ਕੀਤੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੀਤੋ
ਸਿਖਰੋਂ ਘੜੀ ਦੇ ਰੁਖ ਨਾਲ਼: ਕਾਲ ਲਾ ਰੋਂਦਾ, ਯੀਸੂ ਸਮਾਜ ਦਾ ਗਿਰਜਾ, ਉੱਤਰੀ ਕੀਤੋ ਤੋਂ ਵਿਖਾਈ ਦਿੰਦਾ ਏਲ ਪਾਨੇਸੀਲੋ, ਕਾਰੋਂਦੇਲੇਤ ਰਾਜ ਮਹੱਲ, ਮੱਧ-ਉੱਤਰੀ ਕੀਤੋ, ਕੈਰੋਲੀਨਾ ਪਾਰਕ ਅਤੇ ਸੇਂਟ ਫ਼ਰਾਂਸਿਸ ਗਿਰਜਾ ਅਤੇ ਇਸਾਈ-ਆਸ਼ਰਮ

ਝੰਡਾ

ਮੋਹਰ
ਉਪਨਾਮ: ਅਮਰੀਕਾ ਦੀ ਰੋਸ਼ਨੀ, ਰੱਬ ਦਾ ਮੁੱਖ, ਸੁਅਰਗਾਂ ਦਾ ਸ਼ਹਿਰ
ਗੁਣਕ: 00°15′00″S 78°35′00″W / 0.25°S 78.583333°W / -0.25; -78.583333
ਦੇਸ਼  ਏਕੁਆਡੋਰ
ਸੂਬਾ ਪੀਚੀਂਚਾ
ਜ਼ਿਲ੍ਹਾ ਕੀਤੋ
ਸਥਾਪਨਾ ੬ ਦਸੰਬਰ ੧੫੩੪
ਸਥਾਪਕ ਸੇਬਾਸਤਿਆਨ ਦੇ ਬੇਨਾਲਕਾਜ਼ਾਰ
ਸ਼ਹਿਰੀ ਪਾਦਰੀ-ਸੂਬੇ
ਸਰਕਾਰ
 - ਕਿਸਮ ਮੇਅਰ-ਕੌਂਸਲ
ਉਚਾਈ ੨,੮੫੦
ਅਬਾਦੀ (੨੦੧੧)
 - ਏਕੁਆਡੋਰ ਦੀ ਰਾਜਧਾਨੀ ੨੨,੩੯,੧੯੧
 - ਮੁੱਖ-ਨਗਰ ੩੩,੪੨,੨੦੧
 - ਵਾਸੀ ਸੂਚਕ ਕੀਤੇਞੋ
ਸਮਾਂ ਜੋਨ ਏਕੁਆਡੋਰ ਸਮਾਂ (UTC-੫)
ਡਾਕ ਕੋਡ EC1701 (ਨਵਾਂ ਫ਼ਰਮਾ), P01 (ਪੁਰਾਣਾ ਫ਼ਰਮਾ)
ਵੈੱਬਸਾਈਟ http://www.quito.gob.ec

