ਨਵਨੀਤ ਕੌਰ ਰਾਨਾ
ਨਵਨੀਤ ਕੌਰ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | Navneetha, Navaneetha |
ਪੇਸ਼ਾ | ਸਿਆਸਤਦਾਨ, ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2002-Present |
ਜੀਵਨ ਸਾਥੀ | ਰਵੀ ਰਾਣਾ |
ਸੰਸਦ ਮੈਂਬਰ | |
ਦਫ਼ਤਰ ਸੰਭਾਲਿਆ 2014 | |
ਹਲਕਾ | ਅਮਰਾਵਤੀ ਲੋਕ ਸਭਾ ਹਲਕਾ |
ਨਿੱਜੀ ਜਾਣਕਾਰੀ | |
ਸਿਆਸੀ ਪਾਰਟੀ | ਆਜ਼ਾਦ |
ਨਵਨੀਤ ਕੌਰr | |
---|---|
ਭਾਰਤ ਦੇ ਅਮਰਾਵਤੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ | |
ਦਫ਼ਤਰ ਸੰਭਾਲਿਆ 2019 | |
ਬਹੁਮਤ | 5,10,947 (45.93%)[2] |
ਨਿੱਜੀ ਜਾਣਕਾਰੀ | |
ਸਿਆਸੀ ਪਾਰਟੀ | IND |
ਨਵਨੀਤ ਕੌਰ (ਜਨਮ 3 ਜਨਵਰੀ, 1986) ਇੱਕ ਭਾਰਤੀ ਫਿਲਮ ਅਦਾਕਾਰਾ ਹੈ ਜਿਸਨੇ ਮੁੱਖ ਤੌਰ 'ਤੇ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ। ਉਹ 2019 'ਚ ਲੋਕ ਸਭਾ ਚੋਣ ਤੋਂ ਸੁਤੰਤਰ ਉਮੀਦਵਾਰ ਵਜੋਂ ਅਮਰਾਵਤੀ ਹਲਕੇ ਤੋਂ ਸੰਸਦ ਮੈਂਬਰ ਚੁਣੀ ਗਈ ਹੈ।
ਮੁੱਢਲਾ ਜੀਵਨ
[ਸੋਧੋ]ਕੌਰ ਦਾ ਜਨਮ ਅਤੇ ਪਾਲਣ-ਪੋਸ਼ਣ ਮੁੰਬਈ, ਮਹਾਰਾਸ਼ਟਰ, ਭਾਰਤ ਵਿਚ ਹੋਇਆ। ਉਸ ਦੇ ਮਾਤਾ ਪਿਤਾ ਪੰਜਾਬੀ ਮੂਲ ਦੇ ਹਨ; ਉਸ ਦੇ ਪਿਤਾ ਇੱਕ ਫੌਜੀ ਅਧਿਕਾਰੀ ਸੀ।[3] [4] ਕਾਰਤਿਕਾ ਹਾਈ ਸਕੂਲ ਤੋਂ 10ਵੀਂ ਜਮਾਤ ਤਕ ਪੜ੍ਹਾਈ ਪੂਰੀ ਕੀਤੀ। 12ਵੀਂ ਕਲਾਸ ਦੀ ਖਤਮ ਹੋਣ ਤੋਂ ਬਾਅਦ, ਉਸ ਨੇ ਆਪਣੀ ਸਿੱਖਿਆ ਛੱਡ ਦਿੱਤੀ ਅਤੇ ਛੇ ਸੰਗੀਤ ਵੀਡੀਓਜ਼ ਵਿਚ ਪੇਸ਼ਕਾਰੀ ਕਰਨ ਲਈ ਇਕ ਮਾਡਲ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ।[5]
ਫ਼ਿਲਮੀ ਕਰੀਅਰ
