ਬੁਢਲਾਡਾ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੁਢਲਾਡਾ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਮਾਨਸਾ ਜ਼ਿਲ੍ਹਾ, ਭਾਰਤ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1962

ਬੁਢਲਾਡਾ ਵਿਧਾਨ ਸਭਾ ਹਲਕਾ ਮਾਨਸਾ ਜਿਲ੍ਹੇ ਵਿੱਚ ਆਉਂਦਾ ਪੰਜਾਬ ਵਿਧਾਨ ਸਭਾ ਦਾ 98 ਨੰਬਰ ਹਲਕਾ ਹੈ।[1]

ਪਿਛੋਕੜ ਅਤੇ ਸੰਖੇਪ ਜਾਣਕਾਰੀ[ਸੋਧੋ]

ਬੁਢਲਾਡਾ ਵਿਧਾਨ ਸਭਾ ਹਲਕਾ ਵਿੱਚ 1952 ਤੋਂ ਲੈ ਕੇ ਹੁਣ ਤੱਕ ਤਿਕੋਣਾ ਮੁਕਾਬਲਾ ਹੀ ਹੁੰਦਾ ਰਿਹਾ ਹੈ। ਹਲਕੇ ਤੋਂ ਹੁਣ ਤੱਕ 7 ਵਾਰ ਅਕਾਲੀ ਦਲ, 5 ਵਾਰ ਕਾਂਗਰਸ ਅਤੇ 3 ਵਾਰ ਸੀਪੀਆਈ ਦੇ ਉਮੀਦਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਹਨ। 1952 ਵਿੱਚ ਪੈਪਸੂ ਰਾਜ ਸਮੇਂ ਇਸ ਹਲਕੇ ਤੋਂ ਸਭ ਤੋਂ ਪਹਿਲੀ ਜਿੱਤ ਕਾਂਗਰਸ ਦੇ ਐਡਵੋਕੇਟ ਬਾਬੂ ਦੇਸ ਰਾਜ ਨੇ ਪ੍ਰਾਪਤ ਕੀਤੀ। 1954 ਵਿੱਚ ਸੀਪੀਆਈ ਦੇ ਕਾਮਰੇਡ ਧਰਮ ਸਿੰਘ ਫੱਕਰ ਇਸ ਹਲਕੇ ਤੋਂ ਜੇਤੂ ਰਹੇ। ਪੈਪਸੂ ਰਾਜ ਟੁੱਟਣ ਤੋਂ ਬਾਅਦ 1957 ਵਿੱਚ ਇਸ ਹਲਕੇ ਤੋਂ ਕਾਂਗਰਸ ਦੇ ਹਰਚਰਨ ਸਿੰਘ ਕਾਲੇਕੇ ਅਕਾਲੀ ਦਲ ਅਤੇ ਸੀਪੀਆਈ ਨੂੰ ਪਛਾੜ ਕੇ ਵਿਧਾਇਕ ਚੁਣੇ ਗਏ। 1962 ਵਿੱਚ ਕਾਂਗਰਸ ਅਤੇ ਸੀਪੀਆਈ ਨੂੰ ਚਿੱਤ ਕਰਦਿਆਂ ਅਕਾਲੀ ਦਲ ਦੇ ਸਭ ਤੋਂ ਪਹਿਲੇ ਵਿਧਾਇਕ ਤੇਜਾ ਸਿੰਘ ਦਰਦੀ ਇਸ ਹਲਕੇ ਤੋਂ ਜੇਤੂ ਰਹੇ। 1967 ਵਿੱਚ ਹਲਕੇ ਤੋਂ ਕਾਂਗਰਸ ਦੇ ਗੁਰਦੇਵ ਸਿੰਘ ਬਖ਼ਸ਼ੀਵਾਲਾ ਵਿਧਾਇਕ ਬਣੇ। 1969 ਵਿੱਚ ਇਸ ਹਲਕੇ ਦੇ ਲੋਕਾਂ ਨੇ ਅਕਾਲੀ ਦਲ ਦੇ ਪ੍ਰਸ਼ੋਤਮ ਸਿੰਘ ਚੱਕ ਭਾਈਕੇ ਨੂੰ ਆਪਣਾ ਵਿਧਾਇਕ ਚੁਣਿਆ। 1972 ਵਿੱਚ ਕਾਂਗਰਸ ਦੇ ਗੁਰਦੇਵ ਸਿੰਘ ਬਖ਼ਸ਼ੀਵਾਲਾ, 1977 ਵਿੱਚ ਅਕਾਲੀ ਦਲ ਦੇ ਤਾਰਾ ਸਿੰਘ, 1980 ਅਤੇ 1985 ਵਿੱਚ ਲਗਾਤਾਰ 2 ਵਾਰ ਇਸ ਹਲਕੇ ਤੋਂ ਅਕਾਲੀ ਦਲ ਦੇ ਪ੍ਰਸ਼ੋਤਮ ਸਿੰਘ ਚੱਕ ਭਾਈਕੇ ਵਿਧਾਇਕ ਚੁਣੇ ਗਏ। ਸਾਲ 1992 ਅਤੇ 1997 ਵਿੱਚ ਲਗਾਤਾਰ 2 ਵਾਰ ਇਸ ਹਲਕੇ ਤੋਂ ਸੀਪੀਆਈ ਦੇ ਕਾਮਰੇਡ ਹਰਦੇਵ ਸਿੰਘ ਅਰਸ਼ੀ ਵਿਧਾਇਕ ਚੁਣੇ ਜਾਂਦੇ ਰਹੇ। 2002 ਵਿੱਚ ਇੱਥੋਂ ਅਕਾਲੀ ਦਲ ਦੇ ਹਰਬੰਤ ਸਿੰਘ ਦਾਤੇਵਾਸ ਨੇ ਜਿੱਤ ਪ੍ਰਾਪਤ ਕੀਤੀ। 2007 ਵਿੱਚ ਕਾਂਗਰਸ ਦੇ ਮੰਗਤ ਰਾਏ ਬਾਂਸਲ ਸਫ਼ਲ ਰਹੇ, 2012 ਵਿੱਚ ਅਕਾਲੀ ਦਲ ਦੇ ਚਤਿੰਨ ਸਿੰਘ ਸਮਾਓ ਵਿਧਾਇਕ ਚੁਣੇ ਗਏ ਅਤੇ 2017 ਵਿਧਾਨ ਸਭਾ ਚੋਣਾਂ ਵਿੱਚ ਆਪ ਦੇ ਬੁੁੱਧ ਰਾਮ ਵਿਧਾਇਕ ਚੁਣੇ ਗਏ। 1952 ਤੋਂ 2007 ਤੱਕ ਇਸ ਹਲਕੇ ਵਿੱਚ ਖੱਬੇ ਪੱਖੀਆਂ ਦਾ ਦਬਦਬਾ ਬਣਿਆ ਰਿਹਾ।[2]

