ਮਾਰਕਸਵਾਦੀ ਨਾਰੀਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਾਰਕਸਵਾਦੀ ਨਾਰੀਵਾਦ ਨਾਰੀਵਾਦੀ ਸਿਧਾਂਤ ਦੀ ਇੱਕ ਉਪ ਕਿਸਮ ਹੈ ਜੋ ਲਿੰਗ ਅਸਮਾਨਤਾ ਅਤੇ ਦਮਨ ਦੀ ਵਿਆਖਿਆ ਕਰਨ ਲਈ ਨਿਜੀ ਜਾਇਦਾਦ ਅਤੇ ਪੂੰਜੀਵਾਦ ਵਰਗੀਆਂ ਸਮਾਜਕ ਸੰਸਥਾਵਾਂ ਨੂੰ ਅਧਾਰ ਬਣਾਉਂਦੀ ਹੈ। ਮਾਰਕਸਵਾਦੀ ਨਾਰੀਵਾਦੀਆਂ ਦੇ ਮੁਤਾਬਕ ਆਰਥਕ ਅਸਮਾਨਤਾ, ਨਿਰਭਰਤਾ, ਲਿੰਗਾਂ ਦੇ ਵਿੱਚ ਰਾਜਨੀਤਕ ਅਤੇ ਘਰੇਲੂ ਸੰਘਰਸ਼ ਨੂੰ ਨਿਜੀ ਜਾਇਦਾਦ ਜਨਮ ਦਿੰਦੀ ਹੈ, ਅਤੇ ਇਹੋ ਹੀ ਵਰਤਮਾਨ ਸਮਾਜਕ ਸੰਦਰਭ ਵਿੱਚ ਔਰਤਾਂ ਤੇ ਅੱਤਿਆਚਾਰ ਦੀ ਜੜ੍ਹ ਹੈ।

ਮਾਰਕਸਵਾਦ ਵਿੱਚ ਥਰੈਟੀਕਲ ਦੇ ਪਿਛੋਕੜ ਦੀ[ਸੋਧੋ]

ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਨੇ ਪ੍ਰਭਾਵਸ਼ਾਲੀ ਲਿਖਤ (1848) ਕਮਿਊਨਿਸਟ ਮੈਨੀਫੈਸਟੋ ਵਿੱਚ [1] ਅਤੇ ਮਾਰਕਸ (1859) ਨੇ ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ ਯੋਗਦਾਨ ਵਿੱਚ ਪੂੰਜੀਵਾਦ ਅਤੇ ਜ਼ੁਲਮ ਦੇ ਵਿਚਕਾਰ ਰਿਸ਼ਤੇ ਬਾਰੇ ਦੇ ਮੁਢਲੇ ਡਿਸਕੋਰਸ ਦੀ ਕੁਝ ਨਾ ਕੁਝ ਬੁਨਿਆਦ ਰੱਖੀ. ਮਾਰਕਸ (1859), ਦੁਆਰਾ ਵਿਕਸਿਤ ਥਿਊਰੀ ਅਤੇ ਅਧਿਐਨ ਕਰਨ ਦੇ ਢੰਗ ਇਤਿਹਾਸਕ ਭੌਤਿਕਵਾਦ ਉਹਨਾਂ ਤਰੀਕਿਆਂ ਦੀ ਨਿਸ਼ਾਨਦੇਹੀ ਕਰਦਾ ਹੈ, ਜਿਹਨਾਂ ਰਾਹੀਂ ਆਰਥਿਕ ਸਿਸਟਮ ਸਮਾਜ ਨੂੰ ਸਮੁਚੇ ਤੌਰ 'ਤੇ ਢਾਲਦੇ ਹਨ ਅਤੇ ਰੋਜ਼ਾਨਾ ਦੀ ਜ਼ਿੰਦਗੀ ਅਤੇ ਅਨੁਭਵਾਂ ਨੂੰ ਪ੍ਰਭਾਵਿਤ ਕਰਦੇ ਹਨ।[2] ਇਤਿਹਾਸਕ ਭੌਤਿਕਵਾਦ ਸਮਾਜ ਦੀ ਅਧਾਰ ਬਣਤਰ ਨੂੰ ਨਿਰਧਾਰਤ ਕਰਨ ਵਿੱਚ ਆਰਥਿਕ ਅਤੇ ਤਕਨੀਕੀ ਕਾਰਕਾਂ ਦੀ ਭੂਮਿਕਾ ਤੇ ਇੱਕ ਵੱਡਾ ਜ਼ੋਰ ਦਿੰਦਾ ਹੈ।

ਹਵਾਲੇ[ਸੋਧੋ]

  1. Marx, K. & Engels, F. (1848). [1], The Communist Manifesto.
  2. Marx, K. (1848). [2], A Contribution to the Critique of Political Economy.