[ਸੋਧੋ]ਕੌਰ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੰਨੜ ਫਿਲਮਦਰਸ਼ਨ ਤੋਂ ਕੀਤੀ ਸੀ। ਫਿਰ ਤੇਲੂਗੂ ਵਿੱਚ ਸੀਨੂ ਵਾਸਨਸਥੀ ਲਕਸ਼ਮੀ (2004) ਫਿਲਮ ਨਾਲ ਆਪਣੀ ਡੈਨਿਊ ਫਿਲਮ ਕੀਤੀ। ਚੇਤਨਾ (2005), ਜਗਪਥੀ (2005), ਗੁੱਡ ਬਾਏ (2005), ਅਤੇ ਭੁਮਾ (2008) ਉਸ ਦੀਆਂ ਕੁਝ ਫਿਲਮਾਂ ਵਿਚੋਂ ਹਨ। ਵਧੀਕ ਕੰਮ ਵਿੱਚ ਤੇਲਗੂ 'ਚ ਕਲਚਰਕਰਮ, ਟੈਰਰ, ਫਲੈਸ਼ ਨਿਊਜ਼ ਅਤੇ ਜਬਲਿਮਾਮਾ ਸ਼ਾਮਲ ਹਨ। ਉਸ ਨੇ ਹੰਮਾ ਹੁੰਮਾ ਨਾਂ ਦੇ ਜਿਮਿਨੀ ਟੀਵੀ ਸ਼ੋਅ ਵਿੱਚ ਇੱਕ ਪ੍ਰਤਿਯੋਗੀ ਵਜੋਂ ਹਿੱਸਾ ਲਿਆ। ਉਸ ਨੇ ਇੱਕ ਮਲਿਆਲਮ ਫ਼ਿਲਮ ਲਵ ਇਨ ਸਿੰਗਾਪੁਰ ਵਿੱਚ ਕੰਮ ਕੀਤਾ ਜੋ ਰਫ਼ੀ ਮੇਕੈਰਤਿਨ ਦੁਆਰਾ ਨਿਰਦੇਸ਼ਿਤ ਕੀਤੀ ਗਈ ਸੀ। 2010 ਵਿੱਚ, ਉਸ ਨੇ ਪੰਜਾਬੀ ਫ਼ਿਲਮ ਲੜ੍ਹ ਗਿਆ ਪੇਚਾ ਵਿੱਚ ਗੁਰਪ੍ਰੀਤ ਘੁੱਗੀ ਨਾਲ ਕੰਮ ਕੀਤਾ।
ਰਾਜਨੀਤਿਕ ਕਰੀਅਰ
[ਸੋਧੋ]ਵਿਆਹ ਤੋਂ ਬਾਅਦ ਉਸ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ 'ਤੇ ਲੋਕ ਸਭਾ ਚੋਣ 2014 'ਚ ਆਪਣਾ ਕਰੀਅਰ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸੇ ਸਮੇਂ ਚ ਲੜ੍ਹੀਆਂ ਆਪਣੀਆਂ ਚੋਣਾਂ 'ਚ ਉਸ ਨੂੰ ਹਾਰ ਪ੍ਰਾਪਤ ਹੋਈ। [6] ਹਾਰ ਦਾ ਕਾਰਨ ਦੱਸਦੇ ਹੋਏ ਉਸ ਨੇ ਕਿਹਾ ਕਿ ਉਸ ਦਾ ਮੁਕਾਬਲਾ ਅਸਿੱਧੇ ਤੌਰ 'ਤੇ ਨਰਿੰਦਰ ਮੋਦੀ ਨਾਲ ਸੀ, ਜਿਸ ਨੇ ਉਸ ਸਮੇਂ ਦੇ ਜੇਤੂ ਉਮੀਦਵਾਰ ਆਨੰਦਰਾਓ ਅਦਸੁਲ ਲਈ ਰੈਲੀ ਕੀਤੀ ਸੀ।
ਉਹ ਅਮਰਾਵਤੀ ਤੋਂ ਸੰਸਦ ਮੈਂਬਰ ਚੁਣੀ ਗਈ।[6] ਉਸ ਨੇ ਮਹਾਂਰਾਸ਼ਟਰ ਲੋਕਸਭਾ ਚੋਣ 2019 ਵਿੱਚ ਸੁਤੰਤਰ ਉਮੀਦਵਾਰ ਦੇ ਤੌਰ 'ਤੇ ਸ਼ਿਵਸੇਨਾ ਦੇ ਆਨੰਦਰਾਓ ਅੱਦਸੂਲ ਨੂੰ ਹਰਾਇਆ। ਇੱਕ ਆਜ਼ਾਦ ਉਮੀਦਵਾਰ ਵਜੋਂ ਇਸ ਚੋਣ ਵਿੱਚ, ਉਸ ਨੇ 65 ਲੱਖ ਰੁਪਏ ਖਰਚ ਕੀਤੇ ਹਨ, ਜਦੋਂ ਕਿ ਪਿਛਲੀਆਂ ਦੋ ਵਾਰ ਸੰਸਦ ਰਹਿ ਚੁੱਕੀ ਅਦਸੁਲ ਨੇ ਲੋਕਤੰਤਰੀ ਪ੍ਰਕਿਰਿਆ ਲਈ 49 ਲੱਖ ਰੁਪਏ ਖਰਚ ਕੀਤੇ ਹਨ।[7] ਉਸ ਦੀ ਜਿੱਤ ਨੂੰ ਵਿਦਰਭ ਵਿੱਚ ਸ਼ਿਵ ਸੈਨਾ ਦੇ ਅਣਗੌਲੇ ਗੜ੍ਹ ਵਿੱਚ ਇੱਕ ਆਜ਼ਾਦ ਉਮੀਦਵਾਰ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ।
