ਸਮੱਗਰੀ 'ਤੇ ਜਾਓ

ਝੂਲਨ ਗੋਸਵਾਮੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਝੂਲਨ ਗੋਸਵਾਮੀ
ਨਿੱਜੀ ਜਾਣਕਾਰੀ
ਪੂਰਾ ਨਾਮ
ਝੂਲਨ ਗੋਸਵਾਮੀ
ਜਨਮ (1982-11-25) 25 ਨਵੰਬਰ 1982 (ਉਮਰ 41)
ਚਕਦਾਹਾ, ਨਾਡੀਆ, ਪੱਛਮੀ ਬੰਗਾਲ, ਭਾਰਤ
ਛੋਟਾ ਨਾਮਬਾਬੁਲ
ਕੱਦ5 ft 11 in (1.80 m)
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਮੱਧਮ ਤੇਜ਼
ਭੂਮਿਕਾਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 51)14 ਜਨਵਰੀ 2002 ਬਨਾਮ ਇੰਗਲੈਂਡ
ਆਖ਼ਰੀ ਟੈਸਟ16 ਨਵੰਬਰ 2015 ਬਨਾਮ ਦੱਖਣੀ ਅਫ਼ਰੀਕਾ
ਪਹਿਲਾ ਓਡੀਆਈ ਮੈਚ (ਟੋਪੀ 61)6 ਜਨਵਰੀ 2002 ਬਨਾਮ ਇੰਗਲੈਂਡ
ਆਖ਼ਰੀ ਓਡੀਆਈ23 ਜੁਲਾਈ 2017 ਬਨਾਮ ਇੰਗਲੈਂਡ
ਓਡੀਆਈ ਕਮੀਜ਼ ਨੰ.25
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟਵੰਟੀ20
ਮੈਚ 10 164 53
ਦੌੜਾਂ 283 995 329
ਬੱਲੇਬਾਜ਼ੀ ਔਸਤ 25.72 13.81 {{{bat avg3}}}
100/50 0/2 0/1 0/0
ਸ੍ਰੇਸ਼ਠ ਸਕੋਰ 69 57 37*
ਗੇਂਦਾਂ ਪਾਈਆਂ 1,972 7,925 1,037
ਵਿਕਟਾਂ 40 195 50
ਗੇਂਦਬਾਜ਼ੀ ਔਸਤ 16.62 21.95 20.17
ਇੱਕ ਪਾਰੀ ਵਿੱਚ 5 ਵਿਕਟਾਂ 3 2 1
ਇੱਕ ਮੈਚ ਵਿੱਚ 10 ਵਿਕਟਾਂ 1 0 0
ਸ੍ਰੇਸ਼ਠ ਗੇਂਦਬਾਜ਼ੀ 5/25 6/31 5/11
ਕੈਚ/ਸਟੰਪ 5/– 60/– 18/–
ਸਰੋਤ: ਈਐੱਸਪੀਐੱਨ ਕ੍ਰਿਕਇੰਫ਼ੋ, 24 ਜੁਲਾਈ 2017

ਝੂਲਨ ਗੋਸਵਾਮੀ (ਬੰਗਾਲੀ: ঝুলন গোস্বামী, ਜਨਮ 25 ਨਵੰਬਰ 1983) ਇੱਕ ਭਾਰਤੀ ਕ੍ਰਿਕਟ ਖਿਡਾਰਨ ਹੈ, ਜੋ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ।

ਝੂਲਨ ਗੋਸਵਾਮੀ ਭਾਰਤੀ ਟੀਮ ਦੀ ਕਪਤਾਨ ਵੀ ਰਹਿ ਚੁੱਕੀ ਹੈ। ਉਸ ਤੋਂ ਬਾਅਦ ਮਿਤਾਲੀ ਰਾਜ ਨੂੰ ਭਾਰਤੀ ਟੀਮ ਦੀ ਕਮਾਨ ਦੇ ਦਿੱਤੀ ਗਈ ਸੀ। ਝੂਲਨ ਗੋਸਵਾਮੀ ਆਈਸੀਸੀ ਦੀ ਓਡੀਆਈ ਗੇਂਦਬਾਜ਼ੀ ਰੈਂਕਿੰਗ ਵਿੱਚ ਨੰਬਰ ਇੱਕ 'ਤੇ ਵੀ ਰਹਿ ਚੁੱਕੀ ਹੈ (ਜਨਵਰੀ 2016)। ਝੂਲਨ ਗੋਸਵਾਮੀ ਮਹਿਲਾ ਓਡੀਆਈ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਕ੍ਰਿਕਟ ਖਿਡਾਰਨ ਹੈ।

