ਨਾਜ਼ੀ ਨਜ਼ਰਬੰਦੀ ਕੈਂਪ
|
ਦੂਜੀ ਵਿਸ਼ਵ ਜੰਗ ਦੌਰਾਨ ਨਾਜ਼ੀ ਜਰਮਨੀ ਅਧੀਨ ਇਲਾਕਿਆਂ ਵਿੱਚ ਨਜ਼ਰਬੰਦੀ ਕੈਂਪ (German: Konzentrationslager, KZ ਜਾਂ KL) ਬਣਾਏ ਗਏ ਸਨ। ਜਰਮਨੀ ਵਿੱਚ ਪਹਿਲੇ ਨਾਜ਼ੀ ਕੈਂਪ ਮਾਰਚ 1933 ਵਿੱਚ ਖੋਲ੍ਹੇ ਗਏ ਸਨ ਅਤੇ ਇਹ ਹਿਟਲਰ ਦੇ ਕੁਲਪਤੀ ਬਣਨ ਤੋਂ ਤੁਰੰਤ ਬਾਅਦ ਹੋਇਆ ਅਤੇ ਉਸ ਦੀ ਨਾਜ਼ੀ ਪਾਰਟੀ ਨੂੰ ਰੀਕ ਦੇ ਗ੍ਰਹਿ ਮੰਤਰੀ ਵਿਲਹੇਮ ਫ਼ਰਿਕ ਅਤੇ ਪਰੂਸ਼ੀਆ ਦੇ ਕਾਰਜਕਾਰੀ ਗ੍ਰਹਿ ਮੰਤਰੀ ਹਰਮਨ ਗੋਰਿੰਗ ਨੇ ਪੁਲਿਸ ਦਾ ਕੰਟਰੋਲ ਦਿੱਤਾ।[2] ਇਹਨਾਂ ਦੀ ਵਰਤੋਂ ਸਿਆਸੀ ਵਿਰੋਧੀ ਅਤੇ ਯੂਨੀਅਨ ਵਿਵਸਥਾਪਕਾਂ ਨੂੰ ਰੱਖਣ ਲਈ ਅਤੇ ਤਸੀਹੇ ਦੇਣ ਲਈ ਕੀਤੀ ਜਾਣੀ ਸ਼ੁਰੂ ਹੋਈ ਅਤੇ ਸ਼ੁਰੂ ਵਿੱਚ ਇਹਨਾਂ ਵਿੱਚ ਲਗਭਗ 45,000 ਕੈਦੀ ਸਨ।[3]
ਹਾਈਨਰਿਖ਼ ਹਿਮਲਰ ਦੀ ਸ਼ਕੂਟਜ਼ਸਟਾਫ਼ਲ(ਐਸ. ਐਸ.) ਨੇ 1934-35 ਵਿੱਚ ਸਾਰੀ ਜਰਮਨੀ ਵਿੱਚ ਪੁਲਿਸ ਅਤੇ ਨਜ਼ਰਬੰਦੀ ਕੈਂਪਾਂ ਉੱਤੇ ਸੰਪੂਰਨ ਕੰਟਰੋਲ ਕਰ ਲੀਆ।[4] ਹਿਮਲਰ ਨੇ ਕੈਂਪਾਂ ਦੀ ਭੂਮਿਕਾ ਨੂੰ "ਗੈਰ ਜ਼ਰੂਰੀ ਨਸਲਾਂ" ਨੂੰ ਰੱਖਣ ਲਈ ਵਧਾ ਦਿੱਤੀ, ਜਿਸ ਵਿੱਚ ਯਹੂਦੀ, ਰੋਮਾਨੀ, ਸਰਬੀਆਈ, ਧਰੁੱਵਵਾਸੀ, ਅਪਾਹਜ ਲੋਕ, ਅਤੇ ਅਪਰਾਧੀ ਸ਼ਾਮਲ ਕੀਤੇ ਗਏ।[5][6][7] ਕੈਂਪਾਂ ਵਿੱਚ ਲੋਕਾਂ ਦੀ ਗਿਣਤੀ ਜੋ ਕਿ ਗਿਰ ਕੇ 7,500 ਤੱਕ ਆ ਗਈ ਦੁਬਾਰਾ ਫਿਰ ਵੱਧ ਗਈ ਅਤੇ ਦੂਜੇ ਵਿਸ਼ਵ ਯੁੱਧ ਸ਼ੁਰੂ ਹੋਣ ਵੇਲੇ ਤੋਂ ਪਹਿਲਾਂ ਇਹਨਾਂ ਵਿੱਚ 21,000 ਲੋਕ ਸਨ[8] ਅਤੇ ਜਨਵਰੀ 1945 ਵਿੱਚ ਇਹ ਗਿਣਤੀ 715,000 ਹੋ ਗਈ ਸੀ।[9]
