ਮਹਾਂਰਾਣਾ ਪ੍ਰਤਾਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਹਾਂਰਾਣਾ ਪ੍ਰਤਾਪ

ਮਹਾਂਰਾਣਾ ਪ੍ਰਤਾਪ (9 ਮਈ, 1540 - 19 ਜਨਵਰੀ, 1597) ਉਦੈਪੁਰ, ਮੇਵਾੜ ਵਿੱਚ ਸ਼ਿਸ਼ੋਦੀਆ ਰਾਜਵੰਸ਼ ਦਾ ਰਾਜਾ ਸੀ। ਉਨ੍ਹਾਂ ਦਾ ਨਾਮ ਇਤਿਹਾਸ ਵਿੱਚ ਵੀਰਤਾ ਅਤੇ ਦ੍ਰਢ ਪ੍ਰਣ ਲਈ ਅਮਰ ਹੈ। ਉਨ੍ਹਾਂ ਨੇ ਕਈ ਸਾਲਾਂ ਤੱਕ ਮੁਗਲ ਸਮਰਾਟ ਅਕਬਰ ਨਾਲ ਸੰਘਰਸ਼ ਕੀਤਾ। ਇਨ੍ਹਾਂ ਦਾ ਜਨਮ ਰਾਜਸਥਾਨ ਦੇ ਕੁੰਭਲਗਢ ਵਿੱਚ ਮਹਾਂਰਾਣਾ ਉਦੈਸਿੰਘ ਅਤੇ ਮਾਤਾ ਰਾਣੀ ਜੀਵਤ ਕੰਵਰ ਦੇ ਘਰ ਵਿਖੇ ਹੋਇਆ ਸੀ। 1576 ਦੇ ਹਲਦੀਘਾਟੀ ਯੁੱਧ ਵਿੱਚ 20,000 ਰਾਜਪੂਤਾਂ ਨਾਲ ਲੈ ਕੇ ਰਾਣਾ ਪ੍ਰਤਾਪ ਨੇ ਮੁਗਲ ਸਰਦਾਰ ਰਾਜਾ ਮਾਨਸਿੰਘ ਦੇ 80, 000 ਦੀ ਸੈਨਾ ਦਾ ਸਾਮਣਾ ਕੀਤਾ। ਸ਼ੱਤਰੂ ਸੈਨਾ ਤੋਂ ਘਿਰ ਚੁੱਕੇ ਮਹਾਂਰਾਣਾ ਪ੍ਰਤਾਪ ਨੂੰ ਸ਼ਕਤੀ ਸਿੰਘ ਨੇ ਬਚਾਇਆ। ਉਨ੍ਹਾਂ ਦੇ ਪਿਆਰਾ ਘੋੜਾ ਚੇਤਕ ਦੀ ਵੀ ਮ੍ਰਿਤੂ ਹੋਈ। ਇਹ ਜੁੱਧ ਤਾਂ ਕੇਵਲ ਇੱਕ ਦਿਨ ਚਲਾ ਪਰ ਇਸ ਦੇ ਵਿੱਚ 17,000 ਲੋਕ ਮਾਰੇ ਗਏ। ਮੇਵਾੜ ਨੂੰ ਜਿੱਤਨ ਲਈ ਅਕਬਰ ਨੇ ਬਹੁਤ ਕੋਸ਼ਿਸ਼ ਕੀਤੀਆਂ। ਮਹਾਂਰਾਣਾ ਦੀ ਹਾਲਤ ਦਿਨ-ਰਾਤ ਚਿੰਤੀਤ ਹੋਈ। 25,000 ਰਾਜਪੂਤਾਂ ਨੂੰ 12 ਸਾਲ ਤੱਕ ਚਲੇ ਓਨਾ ਅਨੁਦਾਨ ਦੇ ਕੇ ਭਾਮਾ ਸ਼ਾ ਵੀ ਅਮਰ ਹੋਇਆ।

ਲੋਕ ਮੇਂ ਰਹੇਂਗੇ ਹੁ ਹੋਹੂ,

ਪੱਤਾ ਭੂਲੀ ਹੇਂਗੇ ਚੇਤਕ ਕੀ ਚਾਕਰੀ ||

ਮੇਂ ਤੋ ਅਧੀਨ ਸਬ ਭਾਂਤੀ ਸੋ ਤੁੰਹਾਰੇ ਸਦਾ ਇਕਲਿੰਗ,

ਤਾਪੇ ਕਹਾ ਫ਼ੇਰ ਜਯਮਤ ਹਵੇ ਨਾਗਾਰੋ ਦੇ ||

ਕਰਨੋ ਤੂ ਚਾਹੇ ਕਛੁ ਔਰ ਨੁਕਸਾਨ ਕਰ,

ਧਰਮਰਾਜ ! ਮੇਰੇ ਘਰ ਏਤੋ ਮਤ ਧਾਰੋ ਦੇ ||

ਦੀਨ ਹੋਈ ਬੋਲਤ ਹੂੰ ਪੀਛੋ ਜੀਯਦਾਨ ਦੇਹੂੰ,

ਕਰੂਨਾ ਨਿਧਾਨ ਨਾਥ ! ਅਬਕੇ ਤੋ ਟਾਰੋ ਦੇ ||

ਬਾਰ ਬਾਰ ਕਹਤ ਪ੍ਰਤਾਪ ਮੇਰੇ ਚੇਤਕ ਕੋ,

ਏਰੇ ਕਰਤਾਰ ! ਏਕ ਬਾਰ ਤੋ ਉਧਾਰੋ||

ਪ੍ਰਾਰੰਭਿਕ ਜੀਵਨ[ਸੋਧੋ]

