ਦੰਦ ਖੰਡ ਤਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਤ ਡਿਵੋਆਰ ਦਾ ਗਣਰਾਜ
République de Côte d'Ivoire
ਝੰਡਾ ਮੋਹਰ
ਨਆਰਾ: Union – Discipline – Travail
(ਫ਼ਰਾਂਸੀਸੀ: ਏਕਤਾ – ਅਨੁਸ਼ਾਸਨ – ਕਿਰਤ)
ਐਨਥਮ: "L'Abidjanaise"
ਅਫ਼ਰੀਕੀ ਸੰਘ ਵਿੱਚ ਆਇਵਰੀ ਕੋਸਟ ਦੀ ਸਥਿਤੀ
ਅਫ਼ਰੀਕੀ ਸੰਘ ਵਿੱਚ ਆਇਵਰੀ ਕੋਸਟ ਦੀ ਸਥਿਤੀ
ਰਾਜਧਾਨੀਯਾਮੂਸੂਕਰੋ
6°51′N 5°18′W / 6.850°N 5.300°W / 6.850; -5.300
ਸਭ ਤੋਂ ਵੱਡਾ ਸ਼ਹਿਰ ਅਬਿਜਾਨ
ਐਲਾਨ ਬੋਲੀਆਂ ਫ਼੍ਰਾਂਸੀਸੀ
ਸਥਾਨਕ ਭਾਸ਼ਾਵਾਂ ਦਿਊਲਾ, ਬਾਊਲੇ, ਦਾਨ, ਆਨਯਿਨ and ਸੇਬਾਰਾ ਸੇਨੂਫ਼ੋ ਅਤੇ ਹੋਰ
ਜ਼ਾਤਾਂ (1998) ਅਕਨ 42.1%
ਵੋਲਟੇਕ ਜਾਂ ਗੁਰ 17.6%
ਉੱਤਰੀ ਮਾਂਡ 16.5%
ਕ੍ਰੂਸ 11%
ਦੱਖਣੀ ਮਾਂਡ 10%
ਹੋਰ 2.8%
(ਨਾਲ ਹੀ 130,000 ਲਿਬਨਾਨੀ
and 14,000 ਫ਼੍ਰਾਂਸੀਸੀ)
ਡੇਮਾਨਿਮ ਆਇਵਰੀ/ਆਇਵਰਿਆਈ
ਸਰਕਾਰ ਰਾਸ਼ਟਰਪਤੀ ਪ੍ਰਧਾਨ ਗਣਰਾਜ
 •  ਰਾਸ਼ਟਰਪਤੀ ਅਲਾਸਾਨ ਊਆਤਾਰਾ
 •  ਪ੍ਰਧਾਨ ਮੰਤਰੀ ਜਾਨੋ ਅਊਸੂ-ਕੂਆਦੀਓ
ਕਾਇਦਾ ਸਾਜ਼ ਢਾਂਚਾ ਰਾਸ਼ਟਰੀ ਸਭਾ
ਸੁਤੰਤਰਤਾ
 •  ਫ਼੍ਰਾਂਸ ਤੋਂ 7 ਅਗਸਤ 1960 
ਰਕਬਾ
 •  ਕੁੱਲ 322,463 km2 (69ਵਾਂ)
124,502 sq mi
 •  ਪਾਣੀ (%) 1.4[1]
ਅਬਾਦੀ
 •  2009 ਅੰਦਾਜਾ 20,617,068[1] (56ਵਾਂ)
 •  1998 ਮਰਦਮਸ਼ੁਮਾਰੀ 15,366,672
 •  ਗਾੜ੍ਹ 63.9/km2 (139ਵਾਂ)
165.6/sq mi
GDP (PPP) 2011 ਅੰਦਾਜ਼ਾ
 •  ਕੁੱਲ $36.068 ਬਿਲੀਅਨ[2]
 •  ਫ਼ੀ ਸ਼ਖ਼ਸ $1,589[2]
GDP (ਨਾਂ-ਮਾਤਰ) 2011 ਅੰਦਾਜ਼ਾ
 •  ਕੁੱਲ $24.096 ਬਿਲੀਅਨ[2]
 •  ਫ਼ੀ ਸ਼ਖ਼ਸ $1,062[2]
ਜੀਨੀ (2002)44.6
ਗੱਬੇ
HDI (2011)ਘਾਟਾ 0.400[3]
Error: Invalid HDI value · 170ਵਾਂ
ਕਰੰਸੀ ਪੱਛਮੀ ਅਫ਼ਰੀਕੀ ਸੀ. ਐੱਫ਼. ਏ. ਫ਼੍ਰੈਂਕ (XOF)
