ਲੀਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੀਮਾ
ਸਮਾਂ ਖੇਤਰਯੂਟੀਸੀ−5

ਲੀਮਾ ਪੇਰੂ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਮੱਧਵਰਤੀ ਹਿੱਸੇ ਵਿੱਚ ਪ੍ਰਸ਼ਾਂਤ ਮਹਾਂਸਾਗਰ ਉਤਲੇ ਇੱਕ ਰੇਗਿਸਤਾਨੀ ਤਟ ਉੱਤੇ ਚੀਯੋਨ, ਰੀਮਾਕ ਅਤੇ ਲੂਰੀਨ ਦਰਿਆਵਾਂ ਦੀ ਘਾਟੀ ਵਿੱਚ ਸਥਿੱਤ ਹੈ। ਕਾਯਾਓ ਦੀ ਬੰਦਰਗਾਹ ਸਮੇਤ ਇਹ ਇੱਕ ਲਾਗਲਾ ਸ਼ਹਿਰੀ ਖੇਤਰ ਬਣਾਉਂਦਾ ਹੈ ਜਿਸ ਨੂੰ ਲੀਮਾ ਮਹਾਂਨਗਰੀ ਇਲਾਕਾ ਕਿਹਾ ਜਾਂਦਾ ਹੈ। 90 ਲੱਖ ਦੀ ਅਬਾਦੀ ਨਾਲ ਇਹ ਪੇਰੂ ਦਾ ਸਭ ਤੋਂ ਵੱਡਾ ਅਤੇ ਅਮਰੀਕੀ ਮਹਾਂਦੀਪਾਂ ਦਾ ਸਾਓ ਪਾਊਲੋ, ਮੈਕਸੀਕੋ ਸ਼ਹਿਰ ਅਤੇ ਨਿਊਯਾਰਕ ਮਗਰੋਂ ਚੌਥਾ ਸਭ ਤੋਂ ਵੱਡਾ ਸ਼ਹਿਰ (ਢੁਕਵਾਂ) ਹੈ। ਇਹ ਲਾਤੀਨੀ ਅਮਰੀਕਾ ਦੇ ਇੱਕ ਸਭ ਤੋਂ ਵੱਡੇ ਮਾਲੀ ਕੇਂਦਰ ਦਾ ਟਿਕਾਣਾ ਹੈ। ਗਾਕ ਦੀ ਅੰਤਰਰਾਸ਼ਟਰੀ ਦਰਜਾਬੰਦੀ ਵਿੱਚ ਇਸਨੂੰ ਇੱਕ ਬੀਟਾ ਵਿਸ਼ਵੀ ਸ਼ਹਿਰ ਐਲਾਨਿਆ ਗਿਆ ਹੈ।

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named INEI Censo 2007