ਸਾਲ ਲਈ ਰਿਹਾਇਸ਼ ਪ੍ਰਦਾਨ ਕਰਦਾ ਹੈ।[12] ਉਹ ਭਾਰਤੀ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਦੀ ਸਾਂਝੀ ਦਾਖਲਾ ਪ੍ਰੀਖਿਆ ਲਈ ਤਿਆਰ ਕਰਦਾ ਹੈ। ਉਸ ਦੀ ਮਾਂ ਜਯੰਤੀ ਦੇਵੀ, ਵਿਦਿਆਰਥੀਆਂ ਲਈ ਰਸੋਈਏ ਦਾ ਕੰਮ ਕਰਦੀ ਹੈ ਅਤੇ ਉਸ ਦੇ ਭਰਾ ਪ੍ਰਣਵ ਕੁਮਾਰ ਪ੍ਰਬੰਧਨ ਦੀ ਦੇਖਭਾਲ ਕਰਦਾ ਹੈ।[17]

2003-2017 ਦੌਰਾਨ 450 ਵਿੱਚੋਂ 391 ਵਿਦਿਆਰਥੀ ਆਈ.ਆਈ.ਟੀਜ਼. ਲਈ ਪਾਸ ਹੋਏ।[12][18] 2010 ਵਿੱਚ, ਸੁਪਰ 30 ਦੇ ਸਾਰੇ ਵਿਦਿਆਰਥੀਆਂ ਨੇ ਆਈਆਈਟੀ ਜੇਈਈਈ ਦੇ ਦਾਖਲੇ ਲਈ ਟੈਸਟ ਪਾਸ ਕੀਤਾ ਸੀ। ਸੰਸਥਾ ਨੇ ਲਗਾਤਾਰ ਤੀਜੀ ਵਾਰੀ ਇਹ ਮੱਲ ਮਾਰੀ ਸੀ।[19] ਆਨੰਦ ਕੁਮਾਰ ਨੇ ਕਿਸੇ ਵੀ ਸਰਕਾਰੀ ਅਤੇ ਪ੍ਰਾਈਵੇਟ ਏਜੰਸੀ ਤੋਂ ਸੁਪਰ 30 ਲਈ ਕੋਈ ਵਿੱਤੀ ਸਹਾਇਤਾ ਨਹੀਂ ਲਈ ਅਤੇ ਉਹ ਰਾਮਾਨੁਜਨ ਇੰਸਟੀਚਿਊਟ ਤੋਂ ਪ੍ਰਾਪਤ ਕੀਤੀ ਟਿਊਸ਼ਨ ਫੀਸ ਨਾਲ ਉਨ੍ਹਾਂ ਦਾ ਪ੍ਰਬੰਧ ਕਰਦਾ ਹੈ।[15] ਸੁਪਰ 30 ਦੀ ਕਾਮਯਾਬੀ ਅਤੇ ਇਸਦੀ ਵਧਦੀ ਪ੍ਰਸਿੱਧੀ ਤੋਂ ਬਾਅਦ, ਉਸਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਵਲੋਂ ਅਤੇ ਸਰਕਾਰ ਵਲੋਂ ਵੀ ਵਿੱਤੀ ਸਹਾਇਤਾ ਦੀ ਪੇਸ਼ਕਸ਼ ਹੋਈ, ਪਰ ਉਸ ਨੇ ਇਹ ਲੈਣ ਤੋਂ ਇਨਕਾਰ ਕਰ ਦਿੱਤਾ; ਆਨੰਦ ਕੁਮਾਰ ਆਪਣੇ ਹੀ ਸਾਧਨਾਂ ਅਤੇ ਯਤਨਾਂ ਸਦਕਾ ਸੁਪਰ 30 ਨੂੰ ਚਲਾਉਣਾ ਚਾਹੁੰਦਾ ਸੀ।[15][17]