ਟਾਈਮ ਜ਼ੋਨ GMT (UTC+0)
 •  ਗਰਮੀਆਂ (DST) not observed (UTC+0)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ 225
ਇੰਟਰਨੈਟ TLD .ci
a ਇਸ ਦੇਸ਼ ਦੇ ਅੰਦਾਜ਼ੇ ਏਡਜ਼ ਕਾਰਨ ਵਧੀਕੀ ਮੌਤ-ਦਰ ਨੂੰ ਵੀ ਵਿਚਾਰਦੇ ਹਨ; ਇਸ ਦਾ ਨਤੀਜਾ ਉਮੀਦ ਨਾਲੋਂ ਘੱਟ ਅਬਾਦੀ ਦਿਖਾਏ ਜਾਣਾ ਹੋ ਸਕਦਾ ਹੈ।

ਦੰਦ ਖੰਡ ਤਟ (ਆਇਵਰੀ ਕੋਸਟ) ਜਾਂ ਕੋਤ ਡਿਵੋਆਰ, ਅਧਿਕਾਰਕ ਤੌਰ 'ਤੇ ਕੋਤ ਡਿਵੋਆਰ ਦਾ ਗਣਰਾਜ (ਫ਼ਰਾਂਸੀਸੀ: République de Côte d'Ivoire), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦਾ ਖੇਤਰਫਲ 322,462 ਵਰਗ ਕਿ. ਮੀ. ਹੈ ਅਤੇ ਇਸ ਦੀਆਂ ਹੱਦਾਂ ਲਿਬੇਰੀਆ, ਗਿਨੀ, ਮਾਲੀ, ਬੁਰਕੀਨਾ ਫ਼ਾਸੋ ਅਤੇ ਘਾਨਾ ਨਾਲ ਲੱਗਦੀਆਂ ਹਨ; ਦੱਖਣੀ ਹੱਦ ਗਿਨੀ ਦੀ ਖਾੜੀ ਨਾਲ ਲੱਗਦੀ ਹੈ। 1998 ਵਿੱਚ ਦੇਸ਼ ਦੀ ਅਬਾਦੀ 15,366,672[4] ਸੀ ਅਤੇ 2009 ਦੇ ਅੰਦਾਜ਼ੇ ਮੁਤਾਬਕ 20,617,068[1]। 1975 ਦੀ ਪਹਿਲੀ ਮਰਦਮਸ਼ੁਮਾਰੀ ਅਨੁਸਾਰ ਦੇਸ਼ ਦੀ ਅਬਾਦੀ 67 ਲੱਖ[5] ਸੀ।

ਯੂਰਪੀਆਂ ਦੀ ਬਸਤੀ ਬਣਨ ਤੋਂ ਪਹਿਲਾਂ ਇਹ ਬਹੁਤ ਸਾਰੇ ਪ੍ਰਦੇਸ਼ਾਂ ਦੀ ਭੂਮੀ ਸੀ ਜਿਵੇਂ ਕਿ ਗਿਆਮਨ, ਕੋਂਗ ਸਾਮਰਾਜ ਅਤੇ ਬਾਊਲੇ। ਐਂਦੇਨੀਏ ਅਤੇ ਸਾਨਵੀ ਦੋ ਅਜਿਹੀਆਂ ਸਲਤਨਤਾਂ ਸਨ ਜੋ ਫ਼੍ਰਾਂਸੀਸੀ ਬਸਤੀਵਾਦ ਸਮੇਂ ਦੌਰਾਨ ਅਤੇ ਸੁਤੰਤਰਤਾ ਪਿੱਛੋਂ ਆਪਣੀ ਅਲੱਗ ਪਹਿਚਾਣ ਬਣਾਉਣ ਲਈ ਯਤਨਸ਼ੀਲ ਰਹੀਆਂ[6]। 1843-1844 ਦੀ ਇੱਕ ਸੰਧੀ ਨੇ ਫ਼੍ਰਾਂਸ ਨੂੰ ਦੇਸ਼ ਦੇ ਰੱਖਿਅਕ ਦਾ ਦਰਜਾ ਦਿੱਤਾ ਅਤੇ 1893 ਵਿੱਚ ਯੂਰਪੀ ਦੇਸ਼ਾਂ ਦੀ ਅਫ਼ਰੀਕੀ ਧੱਕਾ-ਮੁੱਕੀ ਦੌਰਾਨ ਇਹ ਫ਼੍ਰਾਂਸ ਦੀ ਬਸਤੀ ਬਣ ਗਿਆ। ਇਸਨੂੰ ਅਜ਼ਾਦੀ 7 ਅਗਸਤ, 1960 ਵਿੱਚ ਮਿਲੀ। 