ਕਿਰਗਿਜ਼ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਿਰਗਿਜ਼ ਲੋਕ
Кыргыздар
ਕੁੱਲ ਅਬਾਦੀ
approx. 4.5 million
ਅਹਿਮ ਅਬਾਦੀ ਵਾਲੇ ਖੇਤਰ
 ਕਿਰਗਿਜ਼ਸਤਾਨ 3,804,800[1]
 ਉਜ਼ਬੇਕਿਸਤਾਨ 250,000[2]
 ਚੀਨ 143,500[3]
 ਰੂਸ 103,422[4]
 ਤਾਜਿਕਸਤਾਨ 60,000
 ਕਜ਼ਾਖ਼ਸਤਾਨ 23,274[5]
 ਅਫ਼ਗਾਨਿਸਤਾਨ 1,130[6]
 ਯੁਕਰੇਨ 1,128[7]
ਬੋਲੀ
ਕਿਰਗਿਜ਼, ਰੂਸੀ
ਧਰਮ
ਮੁੱਖ ਤੌਰ ਤੇ ਸੁੰਨੀ ਮੁਸਲਮਾਨ[8][9]
ਸਬੰਧਿਤ ਨਸਲੀ ਗਰੁੱਪ
Khakas, Tuvans, Altay people, Shors, ਕਜ਼ਾਖ਼, ਮੰਗੋਲ

ਕਿਰਗਿਜ਼ ਮੱਧ ਏਸ਼ੀਆ ਵਿੱਚ ਵੱਸਣ ਵਾਲੀ ਇੱਕ ਤੁਰਕ-ਭਾਸ਼ੀ ਜਾਤੀ ਦਾ ਨਾਮ ਹੈ। ਕਿਰਗਿਜ਼ ਲੋਕ ਮੁੱਖ ਰੂਪ ਤੋਂ ਕਿਰਗੀਜ਼ਸਤਾਨ ਵਿੱਚ ਰਹਿੰਦੇ ਹਨ ਹਾਲਾਂਕਿ ਕੁੱਝ ਕਿਰਗਿਜ਼ ਭਾਈਚਾਰੇ ਇਸਦੇ ਗੁਆਂਢੀ ਦੇਸ਼ਾਂ ਵਿੱਚ ਵੀ ਮਿਲਦੇ ਹਨ, ਜਿਵੇਂ ਕਿ ਉਜ਼ਬੇਕਿਸਤਾਨ, ਚੀਨ , ਤਾਜਿਕਸਤਾਨ , ਅਫ਼ਗ਼ਾਨਿਸਤਾਨ ਅਤੇ ਰੂਸ

ਨਾਂਅ ਉਤਪਤੀ ਤੇ ਕਬਾਇਲੀ ਪਿਛੋਕੜ[ਸੋਧੋ]

ਤੁਰਕੀ ਭਾਸ਼ਾ ਵਿੱਚ ਕਿਰਗਿਜ਼ ਦਾ ਮਤਲਬ ਚਾਲ੍ਹੀ ਹੁੰਦਾ ਹੈ । ਮੰਨਿਆ ਜਾਂਦਾ ਹੈ ਕਿ ਕਿਰਗਿਜ਼ੀਆਂ ਦੇ ਚਾਲ੍ਹੀ ਕਬੀਲੇ ਸਨ, ਜਿਸ ਤੋਂ ਉਨ੍ਹਾਂ ਦਾ ਇਹ ਨਾਮ ਪਿਆ ਹੈ । ਮੰਨਿਆ ਜਾਂਦਾ ਹੈ ਕਿ ਪ੍ਰਾਚੀਨਕਾਲ ਵਿੱਚ ਕਿਰਗਿਜ਼ ਲੋਕਾਂ ਦੇ ਪੁਰਖੇ ਤੂਵਾ ਅਤੇ ਸਾਈਬੇਰੀਆ ਦੀ ਯੇਨਸੇਈ ਨਦੀ ਦੇ ਕੰਡੇ ਰਹਿੰਦੇ ਸਨ। ਕੋਲ ਹੀ ਮੰਗੋਲਿਆ ਅਤੇ ਮੰਚੂਰਿਆ ਵਿੱਚ ਵੱਸਣ ਵਾਲੇ ਖਿਤਾਨੀ ਲੋਕਾਂ ਨੇ ਇਸ ਉੱਤੇ ਵੱਡੇ ਹਮਲੇ ਕੀਤੇ ਪਰ ਕਿਰਗਿਜ਼ੀਆਂ ਦੇ ਚਾਲ੍ਹੀ ਕਬੀਲੇ ਡਟੇ ਰਹੇ। ਸਮੇਂ ਦੇ ਨਾਲ ਉਹ ਫੈਲ ਕੇ ਮੱਧ ਏਸ਼ੀਆ ਦੇ ਹੋਰ ਖੇਤਰਾਂ ਵਿੱਚ ਪਹੁੰਚੇ। ਮੰਨਿਆ ਜਾਂਦਾ ਹੈ ਕਿ ਆਧੁਨਿਕ ਕਿਰਗਿਜ਼ ਲੋਕ ਉਨ੍ਹਾਂ ਪ੍ਰਾਚੀਨ ਯੇਨਸੇਈ ਕਿਰਗਿਜ਼ ਅਤੇ ਮੱਧ ਏਸ਼ਿਆ ਵਿੱਚ ਰਹਿਣ ਵਾਲੇ ਸ਼ੱਕ, ਹੂਣ ਅਤੇ ਹੋਰ ਜਾਤੀਆਂ ਦਾ ਮਿਸ਼ਰਣ ਹਨ। 7ਵੀਂ ਤੋਂ ਲੈ ਕੇ 12ਵੀਂ ਸਦੀ ਦੇ ਮੁਸਲਮਾਨ ਅਤੇ ਚੀਨੀ ਸੂਤਰਾਂ ਦੇ ਅਨੁਸਾਰ ਕਿਰਗਿਜੀਆਂ ਦੀਆਂ ਅੱਖਾਂ ਅਕਸਰ ਨੀਲੀਆਂ ਅਤੇ ਹਰੀਆਂ ਹੋਇਆ ਕਰਦੀਆਂ ਸਨ ਅਤੇ ਉਨ੍ਹਾਂ ਦੇ ਵਾਲ (ਕੇਸ) ਅਕਸਰ ਲਾਲ ਹੋਇਆ ਕਰਦੇ ਸਨ, ਪਰ ਵਰਤਮਾਨ ਵਿੱਚ ਅਜਿਹਾ ਨਹੀਂ ਹੈ, ਯਾਨੀ ਕਿ ਆਧੁਨਿਕ ਕਿਰਗਿਜ਼ ਉਸ ਪ੍ਰਾਚੀਨ ਜਾਤੀ ਅਤੇ ਹੋਰ ਜਾਤੀਆਂ ਦਾ ਮਿਸ਼ਰਣ ਹਨ।

