ਕਾਲਾਂਵਾਲੀ ਪਿੰਡ
ਕਾਲਾਂਵਾਲੀ ਪਿੰਡ ਹਰਿਆਣਾ, ਭਾਰਤ ਦੇ ਸਿਰਸਾ ਜ਼ਿਲ੍ਹੇ ਦੀ ਕਾਲਾਂਵਾਲੀ ਤਹਿਸੀਲ ਵਿੱਚ ਸਥਿਤ ਹੈ। ਇਹ ਸਿਰਸਾ ਤੋਂ 40 ਕਿਲੋਮੀਟਰ ਦੂਰ ਹੈ। ਆਮ ਬੋਲਚਾਲ ਵਿੱਚ ਇਸਨੂੰ ਕਾਲਿਆਂਵਾਲੀ ਕਿਹਾ ਜਾਂਦਾ ਹੈ।ਇਹ ਕਾਲਾਂਵਾਲੀ ਕਸਬੇ ਨਾਲ ਸਟਿਆ ਹੋਇਆ ਹੈ। ਕਾਲਾਂਵਾਲੀ ਪਿੰਡ ਦੀ ਗ੍ਰਾਮ ਪੰਚਾਇਤ ਹੈ। ਇਹ ਕਾਲਾਂਵਾਲੀ ਕਸਬੇ ਦੇ ਪੱਛਮ ਵੱਲ ਹੈ।[1] ਪ੍ਰਸਿੱਧ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਇਸ ਪਿੰਡ ਦੀ ਜੰਮਪਲ ਹੈ।
ਰਕਬਾ ਅਤੇ ਆਬਾਦੀ
[ਸੋਧੋ]ਪਿੰਡ ਦਾ ਕੁੱਲ ਭੂਗੋਲਿਕ ਖੇਤਰ 2400 ਹੈਕਟੇਅਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਕਾਲਾਂਵਾਲੀ ਪਿੰਡ ਦੀ ਕੁੱਲ ਆਬਾਦੀ 6,359 ਹੈ, ਜਿਸ ਵਿੱਚੋਂ ਮਰਦ ਆਬਾਦੀ 3,369 ਹੈ ਜਦਕਿ ਔਰਤਾਂ ਦੀ ਆਬਾਦੀ 2,990 ਹੈ। ਕਾਲਾਂਵਾਲੀ ਪਿੰਡ ਦੀ ਸਾਖਰਤਾ ਦਰ 50.75% ਹੈ ਜਿਸ ਵਿੱਚੋਂ 55.95% ਮਰਦ ਅਤੇ 44.88% ਔਰਤਾਂ ਸਾਖਰ ਹਨ। ਕਾਲਾਂਵਾਲੀ ਪਿੰਡ ਵਿੱਚ ਕਰੀਬ 1,267 ਘਰ ਹਨ।[1]
ਪ੍ਰਸ਼ਾਸਨ
[ਸੋਧੋ]ਕਾਲਾਂਵਾਲੀ ਪਿੰਡ ਕਾਲਾਂਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਸੰਸਦੀ ਹਲਕੇ ਅਧੀਨ ਆਉਂਦਾ ਹੈ। ਮੰਡੀ ਕਾਲਾਂਵਾਲੀ ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਲਈ ਕਾਲਾਂਵਾਲੀ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ।[1]
ਆਲ਼ੇ ਦੁਆਲ਼ੇ ਦੇ ਪਿੰਡ
[ਸੋਧੋ]ਕਾਲਾਂਵਾਲੀ ਪਿੰਡ ਦੇ ਆਸੇ ਪਾਸੇ ਤਖਤਮੱਲ, ਤਾਰੂਆਣਾ,ਜਗਮਾਲਵਾਲੀ, ਗੁਦਰਾਣਾ, ਸੁਖਚੈਨ, ਚਕੇਰੀਆਂ, ਅਸੀਰ, ਪਿਪਲੀ, ਮਾਖਾ, ਦਾਦੂ, ਹੱਸੂ, ਦੇਸੂ ਮਲਕਾਣਾ, ਕਾਲਾਂਵਾਲੀ ਮੰਡੀ ਹੈ।
ਹਵਾਲੇ
[ਸੋਧੋ]- ↑ 1.0 1.1 1.2 "Kalanwali Rural Village in Sirsa, Haryana | villageinfo.in". villageinfo.in. Retrieved 2023-04-21.