ਫਾਟਕ:ਇਲੈਕਟ੍ਰੋਸਟੈਟਿਕਸ/ਜਾਣ-ਪਛਾਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਿਕੀਪੀਡੀਆ ਵਿੱਦਿਆ ਪ੍ਰੋਗਰਾਮ
Main Page
ਮੁੱਖ ਸਫ਼ਾ

ਮੈਂਬਰ
Members
ਮੈਂਬਰ

ਵਿਸ਼ੇ
Subjects
ਵਿਸ਼ੇ

ਨੋਟਿਸਬੋਰਡ
Noticeboard
ਨੋਟਿਸਬੋਰਡ

ਚਰਚਾ
Discussion
ਚਰਚਾ

  ਇਲੈਕਟ੍ਰੋਸਟੈਟਿਕਸ  
  ਇਲੈਕਟ੍ਰੋਸਟੈਟਿਕ ਚਾਰਜ  
          Menu         Page 1 of 18


ਜਾਣ-ਪਛਾਣ

ਸੁੱਕੇ ਮੌਸਮ ਵਿੱਚ ਸਿੰਥੈਟਿਕ ਸ਼ਰਟਾਂ ਜਾਂ ਨਾਈਲੋਨ ਸਵੈਟਰ ਉਤਾਰਦੇ ਵਕਤ ਅਸੀਂ ਅਕਸਰ ਕੋਈ ਚਿੰਗਾਰੀ ਦੇਖਣ ਦਾ ਅਨੁਭਵ ਲੈਂਦੇ ਹਾਂ । ਕਦੇ ਕਦੇ ਅਸੀਂ ਅਪਣੀ ਸੀਟ ਤੋਂ ਘਿਸਰਣ ਤੋਂ ਬਾਦ ਅਪਣੀ ਕਾਰ ਦਾ ਦਰਵਾਜ਼ਾ ਖੋਲਦੇ ਵਕਤ ਜਾਂ ਬੱਸ ਦਾ ਲੋਹੇ ਦਾ ਬਾਰ ਪਕੜਦੇ ਵਕਤ ਕਿਸੇ ਬਿਜਲੀ ਦੇ ਝਟਕੇ ਦਾ ਅਨੁਭਵ ਪ੍ਰਾਪਤ ਕਰਦੇ ਹਾਂ । ਇਸ ਸਭ ਦਾ ਕਾਰਣ ਸਾਡੇ ਸ਼ਰੀਰ ਤੋਂ ਇਲੈਕਟ੍ਰਿਕ ਚਾਰਜ ਦਾ ਡਿਸਚਾਰਜ ਹੋਣਾ ਹੈ, ਜੋ ਇੰਸੁਲੇਟਿੰਗ ਸਰਫੇਸਾਂ ਦੇ ਰਗੜਨ ਨਾਲ ਇਕੱਠਾ ਹੋ ਗਿਆ ਹੁੰਦਾ ਹੈ। ਇਲੈਕਟ੍ਰਿਕ ਡਿਸਚਾਰਜ ਦੀ ਇੱਕ ਹੋਰ ਉਦਾਹਰਨ ਅਕਾਸ਼ ਵਿੱਚ ਬਿਜਲੀ ਦੀ ਚਮਕ ਹੈ।

ਅਸੀਂ ਜਾਣਦੇ ਹਾਂ ਕਿ ਜਦੋਂ ਕਿਸੇ ਗਲਾਸ ਰੌਡ ਨੂੰ ਸਿਲਕ ਦੇ ਕਿਸੇ ਟੁਕੜੇ ਨਾਲ ਰਗੜਿਆ ਜਾਂਦਾ ਹੈ, ਤਾਂ ਰੌਡ ਵਿੱਚ ਪੇਪਰ ਦੇ ਟੁਕੜਿਆਂ, ਪਿੱਚ ਬਾਲਾਂ, ਸੁੱਕੇ ਪੱਤਿਆਂ ਜਾਂ ਧੂੜ ਦੇ ਕਣਾਂ ਤੱਕ ਵਰਗੀਆਂ ਹਲਕੀਆਂ ਚੀਜ਼ਾਂ ਨੂੰ ਅਪਣੇ ਵੱਲ ਖਿੱਚਣ ਦਾ ਗੁਣ ਆ ਜਾਂਦਾ ਹੈ। ਗਲਾਸ ਰੌਡ ਨੂੰ ਚਾਰਜਡ ਜਾਂ ਇਲੇਕਟ੍ਰੀਫਾਈਡ ਹੋਈ ਵੀ ਕਿਹਾ ਜਾਂਦਾ ਹੈ। ਇਸੇਤਰਾਂ, ਇੱਕ ਪਲਾਸਟਿਕ ਦਾ ਕੰਘਾ ਸੁੱਕੇ ਵਾਲ਼ਾਂ ਵਿੱਚ ਫੇਰਨ ਨਾਲ ਇਲੈਕਟ੍ਰੀਫਾਈ ਹੋ ਜਾਂਦਾ ਹੈ।

