ਨਿਰਮਲਜੀਤ ਸਿੰਘ ਸੇਖੋਂ
ਫਲਾਇੰਗ ਅਫਸਰ ਨਿਰਮਲਜੀਤ ਸਿੰਘ Sਸੇਖੋਂekhon | |
---|---|
![]() | |
ਜਨਮ | ਲੁਧਿਆਣਾ,[1] ਬ੍ਰਿਟਿਸ਼ ਭਾਰਤ (ਹੁਣ ਪੰਜਾਬ, ਭਾਰਤ) | 17 ਜੁਲਾਈ 1945
ਮੌਤ | 14 ਦਸੰਬਰ 1971 ਸ੍ਰੀਨਗਰ, ਜੰਮੂ ਅਤੇ ਕਸ਼ਮੀਰ, ਭਾਰਤ | (ਉਮਰ 28)
ਵਫ਼ਾਦਾਰੀ | ![]() |
ਸੇਵਾ/ | ਭਾਰਤੀ ਹਵਾਈ ਸੈਨਾ |
ਸੇਵਾ ਦੇ ਸਾਲ | 1967–1971 |
ਰੈਂਕ | ![]() |
ਯੂਨਿਟ | ਤਸਵੀਰ:Crest of the Flying bullets.jpg No. 18 ਹਵਾਈ ਜਹਾਜ਼ਾਂ ਦੀ ਟੁਕੜੀ |
ਲੜਾਈਆਂ/ਜੰਗਾਂ | ਭਾਰਤ-ਪਾਕਿਸਤਾਨ ਯੁੱਧ (1971) |
ਇਨਾਮ | ![]() |
ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਸੈਨਾ ਦਾ ਇੱਕ ਅਫ਼ਸਰ ਸੀ। ਨਿਰਮਲਜੀਤ ਨੂੰ ਮਰਣ ਤੋਂ ਬਾਅਦ ਪਰਮਵੀਰ ਚੱਕਰ, ਭਾਰਤ ਦਾ ਸਭ ਤੋਂ ਵੱਡਾ ਮਿਲਟਰੀ ਸਨਮਾਨ, ਨਾਲ ਸਨਮਾਨਿਤ ਕੀਤਾ ਗਿਆ ਕਿਉਂਕਿ ਭਾਰਤ-ਪਾਕਿਸਤਾਨ ਯੁੱਧ (1971) ਨਿਰਮਲਜੀਤ ਨੇ ਸ੍ਰੀਨਗਰ ਦੀ ਪਾਕਿਸਤਾਨ ਹਵਾਈ ਸੈਨਾ ਤੋਂ ਰੱਖਿਆ ਕੀਤੀ। ਭਾਰਤੀ ਹਵਾਈ ਸੈਨਾ ਵਿਚੋਂ ਨਿਰਮਲਜੀਤ ਇਕੱਲਾ ਹੀ ਅਫ਼ਸਰ ਹੈ ਜਿਸ ਨੂੰ ਵਧੇਰੇ ਸਨਮਾਨਿਤ ਕੀਤਾ ਗਿਆ ਹੈ।[2]
ਮੁੱਢਲਾ ਜੀਵਨ
[ਸੋਧੋ]ਨਿਰਮਲਜੀਤ ਦਾ ਜਨਮ 17 ਜੁਲਾਈ, 1945[3] ਨੂੰ ਈਸੇਵਾਲ, ਲੁਧਿਆਣਾ, ਪੰਜਾਬ ਵਿੱਖੇ ਹੋਇਆ।[1] ਸੇਖੋਂ ਹਵਾਈ ਲੈਫਟੀਨੈਂਟ ਤਰਲੋਕ ਸਿੰਘ ਸੇਖੋਂ ਦਾ ਪੁੱਤਰ ਸੀ।[4] ਸੇਖੋਂ ਨੂੰ 4 ਜੂਨ, 1967 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਬਤੌਰ ਪਾਇਲਟ ਅਫ਼ਸਰ ਚੁਣਿਆ ਗਿਆ।
ਪਰਮ ਵੀਰ ਚੱਕਰ ਅਵਾਰਡ
[ਸੋਧੋ]ਭਾਰਤ-ਪਾਕਿਸਤਾਨ ਯੁੱਧ (1971) ਵਿੱਚ ਸੇਖੋਂ ਨੇ ਪਾਕਿਸਤਾਨ ਜੈਟ ਵਲੋਂ ਗੋਲੀਬਾਰੀ ਤੋਂ ਸ੍ਰੀਨਗਰ ਦੀ ਰੱਖਿਆ ਕੀਤੀ ਜਿਸ ਕਾਰਨ ਭਾਰਤ ਦੇ ਸਭ ਤੋਂ ਵੱਡੇ ਸਨਮਾਨ ਨਾਲ ਸੇਖੋਂ ਨੂੰ ਸਨਮਾਨਿਤ ਕੀਤਾ ਗਿਆ।
ਸਨਮਾਨ
[ਸੋਧੋ]1985 ਵਿੱਚ ਇੱਕ ਸਮੁੰਦਰੀ ਟੈਂਕ ਬਣਾਇਆ ਗਿਆ ਜਿਸ ਜਿਸਦਾ ਨਾਂ "ਫਲਾਇੰਗ ਔਫੀਸਰ ਨਿਰਮਲਜੀਤ ਸਿੰਘ ਸੇਖੋਂ, ਪੀਵੀਸੀ" ਰੱਖਿਆ ਗਿਆ।