ਵਿਧਾਇਕ ਸੂਚੀ[ਸੋਧੋ]

ਸਾਲ ਮੈਂਬਰ ਪਾਰਟੀ
2017 ਰੁਪਿੰਦਰ ਕੌਰ ਰੂਬੀ ਆਮ ਆਦਮੀ ਪਾਰਟੀ
2012 ਚਤਿੰਨ ਸਿੰਘ ਸਮਾਓ ਸ਼੍ਰੋਮਣੀ ਅਕਾਲੀ ਦਲ
2007 ਮੰਗਤ ਰਾਏ ਬਾਂਸਲ ਭਾਰਤੀ ਰਾਸ਼ਟਰੀ ਕਾਂਗਰਸ
2002 ਹਰਬੰਤ ਸਿੰਘ ਸ਼੍ਰੋਮਣੀ ਅਕਾਲੀ ਦਲ
1997 ਹਰਦੇਵ ਸਿੰਘ ਸੀਪੀਆਈ
1992 ਹਰਦੇਵ ਸਿੰਘ ਸੀਪੀਆਈ
1985 ਪ੍ਰਸ਼ੋਤਮ ਸਿੰਘ ਸ਼੍ਰੋਮਣੀ ਅਕਾਲੀ ਦਲ
1980 ਪ੍ਰਸ਼ੋਤਮ ਸਿੰਘ ਸ਼੍ਰੋਮਣੀ ਅਕਾਲੀ ਦਲ
1977 ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ
1972 ਗੁਰਦੇਵ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1969 ਪ੍ਰਸ਼ੋਤਮ ਸਿੰਘ ਸ਼੍ਰੋਮਣੀ ਅਕਾਲੀ ਦਲ
1967 ਗ. ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1962 ਤੇਜ ਸਿੰਘ ਅਕਾਲੀ ਦਲ

ਜੇਤੂ ਉਮੀਦਵਾਰ[ਸੋਧੋ]