ਇਸ ਤੋਂ ਇਲਾਵਾ ਉਹ ਵਿਸ਼ਵ ਕ੍ਰਿਕਟ ਵਿੱਚ ਕੈਥਰੇਨ ਫਿਟਜ਼ਪੈਟ੍ਰਿਕ ਤੋਂ ਬਾਅਦ ਖੇਡ ਜਾਰੀ ਰੱਖਣ ਵਾਲੀ ਤੇਜ਼ ਗੇਂਦਬਾਜ਼ ਹੈ।[1]

ਗੋਸਵਾਮੀ ਦੇ ਨਾਮ ਓਡੀਆਈ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ ਹਨ।[2]

ਸ਼ੁਰੂਆਤੀ ਜ਼ਿੰਦਗੀ

[ਸੋਧੋ]

ਝੂਲਨ ਗੋਸਵਾਮੀ (ਬਾਬੁਲ/ਗੋਜ਼ੀ-ਛੋਟੇ ਨਾਮ) ਦਾ ਜਨਮ ਪੱਛਮੀ ਬੰਗਾਲ ਦੇ ਨਾਡੀਆ ਜ਼ਿਲ੍ਹਾ ਦੇ ਚਕਦਾਹਾ ਨਗਰ ਵਿੱਚ 25 ਨਵੰਬਰ, 1982 ਨੂੰ ਇੱਕ ਮੱਧਵਰਤੀ ਪਰਿਵਾਰ ਵਿੱਚ ਹੋਇਆ ਸੀ।[3] ਉਹ 15 ਸਾਲ ਦੀ ਉਮਰ ਵਿੱਚ ਕ੍ਰਿਕਟ ਵੇਖਣ ਲੱਗ ਗਈ ਸੀ।[4] ਕ੍ਰਿਕਟ ਤੋਂ ਪਹਿਲਾਂ ਉਸਦੀ ਰੂਚੀ ਫੁੱਟਬਾਲ ਵੱਲ ਸੀ।[5] ਕ੍ਰਿਕਟ ਨਾਲ ਉਸਦਾ ਕਿੱਸਾ 1992 ਵਿੱਚ ਸ਼ੁਰੂ ਹੋਇਆ, ਜਦੋਂ ਉਹ ਟੈਲੀਵਿਜ਼ਨ 'ਤੇ 1992 ਦਾ ਕ੍ਰਿਕਟ ਵਿਸ਼ਵ ਕੱਪ ਵੇਖ ਰਹੀ ਸੀ। ਉਸ ਸਮੇਂ ਉਹ ਆਸਟਰੇਲੀਆ ਬਨਾਮ ਨਿਊਜ਼ੀਲੈਂਡ ਦਾ ਫ਼ਾਈਨਲ ਮੁਕਾਬਲਾ ਵੇਖ ਕੇ ਬਹੁਤ ਪ੍ਰਭਾਵਿਤ ਹੋਈ ਅਤੇ ਉਸਨੂੰ ਬੈਲਿੰਡਾ ਕਲਾਰਕ ਦੁਆਰਾ ਜਿੱਤ ਦਾ ਜਸ਼ਨ ਮਨਾਉਣਾ ਬਹੁਤ ਪਸੰਦ ਆਇਆ। ਪਰ ਬਾਕੀ ਭਾਰਤੀ ਮਾਤਾ-ਪਿਤਾ ਵਾਂਗ ਉਸਦੇ ਮਾਤਾ-ਪਿਤਾ ਵੀ ਉਸਨੂੰ ਕ੍ਰਿਕਟ ਨਾਲੋਂ ਪਡ਼੍ਹਾਈ ਤੇ ਧਿਆਨ ਦੇਣ ਲਈ ਕਿਹਾ ਕਰਦੇ ਸਨ। ਪਰ ਝੂਲਨ ਰੁਕੀ ਨਹੀਂ। ਜਦੋਂ ਉਸਨੂੰ ਸਮਝ ਆ ਗਿਆ ਕਿ ਉਹ ਕ੍ਰਿਕਟ ਲਈ ਉਸਦਾ ਪਿਆਰ ਬੇਹੱਦ ਹੈ, ਤਾਂ ਉਸਨੇ ਕ੍ਰਿਕਟ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਉਸਦੇ ਆਪਣੇ ਨਗਰ ਵਿੱਚ ਕ੍ਰਿਕਟ ਲਈ ਕੋਈ ਪ੍ਰਬੰਧ ਨਹੀਂ ਸੀ, ਸੋ ਉਹ ਕੋਲਕਾਤਾ ਜਾਇਆ ਕਰਦੀ ਸੀ। ਕ੍ਰਿਕਟ ਅਤੇ ਪਡ਼੍ਹਾਈ ਨੇ ਉਸ ਨੂੰ ਹਮੇਸ਼ਾ ਰੁਝਾਨ ਵਿੱਚ ਰੱਖਿਆ, ਪਰ ਉਹ ਲਗਾਤਾਰ ਮਿਹਨਤ ਕਰਦੀ ਰਹੀ। ਉਹ ਫ਼ਿਲਮਾਂ ਵੇਖਣ ਦੀ ਵੀ ਸ਼ੌਕੀਨ ਹੈ ਅਤੇ ਕ੍ਰਿਕਟ ਖਿਡਾਰਨ ਹੋਣ ਤੋਂ ਇਲਾਵਾ ਉਹ ਕਿਤਾਬਾਂ ਪਡ਼੍ਹਨ ਦਾ ਵੀ ਪੂਰਾ ਸ਼ੌਂਕ ਰੱਖਦੀ ਹੈ।