1960 ਤੋਂ 1993 ਤੱਕ ਦੇਸ਼ ਦੀ ਅਗਵਾਈ ਫ਼ੇਲੀ ਹੂਫ਼ੂਏ-ਬਵਾਨੀ ਨੇ ਕੀਤੀ। ਇਸਨੇ ਆਪਣੇ ਪੱਛਮੀ ਅਫ਼ਰੀਕੀ ਗੁਆਂਢੀਆਂ ਅਤੇ ਨਾਲ ਹੀ ਨਾਲ ਪੱਛਮ, ਉਚੇਚੇ ਤੌਰ 'ਤੇ ਫ਼੍ਰਾਂਸ ਨਾਲ ਨਜਦੀਕੀ ਸਿਆਸੀ ਅਤੇ ਆਰਥਕ ਸਬੰਧ ਬਣਾ ਕੇ ਰੱਖੇ। ਹੂਫ਼ੂਏ-ਬਵਾਨੀ ਦੇ ਸ਼ਾਸਨ ਤੋਂ ਬਾਅਦ ਦੇਸ਼ ਨੇ 1999 ਵਿੱਚ ਇੱਕ ਤਖਤਾ-ਪਲਟੀ ਅਤੇ ਇੱਕ ਸਿਵਲ ਯੁੱਧ, ਜੋ 2002 ਵਿੱਚ ਸ਼ੁਰੂ ਹੋਇਆ, ਨੂੰ ਸਹਿਣ ਕੀਤਾ ਹੈ[7]। ਸਰਕਾਰ ਅਤੇ ਬਾਗੀਆਂ ਵਿਚਕਾਰ ਹੋਏ ਸਿਆਸੀ ਸਮਝੌਤੇ ਮਗਰੋਂ ਮੁੜ ਅਮਨ ਪਰਤਿਆ ਹੈ।[8]

ਆਇਵਰੀ ਕੋਸਟ ਇੱਕ ਗਣਰਾਜ ਹੈ ਜਿੱਥੇ ਜਿਆਦਾ ਪ੍ਰਬੰਧਕੀ ਤਾਕਤਾਂ ਰਾਸ਼ਟਰਪਤੀ ਦੇ ਹੱਥ ਹਨ। ਇਸ ਦੀ ਕਨੂੰਨੀ ਰਾਜਧਾਨੀ ਯਾਮੂਸੂਕਰੋ ਹੈ ਅਤੇ ਸਭ ਤੋਂ ਵੱਡਾ ਸ਼ਹਿਰ ਅਬਿਜਾਨ ਦਾ ਬੰਦਰਗਾਹੀ ਸ਼ਹਿਰ ਹੈ। ਦੇਸ਼ 19 ਖੇਤਰਾਂ ਅਤੇ 81 ਵਿਭਾਗਾਂ 'ਚ ਵੰਡਿਆ ਹੋਇਆ ਹੈ। ਇਹ ਇਸਲਾਮੀ ਸਹਿਕਾਰਤਾ ਸੰਗਠਨ, ਅਫ਼ਰੀਕੀ ਸੰਘ, ਲਾ ਫ਼੍ਰਾਂਕੋਫ਼ੋਨੀ, ਲਾਤੀਨੀ ਸੰਘ, ਪੱਛਮੀ ਅਫ਼ਰੀਕੀ ਦੇਸ਼ਾਂ ਦਾ ਆਰਥਕ ਭਾਈਚਾਰਾ ਅਤੇ ਦੱਖਣੀ ਅੰਧ ਅਮਨ ਅਤੇ ਸਹਿਯੋਗ ਜੋਨ ਦਾ ਮੈਂਬਰ ਹੈ। ਕਾਫ਼ੀ ਅਤੇ ਕੋਕੋ ਦੀ ਪੈਦਾਵਾਰ ਬਦੌਲਤ ਇਹ ਦੇਸ਼ 1960 ਅਤੇ 1970 ਦੇ ਦਹਾਕਿਆਂ ਵਿੱਚ ਪੱਛਮੀ ਅਫ਼ਰੀਕਾ ਦਾ ਪ੍ਰਮੁੱਖ ਆਰਥਕ ਕੇਂਦਰ ਸੀ।

ਤਸਵੀਰਾਂ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 "Côte d'Ivoire", The World Factbook, CIA Directorate of Intelligence, 24 July 2008, Archived from the original on 31 ਅਗਸਤ 2020, https://web.archive.org/web/20200831020553/https://www.cia.gov/library/publications/the-world-factbook/geos/iv.html, retrieved on 8 ਅਗਸਤ 2008 
  2. 2.0 2.1 2.2 2.3 "Côte d'Ivoire". International Monetary Fund. Retrieved 18 April 2012. 