2008-2010 ਦੌਰਾਨ, 30 ਵਿਚੋਂ 30 ਵਿਦਿਆਰਥੀਆਂ ਨੇ ਆਈਆਈਟੀ-ਜੇਈਆਈ ਨੂੰ ਪਾਸ ਕੀਤਾ ਅਗਲੇ ਸਾਲਾਂ ਵਿੱਚ 30 ਵਿਦਿਆਰਥੀਆਂ ਵਿੱਚੋਂ ਆਈਆਈਟੀ-ਜੇਈਈ ਦੀ ਪ੍ਰੀਖਿਆ ਪਾਸ ਇਸ ਤਰ੍ਹਾਂ ਰਹੇ: 2011 ਵਿੱਚ (24 ਪਾਸ ਕੀਤੇ), 2012 ਵਿੱਚ (27 ਪਾਸ), 2013 ਵਿੱਚ (28 ਪਾਸ), 2014 ਵਿੱਚ (27 ਪਾਸ), 2015 ਵਿੱਚ (25 ਪਾਸ), 2016 ਵਿੱਚ (28 ਪਾਸ), 2017 ਵਿੱਚ (30 ਪਾਸ), ਅਤੇ 2018 ਵਿੱਚ (26 ਪਾਸ)।[17][20][21]

ਮਾਨਤਾ[ਸੋਧੋ]

ਮਾਰਚ 2009 ਵਿੱਚ, ਡਿਸਕਵਰੀ ਚੈਨਲ ਨੇ ਸੁਪਰ 30 ਤੇ ਇੱਕ ਘੰਟੇ ਦਾ ਪ੍ਰੋਗਰਾਮ ਪ੍ਰਸਾਰਿਤ ਕੀਤਾ[4][14][22] ਅਤੇ ਦ ਨਿਊਯਾਰਕ ਟਾਈਮਜ਼ ਨੇ ਆਨੰਦ ਕੁਮਾਰ ਨੂੰ ਅੱਧਾ ਪੰਨਾ ਸਮਰਪਿਤ ਕੀਤਾ।[14] ਅਦਾਕਾਰਾ ਅਤੇ ਸਾਬਕਾ ਮਿਸ ਜਾਪਾਨੀ ਨਾਰਿਕਾ ਫੁਜੀਵਾਰਾ ਨੇ ਆਨੰਦ ਕੁਮਾਰ ਦੀ ਪਹਿਲਕਦਮੀ ਤੇ ਇੱਕ ਡਾਕੂਮੈਂਟਰੀ ਬਣਾਉਣ ਲਈ ਪਟਨਾ ਦਾ ਦੌਰਾ ਕੀਤਾ।[16] ਆਨੰਦ ਕੁਮਾਰ ਨੂੰ ਬੀ.ਬੀ.ਸੀ. ਦੇ ਪ੍ਰੋਗ੍ਰਾਮਾਂ ਵਿੱਚ ਸ਼ਾਮਲ ਕੀਤਾ ਗਿਆ ਹੈ।[14] ਉਸ ਨੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ, ਵੱਖ ਵੱਖ ਆਈਆਈਟੀਜ਼, ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ, ਟੋਕੀਓ ਯੂਨੀਵਰਸਿਟੀ ਅਤੇ ਸਟੈਨਫੋਰਡ ਯੂਨੀਵਰਸਿਟੀ ਵਿਚ ਆਪਣੇ ਤਜਰਬਿਆਂ ਬਾਰੇ ਗੱਲ ਕੀਤੀ ਹੈ[14][23][24][25] ਉਸ ਨੂੰ ਮੁਫਤ ਕੋਚਿੰਗ ਪ੍ਰਦਾਨ ਕਰਕੇ ਆਈਆਈਟੀ-ਜੇਈਈ ਪਾਸ ਕਰਨ ਵਿੱਚ ਗਰੀਬ ਵਿਦਿਆਰਥੀਆਂ ਦੀ ਮਦਦ ਕਰਨ ਲਈ ਲਿਮਕਾ ਬੁੱਕ ਆਫ਼ ਰਿਕਾਰਡਜ਼ (2009) ਵਿੱਚ ਦਰਜ਼ ਕੀਤਾ ਗਿਆ ਹੈ।[26] ਟਾਈਮ ਮੈਗਜ਼ੀਨ ਨੇ ਬੇਸਟ ਆਫ ਏਸ਼ੀਆ 2010 ਦੀ ਸੂਚੀ ਵਿੱਚ ਸੁਪਰ 30 ਨੂੰ ਸ਼ਾਮਿਲ ਕੀਤਾ ਹੈ। ਉਸ ਨੂੰ ਜੁਲਾਈ 2010 ਵਿੱਚ ਸੋਸ਼ਲ ਸਾਇੰਸਾਂ ਵਿੱਚ ਖੋਜ ਅਤੇ ਦਸਤਾਵੇਜ਼ੀਕਰਨ ਲਈ ਇੰਸਟੀਚਿਊਟ (ਆਈਆਰਡੀਐਸ) ਦੁਆਰਾ 2010 ਵਿੱਚ ਐਸ. ਰਾਮਾਨੁਜਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[1]

