ਸਮੱਗਰੀ 'ਤੇ ਜਾਓ

ਕੁਸ਼ਾਣ ਸਲਤਨਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕੁਸ਼ਾਨ ਸਲਤਨਤ ਤੋਂ ਮੋੜਿਆ ਗਿਆ)
Kushan Empire
κυϸανο (ਬਾਖ਼ਤਰੀ)
कुषाण राजवंश (ਸੰਸਕ੍ਰਿਤ)
Βασιλεία Κοσσανῶν (ਯੂਨਾਨੀ)
30–375
ਰਬਤਕ ਸ਼ਿਲਾਲੇਖ ਮੁਤਾਬਕ ਕੁਸ਼ਾਨੀ ਇਲਾਕੇ (ਮੁਕੰਮਲ ਲਕੀਰ) ਅਤੇ ਕਨਿਸ਼ਕ ਹੇਠ ਕੁਸ਼ਾਨ ਅਧੀਨ ਇਲਾਕਿਆਂ ਦਾ ਵੱਧ ਤੋਂ ਵੱਧ ਪਸਾਰ (ਬਿੰਦੂਨੁਮਾ ਲਕੀਰ)[1]
ਰਬਤਕ ਸ਼ਿਲਾਲੇਖ ਮੁਤਾਬਕ ਕੁਸ਼ਾਨੀ ਇਲਾਕੇ (ਮੁਕੰਮਲ ਲਕੀਰ) ਅਤੇ ਕਨਿਸ਼ਕ ਹੇਠ ਕੁਸ਼ਾਨ ਅਧੀਨ ਇਲਾਕਿਆਂ ਦਾ ਵੱਧ ਤੋਂ ਵੱਧ ਪਸਾਰ (ਬਿੰਦੂਨੁਮਾ ਲਕੀਰ)[1]
ਰਾਜਧਾਨੀਬਗਰਾਮ
ਪਿਸ਼ਾਵਰ
ਤਕਸ਼ਿਲਾ
ਮਥੁਰਾ
ਆਮ ਭਾਸ਼ਾਵਾਂਦਫ਼ਤਰੀ ਭਾਸ਼ਾ:
ਬਾਖ਼ਤਰੀ
ਖੇਤਰੀ ਬੋਲੀਆਂ:
ਗੰਧਾਰੀ (ਗੰਧਾਰ),
ਸੁਗਦੀ (ਸੁਗਦੀਆਨਾ),
ਯੂਨਾਨੀ
Chorasmian
Tocharian
Saka dialects
ਸਾਹਿਤਕ ਭਾਸ਼ਾ:
ਸੰਸਕ੍ਰਿਤ
ਧਰਮ
ਹਿੰਦੂ
ਬੁੱਧ[2]
Shamanism
Zoroastrianism
Manichaeism
various Afghan-Indian religions
ਸਰਕਾਰਬਾਦਸ਼ਾਹੀ
ਬਾਦਸ਼ਾਹ 
• 60–80
ਕੁਜੁਲ ਕਦਫ਼ੀਸ
• 350–375
ਕਿਪੂਨਾਦ
Historical eraਪੁਰਾਤਨ ਇਤਿਹਾਸ
• ਕੁਜੁਲ ਕਦਫ਼ੀਸ ਨੇ ਯੂਏਜੀ ਕਬੀਲਿਆਂ ਨੂੰ ਇੱਕ ਮਹਾਂਸੰਘ 'ਚ ਇਕੱਠਾ ਕਰ ਦਿੱਤਾ
30
• ਸਸਨੀ, ਗੁਪਤ ਅਤੇ ਹਪਥਾਲੀਆਂ ਵੱਲੋਂ ਕੁਚਲੀ ਗਈ
375
ਖੇਤਰ
3,800,000 km2 (1,500,000 sq mi)
ਮੁਦਰਾਕੁਸ਼ਾਨ ਦਰਾਖ਼ਮ
ਤੋਂ ਪਹਿਲਾਂ
ਤੋਂ ਬਾਅਦ
ਹਿੰਦ-ਪਾਰਥੀ
।ndo-Scythians
ਸਸਨੀ ਸਲਤਨਤ
ਗੁਪਤਾ ਸਲਤਨਤ
ਹਫ਼ਥਾਲੀ
ਅੱਜ ਹਿੱਸਾ ਹੈ ਅਫ਼ਗਾਨਿਸਤਾਨ
 ਚੀਨ
 ਕਿਰਗਿਜ਼ਸਤਾਨ
 ਭਾਰਤ
 ਨੇਪਾਲ
 ਪਾਕਿਸਤਾਨ
 ਤਾਜਿਕਿਸਤਾਨ
 ਉਜ਼ਬੇਕਿਸਤਾਨ

