ਸਮੱਗਰੀ 'ਤੇ ਜਾਓ

ਪੰਪਾ ਸਰੋਵਰ

ਗੁਣਕ: 15°21′13.55″N 76°28′38.55″E / 15.3537639°N 76.4773750°E / 15.3537639; 76.4773750
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਪਾ ਸਰੋਵਰ
ਪੰਪਾ ਸਰੋਵਰ
ਪੰਪਾ ਸਰੋਵਰ is located in ਕਰਨਾਟਕ
ਪੰਪਾ ਸਰੋਵਰ
ਪੰਪਾ ਸਰੋਵਰ
ਸਥਿਤੀਕਰਨਾਟਕ
ਗੁਣਕ15°21′13.55″N 76°28′38.55″E / 15.3537639°N 76.4773750°E / 15.3537639; 76.4773750
Basin countriesਭਾਰਤ

ਪੰਪਾ ਸਰੋਵਾਰਾ ਕਰਨਾਟਕ ਵਿੱਚ ਹੰਪੀ ਦੇ ਨੇੜੇ ਕੋਪਲ ਜ਼ਿਲ੍ਹੇ ਵਿੱਚ ਪੈਂਦੀ ਇੱਕ ਝੀਲ ਹੈ। ਤੁੰਗਭਦਰਾ ਨਦੀ ਦੇ ਦੱਖਣ ਵੱਲ, ਇਸ ਨੂੰ ਹਿੰਦੂਆਂ ਲਈ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਇਹ ਭਾਰਤ ਦੇ ਪੰਜ ਪਵਿੱਤਰ ਤਲਾਬਾਂ ਜਾਂ ਝੀਲਾਂ ਵਿੱਚੋਂ ਇੱਕ ਹੈ। ਹਿੰਦੂ ਧਰਮ ਸ਼ਾਸਤਰ ਅਨੁਸਾਰ, ਪੰਜ ਪਵਿੱਤਰ ਝੀਲਾਂ ਹਨ; ਸਮੂਹਿਕ ਤੌਰ 'ਤੇ ਜਿਨ੍ਹਾਂ ਨੂੰ ਪੰਚ ਸਰੋਵਰ ਕਿਹਾ ਜਾਂਦਾ ਹੈ; ਇਸ ਸੂਚੀ ਵਿੱਚ ਸ਼ਾਮਲ ਹਨ ਮਾਨਸਰੋਵਰ, ਬਿੰਦੂ ਸਰੋਵਰ, ਨਰਾਇਣ ਸਰੋਵਰ, ਪੰਪਾ ਸਰੋਵਰ ਅਤੇ ਪੁਸ਼ਕਰ ਸਰੋਵਰ[1] ਇਨ੍ਹਾਂ ਦਾ ਜ਼ਿਕਰ ਸ਼੍ਰੀਮਦ ਭਾਗਵਤ ਪੁਰਾਣ ਵਿੱਚ ਵੀ ਕੀਤਾ ਗਿਆ ਹੈ। [1] ਹਿੰਦੂ ਗ੍ਰੰਥਾਂ ਵਿੱਚ ਪੰਪਾ ਸਰੋਵਰ ਨੂੰ ਉਹ ਥਾਂ ਮੰਨਿਆ ਜਾਂਦਾ ਹੈ ਜਿੱਥੇ ਸ਼ਿਵ ਦੀ ਪਤਨੀ ਪਾਰਵਤੀ ਦਾ ਇੱਕ ਰੂਪ ਪੰਪਾ ਨੇ ਸ਼ਿਵ ਨੂੰ ਆਪਣੀ ਸ਼ਰਧਾ ਦਿਖਾਉਣ ਲਈ ਤਪੱਸਿਆ ਕੀਤੀ ਸੀ। [2] ਇਹ ਸਰੋਵਰਾਂ ਵਿੱਚੋਂ ਇੱਕ ਹੈ ਜਿਸਦਾ ਜ਼ਿਕਰ ਹਿੰਦੂ ਮਹਾਂਕਾਵਿ, ਰਾਮਾਇਣ ਵਿੱਚ ਉਸ ਜਗਾਹ ਵਜੋਂ ਮਿਲਦਾ ਹੈ ਜਿੱਥੇ ਰਾਮ ਦੀ ਇੱਕ ਸ਼ਰਧਾਲੂ ਸ਼ਬਰੀ ਨੇ ਰਾਮ ਦੇ ਆਉਣ ਦੀ ਉਡੀਕ ਕੀਤੀ ਸੀ।