ਸੁਪਰ 30 ਨੂੰ ਯੂਨਾਈਟਿਡ ਸਟੇਟਸ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਵਿਸ਼ੇਸ਼ ਦੂਤ ਰਸ਼ਦ ਹੁਸੈਨ ਦੀ ਸ਼ਾਬਾਸ਼ੀ ਮਿਲੀ, ਜਿਸ ਨੇ ਇਸਨੂੰ ਦੇਸ਼ ਵਿੱਚ "ਸਭ ਤੋਂ ਵਧੀਆ" ਸੰਸਥਾ ਦੱਸਿਆ।[27] ਨਿਊਜ਼ਵੀਕ ਮੈਗਜ਼ੀਨ ਨੇ ਗਣਿਤ ਮਾਹਿਰ ਅਨੰਦ ਕੁਮਾਰ ਦੀ ਸੁਪਰ 30 ਦੀ ਪਹਿਲਕਦਮੀ ਵੱਲ ਧਿਆਨ ਦਿੱਤਾ ਅਤੇ ਇਸ ਨੂੰ ਦੁਨੀਆ ਦੇ ਚਾਰ ਸਭ ਤੋਂ ਵੱਧ ਕਾਢਕਾਰੀ ਸਕੂਲਾਂ ਦੀ ਸੂਚੀ ਵਿੱਚ ਉਸ ਦੇ ਸਕੂਲ ਸ਼ਾਮਲ ਕੀਤਾ।[28] ਨਵੰਬਰ 2010 ਵਿੱਚ ਆਨੰਦ ਨੂੰ ਬਿਹਾਰ ਸਰਕਾਰ ਦਾ ਸਭ ਤੋਂ ਵੱਡਾ ਪੁਰਸਕਾਰ "ਮੌਲਾਨਾ ਅਬਦੁੱਲ ਕਲਾਮ ਅਜ਼ਾਦ ਸਿੱਖਿਆ ਪੁਰਸਕਾਰ" ਦਿੱਤਾ ਗਿਆ ਸੀ।[2] ਉਨ੍ਹਾਂ ਨੂੰ ਪ੍ਰੋ. ਬੰਗਲੌਰ ਵਿੱਚ ਕੁੱਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ 2010 ਵਿੱਚ ਯਸ਼ਵੰਤ ਰਾਏ ਕੇਲਕਰ ਯੁਵਾ ਪੁਰਸਕਾਰ ਦਿੱਤਾ।

