ਸਮੱਗਰੀ 'ਤੇ ਜਾਓ

ਇਬਨ ਖ਼ਲਦੂਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਇਬਨ ਖਾਲਦੂਨ ਤੋਂ ਮੋੜਿਆ ਗਿਆ)
ਇਬਨ ਖ਼ਲਦੂਨ
ਜਨਮ27 ਮਈ 1332 ਈਸਵੀ ਵਿੱਚ ਤੂਨਿਸ
ਮੌਤ19 ਮਾਰਚ 1406 ਈਸਵੀ ਵਿੱਚ ਕਾਹਿਰਾ
ਦੌਰਮੱਧ ਕਾਲ
ਖੇਤਰਮਗ਼ਰਿਬ
ਫਿਰਕਾਸੁੰਨੀ ਇਸਲਾਮ[1]
ਕਾਨੂੰਨ ਸ਼ਾਸਤਰਮਾਲਿਕੀ
ਦੀਨਅਸ਼ਾਰਿਆ [2]
ਮੁੱਖ ਰੁਚੀ(ਆਂ)ਸਮਾਜ ਵਿਗਿਆਨ
ਇਤਿਹਾਸਕਾਰੀ
ਅਰਥਸ਼ਾਸਤਰ
ਜਨ-ਅੰਕੜਾ ਵਿਗਿਆਨ
ਰਾਜਨੀਤੀ ਵਿਗਿਆਨ
ਮਨੋਗ੍ਰੰਥੀ ਵਿਗਿਆਨ
ਮੁੱਖ ਵਿਚਾਰਸਾਮਰਾਜਾਂ ਦਾ ਚਕਰੀ ਸਿਧਾਂਤ, ਅਸਾਬੀਆ, ਆਰਥਿਕ ਤਰੱਕੀ ਦਾ ਸਿਧਾਂਤ,[3] ਪੂਰਤੀ ਅਤੇ ਮੰਗ ਦਾ ਸਿਧਾਂਤ[4]

ਇਬਨ ਖ਼ਲਦੂਨ (/ˌɪbənxælˈdn/ ਪੂਰਾ ਨਾਂ, Arabic: أبو زيد عبد الرحمن بن محمد بن خلدون الحضرمي, ਅਬੂ ਜ਼ੈਦ ‘ਅਬਦੁਰ-ਰਹਿਮਾਨ ਬਿਨ ਮੁਹੰਮਦ ਬਿਨ ਖ਼ਲਦੂਨ ਅਲ-ਹਦਰਮੀ; 27 ਮਈ, 1332 ਈਸਵੀ– 19 ਮਾਰਚ, 1406 ਈਸਵੀ) ਬਰਬਰ ਮੁਸਲਮਾਨ ਇਤਿਹਾਸਕਾਰ ਅਤੇ ਇਤਿਹਾਸ ਵਿਗਿਆਨੀ ਸੀ। ਇਸਨੂੰ ਆਧੁਨਿਕ ਸਮਾਜ ਵਿਗਿਆਨ,[n 1] ਇਤਿਹਾਸਕਾਰੀ,ਜਨ-ਅੰਕੜਾ ਵਿਗਿਆਨ[n 1] ਅਤੇ ਅਰਥਸ਼ਾਸਤਰ[6][n 2] ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ।

ਇਹ ਆਪਣੀ ਲਿਖੀ ਕਿਤਾਬ ਮੁੱਕਦਮਾ (ਭੂਮਿਕਾ) ਤੋਂ ਵੀ ਜਾਣਿਆ ਜਾਂਦਾ ਹੈ। ਇਹ ਕਿਤਾਬ ਸਤਾਰਵੀਂ ਸਦੀ ਦੇ ਉਸਮਾਨੀਆ ਦੇ ਇਤਿਹਾਸਕਾਰਾਂ,ਹਾਜੀ ਖਲੀਫ਼ਾ ਅਤੇ ਮੁਸਤਫ਼ਾ ਨਾਈਮਾ ਪ੍ਰਭਾਵਿਤ ਸੀ ਜਿਹਨਾਂ ਨੇ ਸਿਧਾਂਤਾਂ ਦੀ ਵਰਤੋਂ ਕਰ ਕੇ ਸਲਤਨਤ ਉਸਮਾਨੀਆ ਦੇ ਫੈਲਾਅ ਅਤੇ ਪਤਨ ਦਾ ਵਿਸ਼ਲੇਸ਼ਣ ਕੀਤਾ। 19ਵੀਂ ਸਦੀ ਦੇ ਯੂਰਪੀ ਵਿਦਵਾਨਾਂ ਨੇ ਵੀ ਇਸ ਕਿਤਾਬ ਦੀ ਮਹੱਤਤਾ ਨੂੰ ਸਵੀਕ੍ਰਿਤ ਕੀਤਾ ਅਤੇ ਇਸ ਨਾਲ ਇਬਨ ਖਾਲਦੂਨ ਨੂੰ ਮਹਾਨ ਮੁਸਲਿਮ ਦਾਰਸ਼ਨਿਕਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ।

ਜ਼ਿੰਦਗੀ

[ਸੋਧੋ]