ਸਾਲ ਹਲਕਾ ਨੰ: ਸ਼੍ਰੁਣੀ ਜੇਤੂ ਉਮੀਦਵਾਰ ਦਾ ਨਾਮ ਪਾਰਟੀ ਦਾ ਨਾਮ ਵੋਟਾਂ ਹਾਰੇ ਹੋਏ ਉਮੀਦਵਾਰ ਦਾ ਨਾਮ ਪਾਰਟੀ ਦਾ ਨਾਮ ਵੋਟਾਂ
1952 -- -- ਐਡਵੋਕੇਟ ਬਾਬੂ ਦੇਸ ਰਾਜ ਇੰਡੀਅਨ ਨੈਸ਼ਨਲ ਕਾਂਗਰਸ -- -- -- --
1954 -- -- ਕਾਮਰੇਡ ਧਰਮ ਸਿੰਘ ਫੱਕਰ ਭਾਰਤੀ ਕਮਿਊਨਿਸਟ ਪਾਰਟੀ -- -- -- --
1957 -- -- ਹਰਚਰਨ ਸਿੰਘ ਕਾਲੇਕੇ ਇੰਡੀਅਨ ਨੈਸ਼ਨਲ ਕਾਂਗਰਸ -- -- -- --
1962 72 ਰਿਜਰਵ ਤੇਜ ਸਿੰਘ ਦਰਦੀ ਸ਼੍ਰੋਮਣੀ ਅਕਾਲੀ ਦਲ 16951 ਆਤਮਾ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 13225
1967 96 ਜਰਨਲ ਗੁਰਦੇਵ ਸਿੰਘ ਬਖ਼ਸ਼ੀਵਾਲਾ ਇੰਡੀਅਨ ਨੈਸ਼ਨਲ ਕਾਂਗਰਸ 19621 ਤੀਰਥ ਸਿੰਘ ਸ਼੍ਰੋਮਣੀ ਅਕਾਲੀ ਦਲ 16977
1969 96 ਜਰਨਲ ਪਰਸ਼ੋਤਮ ਸਿੰਘ ਚੱਕ ਭਾਈਕੇ ਸ਼੍ਰੋਮਣੀ ਅਕਾਲੀ ਦਲ 19607 ਗੁਰਦੇਵ ਸਿੰਘ ਬਖ਼ਸ਼ੀਵਾਲਾ ਇੰਡੀਅਨ ਨੈਸ਼ਨਲ ਕਾਂਗਰਸ 17736
1972 96 ਜਰਨਲ ਗੁਰਦੇਵ ਸਿੰਘ ਬਖ਼ਸ਼ੀਵਾਲਾ ਇੰਡੀਅਨ ਨੈਸ਼ਨਲ ਕਾਂਗਰਸ 15926 ਗੋਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ 18944
1977 116 ਜਰਨਲ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ 21933 ਗੁਰਦੇਵ ਸਿੰਘ ਬਖ਼ਸ਼ੀਵਾਲਾ ਇੰਡੀਅਨ ਨੈਸ਼ਨਲ ਕਾਂਗਰਸ 20477
1980 116 ਜਰਨਲ ਪਰਸ਼ੋਤਮ ਸਿੰਘ ਚੱਕ ਭਾਈਕੇ ਸ਼੍ਰੋਮਣੀ ਅਕਾਲੀ ਦਲ 27022 ਗੁਰਦੇਵ ਸਿੰਘ ਬਖ਼ਸ਼ੀਵਾਲਾ ਇੰਡੀਅਨ ਨੈਸ਼ਨਲ ਕਾਂਗਰਸ 24997
1985 116 ਜਰਨਲ ਪਰਸ਼ੋਤਮ ਸਿੰਘ ਚੱਕ ਭਾਈਕੇ ਸ਼੍ਰੋਮਣੀ ਅਕਾਲੀ ਦਲ 25484 ਬੋਘ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 18551
1992 116 ਜਰਨਲ ਹਰਦੇਵ ਸਿੰਘ ਅਰਸ਼ੀ ਭਾਰਤੀ ਕਮਿਊਨਿਸਟ ਪਾਰਟੀ 9034 ਗੁਰਦੇਵ ਸਿੰਘ ਬਖ਼ਸ਼ੀਵਾਲਾ ਇੰਡੀਅਨ ਨੈਸ਼ਨਲ ਕਾਂਗਰਸ 6455
1997 116 ਜਰਨਲ ਹਰਦੇਵ ਸਿੰਘ ਅਰਸ਼ੀ ਭਾਰਤੀ ਕਮਿਊਨਿਸਟ ਪਾਰਟੀ 47469 ਹਰਬੰਤ ਸਿੰਘ ਦਾਤੇਵਾਸ ਸ਼੍ਰੋਮਣੀ ਅਕਾਲੀ ਦਲ 41020
2002 116 ਜਰਨਲ ਹਰਬੰਤ ਸਿੰਘ ਦਾਤੇਵਾਸ ਸ਼੍ਰੋਮਣੀ ਅਕਾਲੀ ਦਲ 44184 ਹਰਦੇਵ ਸਿੰਘ ਅਰਸ਼ੀ ਭਾਰਤੀ ਕਮਿਊਨਿਸਟ ਪਾਰਟੀ 29384
2007 115 ਜਰਨਲ ਮੰਗਤ ਰਾਏ ਬਾਂਸਲ ਇੰਡੀਅਨ ਨੈਸ਼ਨਲ ਕਾਂਗਰਸ 56271 ਹਰਬੰਤ ਸਿੰਘ ਦਾਤੇਵਾਸ ਸ਼੍ਰੋਮਣੀ ਅਕਾਲੀ ਦਲ 43456
2012 98 ਰਿਜ਼ਰਵ ਚਤਿੰਨ ਸਿੰਘ ਸਮਾਓ ਸ਼੍ਰੋਮਣੀ ਅਕਾਲੀ ਦਲ 51504 ਸਤਪਾਲ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 45056
2017 98 ਬੁੱਧ ਰਾਮ ਆਮ ਆਦਮੀ ਪਾਰਟੀ 52265 ਰਣਜੀਤ ਕੌਰ ਭੱਟੀ ਇੰਡੀਅਨ ਨੈਸ਼ਨਲ ਕਾਂਗਰਸ 50989