ਅਪਰੈਲ 2011 ਵਿੱਚ, ਕੁਮਾਰ ਨੂੰ ਯੂਰਪ ਦੇ ਮੈਗਜ਼ੀਨ ਫੋਕਸ ਨੇ "ਵਿਸ਼ਵ ਗਲੋਬਲ ਸ਼ਖਸੀਅਤਾਂ ਵਿਚੋਂ ਇੱਕ" ਚੁਣਿਆ ਸੀ "ਜਿਨ੍ਹਾਂ ਵਿੱਚ ਅਤਿਅੰਤ ਪ੍ਰਤਿਭਾਸ਼ਾਲੀ ਲੋਕਾਂ ਨੂੰ ਤਿਆਰ ਕਰਨ ਦੀ ਸਮਰੱਥਾ ਹੁੰਦੀ ਹੈ।"[29] ਕੁਮਾਰ ਨੇ ਫਿਲਮ ਆਰਖਸ਼ਣ ਵਿੱਚ ਭੂਮਿਕਾ ਦੀ ਤਿਆਰੀ ਵਿੱਚ ਅਮਿਤਾਭ ਬੱਚਨ ਦੀ ਵੀ ਮਦਦ ਕੀਤੀ।[30] ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਸਮੇਤ ਬਹੁਤ ਸਾਰੇ ਲੋਕ ਅਨੰਦ ਕੁਮਾਰ ਦੇ ਜੀਵਨ 'ਤੇ ਇੱਕ ਫਿਲਮ ਬਣਾਉਣ ਵਿੱਚ ਦਿਲਚਸਪੀ ਰੱਖਦੇ ਹਨ।[31] ਯੂਕੇ ਆਧਾਰਿਤ ਮੈਗਜ਼ੀਨ ਮੋਨੋਕਲੇ ਦੁਆਰਾ ਵਿਸ਼ਵ ਦੇ 20 ਪਾਇਨੀਅਰ ਅਧਿਆਪਕਾਂ ਦੀ ਸੂਚੀ ਵਿੱਚ ਉਸ ਦਾ ਨਾਮ ਰੱਖਿਆ ਗਿਆ ਸੀ।[32] ਉਸ ਨੂੰ ਬ੍ਰਿਟਿਸ਼ ਕੋਲੰਬੀਆ, ਕਨੇਡਾ ਦੀ ਸਰਕਾਰ ਨੇ ਵੀ ਸਨਮਾਨਿਤ ਕੀਤਾ।[33] ਕੁਮਾਰ ਨੂੰ ਮੁੰਬਈ ਦੇ ਬੈਂਕ ਆਫ ਬੜੌਦਾ ਦੁਆਰਾ ਬੜੋਦਾ ਸਨ ਲਾਈਫ ਅਚੀਵਮੈਂਟ ਅਵਾਰਡ ਦਿੱਤਾ ਗਿਆ ਸੀ।[34] ਕੁਮਾਰ ਨੂੰ ਰਾਜਕੋਟ ਵਿੱਚ ਇੱਕ ਸਮਾਰੋਹ ਦੇ ਦੌਰਾਨ ਅੱਠਵੀਂ ਕੌਮੀ ਗਣਿਤ ਕਨਵੈਨਸ਼ਨ ਵਿੱਚ ਵੱਕਾਰੀ ਰਾਮਾਨੁਜਨ ਗਣਿਤ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।[35] ਉਸ ਨੂੰ ਕਾਰਪਾਗਾਮ ਯੂਨੀਵਰਸਿਟੀ, ਕੋਇੰਬਟੂਰ ਨੇ ਆਨਰੇਰੀ ਡਾਕਟੋਰੇਟ ਆਫ਼ ਸਾਇੰਸ (ਡੀ ਐਸ ਸੀ) ਨਾਲ ਸਨਮਾਨਿਤ ਕੀਤਾ।[36] ਉਸ ਨੂੰ ਮੱਧ ਪ੍ਰਦੇਸ਼ ਸਰਕਾਰ ਵਲੋਂ ਸਿੱਖਿਆ ਵਿੱਚ ਅਨੋਖੇ ਯੋਗਦਾਨ ਲਈ ਮਹਾਂਰਿਸ਼ੀ ਵੇਦ ਵਿਆਸ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।[37] ਆਨੰਦ ਕੁਮਾਰ ਨੂੰ ਜਰਮਨੀ ਦੇ ਸੈਕਸਨੀ ਦੇ ਸਿੱਖਿਆ ਮੰਤਰਾਲੇ ਨੇ ਸਨਮਾਨਿਤ ਕੀਤਾ ਸੀ।[38]

ਕੁਮਾਰ ਨੇ ਭਾਰਤ ਦੀ ਮਾਣਯੋਗ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਆਪਣੀ ਜੀਵਨੀ ਪੇਸ਼ ਕੀਤੀ, ਜੋ ਕਿ ਕੈਨੇਡਾ ਵਿੱਚ ਰਹਿੰਦੇ ਮਨੋ-ਵਿਗਿਆਨੀ ਬਿਜੂ ਮੈਥਿਊ ਨੇ ਲਿਖਿਆ ਸੀ।[39] ਆਨੰਦ ਕੁਮਾਰ ਨੂੰ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ "ਰਾਸ਼ਟਰੀ ਬਾਲ ਕਲਿਆਣ ਪੁਰਸਕਾਰ" ਨਾਲ ਸਨਮਾਨਿਤ ਕੀਤਾ।[40]