ਕਾਰਾਂ ਅਤੇ ਟਰੱਕਾਂ ਦੀਆਂ ਮੈਟਾਲਿਕ ਬਾਡੀਆਂ ਵੀ ਚਾਰਜ ਹੋ ਜਾਂਦੀਆਂ ਹਨ ਕਿਉਂਕਿ ਉਹਨਾਂ ਕੋਲੋਂ ਲੰਘਣ ਵਾਲੀ ਹਵਾ ਅਤੇ ਉਹਨਾਂ ਦਰਮਿਆਨ ਰਗੜ (ਫਰਿਕਸ਼ਨ) ਪੈਦਾ ਹੁੰਦੀ ਹੈ। ਇਹ ਚਾਰਜ ਵਿਸ਼ਾਲ ਹੋਣ ਕਾਰਨ ਕੋਈ ਚਿੰਗਾਰੀ ਤੱਕ ਪੈਦਾ ਕਰ ਸਕਦਾ ਹੈ। ਅਜਿਹੀ ਕੋਈ ਚਿੰਗਾਰੀ ਪੈਟ੍ਰੌਲ ਟੈਂਕਰਾਂ ਦੇ ਮਾਮਲੇ ਵਿੱਚ ਖਤਰਨਾਕ ਸਾਬਤ ਹੋ ਸਕਦੀ ਹੈ। ਇਸੇ ਕਾਰਣ ਪੈਟ੍ਰੌਲ ਟੈਂਕਰਾਂ ਕੋਲ ਅਕਸਰ ਧਰਤੀ ਦੇ ਨਾਲ ਨਾਲ ਇੱਕ ਮੈਟਲ ਚੇਨ ਲਮਕਦੀ ਰਹਿੰਦੀ ਹੈ ਜਿਸ ਰਾਹੀਂ ਪੈਦਾ ਹੋਇਆ ਚਾਰਜ ਧਰਤੀ ਵਿੱਚ ਲੀਕ ਹੁੰਦਾ ਰਹਿੰਦਾ ਹੈ। ਅੱਜਕੱਲ, ਕਾਰਾਂ ਅਤੇ ਟਰੱਕਾਂ ਦੇ ਟਾਇਰਾਂ ਨੂੰ ਰਬੜ ਵਿੱਚ ਕਾਰਬਨ ਕੰਪਾਊਂਡ ਮਿਲਾ ਕੇ ਬਣਾਇਆ ਜਾਂਦਾ ਹੈ ਜਿਸ ਨਾਲ ਚਾਰਜ ਧਰਤੀ ਵਿੱਚ ਲੀਕ ਕਰਨਾ ਟਾਇਰਾਂ ਰਾਹੀਂ ਹੀ ਸੰਭਵ ਹੁੰਦਾ ਰਹਿੰਦਾ ਹੈ।

ਅਸੀਂ ਸਿੱਖਿਆ ਕਿ ਦੋ ਇੰਸੁਲੇਟਿੰਗ ਬਾਡੀਆਂ ਨੂੰ ਆਪਸ ਵਿੱਚ ਵਿੱਚ ਰਗੜਨ ਨਾਲ ਚਾਰਜ ਪੈਦਾ ਹੁੰਦਾ ਹੈ ਜੋ ਇੱਕ ਦੂਜੀ ਵਿੱਚ ਅਪਣੇ ਆਪ ਨਹੀਂ ਜਾ ਸਕਦਾ ਹੁੰਦਾ । ਇਸ ਕਰਕੇ ਅਜਿਹੇ ਚਾਰਜ ਨੂੰ ਸਟੈਟਿਕ ਚਾਰਜ ਕਿਹਾ ਜਾਂਦਾ ਹੈ।

ਭੌਤਿਕ ਵਿਗਿਆਨ ਦੀ ਉਹ ਸ਼ਾਖਾ, ਜੋ ਰੈਸਟ ਉੱਤੇ ਪਏ ਚਾਰਜਾਂ (ਯਾਨਿ ਕਿ, ਸਟੈਟਿਕ ਚਾਰਜਾਂ) ਦਾ, ਸਟੈਟਿਕ ਚਾਰਜਾਂ ਦਰਮਿਆਨ ਫੋਰਸਾਂ ਦਾ, ਅਤੇ ਇਹਨਾਂ ਚਾਰਜਾਂ ਕਾਰਨ ਫੀਲਡਾਂ ਅਤੇ ਪੁਟੈਂਸ਼ਲਾਂ ਦਾ ਅਧਿਐਨ ਕਰਦੀ ਹੈ, ਇਲੈਕਟ੍ਰੋਸਟੈਟਿਕਸ ਜਾਂ ਸਟੈਟਿਕ ਇਲੈਕਟ੍ਰੀਸਿਟੀ ਜਾਂ ਫ੍ਰਿਕਸ਼ਨਲ ਇਲੈਕਟ੍ਰੀਸਿਟੀ ਕਹੀ ਜਾਂਦੀ ਹੈ।

ਇਤਿਹਾਸਿਕ ਤੌਰ ਤੇ, ਇਹ ਵਰਤਾਰਾ 600 ਈਸਵੀ ਪੂਰਵ ਇੱਕ ਗਰੀਕ ਫਿਲਾਸਫਰ ਥੇਲਸ ਔਫ ਮਿਲੇਟਸ ਦੁਆਰਾ ਖੋਜਿਆ ਗਿਆ ਸੀ। ਇਲੈਕਟ੍ਰਿਸਿਟੀ ਦਾ ਨਾਮ ਗਰੀਕ ਸ਼ਬਦ ਇਲੈਕਟ੍ਰੌਨ ਤੋਂ ਪਿਆ ਸੀ।

ਵਿਕੀਪੀਡੀਆ ਆਰਟੀਕਲ ਲਿੰਕ

ਸ਼ਬਦਾਵਲੀ

ਵਿਸ਼ਾ ਸੂਚੀ: ਉੱਪਰ - 0–9 ਅੱ ਅੰ ਚਿ ਚੋ ਚੀ ਚੁ ਚੂ ਫ਼ ਕਿ ਰਿ ਰੀ ਰੁ ਰੂ ਰੋ ਰੌ ਰੇ ਰੈ ਊਂ ਊੰ ਉੱ ਉਂ ਵਿ ਵਾ ਜ਼ ਸ਼ ਲ਼

ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ

              ਅਗਲਾ ਸਫ਼ਾ