ਯਹੂਦੀ ਘੱਲੂਘਾਰੇ ਨਾਲ ਸੰਬੰਧਿਤ ਵਿਦਵਾਨਾਂ ਨੇ ਨਜ਼ਰਬੰਦੀ ਕੈਂਪਾਂ (ਜਿਹਨਾਂ ਬਾਰੇ ਇਸ ਲੇਖ ਵਿੱਚ ਚਰਚਾ ਹੈ) ਅਤੇ ਮਰਗ ਕੈਂਪਾਂ ਵਿੱਚ ਫ਼ਰਕ ਕੀਤਾ ਅਤੇ ਨਾਜ਼ੀ ਜਰਮਨੀ ਦੁਆਰਾ ਇਹ ਮਰਗ ਕੈਂਪ ਯਹੂਦੀਆਂ ਨੂੰ ਵੱਡੇ ਪੱਧਰ ਉੱਤੇ ਮਾਰਨ ਲਈ ਸਥਾਪਿਤ ਕੀਤੇ ਗਏ ਸਨ ਅਤੇ ਇਹਨਾਂ ਵਿੱਚ ਗੈਸ ਚੇਂਬਰਾਂ ਦੀ ਵਰਤੋਂ ਕੀਤੀ ਜਾਂਦੀ ਸੀ।
ਜੰਗ ਤੋਂ ਪਹਿਲਾਂ ਦੇ ਕੈਂਪ
[ਸੋਧੋ]ਅੰਗਰੇਜ਼ੀ ਸ਼ਬਦ "concentration" ਨੂੰ ਇਸ ਲਈ ਵਰਤਿਆ ਗਿਆ ਕਿਉਂਕਿ ਅਜਿਹੇ ਕੈਂਪਾਂ ਦਾ ਕਾਰਜ ਅਕਸਰ ਇੱਕ ਖ਼ਾਸ ਸਮੂਹ ਨਾਲ ਸੰਬੰਧਿਤ ਲੋਕਾਂ ਨੂੰ ਇੱਕ ਜਗ੍ਹਾ ਇਕੱਠਾ ਕਰਨਾ ਸੀ। ਇਹਨਾਂ ਸ਼ਬਦਾਂ ਦੀ ਵਰਤੋਂ ਪਹਿਲੀ ਵਾਰ 1897 ਵਿੱਚ ਕਿਊਬਾ ਦੇ ਜਰਨੈਲ ਵਾਲੇਰੀਆਨੋ ਵੇਲਰ ਦੁਆਰਾ ਸਥਾਪਿਤ ਕੀਤੇ "reconcentration camps" ਲਈ ਹੋਈ। ਅਮਰੀਕੀ ਸਰਕਾਰ ਨੇ ਵੀ ਮੂਲ ਅਮਰੀਕੀ ਨਿਵਾਸੀਆਂ ਲਈ ਅਜਿਹੇ ਕੈਂਪ ਬਣਾਏ ਸਨ ਅਤੇ ਬਰਤਾਨੀਆ ਨੇ ਵੀ ਦੂਜੀ ਬੋਈਅਰ ਜੰਗ ਵੇਲੇ ਅਜਿਹੇ ਕੈਂਪ ਬਣਾਏ ਸਨ।।1904 ਅਤੇ 1908 ਦਰਮਿਆਨ, ਸ਼ਾਹੀ ਜਰਮਨ ਫ਼ੌਜ ਦੀ ਸਕੂਟਜ਼ਟਰੂਪ ਨੇ ਵੀ ਜਰਮਨ ਦੱਖਣੀ-ਪੱਛਮੀ ਅਫਰੀਕਾ (ਹੁਣ ਨਾਮੀਬੀਆ) ਵਿੱਚ ਹੇਰੇਰੋ ਅਤੇ ਨਾਮਾਕੂਆ ਲੋਕਾਂ ਦੀ ਨਸਲਕੁਸ਼ੀ ਲਈ ਨਜ਼ਰਬੰਦੀ ਕੈਂਪ ਸਥਾਪਿਤ ਕੀਤੇ ਸਨ। ਲੁਡਰਿਟਜ਼ ਵਿਖੇ ਸ਼ਾਰਕ ਟਾਪੂ ਨਜ਼ਰਬੰਦੀ ਕੈਂਪ ਸਭ ਤੋਂ ਵੱਡਾ ਅਜਿਹਾ ਕੈਂਪ ਸੀ ਅਤੇ ਉੱਥੋਂ ਦੇ ਹਾਲਾਤ ਵੀ ਸਭ ਤੋਂ ਮਾੜੇ ਕੈਂਪਾਂ ਵਿੱਚੋਂ ਸਨ।
ਹਵਾਲੇ
[ਸੋਧੋ]- ↑ Jewish Virtual Library (2014). "Main Concentration Camps". The Holocaust: Concentration Camps. AICE. Retrieved 17 December 2014.