ਇਤਿਹਾਸ[ਸੋਧੋ]

ਯੇਨਸੇਈ ਖੇਤਰ ਤੋਂ ਫੈਲ ਕੇ ਕਿਰਗਿਜ਼ ਆਧੁਨਿਕ ਚੀਨ ਦੇ ਸ਼ਿੰਜਿਆਂਗ ਪ੍ਰਾਂਤ ਦੇ ਉਇਗੁਰ ਇਲਾਕੇ ਦੇ ਵੀ ਮਾਲਕ ਬਣ ਗਏ। ਇਸ ਵਿਸ਼ਾਲ ਖੇਤਰ ਉੱਤੇ ਉਨ੍ਹਾਂ ਦਾ ਰਾਜ 200 ਸਾਲ ਤੱਕ ਰਿਹਾ ਲੇਕਿਨ ਫਿਰ ਮੰਗੋਲ ਲੋਕਾਂ ਦੇ ਦਬਾਅ ਤੋਂ ਸੁੰਘੜ ਕੇ ਕੇਵਲ ਅਲਤਾਈ ਅਤੇ ਸਾਇਨ ਪਰਬਤਾਂ ਤੱਕ ਹੀ ਸੀਮਿਤ ਰਹਿ ਗਿਆ। ਜਦੋਂ 13ਵੀਂ ਸਦੀ ਵਿੱਚ ਚੰਗੇਜ਼ ਖ਼ਾਨ ਦਾ ਮੰਗੋਲ ਸਾਮਰਾਜ ਉੱਠਿਆ ਤਾਂ ਉਸਦੇ ਪੁੱਤਰ ਨੇ ਸੰਨ 1207 ਵਿੱਚ ਕਿਰਗਿਜ਼ਸਤਾਨ ਉੱਤੇ ਅਸਾਨੀ ਨਾਲ ਕਬਜਾ ਕਰ ਲਿਆ। ਫਿਰ ਕਿਰਗਿਜ਼ ਲੋਕ 14ਵੀਂ ਸਦੀ ਤੱਕ ਮੰਗੋਲ ਸਾਮਰਾਜ ਦਾ ਹਿੱਸਾ ਰਹੇ। 18ਵੀਂ ਸਦੀ ਦੇ ਬਾਅਦ ਇੱਥੇ ਰੂਸੀ ਪ੍ਰਭਾਵ ਵਧਿਆ ਅਤੇ ਸੋਵੀਅਤ ਸੰਘ ਦੇ ਉਦੈ ਤੋਂ ਬਾਅਦ ਕਿਰਗਿਜ਼ਸਤਾਨ ਉਸਦਾ ਹਿੱਸਾ ਬਣ ਗਿਆ। 20ਵੀਂ ਸਦੀ ਦੇ ਅੰਤ ਵਿੱਚ ਸੋਵੀਅਤ ਸੰਘ ਖਿੱਲਰ ਗਿਆ ਅਤੇ ਕਿਰਗਿਜ਼ਸਤਾਨ ਇੱਕ ਸੁਤੰਤਰ ਰਾਸ਼ਟਰ ਬਣ ਗਿਆ।

ਹਵਾਲੇ[ਸੋਧੋ]

  1. 2009 Census preliminary results (ਰੂਸੀ)
  2. Censuses 1970–1989 show 0.9 % Kyrgyz population share in Uzbekistan total, 2000 estimates were also 0.9 % (Ethnic Atlas of Uzbekistan), actually Uzbekistan population is 27,767,100 (2009), so 0.9 % is appr. 250,000
  3. http://www.paulnoll.com/China/Minorities/China-Nationalities.html
  4. http://www.perepis2002.ru/content.html?id=11&docid=10715289081463
  5. http://92.46.60.130/open.php?exten=pdf&nn=760179
  6. "Wak.p65" (PDF). Retrieved 2013-02-28. 
  7. Ukrainian population census 2001 Archived January 17, 2012, at the Wayback Machine.: Distribution of population by nationality. Retrieved on 23 April 2009[ਮੁਰਦਾ ਕੜੀ]
  8. West, Barbara A., p. 440
  9. Mitchell, Laurence, pp. 23–24
  10. Mitchell, Laurence, pp. 24
  11. 11.0 11.1 Mitchell, Laurence, p. 25
  12. West, Barbara A., p. 441