ਸ਼ਬਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਬਰੀ ਅਤੇ ਰਾਮ ਦੇ ਬੁੱਤ
ਸ਼ਬਰੀ ਦੇ ਰਾਮ ਅਤੇ ਲਕਸ਼ਮਣ ਨੂੰ ਬੇਰ ਭੇਂਟ ਕਰਨ ਦਾ ਦ੍ਰਿਸ਼

ਸ਼ਬਰੀ,ਰਾਮਾਇਣ ਵਿੱਚ ਇੱਕ ਮਿਥਿਹਾਸਕ ਪਾਤਰ ਹੈ ਜੋ ਰਾਮ ਦੀ ਇੱਕ ਪਰਮ ਭਗਤ ਸੀ। ਉਹ ਇੱਕ ਭੀਲਨੀ ਸੀ ਜੋ ਜੰਗਲ ਵਿੱਚ ਇੱਕ ਆਸ਼ਰਮ ਵਿੱਚ ਰਹਿੰਦੀ ਸੀ। ਉਸਨੂੰ ਇਹ ਉਡੀਕ ਰਹਿੰਦੀ ਸੀ ਕਿ ਰਾਮ ਇੱਕ ਦਿਨ ਉਸਦੀ ਕੁਟੀਆ ਵਿੱਚ ਆਵੇਗਾ। ਉਹ ਆਪਣੀ ਕੁਟੀਆ ਦੀ ਹਰ ਰੋਜ਼ ਸਾਫ਼ ਸਫਾਈ ਕਰਕੇ ਰਾਮ ਦੀ ਉਡੀਕ ਕਰਨ ਲਗਦੀ। ਇੱਕ ਦਿਨ ਰਾਮ ਅਤੇ ਲਕਸ਼ਮਣ ਸੀਤਾ ਜਿਸਨੂੰ ਰਾਵਣ ਨੇ ਅਗਵਾ ਕਰ ਲਿਆ ਸੀ, ਦੀ ਭਾਲ ਕਰਦੇ ਕਰਦੇ ਉਸਦੀ ਕੁਟੀਆ ਵਿੱਚ ਆ ਗਏ। ਇਸ ਤੇ ਸਬਰੀ ਬੇਹੱਦ ਪ੍ਰਸੰਨ ਹੋਈ। ਉਹ ਉਹਨਾ ਨੂੰ ਆਪਣੀ ਕੁਟੀਆ ਵਿੱਚ ਲੈ ਗਈ ਅਤੇ ਉਹਨਾ ਦੇ ਪੈਰ ਧੋ ਕੇ ਉਹਨਾ ਦਾ ਸਤਿਕਾਰ ਕੀਤਾ ਅਤੇ ਉਸਨੇ ਉਹਨਾ ਦੇ ਖਾਣ ਲਈ ਜੰਗਲੀ ਬੇਰ ਲਿਆਂਦੇ। ਹਰ ਬੇਰ ਰਾਮ ਨੂੰ ਦੇਣ ਤੋਂ ਪਹਿਲਾਂ ਸ਼ਬਰੀ ਖੁਦ ਖਾ ਕੇ ਵੇਖਦੀ ਕਿ ਉਹ ਮਿੱਠਾ ਹੈ ਜਾਂ ਨਹੀਂ।ਇਸ ਗੱਲ ਦਾ ਲਕਸ਼ਮਣ ਨੂੰ ਬੁਰਾ ਲੱਗਾ ਪਰ ਰਾਮ ਨੇ ਇਸਨੂੰ ਸ਼ਬਰੀ ਦੇ ਇਸ ਵਿਵਹਾਰ ਨੂੰ ਉਹਨਾ ਪ੍ਰਤੀ ਸਨੇਹ ਵਜੋਂ ਹੀ ਲਿਆ।[1]

ਕਹਾਣੀ[ਸੋਧੋ]

ਸ਼ਬਰੀ ਇੱਕ ਸ਼ਿਕਾਰੀ ਦੀ ਬੇਟੀ ਹੁੰਦੀ ਹੈ [2] ਅਤੇ ਜੋ ਨਿਸ਼ਾਦਾ ਕਬੀਲੇ ਨਾਲ ਸੰਬੰਧਤ ਹੁੰਦੀ ਹੈ।[3] ਉਸਦੀ ਸ਼ਾਦੀ ਤੋਂ ਪਹਿਲੀ ਰਾਤ ਉਹ ਦੇਖਦੀ ਹੈ ਕਿ ਉਸਦੇ ਪਿਤਾ ਹਜ਼ਰਾਂ ਬਕਰੀਆਂ ਅਤੇ ਭੇਡਾਂ ਲਿਆਉਂਦੇ ਹਨ ਜਿਹਨਾ ਦੀ ਉਸਦੀ ਸ਼ਾਦੀ ਦੇ ਭੋਜ ਲਈ ਬਲੀ ਦਿੱਤੀ ਜਾਣੀ ਹੈ। ਉਹ ਦਯਾ ਭਾਵਨਾ ਵਿੱਚ ਵਹਿ ਜਾਂਦੀ ਹੈ ਅਤੇ ਘਰੋਂ ਕਿਸੇ ਗੁਰੂ ਦੀ ਬਹਾਲ ਵਿੱਚ ਚੱਲ ਪੈਂਦੀ ਹੈ। ਕਈ ਦਿਨ ਯਾਤਰਾ ਕਰਨ ਤੋਂ ਬਾਅਦ ਉਸਨੂੰ ਮਤੰਗ ਨਾਮ ਦਾ ਸਬੁਧ ਬੰਦਾ ਮਿਲਦਾ ਹੈ ਜਿਸਨੂੰ ਉਹ ਗੁਰੂ ਧਾਰ ਲੈਂਦੀ ਹੈ।[2] ਜਦ ਗੁਰੂ ਆਖਰੀ ਵੇਲੇ ਤੇ ਹੁੰਦਾ ਹੈ ਤਾਂ ਸ਼ਬਰੀ ਜੋ ਹੁਣ ਖੁਦ ਇੱਕ ਬਿਰਧ ਔਰਤ ਹੋ ਚੁੱਕੀ ਸੀ ਕੋਲ ਇਹ ਇਛਾ ਜ਼ਹਰ ਕਰਦੀ ਹੈ ਕਿ ਹੁਣ ਉਹ ਵੀ ਸ਼ਾਂਤੀ ਮੁਕਤੀ ਨੂੰ ਪਾਉਣਾ ਚਾਹੁੰਦੀ ਹੈ। .[2] ਇਸ ਤੇ ਗੁਰੂ ਕਹਿੰਦਾ ਹੈ ਕਿ ਉਸਨੇ ਜੋ ਉਸਦੀ ਨਿਰਸੁਆਰਥ ਸੇਵਾ ਕੀਤੀ ਹੈ ਉਸ ਲਈ ਭਗਵਾਨ ਰਾਮ ਉਸਨੂੰ ਦਰਸ਼ਨ ਦੇਣ ਆਉਣਗੇ। ਇਸ ਤੋਂ ਬਾਅਦ ਸ਼ਬਰੀ ਹਰ ਰੋਜ਼ ਰਾਮ ਦੀ ਉਡੀਕ ਕਰਨ ਲੱਗੀ।.[2]

2ਬਾਹਰੀ ਲਿੰਕ[ਸੋਧੋ]

ਫਰਮਾ:Ramayana ਫਰਮਾ:HinduMythology

ਹਵਾਲੇ[ਸੋਧੋ]