ਇਸ ਦਾ ਜਨਮ 1332 ਈ. ਨੂੰ ਤੂਨਿਸ ਵਿੱਚ ਅਰਬ ਪਿਛੋਕੜ ਵਾਲੇ ਆਂਦਾਲੂਸੀਆਈ ਘਰਾਨੇ ਵਿੱਚ ਹੋਇਆ। ਉਸ ਦਾ ਪਰਿਵਾਰ, ਜੋ ਵੱਡੇ ਅਹੁਦਿਆਂ ਤੇ ਸਨ, ਇਸ਼ਬੀਲੀਆ ਦੇ ਪਤਨ ਤੋਂ ਬਾਅਦ ਤੂਨਿਸ਼ਿਆ ਵਿੱਚ ਵੱਸ ਗਿਆ। ਤੂਨਿਸ਼ਿਆ ਦੇ ਹਫਸਿਦ ਰਾਜਵੰਸ਼ ਦੇ ਕੁੱਝ ਪਰਿਵਾਰ ਉੱਚੇ ਰਾਜਸੀ ਅਹੁਦਿਆਂ ਉੱਤੇ ਸਨ; ਇਬਨ ਖਾਲਦੂਨ ਦੇ ਪਿਤਾ ਅਤੇ ਦਾਦਾ ਨੇ ਰਾਜਨੀਤਿਕ ਜ਼ਿੰਦਗੀ ਨੂੰ ਤਿਆਗ ਕੇ ਇੱਕ ਰਹੱਸਵਾਦੀ ਕ੍ਰਮ ਵਿੱਚ ਸ਼ਾਮਿਲ ਹੋ ਗਏ। ਇਸ ਦਾ ਭਰਾ ਇਆਹਾ ਖਾਲਦੂਨ ਵੀ ਇੱਕ ਇਤਿਹਾਸਕਾਰ ਸੀ ਜਿਸਨੇ ਅਬਦਾਲਵਾਦਿਦ ਰਾਜਕੂਲ ਬਾਰੇ ਕਿਤਾਬ ਲਿੱਖੀ। ਉਸਨੂੰ ਕੋਰਟ ਵਲੋਂ ਸਰਕਾਰੀ ਇਤਿਹਾਸਕਾਰ ਬਣਨ ਕਾਰਨ ਉਸ ਦੇ ਵਿਰੋਧੀਆਂ ਨੇ ਉਸ ਦੀ ਹੱਤਿਆ ਕਰ ਦਿੱਤੀ।

ਸਿੱਖਿਆ

[ਸੋਧੋ]

ਇਸ ਦੇ ਪਰਿਵਾਰ ਦਾ ਉੱਚਾ ਰੁਤਬਾ ਬਣਾਏ ਰੱਖਣ ਲਈ ਖਾਲਦੂਨ ਨੇ ਮਗ਼ਰਿਬ ਵਿੱਚ ਸਭ ਤੋਂ ਵਧੀਆ ਅਧਿਆਪਕ ਤੋਂ ਸਿੱਖਿਆ ਲਿੱਤੀ। ਇਸਨੇ ਇਸਲਾਮਕ ਮਦਰੱਸਾ ਤੋਂ ਵੀ ਕਲਾਸਕੀ ਸਿੱਖਿਆ ਪ੍ਰਾਪਤ ਕੀਤੀ। ਇਸਨੂੰ ਕੁਰਾਨ ਦਾ ਵੀ ਪੂਰਾ ਗਿਆਨ ਸੀ ਜਿਸ ਨੂੰ ਹਾਫ਼ਿਜ਼ਾ ਕਿਹਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਉਹ ਅਰਬੀ ਭਾਸ਼ਾ ਵਿੱਚ ਵੀ ਨਿਪੁੰਨ ਸੀ। ਖਾਲਦੂਨ ਨੇ ਕੁਰਾਨ ਦੇ ਮੂਲ ਸਿਧਾਂਤ ਹਦੀਸ,ਸ਼ਰੀਆ ਅਤੇ ਫ਼ਿਕਾ ਨੂੰ ਵੀ ਪੂਰਨ ਰੂਪ ਵਿੱਚ ਸਮਝਿਆ। ਇਸਨੂੰ ਇਹਨਾਂ ਸਾਰੇ ਵਿਸ਼ਿਆਂ ਵਿੱਚ ਪ੍ਰਮਾਣੀਕਰਨ (ਇਜਾਜ਼ਾਹ) ਮਿਲਿਆ।[7]

ਹਵਾਲੇ

[ਸੋਧੋ]
  1. http://www.muslimphilosophy.com/ik/klf.htm#Intro
  2. Doniger, Wendy (1999). Merriam-Webster's Encyclopedia of World Religions. Merriam-Webstar Inc. p. 82. ISBN 0877790442.
  3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Muqaddimah 2 1995 p 30
  4. Weiss 1995, p. 31 quotes Muqaddimah 2:276–78
  5. In al-Muqaddima Ibn Khaldun cites him as a pioneer in sociology
  6. Joseph J. Spengler (1964). "Economic Thought of Islam: Ibn Khaldun", Comparative Studies in Society and History, 6(3), pp. 268-306.
    • Jean David C. Boulakia (1971). "Ibn Khaldûn: A Fourteenth-Century Economist", Journal of Political Economy, 79(5), pp. 1105–1118.
  7. Muhammad Hozien. "Ibn Khaldun: His Life and Work". Islamic Philosophy Online. Retrieved 2008-09-19.


ਹਵਾਲੇ ਵਿੱਚ ਗ਼ਲਤੀ:<ref> tags exist for a group named "n", but no corresponding <references group="n"/> tag was found