ਚੌਣ ਨਤੀਜਾ[ਸੋਧੋ]

2017[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ 2017: ਬੁਢਲਾਡਾ
ਪਾਰਟੀ ਉਮੀਦਵਾਰ ਵੋਟਾਂ % ±%
ਆਮ ਆਦਮੀ ਪਾਰਟੀ ਬੁੱਧ ਰਾਮ 52265 32.21
ਭਾਰਤੀ ਰਾਸ਼ਟਰੀ ਕਾਂਗਰਸ ਰਣਜੀਤ ਕੌਰ ਭੱਟੀ 50989 31.43
ਸ਼੍ਰੋਮਣੀ ਅਕਾਲੀ ਦਲ ਨਿਸ਼ਾਨ ਸਿੰਘ 50477 31.11
ਭਾਰਤੀ ਕਮਿਊਨਿਸਟ ਪਾਰਟੀ ਕ੍ਰਿਸ਼ਨ ਸਿੰਘ 1986 1.22
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਭਗਵੰਤ ਸਿੰਘ ਸਮਾਓ 1601 0.99
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਰਣਜੀਤ ਸਿੰਘ 1383 0.85
ਬਹੁਜਨ ਸਮਾਜ ਪਾਰਟੀ ਸ਼ੇਰ ਸਿੰਘ 1074 0.66
ਅਜ਼ਾਦ ਕਾਲਾ ਸਿੰਘ 651 0.4
ਆਪਣਾ ਪੰਜਾਬ ਪਾਰਟੀ ਕਿਰਪਾਲ ਸਿੰਘ 549 0.34
ਤ੍ਰਿਣਮੂਲ ਕਾਂਗਰਸ ਲਛਮਣ ਸਿੰਘ 491 0.3
ਨੋਟਾ ਨੋਟਾ 778 0.48

ਇਹ ਵੀ ਦੇਖੋ[ਸੋਧੋ]

ਬਠਿੰਡਾ (ਲੋਕ ਸਭਾ ਚੋਣ-ਹਲਕਾ)

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2019-04-24. Retrieved 2019-05-05. {{cite web}}: Unknown parameter |dead-url= ignored (help)
  2. "ਪੁਰਾਲੇਖ ਕੀਤੀ ਕਾਪੀ". Archived from the original on 2019-04-24. Retrieved 2019-05-05. {{cite web}}: Unknown parameter |dead-url= ignored (help)

ਫਰਮਾ:ਭਾਰਤ ਦੀਆਂ ਆਮ ਚੋਣਾਂ