ਇਨਾਮ ਅਤੇ ਸਨਮਾਨ

[ਸੋਧੋ]
ਰਾਸ਼ਟਰਪਤੀ, ਪ੍ਰਤਿਭਾ ਪਾਟਿਲ 22 ਮਾਰਚ 2012 ਨੂੰ ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਭਵਨ ਵਿਖੇ ਝੂਲਨ ਗੋਸਵਾਮੀ ਨੂੰ ਪਦਮ ਸ਼੍ਰੀ ਪੁਰਸਕਾਰ ਭੇਟ ਕਰਦੇ ਹੋਏ।
  • 2007 - ਆਈ.ਸੀ.ਸੀ. ਵੱਲੋਂ ਸਾਲ ਦੀ ਬੈਸਟ ਕ੍ਰਿਕਟ ਖਿਡਾਰਨ
  • 2010 - ਅਰਜੁਨ ਪੁਰਸਕਾਰ
  • 2012 - ਪਦਮਸ਼੍ਰੀ[6]
  • ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ (2008-2011)
  • ਤੇਜ਼ ਗੇਂਦਬਾਜ਼
  • ਅੰਤਰਰਾਸ਼ਟਰੀ ਓਡੀਆਈ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ ਪ੍ਰਾਪਤ ਕਰਨ ਵਾਲੀ ਖਿਡਾਰਨ

ਹਵਾਲੇ

[ਸੋਧੋ]
  1. "How Jhulan became the world's fastest bowler". 30 September 2006. Retrieved 2013-01-31. {{cite web}}: Unknown parameter |deadurl= ignored (|url-status= suggested) (help)
  2. "Goswami breaks record as Indian women beat SA women by 7 wkts - Times of India". The Times of India. Retrieved 4 July 2017.
  3. Balachandran, Kanishkaa. "The lowdown on Jhulan Goswami". The Hindu (in ਅੰਗਰੇਜ਼ੀ). Retrieved 2017-05-13.
  4. Kumar, Abhishek (2015-11-25). "Jhulan Goswami: 10 interesting facts about India's fastest woman bowler". Cricket Country (in ਅੰਗਰੇਜ਼ੀ (ਅਮਰੀਕੀ)). Retrieved 2017-05-13.
  5. "Jhulan Goswami becomes the leading wicket-taker in Women's ODIs - Times of India". The Times of India. Retrieved 2017-05-13.
  6. "Padma Awards". pib. January 25, 2012. Retrieved 2013-01-31. {{cite web}}: Unknown parameter |deadurl= ignored (|url-status= suggested) (help)

ਬਾਹਰੀ ਕਡ਼ੀਆਂ

[ਸੋਧੋ]