ਗ਼ੁੱਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗ਼ੁੱਸਾ ਜਾਂ ਕ੍ਰੋਧ ਇੱਕ ਭਾਵਨਾਤਮਕ ਪ੍ਰਤੀਕਿਰਿਆ ਜਾਂ ਵਲਵਲਾ ਹੈ ਜੋ ਕਿ ਧਮਕੀ ਦਿੱਤੀ ਗਈ ਹੋਣ ਦੀ ਮਨੋਵਿਗਿਆਨਿਕ ਵਿਆਖਿਆ ਨਾਲ ਸਬੰਧਤ ਹੈ। ਇਹ ਅਕਸਰ ਕਿਸੇ ਵੱਲੋਂ ਵਰਤੋ-ਵਿਹਾਰ ਦੀ ਬੁਨਿਆਦੀ ਹੱਦਾਂ ਦੀ ਉਲੰਘਣਾ ਕਰਨ ਨੂੰ ਦਰਸ਼ਾਉਂਦਾ ਹੈ। ਸਰੀਰਕ ਪੱਧਰ ਉੱਤੇ ਕ੍ਰੋਧ ਕਰਨ/ਹੋਣ ਉੱਤੇ ਦਿਲ ਦੀ ਰਫ਼ਤਾਰ ਵਧ ਜਾਂਦੀ ਹੈ; ਲਹੂ ਦਾ ਦੌਰ ਤੇਜ਼ ਹੋ ਜਾਂਦਾ ਹੈ। ਇਹ ਡਰ ਤੋਂ ਉਪਜ ਸਕਦਾ ਹੈ। ਡਰ ਸੁਭਾਅ ਵਿੱਚ ਸਾਫ਼ ਤੌਰ ਉੱਤੇ ਉਦੋਂ ਉਜਾਗਰ ਹੁੰਦਾ ਹੈ ਜਦੋਂ ਵਿਅਕਤੀ ਡਰ ਦੇ ਕਾਰਨ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਕ੍ਰੋਧ ਮਨੁੱਖ ਲਈ ਨੁਕਸਾਨਦਾਇਕ ਹੈ।