ਅਵਾਰਡ[ਸੋਧੋ]

8 ਨਵੰਬਰ, 2018 ਨੂੰ ਅਨੰਦ ਕੁਮਾਰ ਨੂੰ ਦੁਬਈ ਵਿੱਚ ਮਾਲਾਬਾਰ ਗੋਲਡ ਐਂਡ ਡਾਇਮੰਡਸ ਦੁਆਰਾ ਗਲੋਬਲ ਐਜੂਕੇਸ਼ਨ ਅਵਾਰਡ[41] 2018 ਨਾਲ ਸਨਮਾਨਿਤ ਕੀਤਾ ਗਿਆ। ਸਿੱਖਿਆ ਦੇ ਖੇਤਰ ਵਿੱਚ ਉਸ ਦੀਆਂ ਕੋਸ਼ਿਸ਼ਾਂ ਨੂੰ "ਪਾਇਨੀਅਰਿੰਗ" ਮੰਨਿਆ ਜਾਂਦਾ ਹੈ।[1]

ਸੁਪਰ 30 ਫਿਲਮ[ਸੋਧੋ]

ਬਾਲੀਵੁੱਡ ਦੇ ਨਿਰਦੇਸ਼ਕ ਵਿਕਾਸ ਬਹਿਲ ਨੇ ਉਸ ਦੇ ਜੀਵਨ ਅਤੇ ਕੰਮਾਂ ਤੇ ਆਧਾਰਿਤ ਸੁਪਰ 30 (2019) ਸਿਰਲੇਖ ਵਾਲੀ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ, ਜਿਸ ਵਿੱਚ ਰਿਤਿਕ ਰੌਸ਼ਨ ਨੂੰ ਅਨੰਦ ਕੁਮਾਰ ਵਜੋਂ ਲਿਆ ਗਿਆ ਹੈ।[8][42]

ਬਦਨਾਮ ਕਰਨ ਦੀ ਮੁਹਿੰਮ[ਸੋਧੋ]

23 ਜੁਲਾਈ 2018 ਨੂੰ, ਦੈਨਿਕ ਜਾਗਰਣ ਵਿੱਚ ਇੱਕ ਲੇਖ ਵਿੱਚ ਸੁਪਰ 30 ਦੇ ਸਾਬਕਾ ਵਿਦਿਆਰਥੀਆਂ ਦੇ ਹਵਾਲੇ ਨਾਲ ਕਿਹਾ ਗਿਆ ਕਿ 26 ਪਾਸ ਹੋਣ ਦੇ ਦਾਅਵਿਆਂ ਦੇ ਉਲਟ ਪ੍ਰੋਗਰਾਮ ਦੇ ਸਿਰਫ ਤਿੰਨ ਵਿਦਿਆਰਥੀ ਹੀ ਉਸ ਸਾਲ ਆਈ.ਆਈ.ਟੀ. ਜੇ.ਈ.ਈ. ਦੀ ਪ੍ਰੀਖਿਆ ਪਾਸ ਕਰ ਸਕੇ ਸਨ।[43] ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਸੁਪਰ 30 ਵਿੱਚ ਨਾਮ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਇੱਕ ਹੋਰ ਕੋਚਿੰਗ ਸੈਂਟਰ, ਰਾਮਾਨੁਜ ਸੰਸਥਾ ਨਾਮਕ ਇੱਕ ਮੁਨਾਫੇ ਵਾਲੀ ਸੰਸਥਾ ਵਿੱਚ ਦਾਖਲ ਹੋਣ ਦਬਾਅ ਪਾਇਆ ਜਾਂਦਾ ਸੀ। ਇਸ ਤੋਂ ਇਲਾਵਾ ਲੇਖ ਵਿੱਚ ਦੋਸ਼ ਲਾਇਆ ਗਿਆ ਹੈ ਕਿ ਆਈਆਈਟੀ ਦੇ ਉਮੀਦਵਾਰਾਂ ਨੂੰ ਰਾਮਾਨੁਜ ਇੰਸਟੀਚਿਊਟ ਵਿੱਚ ਭਰਤੀ ਕਰਨ ਲਈ ਕਹਿ ਕੇ ਆਨੰਦ ਕੁਮਾਰ ਸਾਲਾਨਾ 1 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਦਾ ਸੀ।[43]

ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸ਼ਵੀ ਯਾਦਵ ਨੇ ਅਨੰਦ ਕੁਮਾਰ ਦੇ ਪੱਖ ਵਿੱਚ ਗੱਲ ਕੀਤੀ ਅਤੇ ਕਿਹਾ ਕਿ "ਪ੍ਰਚਾਰ ਅਨੰਦ ਕੁਮਾਰ ਨੂੰ ਬਦਨਾਮ ਕਰਨ ਲਈ ਮੀਡੀਆ ਵਿੱਚ ਸਾਮੰਤੀ ਮਾਨਸਿਕਤਾ ਦੇ ਪ੍ਰਭਾਵ ਹੇਠ ਚਲਾਇਆ ਜਾ ਰਿਹਾ ਹੈ।" ਕੇਂਦਰੀ ਕੈਬਨਿਟ ਮੰਤਰੀ ਅਤੇ ਸਾਬਕਾ ਅਭਿਨੇਤਾ ਸ਼ਤਰੂਘਨ ਸਿਨਹਾ ਨੇ ਵੀ ਟਵਿੱਟਰ ਤੇ ਕੁਮਾਰ ਦੇ ਪੱਖ ਵਿੱਚ ਬੋਲਿਆ।[44][45] ਅਗਸਤ 2018 ਵਿੱਚ, ਦ ਹਿੰਦੂ ਨੇ ਰਿਪੋਰਟ ਦਿੱਤੀ ਕਿ ਆਨੰਦ ਕੁਮਾਰ ਅਤੇ ਉਸ ਦੇ ਸਕੂਲ ਨੂੰ ਅਕਸਰ ਬਦਨਾਮ ਕਰਨ ਵਾਲੀਆਂ ਮੁਹਿੰਮਾਂ ਅਕਸਰ ਚਲਾਈਆਂ ਜਾਂਦੀਆਂ ਹਨ ਜੁਲਾਈ ਵਿੱਚ ਦੈਨਿਕ ਜਾਗਰਣ ਅਖ਼ਬਾਰ ਵਿੱਚ ਛਪੀਆਂ ਹੋਈਆਂ ਗੰਦੀਆਂ ਕਹਾਣੀਆਂ ਦੇ ਸੰਭਾਵੀ ਸਰੋਤਾਂ ਦੀ ਪਛਾਣ ਕੀਤੀ ਗਈ।[10][46]

ਹਵਾਲੇ[ਸੋਧੋ]