ਕੀਤੋ, ਰਸਮੀ ਤੌਰ 'ਤੇ ਸਾਨ ਫ਼ਰਾਂਸੀਸਕੋ ਦੇ ਕੀਤੋ, ਏਕੁਆਡੋਰ ਦੀ ਰਾਜਧਾਨੀ ਹੈ ਅਤੇ ੯,੩੫੦ ਫੁੱਟ (੨,੮੦੦ ਮੀਟਰ) ਦੀ ਉਚਾਈ 'ਤੇ ਇਹ ਦੁਨੀਆਂ ਦੀ ਸਭ ਤੋਂ ਉੱਚੀ ਰਾਜਧਾਨੀ ਹੈ ਜਿੱਥੇ ਦੇਸ਼ ਦੇ ਪ੍ਰਸ਼ਾਸਕੀ, ਵਿਧਾਨਕ ਅਤੇ ਕਨੂੰਨੀ ਕਾਰਨ ਹੁੰਦੇ ਹਨ।[੧] ਇਹ ਉੱਤਰ-ਕੇਂਦਰੀ ਏਕੁਆਡੋਰ ਵਿੱਚ ਗੁਆਈਯਾਬਾਂਬਾ ਦਰਿਆਈ ਬੇਟ ਵਿੱਚ ਪੀਚੀਂਚਾ ਪਹਾੜ, ਜੋ ਐਂਡਸ ਪਹਾੜੀਆਂ ਵਿੱਚ ਇੱਕ ਕਿਰਿਆਸ਼ੀਲ ਜਵਾਲਾਮੁਖੀ ਹੈ, ਦੀਆਂ ਪੂਰਬੀ ਢਲਾਣਾਂ 'ਤੇ ਸਥਿੱਤ ਹੈ।[੨] ਆਖ਼ਰੀ ਮਰਦਮਸ਼ੁਮਾਰੀ (੨੦੦੧) ਮੁਤਾਬਕ ਇਸਦੀ ਅਬਾਦੀ ੨,੧੯੭,੬੯੮ ਸੀ ਅਤੇ ਨਗਰਪਾਲਿਕਾ ਦੇ ੨੦੦੫ ਦੇ ਅੰਦਾਜ਼ੇ ਮੁਤਾਬਕ ੨,੫੦੪,੯੯੧ ਸੀ।[੩] ਇਹ ਗੁਆਇਆਕੀਲ ਮਗਰੋਂ ਏਕੁਆਡੋਰ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਪੀਚੀਂਚਾ ਸੂਬੇ ਦੀ ਰਾਜਧਾਨੀ ਅਤੇ ਕੀਤੋ ਦੇ ਮਹਾਂਨਗਰੀ ਜ਼ਿਲ੍ਹੇ ਦਾ ਟਿਕਾਣਾ ਵੀ ਹੈ। ਇਸ ਜ਼ਿਲ੍ਹੇ ਦੀ ਅਬਾਦੀ ੨੦੦੧ ਮਰਦਮਸ਼ੁਮਾਰੀ ਵਿੱਚ ੧,੮੪੨,੨੦੧ ਸੀ। ੨੦੦੮ ਵਿੱਚ ਇਸ ਸ਼ਹਿਰ ਨੂੰ ਦੱਖਣੀ ਅਮਰੀਕੀ ਰਾਸ਼ਟਰ ਸੰਘ ਦਾ ਮੁੱਖ-ਦਫ਼ਤਰ ਵੀ ਨਿਯੁਕਤ ਕੀਤਾ ਗਿਆ ਸੀ।[੪]

ਹਵਾਲੇ[ਸੋਧੋ]

  1. (in Spanish)Plaza Grande. Sitio Oficial Turístico de Quito. http://www.quito.com.ec/index.php?page=shop.product_details&flypage=shop.flypage&product_id=228&category_id=&manufacturer_id=&option=com_virtuemart&Itemid=113. Retrieved on ੧ ਅਗਸਤ ੨੦੦੮. 
  2. (in Spanish)Volcán Guagua Pichincha. Instituto Geofísico. http://www.igepn.edu.ec/VOLCANES/PICHINCHA/general.html. Retrieved on ੧ ਅਗਸਤ ੨੦੦੮. 
  3. (in Spanish)Metropolitan District of Quito population projection. Directorate of Territorial Planning and Public Services. http://www4.quito.gob.ec/mapas/indicadores/proyeccion_zonal_archivos/sheet001.htm. Retrieved on ੧ ਅਗਸਤ ੨੦੦੮. 
  4. Security Watch: South American unity. International Relations and Security Network. http://www.isn.ethz.ch/news/sw/details.cfm?ID=19022. Retrieved on ੧ ਅਗਸਤ ੨੦੦੮.