ਵੱਖ-ਵੱਖ ਪੱਧਰਾਂ 'ਤੇ (ਜਿਵੇਂ ਕਿ ਸਥਾਨਕ, ਖੇਤਰੀ ਅਤੇ ਰਾਸ਼ਟਰੀ; ਜਨਤਕ ਤੌਰ 'ਤੇ ਜਾਂ ਲੋਕ ਸਭਾ ਵਰਗੀਆਂ ਵੱਖ-ਵੱਖ ਸੰਸਥਾਵਾਂ ਵਿੱਚ) ਉਸ ਨੂੰ ਸ਼ਿਵ-ਸੈਨਾ ਅਤੇ ਇਸ ਦੇ ਪਾਰਟੀ ਮੈਂਬਰਾਂ ਨਾਲ ਸਮੇਂ-ਸਮੇਂ 'ਤੇ ਝਗੜਾ ਹੁੰਦਾ ਦੇਖਿਆ ਜਾਂਦਾ ਹੈ।[8][9][10]
ਵਿਵਾਦ
[ਸੋਧੋ]8 ਜੂਨ 2021 ਨੂੰ, ਬੰਬਈ ਦੀ ਹਾਈ ਕੋਰਟ ਨੇ ਉਸ ਨੂੰ ਜਾਅਲੀ ਮੋਚੀ ਜਾਤੀ ਸਰਟੀਫਿਕੇਟ ਜਮ੍ਹਾਂ ਕਰਾਉਣ ਲਈ 2 ਲੱਖ ਰੁਪਏ ਦਾ ਜੁਰਮਾਨਾ ਕੀਤਾ।[11] ਅਦਾਲਤ ਨੇ ਉਸ ਦਾ ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾ, ਹਾਲਾਂਕਿ, ਅਨੁਸੂਚਿਤ ਜਾਤੀ ਸ਼੍ਰੇਣੀ ਦੇ ਲੋਕਾਂ ਲਈ ਰਾਖਵੀਂ ਲੋਕ ਸਭਾ ਸੀਟ ਤੋਂ ਚੁਣੇ ਹੋਏ ਪ੍ਰਤੀਨਿਧੀ ਵਜੋਂ ਉਸ ਦੀ ਸਥਿਤੀ ਦੀ ਵੈਧਤਾ 'ਤੇ ਚੁੱਪ ਰਹੀ।[12][13] ਅਪ੍ਰੈਲ 2022 ਵਿੱਚ, ਕੌਰ ਅਤੇ ਉਸ ਦੇ ਪਤੀ ਰਵੀ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਰਿਹਾਇਸ਼ ਮਾਤੋਸ਼੍ਰੀ ਦੇ ਸਾਹਮਣੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦੀ ਜ਼ਿੱਦ ਦੇ ਬਾਅਦ ਮੁੰਬਈ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿੱਚ ਸਥਾਨਕ ਮੈਜਿਸਟ੍ਰੇਟ ਦੇ ਹੁਕਮਾਂ 'ਤੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਨਿੱਜੀ ਜੀਵਨ
[ਸੋਧੋ]3 ਫਰਵਰੀ 2011 ਨੂੰ, ਆਪਣੇ ਫ਼ਿਲਮ ਕੈਰੀਅਰ ਤੋਂ ਥੋੜੇ ਸਮੇਂ ਬਾਅਦ, ਉਸ ਨੇ ਅਮਰਾਵਤੀ ਸ਼ਹਿਰ ਦੇ ਬਡਨੇਰਾ ਹਲਕੇ ਤੋਂ ਇਕ ਆਜ਼ਾਦ ਵਿਧਾਇਕ ਰਾਵੀ ਰਾਣਾ ਨਾਲ ਵਿਆਹ ਕੀਤਾ। ਇਹ ਖਬਰ ਹੈ ਕਿ ਉਨ੍ਹਾਂ ਨੇ 3100 ਜੋੜਿਆਂ ਦੇ ਨਾਲ ਇਕ ਸਮਾਰੋਹ ਵਿਚ ਵਿਆਹ ਕਰਵਾਇਆ ਜਿੱਥੇ ਬਹੁਤ ਸਾਰੇ ਨੇਤਾਵਾਂ ਅਤੇ ਮਹਾਂਰਾਸ਼ਟਰ ਦੇ ਤਤਕਾਲੀ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਅਤੇ ਯੋਗ ਗੁਰੂ ਬਾਬਾ ਰਾਮਦੇਵ ਸਮੇਤ ਬਹੁਤ ਮਹੱਤਵਪੂਰਨ ਵਿਅਕਤੀ ਮੌਜੂਦ ਸਨ, ਜਿਨ੍ਹਾਂ ਨੇ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ।[14] ਉਹ ਮਰਾਠੀ ਭਾਸ਼ਾ, ਹਿੰਦੀ ਅਤੇ ਅੰਗ੍ਰੇਜ਼ੀ ਵਿਚ ਮਾਹਿਰ ਹੈ।[15]