 1. 1.0 1.1 "IRDS Awards 2010".[permanent dead link]
 2. 2.0 2.1 "Bihar honours Super 30 founder with top award". The Times Of India. Archived from the original on 18 May 2013. Retrieved 20 February 2012. {{cite news}}: Unknown parameter |dead-url= ignored (|url-status= suggested) (help)
 3. "JEE Advanced result 2017: It is 30/30 for Anand Kumar's Super 30". Hindustan Times. 12 June 2017.
 4. 4.0 4.1 Chaudhary, Pranava K (14 Mar 2009). "Discovery to showcase Super-30 today". The Times of India. Archived from the original on 2013-12-30. Retrieved 2019-07-16. {{cite news}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ". Archived from the original on 2013-12-30. Retrieved 2019-07-16. {{cite web}}: Unknown parameter |dead-url= ignored (|url-status= suggested) (help) Archived 2013-12-30 at the Wayback Machine.
 5. "Living the vilayat dream at home - Teacher who failed to study abroad coaches students to do so". The Telegraph. 22 February 2005.
 6. Tewary, Amarnath (21 September 2006). "Helping poor Indians crack toughest test". BBC News.
 7. "Super 30 does it again: 28 of its students crack JEE Advanced". Hindustan Times. 12 June 2016.
 8. 8.0 8.1 "Super 30 trailer out. Hrithik Roshan stuns as math wizard Anand Kumar in new film". India Today. 4 June 2019. Retrieved 4 June 2019. {{cite web}}: Italic or bold markup not allowed in: |publisher= (help)
 9. "Super 30 founder Anand Kumar invited to speak at MIT and Harvard". The Economic Times India. 29 Sep 2014.
 10. 10.0 10.1 Amarnath Tewary (22 August 2018). "Bihar Super-30 founder faces smear campaign". Retrieved 5 June 2019. When asked who is behind all this, he quipped, "everyone knows in Patna who is he…why should I take his name?" Is he former DGP Abhyanand who was earlier associated with Super-30 for five years?, Mr. Kumar did not respond.
 11. http://getahead.rediff.com/report/2009/dec/15/meet-anand-kumar-of-super-30.htm
 12. 12.00 12.01 12.02 12.03 12.04 12.05 12.06 12.07 12.08 12.09 "He trains India's poorest students for the IIT". Careers360. 15 December 2009. Retrieved 2009-12-15.
 13. 13.0 13.1 "Super 30 Founder Anand Kumar, a Mathematician on a Mission". Success Stories. 28 May 2012.
 14. 14.0 14.1 14.2 14.3 14.4 Sengupta, Uttam (14 June 2009). "Genius at work". The Sunday Tribune. Retrieved 2009-07-11.
 15. 15.0 15.1 15.2 15.3 "Mr. Cent Per Cent". Chennai, India: The Hindu. 14 November 2009. {{cite news}}: Italic or bold markup not allowed in: |publisher= (help)
 16. 16.0 16.1 Kumar, Abhay. "'I am planning expansion of Super 30'". Deccan Herald. Retrieved 2009-12-18.
 17. 17.0 17.1 17.2 "26 students from Anand Kumar's Super 30 academy crack IIT-JEE". The Economic Times. 10 June 2018. Retrieved 5 June 2019. {{cite web}}: Italic or bold markup not allowed in: |publisher= (help)
 18. Patna, PTI. "JEE advance result: Anand Kumar's Super 30 wins laurels again, 27 out of 30 qualify for IITs'". Financial Express. Retrieved 2014-06-19.
 19. "Super 30's super record in IIT-JEE". Chennai, India: The Hindu. 26 May 2010. Retrieved 2010-09-25.
 20. "JEE Advanced 2017 Results". Patna, India: NDTV. 17 June 2017.
 21. "26 students from Anand Kumar's Super 30 academy crack IIT-JEE". Patna, India: TOI. 10 June 2018.
 22. "100/100 for Super 30 in IIT-JEE". The Hindu. Chennai, India. 26 May 2009. Archived from the original on 2009-06-10. Retrieved 2009-07-11. {{cite news}}: Unknown parameter |dead-url= ignored (|url-status= suggested) (help)
 23. "Use skills to ensure country's growth: Super30 founder to IIT students". Economics Times. 26 August 2014. Retrieved 2014-10-15.
 24. "Super 30 goes global: Bihar mathematician Anand Kumar gets a heroes welcome in Tokyo". Mail On line India. 10 February 2013. Retrieved 2014-10-15.
 25. "Anand focus on teachers for excellence". The Telegraph. 8 October 2014. Retrieved 2014-10-14.
 26. "Kumar of Super-30 finds place in Limca Book". Times of India. 15 September 2009. Archived from the original on 2013-07-05. Retrieved 2009-12-18. {{cite news}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ". Archived from the original on 2013-07-05. Retrieved 2019-07-16. {{cite web}}: Unknown parameter |dead-url= ignored (|url-status= suggested) (help) Archived 2013-07-05 at the Wayback Machine.