ਬਿਰਲਾ ਮੰਦਰ, ਦਿੱਲੀ ਵਿੱਚ ਮਹਾਂਰਾਣਾ ਪ੍ਰਤਾਪ ਦਾ ਸ਼ੈਲ ਚਿੱਤਰ

ਮਹਾਂਰਾਣਾ ਪ੍ਰਤਾਪ ਦਾ ਜਨਮ ਕੁੰਭਲਗੜ੍ਹ ਦੁਰਗ ਵਿਖੇ ਹੋਇਆ ਸੀ। ਮਹਾਂਰਾਣਾ ਪ੍ਰਤਾਪ ਦੀ ਮਾਤਾ ਦਾ ਨਾਮ ਜੈਵੰਤਾਬਾਈ ਸੀ, ਜੋ ਪਾਲੀ ਦੇ ਸੋਨਗਰਾ ਅਖੈਰਾਜ ਦੀ ਧੀ ਸੀ। ਮਹਾਂਰਾਣਾ ਪ੍ਰਤਾਪ ਨੂੰ ਬਚਪਨ ਵਿੱਚ ਘੋੜਾ ਦੇ ਨਾਮ ਨਾਲ ਪੁੱਕਾਰਿਆ ਜਾਂਦਾ ਸੀ। ਮਹਾਂਰਾਣਾ ਪ੍ਰਤਾਪ ਦਾ ਰਾਜਤਿਲਕ ਗੋਗੁੰਦਾ ਵਿਖੇ ਹੋਇਆ। ਮਹਾਂਰਾਣਾ ਪ੍ਰਤਾਪ ਨੇ ਵੀ ਅਕਬਰ ਦੀ ਅਧੀਨਤਾ ਨੂੰ ਸਵੀਕਾਰ ਨਹੀਂ ਕੀਤਾ ਸੀ। ਅਕਬਰ ਨੇ ਮਹਾਂਰਾਣਾ ਪ੍ਰਤਾਪ ਨੂੰ ਸੱਮਝਾਉਣ ਲਈ ਕ੍ਰਮਸ਼: ਚਾਰ ਸ਼ਾਂਤੀ ਦੂਤਾਂ ਨੂੰ ਭੇਜਿਆ।

  1. ਜਲਾਲ ਸਿੰਘ
  2. ਮਾਨਸਿੰਘ
  3. ਭੱਗਵਾਨ ਦਾਸ
  4. ਟੋਡਰਮਲ[1]

ਹਲਦੀਘਾਟੀ ਦਾ ਯੁੱਧ[ਸੋਧੋ]

ਇਹ ਯੁੱਧ ਜੂਨ 1576 ਈਸਵੀ ਵਿੱਚ ਮੇਵਾੜ ਤੇ ਮੁਗਲਾਂ ਦੇ ਵਿਚਕਾਰ ਹੋਇਆ ਸੀ। ਇਸ ਯੁੱਧ ਵਿੱਚ ਮੇਵਾੜ ਦੀ ਸੈਨਾ ਦੀ ਅਗਵਾਈ ਮਹਾਂਰਾਣਾ ਪ੍ਰਤਾਪ ਨੇ ਕੀਤੀ ਸੀ। ਇਸ ਯੁੱਧ ਵਿੱਚ ਮਹਾਂਰਾਣਾ ਪ੍ਰਤਾਪ ਦੇ ਵੱਲੋਂ ਲੜਨ ਵਾਲੇ ਇੱਕਮਾਤਰ ਮੁਸਲਮਾਨ ਸਰਦਾਰ ਸਨ - ਹਕੀਮ ਖਾਂ ਸੂਰੀ। ਇਸ ਯੁੱਧ ਵਿੱਚ ਮੁਗਲ ਫੌਜ ਦੀ ਅਗਵਾਈ ਮਾਨਸਿੰਘ ਅਤੇ ਆਸਫ ਖਾਂ ਨੇ ਕੀਤੀ। ਇਸ ਯੁੱਧ ਦਾ ਅੱਖਾਂ ਵੇਖਿਆ ਵਰਣਨ ਅਬਦੁਲ ਕਾਦਿਰ ਬਦਾਯੂਨੀਂ ਨੇ ਕੀਤਾ। ਇਸ ਯੁੱਧ ਨੂੰ ਆਸਫ ਖਾਂ ਨੇ ਅਪ੍ਰਤਿਅਕਸ਼ ਰੂਪ ਨਾਲ ਜਹਾਦ ਦੀ ਸੰਗਿਆ ਦਿੱਤੀ। ਇਸ ਯੁੱਧ ਵਿੱਚ ਬੀਂਦਾ ਦੇ ਝਾਲਾਮਾਨ ਨੇ ਆਪਣੇ ਪ੍ਰਾਣਾਂ ਦੀ ਕੁਰਬਾਨੀ ਕਰ ਕੇ ਮਹਾਂਰਾਣਾ ਪ੍ਰਤਾਪ ਦੇ ਜੀਵਨ ਦੀ ਰੱਖਿਆ ਕੀਤੀ।[2]

ਹਵਾਲੇ[ਸੋਧੋ]

  1. Sarkar, Jadunath (1994). A History of Jaipur: c. 1503 - 1938. Orient Longman. p. 83. ISBN 9788125003335.
  2. Rana, Bhawan Singh (2004). Maharana Pratap. Diamond Pocket Books. pp. 28, 105. ISBN 9788128808258.

ਬਾਹਰੀ ਕੜੀਆਂ[ਸੋਧੋ]