  3. "Human Development Report 2011. Human development index trends" (PDF). The United Nations. p. 129. Archived from the original (PDF) on 4 ਫ਼ਰਵਰੀ 2012. Retrieved 17 October 2009.  Check date values in: |archive-date= (help)
  4. (ਫ਼ਰਾਂਸੀਸੀ) Premiers résultats définitifs du RGPH-98 (Recensement Général de la Population et de l’Habitation de 1998), Abidjan: Institut National de la Statistique, Bureau Technique Permanent du Recensement, 2002 
  5. Ivory Coast – Population, U.S. Library of Congress
  6. Library of Congress Country Studies, Library of Congress, November 1988, http://lcweb2.loc.gov/cgi-bin/query2/r?frd/cstdy:@field(DOCID+ci0013), retrieved on 11 ਅਪਰੈਲ 2009 
  7. "Loi n° 2000-513 du 1er août 2000 portant Constitution de la République de Côte d’Ivoire", Journal Officiel de la République de Côte d’Ivoire 42 (30): 529–538, 3 August 2000, Archived from the original on 25 ਮਾਰਚ 2009, https://web.archive.org/web/20090325153412/http://www.jfaconseil.com/jorci/2000/RCI%20JO%202000-30.pdf, retrieved on 7 ਅਗਸਤ 2008 
  8. Accord politique de Ouagadougou, Presidency of the Republic of Côte d'Ivoire, 4 March 2007, Archived from the original on 6 ਮਈ 2008, https://web.archive.org/web/20080506202335/http://www.cotedivoire-pr.ci/?action=show_page&id_page=570, retrieved on 7 ਅਗਸਤ 2008