ਫ਼ਿਲਮੋਗ੍ਰਾਫੀ
[ਸੋਧੋ]ਸਾਲ | ਫਿਲਮ | ਭੂਮਿਕਾ | ਭਾਸ਼ਾ | ਨੋਟਸ |
---|---|---|---|---|
2004 | ਦਰਸ਼ਨ | ਨੰਦਨੀ | ਕੰਨੜ | |
2004 | ਸੀਨੂ ਵਾਸਨਸਥੀ ਲਕਸ਼ਮੀ | ਲਕਸ਼ਮੀ | ਤੇਲਗੂ | |
2004 | ਸਥਰਵਵੂ | ਤੇਲਗੂ | ||
2005 | ਚੇਤਨਾ | ਆਸਥਾ | ਹਿੰਦੀ | |
2005 | ਜਗਪੱਥੀ | ਤੇਲਗੂ | ||
2005 | ਗੁੱਡ ਬੁਆਏ | ਕ੍ਰਿਸ਼ਨਾ ਵੇਨੀ | ਤੇਲਗੂ | |
2006 | ਰੂਮਮੇਟਸ | ਪੱਲਵੀ | ਤੇਲਗੂ | |
2007 | ਮਹਾਰਾਧੀ | ਤੇਲਗੂ | ||
2007 | ਯਾਮਡੋਂਗਾ | ਰੰਭਾ | ਤੇਲਗੂ | |
2007 | ਬਾਂਗਰੂ ਕੌਂਡਾ | ਆਲਖਿਯਾ | ਤੇਲਗੂ | |
2008 | ਭੂਮਾ | ਤੇਲਗੂ | ||
2008 | ਜਬੀਲੰਮਾ | ਜਬੀਲੰਮਾ | ਤੇਲਗੂ | |
2008 | ਟੈਰਰ | ਤੇਲਗੂ | ||
2008 | ਅਰਸੰਗਮ | ਆਰਤੀ | ਤਾਮਿਲ | |
2008 | ਲਵ ਇਨ ਸਿੰਗਾਪੁਰ | ਡਾਇਨਾ ਪੇਰੇਰਾ | ਮਲਿਆਲਮ | |
2009 | ਫਲੈਸ਼ ਨਿਊਜ਼ | ਨਕਸ਼ਤਰ | ਤੇਲਗੂ | |
2009 | ਐਡਕੁੰਡਲਵਡਾ ਵੈਂਕਟਰਾਮਨਾ ਅੰਡਰੂ ਬੁਗੁੰਡਦੀ | ਤੇਲਗੂ | ||
2010 | ਲੜ੍ਹ ਗਿਆ ਪੇਚਾ | ਲਵਲੀ | ਪੰਜਾਬੀ | |
2010 | ਨਿਰਨਾਇਮ | ਤੇਲਗੂ | ||
2010 | ਕਲਚਰਕਰਾਮ | ਤੇਲਗੂ | ||
2010 | ਅੰਬਾਸਮੁਦ੍ਰਮ ਅੰਬਾਨੀ | ਨੰਦਨੀ | ਤਾਮਿਲ | |
2010 | ਛੇਵਾਂ ਦਰਿਆ (ਦ ਸਿਕਸਥ ਰੀਵਰ) | ਰੀਤ | ਪੰਜਾਬੀ |
ਹਵਾਲੇ
[ਸੋਧੋ]- ↑ "Archived copy". Archived from the original on 28 ਮਈ 2012. Retrieved 15 ਜੂਨ 2012.
{{cite web}}
: Unknown parameter|dead-url=
ignored (|url-status=