ਵਰਣਨ[ਸੋਧੋ]

ਪੰਪਾ ਸਰੋਵਰ ਝੀਲ ਇੱਕ ਘਾਟੀ ਵਿੱਚ ਪੈਂਦੀ ਹੈ, ਜੋ ਹੋਸਪੇਟ ਤੋਂ ਅਨੇਗੁੰਡੀ ਨੂੰ ਜਾਂਦੀ ਸੜਕ ਉੱਤੇ ਪਹਾੜੀਆਂ ਦੇ ਵਿਚਕਾਰ ਲੁਕੀ ਹੋਈ ਹੈ। ਇਹ ਹਨੂੰਮਾਨ ਮੰਦਿਰ ਦੀ ਪਹਾੜੀ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ 'ਤੇ ਹੈ। ਝੀਲ ਕਮਲ ਦੇ ਫੁੱਲਾਂ ਨਾਲ ਭਰੀ ਹੋਈ ਹੈ, ਅਤੇ ਜਦੋਂ ਫੁੱਲ ਖਿੜਦੇ ਹਨ ਤਾਂ ਇਹ ਦੇਖਣ ਵਿੱਚ ਬਹੁਤ ਸੁੰਦਰ ਵੀ ਲਗਦਾ ਹੈ। ਇੱਥੇ ਇੱਕ ਲਕਸ਼ਮੀ ਦਾ ਮੰਦਿਰ ਵੀ ਹੈ, ਨਾਲ ਹੀ ਛੱਪੜ ਦੇ ਸਾਹਮਣੇ ਇੱਕ ਸ਼ਿਵ ਮੰਦਿਰ ਵੀ ਹੈ। ਤਾਲਾਬ ਦੇ ਅੱਗੇ, ਅੰਬ ਦੇ ਦਰੱਖਤ ਦੇ ਥੱਲੇ ਇੱਕ ਛੋਟਾ ਜਿਹਾ ਗਣੇਸ਼ ਦਾ ਮੰਦਰ ਵੀ ਹੈ। [3]

ਸ਼ਾਸਤਰ ਸੰਬੰਧੀ ਹਵਾਲਾ[ਸੋਧੋ]