ਕੁਸ਼ਾਨ ਸਲਤਨਤ ਜਾਂ ਕੁਸ਼ਾਨ ਰਾਜਪਾਟ (ਬਾਖ਼ਤਰੀ: κυϸανο; ਸੰਸਕ੍ਰਿਤ: कुषाण राजवंश ਕੁਸ਼ਾਨ ਰਾਜਵੰਸ਼; ਬੀ.ਐੱਚ.ਐੱਸ.: Guṣāṇa-vaṃśa; ਪਾਰਥੀ: 𐭊𐭅𐭔𐭍 𐭇𐭔𐭕𐭓 ਕੁਸ਼ਾਨ-ਖ਼ਸ਼ਾਤਰ[3]) ਦੱਖਣੀ ਏਸ਼ੀਆ ਦੀ ਇੱਕ ਸਲਤਨਤ ਸੀ ਜੋ ਮੂਲ ਰੂਪ ਵਿੱਚ ਪਹਿਲੀ ਸਦੀ ਈਸਵੀ 'ਚ ਕੁਜੁਲ ਕਦਫ਼ੀਸ ਦੀ ਅਗਵਾਈ ਹੇਠ ਪੁਰਾਤਨ ਬਾਖ਼ਤਰ ਇਲਾਕੇ ਵਿੱਚ ਆਕਸਸ ਦਰਿਆ (ਆਮੂ ਦਰਿਆ) ਦੇ ਲਾਗੇ ਹੋਂਦ 'ਚ ਆਈ ਅਤੇ ਬਾਅਦ ਵਿੱਚ ਕਾਬੁਲ, ਅਫ਼ਗਾਨਿਸਤਾਨ ਦੇ ਨੇੜੇ ਅਬਾਦ ਹੋ ਗਈ।[4] ਕੁਸ਼ਾਣ ਰਾਜਵੰਸ਼ ਦਾ ਉਦੈ ਮੱਧ ਏਸ਼ੀਆ ਅਤੇ ਉੱਤਰੀ ਪੱਛਮੀ ਚੀਨ ਦੇ ਯੂਈਜ਼ੀ ਨਾਮਕ ਕਬੀਲੇ ਤੋਂ ਹੋਇਆ। ਸ਼ੁਰੂ ਸ਼ੁਰੂ ਵਿੱਚ ਉਨ੍ਹਾਂ ਨੇ ਬੈਕਟਰੀਆ ਵਿੱਚ ਅਤੇ ਬਾਅਦ ਵਿੱਚ ਅਜੋਕੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਪੈਰ ਜਮਾ ਲਏ। ਉਨ੍ਹਾਂ ਨੇ ਗ੍ਰੀਕੋ-ਬੈਕਟਰੀਅਨ ਰਿਆਸਤਾਂ ਉੱਤੇ ਹੱਲੇ ਕੀਤੇ ਅਤੇ ਫਿਰ ਸ਼ਾਕਾਂ ਨੂੰ ਉਖੇੜ ਕੇ ਆਪਣੀ ਈਨ ਮਨਵਾਈ। ਉਨ੍ਹਾਂ ਦੇ ਸਾਮਰਾਜ ਦਾ ਆਗਮਨ ਪਹਿਲੀ ਸਦੀ ਈਸਵੀ ਦੇ ਸ਼ੁਰੂ ਵਿੱਚ ਹੋਇਆ ਸੀ। ਕੁਜੁਲਾ ਕਡਫੀਸੇਸ ਉਨ੍ਹਾਂ ਦਾ ਪ੍ਰਿਥਮ ਮਹਾਨ ਰਾਜਾ ਸੀ। ਉਹ ਪਹਿਲੀ ਅਤੇ ਦੂਜੀ ਸਦੀ ਈਸਵੀ ਦੇ ਅੱਧ ਤੱਕ ਉੱਤਰ ਪੱਛਮ ਅਤੇ ਉੱਤਰੀ ਭਾਰਤ ਵਿੱਚ ਆਪਣੇ ਸਾਮਰਾਜ ਦਾ ਵਿਸਥਾਰ ਕਰਦੇ ਰਹੇ ਅਤੇ ਬਾਅਦ ਵਿੱਚ ਕੁਸ਼ਾਣ ਸਾਮਰਾਜ ਤਜ਼ਾਕਿਸਤਾਨ, ਉਜ਼ਬੇਕਿਸਤਾਨ, ਅਫਗਾਨਿਸਤਾਨ, ਪਾਕਿਸਤਾਨ, ਅਤੇ ਉੱਤਰੀ ਭਾਰਤ ਦੇ ਵਾਰਾਣਸੀ ਦੇ ਨੇੜੇ ਸਾਕੇਤਾ ਅਤੇ ਸਾਰਨਾਥ ਤੱਕ ਫੈਲ ਗਿਆ ਸੀ ਜਿੱਥੇ ਇਸਦੇ ਸ਼ਿਲਾਲੇਖ ਮਿਲਦੇ ਹਨ। ਕੁਸ਼ਾਣ ਸਮਰਾਟ ਕਨਿਸ਼ਕ ਮਹਾਨ ਦੇ ਯੁੱਗ ਤੱਕ ਕੁਸ਼ਾਣ ਸਾਮਰਾਜ ਆਪਣੀ ਚੋਟੀ ਤੇ ਸੀ। ਉੱਤਰੀ ,ਉੱਤਰੀ-ਪੱਛਮੀ ਅਤੇ ਪੱਛਮੀ ਭਾਰਤ ਦੇ ਸਥਾਨਕ ਕਬੀਲਿਆਂ ਨੇ ਕੁਸ਼ਾਣ ਸਾਮਰਾਜ ਨੂੰ ਜ਼ਿਆਦਾ ਦੇਰ ਤੱਕ ਟਿਕਣ ਨਹੀਂ ਦਿੱਤਾ, ਉਨ੍ਹਾਂ ਵਿੱਚੋਂ ਪ੍ਰਮੁੱਖ ਸਨ ਯੌਧੇਆ, ਅਰਜੁਨਯਾਨ, ਕੁਲਿੰਦਾ, ਔਡੰਬਰ ਅਤੇ ਸਿੱਬੀ ਹਨ ਇਹ ਕਬੀਲੇ ਪ੍ਰਾਚੀਨ ਆਰੀਆ ਕਬੀਲਿਆਂ ਦੀ ਅੰਸ਼ ਬੰਸ ਸਨ। ਉਨ੍ਹਾਂ ਨੇ ਮਹਾਨ ਮੌਰੀਆ ਸਾਮਰਾਜ ਨੂੰ ਵੀ ਮੱਧ, ਪੱਛਮੀ, ਉੱਤਰੀ ਪੱਛਮੀ ਅਤੇ ਪੱਛਮੀ ਭਾਰਤ ਵਿੱਚ ਲੰਬੇ ਸਮੇਂ ਤੱਕ ਸਥਿਰ ਨਹੀਂ ਰਹਿਣ ਦਿੱਤਾ ਅਤੇ ਬਾਅਦ ਵਿੱਚ ਗੁਪਤਾ ਸਾਮਰਾਜ ਨੇ ਉਨ੍ਹਾਂ ਦਾ ਪਤਨ ਕਰ ਦਿੱਤਾ। [5]