 27. "Obama's special envoy hails Super 30". Chennai, India: The Hindu. 8 August 2010. Archived from the original on 21 October 2012. Retrieved 2010-09-25. {{cite news}}: Unknown parameter |dead-url= ignored (|url-status= suggested) (help)
 28. "Super-30-incredible-says-Newsweek". The Times Of India. 19 September 2010. Archived from the original on 2012-11-03. Retrieved 2010-09-25. {{cite news}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ". Archived from the original on 2012-11-03. Retrieved 2019-07-16. {{cite web}}: Unknown parameter |dead-url= ignored (|url-status= suggested) (help) Archived 2012-11-03 at the Wayback Machine.
 29. "Super 30 founder is Europe journal's global personality". Hindu Business Line. 20 April 2011. Retrieved 22 April 2011.
 30. "Big B gets teaching tips from Super 30's Anand". The Times of India. 31 July 2011. Archived from the original on 4 ਜਨਵਰੀ 2012. Retrieved 31 July 2011. {{cite news}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ". Archived from the original on 2012-01-04. Retrieved 2019-07-16. {{cite web}}: Unknown parameter |dead-url= ignored (|url-status= suggested) (help) Archived 2012-01-04 at the Wayback Machine.
 31. "Bollywood movie on Bihar's Super-30 on cards". The Times of India. 23 November 2011. Archived from the original on 1 ਮਈ 2013. Retrieved 23 November 2011. {{cite news}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ". Archived from the original on 2013-05-01. Retrieved 2019-07-16. {{cite web}}: Unknown parameter |dead-url= ignored (|url-status= suggested) (help) Archived 2013-05-01 at the Wayback Machine..
 32. "Math wizard Anand Kumar in list of world's 20 top teachers". Indian Express. 4 Dec 2011.
 33. "Bihar's Super 30 coaching idea wins high praise in Canada". The Times of India. 21 Feb 2012. Archived from the original on 2012-07-08. Retrieved 2019-07-16. {{cite news}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ". Archived from the original on 2012-07-08. Retrieved 2019-07-16. {{cite web}}: Unknown parameter |dead-url= ignored (|url-status= suggested) (help) Archived 2012-07-08 at Archive.is
 34. "Founder of 'Super-30' programme Anand Kumar honoured". The Economic Times. 21 July 2012.
 35. "Anand Kumar, Founder of Super30 Classes, Gets Ramanujan Mathematics Award". Indiatimes. 29 January 2014.
 36. "Honorary doctorate conferred on 'Super 30' founder". The Times of India. 14 December 2014.
 37. "ANAND KUMAR FOUNDER OF 'SUPER 30′ AWARDED MAHARISHI VED VYAS NATIONAL AWARD". Dreamiit. 17 August 2015.
 38. "Super 30 founding mathematician honoured in Germany". Economics Times. 1 December 2015.
 39. "Mukherjee lauds Anand Kumar's work". Business Standard. 10 June 2016.
 40. "Rashtriya Bal Kalyan Award presented to Super-30 founder". Hindu. 15 November 2017.
 41. "Home – Prime Time Research Media Global Education Awards, Market Research Company". globaleducationawards.com. Retrieved 2019-03-07.
 42. "Confirmed! Hrithik Roshan is playing mathematician Anand Kumar in Vikas Bahl's Super 30". The Indian Express (in ਅੰਗਰੇਜ਼ੀ (ਅਮਰੀਕੀ)). 2017-09-25. Retrieved 2017-09-25.
 43. 43.0 43.1 "Patna's Super 30 mentor Anand Kumar accused of deceit to gain popularity". India Today (in ਅੰਗਰੇਜ਼ੀ (ਅਮਰੀਕੀ)). 2018-07-23. Retrieved 2018-07-23.
 44. Subhash K Jha (3 August 2018). "Anand Kumar fighting a smear campaign". Deccan Chronicle. Retrieved 5 June 2019. But ever since the announcement of the project, it seems people are out to discredit Anand's work. {{cite web}}: Italic or bold markup not allowed in: |publisher= (help)
 45. "Super 30 mentor Anand Kumar gets support from Tejashwi Yadav, Shatrughan Sinha amid charges of fabrication". The Financial Express (in ਅੰਗਰੇਜ਼ੀ (ਅਮਰੀਕੀ)). 2018-07-31. Retrieved 2018-10-07.
 46. "Banker jailed for 86 days for 'no crime' in Bihar". The Times of India. 10 October 2018. Retrieved 5 June 2019. {{cite web}}: Italic or bold markup not allowed in: |publisher= (help)

ਬਾਹਰੀ ਲਿੰਕ[ਸੋਧੋ]