ਰਾਮਾਇਣ ਵਿੱਚ, ਪੰਪਾ ਸਰੋਵਰ ਦਾ ਉਸ ਥਾਂ ਵਜੋਂ ਜ਼ਿਕਰ ਕੀਤਾ ਗਿਆ ਹੈ ਜਿੱਥੇ ਰਿਸ਼ੀ ਮਾਤੰਗਾ ਦੀ ਇੱਕ ਚੇਲੀ ਸ਼ਬਰੀ (ਸ਼ਬਰੀ ਵੀ) ਨੇ ਰਾਮ ਨੂੰ ਉਹਨਾਂ ਦੇ ਰਾਹ ਪਾਇਆ ਸੀ ਜਦੋਂ ਉਹ ਆਪਣੀ ਪਤਨੀ ਸੀਤਾ ਨੂੰ ਰਾਕਸ਼ਸ ਰਾਜਾ ਰਾਵਣ ਤੋਂ ਛੁਡਾਉਣ ਦੀ ਕੋਸ਼ਿਸ਼ ਵਿੱਚ ਦੱਖਣ ਵੱਲ ਜਾਂਦੇ ਹਨ। ਕਥਾ ਦੇ ਅਨੁਸਾਰ, ਰਾਮ ਦੀ ਇੱਕ ਸ਼ਰਧਾਲੂ ਜਿਸਦਾ ਨਾਮ ਸ਼ਬਰੀ ਨੇ ਹਰ ਰੋਜ਼ ਰਾਮ ਦੇ ਦਰਸ਼ਨ ਕਰਨ ਲਈ ਪੂਰੀ ਭਕਤੀ ਨਾਲ ਪ੍ਰਾਰਥਨਾ ਕੀਤੀ ਸੀ । ਉਹ ਆਪਣੇ ਗੁਰੂ ਮਾਤੰਗਾ ਦੇ ਆਸ਼ਰਮ ਵਿੱਚ ਰਹਿੰਦੀ ਸੀ ਜੋ ਕੀ ਹੁਣ ਹੰਪੀ ਸ਼ਹਿਰ ਵਿੱਚ ਮਾਤੰਗਾ ਪਰਵਤ ਵਜੋਂ ਜਾਣਿਆ ਜਾਂਦਾ ਹੈ। ਉਸਦੇ ਗੁਰੂ ਮਾਤੰਗਾ ਰਿਸ਼ੀ ਦੀ ਮੌਤ ਤੋਂ ਪਹਿਲਾਂ ਉਸਨੇ ਸ਼ਬਰੀ ਨੂੰ ਕਿਹਾ ਸੀ ਕਿ ਉਹ ਰਾਮ ਨੂੰ ਜ਼ਰੂਰ ਵੇਖੇਗੀ। ਉਸਦੀ ਮੌਤ ਤੋਂ ਬਾਅਦ, ਸ਼ਬਰੀ ਰਾਮ ਦੀ ਉਡੀਕ ਵਿੱਚ ਆਸ਼ਰਮ ਵਿੱਚ ਰਹਿੰਦੀ ਰਹੀ। 13 ਸਾਲ ਬੀਤ ਗਏ ਅਤੇ ਸ਼ਬਰੀ ਇੱਕ ਬੁੱਢੀ ਹੋ ਗਈ ਅਤੇ ਅੰਤ ਵਿੱਚ ਭਗਵਾਨ ਰਾਮ ਉਸ ਥਾਂ 'ਤੇ ਆਏ ਅਤੇ ਲੰਕਾ ਦੀ ਯਾਤਰਾ ਦੌਰਾਨ ਆਸ਼ਰਮ ਵਿੱਚ ਰੁਕ ਗਏ। ਉਹ ਰਾਮ ਅਤੇ ਉਸਦੇ ਭਰਾ ਲਕਸ਼ਮਣ ਨੂੰ ਭੋਜਨ ਦੇਣ ਲਈ ਅੱਗੇ ਵਧੀ। ਰਾਮ ਅਤੇ ਲਕਸ਼ਮਣ ਨੇ ਉਸ ਦੇ ਪੈਰਾਂ 'ਤੇ ਮੱਥਾ ਟੇਕਿਆ। ਫਿਰ, ਉਨ੍ਹਾਂ ਨੇ ਉਸ ਨੂੰ ਸੀਤਾ ਦੇ ਅਗਵਾ ਹੋਣ ਦੀ ਖ਼ਬਰ ਸੁਣਾਈ ਅਤੇ ਸ਼ਬਰੀ ਨੇ ਉਨ੍ਹਾਂ ਨੂੰ ਸੁਝਾਅ ਦਿੱਤਾ ਕਿ ਉਹ ਬਾਂਦਰ ਰਾਜ ਦੇ ਹਨੂੰਮਾਨ ਅਤੇ ਸੁਗਰੀਵ ਤੋਂ ਮਦਦ ਲੈਣ ਜੋ ਪੰਪਾ ਝੀਲ ਦੇ ਨੇੜੇ ਦੱਖਣ ਵਿਚ ਰਹਿੰਦੇ ਸਨ। ਭਗਵਾਨ ਰਾਮ ਨੇ ਮਾਤੰਗਾ ਝੀਲ ਵਿੱਚ ਪਵਿੱਤਰ ਇਸ਼ਨਾਨ ਵੀ ਕੀਤਾ ਸੀ ।

ਇਹ ਵੀ ਵੇਖੋ[ਸੋਧੋ]

ਨੋਟਸ[ਸੋਧੋ]

  1. 1.0 1.1 [1] Encyclopaedia of tourism resources in India, Volume 2 By Manohar Sajnani
  2. "Mythology of Hampi". hampi.in. Archived from the original on 31 December 2007. Retrieved 28 December 2007.
  3. "Pampa Sarovar". hampi.in. Archived from the original on 2011-03-01. Retrieved 2023-05-07.