ਹਵਾਲੇ

[ਸੋਧੋ]
  1. "The Rabatak inscription claims that in the year 1 Kanishka।'s authority was proclaimed in।ndia, in all the satrapies and in different cities like Koonadeano (Kundina), Ozeno (Ujjain), Kozambo (Kausambi), Zagedo (Saketa), Palabotro (Pataliputra) and Ziri-Tambo (Janjgir-Champa). These cities lay to the east and south of Mathura, up to which locality Wima had already carried his victorious arm. Therefore they must have been captured or subdued by Kanishka। himself." "Ancient।ndian।nscriptions", S. R. Goyal, p. 93. See also the analysis of Sims-Williams and J.Cribb, who had a central role in the decipherment: "A new Bactrian inscription of Kanishka the Great", in "Silk Road Art and Archaeology" No4, 1995–1996. Also Mukherjee B.N. "The Great Kushanan Testament",।ndian Museum Bulletin.
  2. André Wink, Al-Hind, the Making of the।ndo-Islamic World: The Slavic Kings and the।slamic conquest, 11th-13th centuries, (Oxford University Press, 1997), 57.
  3. The Dynasty Arts of the Kushans, University of California Press, 1967, p. 5
  4. Hill (2009), pp. 29, 318–350
  5. ਗੁਰਮੇਲ ਬੇਗਾ