suggested) (help)CS1 maint: archived copy as title (link) - ↑ "Amravati Election Result 2019: Navnit Rani Rana wins against Shiv Sena's Adsul Anandrao Vithoba". www.timesnownews.com (in ਅੰਗਰੇਜ਼ੀ (ਬਰਤਾਨਵੀ)). Retrieved 2019-05-29.
- ↑ "Archived copy". Archived from the original on 19 December 2013. Retrieved 19 December 2013.
{{cite web}}
: Unknown parameter|dead-url=
ignored (|url-status=
suggested) (help)CS1 maint: archived copy as title (link) - ↑ "Third time lucky? | Movie News - Times of India". Articles.timesofindia.indiatimes.com. 2009-04-23. Archived from the original on 2013-10-29. Retrieved 2018-07-18.
{{cite web}}
: Unknown parameter|dead-url=
ignored (|url-status=
suggested) (help) - ↑ "Archived copy". Archived from the original on 29 October 2013. Retrieved 15 June 2012.
{{cite web}}
: Unknown parameter|dead-url=
ignored (|url-status=
suggested) (help)CS1 maint: archived copy as title (link) - ↑ 6.0 6.1 IANS (2019-05-30). "Navneet Kaur only actress to be MP from Maharashtra". Business Standard India. Retrieved 2019-06-01.
- ↑ Arya, Shishir (17 April 2019). "Lok Sabha elections: Spent Rs65L on campaign, says Rana; 2-time MP Adsul Rs49L - Times of India". The Times of India (in ਅੰਗਰੇਜ਼ੀ). Retrieved 2022-04-23.