- ↑ Evans 2003, pp. 344–345.
- ↑ Evans 2005, p. 81.
- ↑ Evans 2005, p. 85.
- ↑ Revisiting the National Socialist Legacy: Coming to Terms With Forced Labor, Expropriation, Compensation, and Restitution page 84 Oliver Rathkolb
- ↑ Gumkowski, Janusz; Leszczynski, Kazimierz; Robert, Edward (translator) (1961). Hitler's Plans for Eastern Europe (First ed.). Polonia Pub. House. p. 219. ASIN B0006BXJZ6. Archived from the original (Paperback) on 9 April 2011. Retrieved 12 March 2014.
{{cite book}}
:|first3=
has generic name (help);|work=
ignored (help); Unknown parameter|deadurl=
ignored (|url-status=
suggested) (help) at Wayback machine. - ↑ Evans 2005, pp. 87–90.
- ↑ Evans 2005, p. 90.
- ↑ Evans 2008, p. 367.
ਹਵਾਲਾ ਕਿਤਾਬਾਂ
[ਸੋਧੋ]- Browning, Christopher R. (2004). The Origins of the Final Solution: The Evolution of Nazi Jewish Policy, September 1939 – March 1942. Comprehensive History of the Holocaust. Lincoln: University of Nebraska Press. ISBN 0-8032-1327-1.
{{cite book}}
: Invalid|ref=harv
(help) - Evans, Richard J. (2003). The Coming of the Third Reich. Penguin Group. ISBN 978-0-14-303469-8.
{{cite book}}
: Invalid|ref=harv
(help) - Evans, Richard J. (2005). The Third Reich in Power. New York: Penguin Group. ISBN 978-0-14-303790-3.
{{cite book}}
: Invalid|ref=harv
(help) - Evans, Richard J. (2008). The Third Reich at War. New York: Penguin Group. ISBN 978-0-14-311671-4.
{{cite book}}
: Invalid|ref=harv
(help) - Kershaw, Ian (2008). Hitler: A Biography. W. W. Norton & Company. ISBN 978-0-393-06757-6.
{{cite book}}
: Invalid|ref=harv
(help)
ਬਾਹਰੀ ਲਿੰਕ
[ਸੋਧੋ]- Nazi Concentration Camps newsreel on YouTube
- The World of the Camps: Labor and Concentration Camps Archived 2012-01-13 at the Wayback Machine. on the Yad Vashem website
- Pages show pictures and videos of the day taken at places connected with World War II (Second World War) Archived 2018-08-17 at the Wayback Machine.
- Yad VaShem—The Holocaust Martyrs' and Heroes' Remembrance Authority Archived 2016-02-04 at the Wayback Machine.
- United States Holocaust Memorial Museum Personal Histories – Camps at United States Holocaust Memorial Museum
- The Holocaust History Project
- Official U.S. National Archive Footage of Nazi camps
- Concentration Camps at Jewish Virtual Library
- Memory of the Camps, as shown by PBS Frontline
- Podcast with one of 2,000 Danish policemen in Buchenwald
- Nazi Concentration Camp Page with links to original documents