ਪਾਕਿਸਤਾਨ ਮੁਰਦਾਬਾਦ (ਨਾਅਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿਮਲਾ ਕਾਂਫਰੰਸ ਵੇਲੇ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਜੀ ਉਹਨਾਂ ਦੇ ਕੋਲ ਖੜ੍ਹੇ ਹਨ: ਮੁਸਲਿਮ ਲੀਗ ਦੇ ਲੀਡਰ ਮੁਹੰਮਦ ਅਲੀ ਜਿੰਨਾ ਅਤੇ ਪੰਜਾਬ ਯੂਨੀਅਨਿਸਟ ਪਾਰਟੀ ਦੇ ਲੀਡਰ ਖਿਜ਼ਰ ਹਯਾਤ ਖਾਂ ਟਿਵਾਣਾ

ਪਾਕਿਸਤਾਨ ਮੁਰਦਾਬਾਦ (ਅੰਗਰੇਜੀ ਲਿੱਪੀ: Pakistan Murdabad) ਹਿੰਦਸਤਾਨੀ ਬੋਲੀ ਅਤੇ ਇੱਕ ਹੱਦ ਤੱਕ ਪੰਜਾਬੀ ਬੋਲੀ ਵਿੱਚ ਭਾਰਤ ਦੀ ਵੰਡ ਅਤੇ ਖਾਸ ਕਰਕੇ ਪੰਜਾਬ ਦੀ ਵੰਡ ਵੇਲੇ ਲਗਾਇਆ ਗਿਆ ਇੱਕ ਰਾਜਨੀਤਕ ਨਾਅਰਾ ਹੈ। ਇਸ ਦਾ ਲਫ਼ਜ਼ੀ ਮਤਲਬ ਹੈ: "ਪਾਕਿਸਤਾਨ ਦੀ ਮੌਤ ਹੋਵੇ" ਜਾਂ ਵਧੇਰੇ ਉਚਿਤ "ਪਾਕਿਸਤਾਨ ਦਾ ਨਾਸ ਹੋਵੇ" ਅਤੇ ਇਸ ਦੀ ਸ਼ਬਦ ਨਿਰਕਤੀ ਫਾਰਸੀ ਬੋਲੀ ਤੋਂ ਹੈ।[1] ਇਹ ਨਾਅਰੇ ਭਾਰਤ ਦੀ ਵੰਡ ਤੋਂ ਪਹਿਲਾ ਪਾਕਿਸਤਾਨ ਲਹਿਰ ਯਾਨੀ ਦੱਖਣੀ ਏਸ਼ੀਆ ਵਿੱਚ ਇੱਕ ਅਲਹਿਦਾ ਇਸਲਾਮੀ ਮੁਲਕ ਦੀ ਸਥਾਪਨਾ ਕਰਨ ਵਾਸਤੇ ਅੰਦੋਲਨ ਦੌਰਾਨ ਪਹਿਲੀ ਵਾਰ ਸਿੱਖਾਂ ਦੇ ਲੀਡਰ ਮਾਸਟਰ ਤਾਰਾ ਸਿੰਘ ਜੀ ਦੇ ਵੱਲੋਂ ਬੁਲੰਦ ਕੀਤਾ ਗਿਆ ਸੀ ਕਿਉਂਕਿ ਪੰਜਾਬ ਦੇ ਸਿੱਖਾਂ ਮੁਸਲਮਾਨਾਂ ਦੀ ਪਰਸਾਵਿਤ ਹਕੂਮਤ ਦੇ ਜ਼ੋਰਦਾਰ ਖ਼ਿਲਾਫ ਸਨ। ਇਹ ਮੁਹੰਮਦ ਅਲੀ ਜਿੰਨਾ ਦੇ ਨਾਅਰੇ "ਪਾਕਿਸਤਾਨ ਜਿੰਦਾਬਾਦ" ਦੇ ਉਲਟ ਵਿੱਚ ਲਗਾਇਆ ਗਿਆ ਸੀ।[2][3]

ਪਿਛਲੇ ਕੁੱਝ ਸਾਲਾਂ ਵਿੱਚ ਇਹ ਨਾਅਰੇ ਦਾ ਜ਼ਿਕਰ ਦੱਖਣੀ ਏਸ਼ੀਆਈ ਸਾਹਿਤ ਵਿੱਚ ਮਿਲਾ ਜਾ ਰਿਹਾ ਹੈ, ਸਾਆਦਤ ਹਸਨ ਮੰਟੋ, ਬਾਪਸੀ ਸਿੱਧਵਾ ਅਤੇ ਖੁਸ਼ਵੰਤ ਸਿੰਘ ਵਰਗੇ ਹਰਮਨ ਪਿਆਰੇ ਲਿਖਾਰਿਆਂ ਦੀਆਂ ਰਚਨਾਵਾਂ ਵਿੱਚ ਇਸ ਨਾਅਰੇ ਦਾ ਜ਼ਿਕਰ ਮਿਲਦਾ ਹੈ।

ਭਾਰਤ ਵੰਦ ਤੋਂ ਕੁੱਝ ਸਮੇਂ ਬਾਅਦ ਹੀ ਨਵੇਂ ਮੁਲਕ ਪਾਕਿਸਤਾਨ ਦੇ ਵਿੱਚ ਰੈਫਿਊਜੀ ਕੈਂਪਾਂ ਵਿਖੇ ਫਸੇ ਗਏ ਲੋਕਾਂ ਨੇ ਨਵੀਂ ਪਾਕਿਸਤਾਨੀ ਗੌਰਮਿੰਟ ਦੀ ਨਾਕਾਬਲੀਅਤ ਵਿਰੁੱਧ ਆਪਣੇ ਗੁੱਸੇ ਪਰਗਟਾਉਣ ਲਈ ਇਹ ਨਾਅਰਾ ਬੁਲੰਦ ਕੀਤਾ ਸੀ।

ਹਵਾਲੇ[ਸੋਧੋ]

  1. DeReouen, Karl; Heo, U. K. (editors), Civil Wars of the World: Major Conflicts Since World War II, ABC-CLIO, pp. 420–, ISBN 978-1-85109-919-1, http://books.google.com/books?id=nrN077AEgzMC&pg=PA420, retrieved on 24 ਜੁਲਾਈ 2012  Quote: Glossary: "Pakistan Murdabad (death to Pakistan), a phrase used by Master Tara Singh and his followers."
  2. Rajendra Kumar Mishra (2012). Babri Mosque: A Clash of Civilizations. Dorrance Publishing,. p. 103. ISBN 1434967425. 
  3. Nagappan, Ramu (2005). Speaking havoc social suffering and South Asian narratives. Seattle: University of Washington Press. p. 91. ISBN 0295801719.