- ↑ "'तू महाराष्ट्र में कैसे घूमती है, मैं देखता हूं...', अमरावती से निर्दलीय MP नवनीत राणा का शिवसेना MP पर गंभीर आरोप" ['How you roam in Maharashtra, I see...', independent MP from Amravati Navneet Rana's serious allegation on Shiv Sena MP]. News18 हिंदी (in ਹਿੰਦੀ). 2021-03-22. Retrieved 2022-04-23.
- ↑ "Shiv Sena MP Anandrao Adsul booked for abusing actress Navneet Kaur-Rana". News18 (in ਅੰਗਰੇਜ਼ੀ). 2014-03-17. Retrieved 2022-04-23.
- ↑ टीम, एबीपी माझा वेब (2019-07-09). "नवनीत कौर राणा यांच्या खासदारकीला आव्हान, उच्च न्यायालयात याचिका दाखल" [Navneet Kaur Rana's MP challenge, petition filed in High Court]. marathi.abplive.com (in ਮਰਾਠੀ). Retrieved 2022-04-23.
- ↑ "HC cancels caste certificate of Amravati MP Navneet Rana". The Times of India. 8 June 2021.
- ↑ "Maharashtra first-time MP fined Rs 2 lakh for "Fake" caste papers". NDTV. 8 June 2021.
- ↑ "HC cancels caste-certificate of Amravati MP Navneet Rana". The Hindu. 9 June 2021.
- ↑ "Navneet Kaur marries Ravi Rana | Movie News - Times of India". Articles.timesofindia.indiatimes.com. 2011-02-03. Archived from the original on 2012-11-04. Retrieved 2018-07-18.
{{cite web}}
: Unknown parameter|dead-url=
ignored (|url-status=
suggested) (help) - ↑ Bureau, ABP News (2022-04-24). "Hanuman Chalisa Row: MP Navneet Rana & MLA Ravi Rana Sent To 14 Days Of Judicial Custody". news.abplive.com (in ਅੰਗਰੇਜ਼ੀ). Retrieved 2022-04-25.
{{cite web}}
:|last=
has generic name (help)
ਬਾਹਰੀ ਲਿੰਕ
[ਸੋਧੋ]- Navaneet Kaur on IMDb
- CS1 errors: unsupported parameter
- CS1 maint: archived copy as title
- CS1 ਅੰਗਰੇਜ਼ੀ (ਬਰਤਾਨਵੀ)-language sources (en-gb)
- CS1 ਅੰਗਰੇਜ਼ੀ-language sources (en)
- CS1 ਹਿੰਦੀ-language sources (hi)
- CS1 ਮਰਾਠੀ-language sources (mr)
- CS1 errors: generic name
- ਮੁੰਬਈ ਦੀਆਂ ਅਭਿਨੇਤਰੀਆਂ
- 21ਵੀਂ ਸਦੀ ਦੀਆਂ ਭਾਰਤੀ ਅਭਿਨੇਤਰੀਆਂ
- ਮਹਾਰਸ਼ਟਰ ਦੇ ਸਿਆਸਤਦਾਨ
- ਮਲਿਆਲਮ ਸਿਨੇਮਾ ਵਿੱਚ ਅਦਾਕਾਰਾਵਾਂ
- ਕੰਨੜ ਸਿਨੇਮਾ ਦੀਆਂ ਅਭਿਨੇਤਰੀਆਂ
- ਤੇਲਗੂ ਸਿਨੇਮਾ ਵਿੱਚ ਅਦਾਕਾਰਾਵਾਂ
- ਤਾਮਿਲ ਸਿਨੇਮਾ ਵਿੱਚ ਅਦਾਕਾਰਾਵਾਂ
- ਭਾਰਤੀ ਅਦਾਕਾਰਾਵਾਂ
- ਜਨਮ 1986
- ਜ਼ਿੰਦਾ ਲੋਕ
- ਪੰਜਾਬੀ ਲੋਕ
- ਭਾਰਤੀ ਸਿੱਖ
- ਰਾਜਨੀਤੀ ਵਿੱਚ ਭਾਰਤੀ ਔਰਤਾਂ